ਰਾਜਨ ਤੇਰੇ ਰਾਮਰਾਜ ਵਿੱਚ ਲਾਸ਼ਾਂ ਢੋਵੇ ਗੰਗਾ,,,,

Advertisement
Spread information

ਲਾਸ਼ਾਂ ਢੋਂਦੀ ਗੰਗਾ-ਪਾਰੁਲ ਖੱਖਰ ਦੀ ਗੁਜਰਾਤੀ ਕਵਿਤਾ
(ਪੰਜਾਬੀ ਅਨੁਵਾਦ: ਜਸਵੰਤ ਜ਼ਫ਼ਰ)


ਕੱਠੇ ਹੋ ਸਭ ਮੁਰਦੇ ਬੋਲੇ,
“ਸਭ ਕੁਛ ਚੰਗਾ ਚੰਗਾ”
ਰਾਜਨ ਤੇਰੇ ਰਾਮਰਾਜ ਵਿਚ
ਲਾਸ਼ਾਂ ਢੋਵੇ ਗੰਗਾ

Advertisement

ਸ਼ਮਸ਼ਾਨ ਘਾਟ ਸਭ ਭਰ ਗਏ ਤੇਰੇ,
ਲੱਕੜਾਂ ਬਲ ਬਲ ਮੁੱਕੀਆਂ।
ਥੱਕ ਗਏ ਨੇ ਮੋਢੇ ਸਾਰੇ,
ਅੱਖੀਆਂ ਰੋ ਰੋ ਸੁੱਕੀਆਂ।
ਦਰ ਦਰ ਜਾ ਜਮਦੂਤ ਖੇਲਦੇ,
ਮੌਤ-ਨਾਚ ਬੇਢੰਗਾ।
ਰਾਜਨ ਤੇਰੇ ਰਾਮਰਾਜ ਵਿਚ
ਲਾਸ਼ਾਂ ਢੋਵੇ ਗੰਗਾ।

ਦਿਨ ਰਾਤ ਜੋ ਬਲਣ ਚਿਤਾਵਾਂ,
ਰੋਕ ਨਾ ਪੈਂਦੀ ਪਲ ਭਰ।
ਟੁੱਟੀ ਜਾਂਦੇ ਗਜਰੇ ਵੰਙਾਂ,
ਛਾਤੀਆਂ ਪਿੱਟਣ ਘਰ ਘਰ।
ਲਾਟਾਂ ਦੇਖ ਵੀ ਮੱਛਰੀ ਫਿਰਦੀ,
ਜੋੜੀ ‘ਬਿੱਲਾ-ਰੰਗਾ’।
ਰਾਜਨ ਤੇਰੇ ਰਾਮਰਾਜ ਵਿਚ
ਲਾਸ਼ਾਂ ਢੋਵੇ ਗੰਗਾ।

ਰਾਜਨ ਤੇਰੇ ਉਜਲੇ ਵਸਤਰ,
ਕਹਿਣ ਤੂੰ ਰੱਬੀ ਜੋਤੀ।
ਤੂੰ ਜੋ ਸੀ ਪੱਥਰ ਤੋਂ ਭੈੜਾ,
ਰਹੇ ਸਮਝਦੇ ਮੋਤੀ।
ਹਿੰਮਤ ਹੈ ਤਾਂ ਬੋਲੋ ਭਾਈ,
ਸਾਡਾ ਰਾਜਨ ਨੰਗਾ।
ਰਾਜਨ ਤੇਰੇ ਰਾਮਰਾਜ ਵਿਚ
ਲਾਸ਼ਾਂ ਢੋਵੇ ਗੰਗਾ।

Advertisement
Advertisement
Advertisement
Advertisement
Advertisement
error: Content is protected !!