ਦਲਿਤਾਂ ਦੇ ਵਿਰੋਧ ਕਾਰਨ ਪੰਚਾਇਤੀ ਜ਼ਮੀਨ ਦੀ ਬੋਲੀ ਮੁੜ ਤੋਂ ਫਿਰ ਹੋਈ ਰੱਦ
ਹਰਪ੍ਰੀਤ ਕੌਰ ਬੇਨੜਾ, ਧੂਰੀ ‘ ਸੰਗਰੂਰ , 17 ਮਈ 2021
ਅੱਜ ਪਿੰਡ ਬੇਨੜਾ ਵਿਖੇ ਪ੍ਰਸ਼ਾਸਨ ਵੱਲੋਂ ਐੱਸ ਸੀਮਈ ਤੋਂ ਵੀ ਲੋਕ ਘਰੇ ਮਾਸਕ ਹੁਣ ਦਲਿਤ ਭਾਈਚਾਰੇ ਦੀ ਜ਼ਮੀਨ ਦੀ ਬੋਲੀ ਰੱਖੀ ਗਈ ਸੀ। ਇਸ ਮੌਕੇ ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੀ ਅਗਵਾਈ ਹੇਠ ਪੇਂਡੂ ਦਲਿਤ ਮਜ਼ਦੂਰ ਭਾਈਚਾਰੇ ਦੀ ਲਾਮਬੰਦੀ ਕਰਕੇ ਬੋਲੀ ਵਾਲੀ ਥਾਂ ਜਾ ਕੇ ਮਜ਼ਦੂਰ ਭਾਈਚਾਰੇ ਵੱਲੋਂ ਸਹਿਮਤੀ ਦੇ ਨਾਲ ਦੋ ਵਿਅਕਤੀਆਂ ਨੂੰ ਸਾਂਝੇ ਤੌਰ ਉੱਤੇ ਚੁਣ ਕੇ ਸਕਿਓਰਿਟੀ ਭਰੀ ਗਈ।ਸਕਿਉਰਿਟੀ ਭਰਨ ਉਪਰੰਤ ਮਜ਼ਦੂਰਾਂ ਵੱਲੋਂ ਮੌਕੇ ਉੱਤੇ ਆਏ ਪੰਚਾਇਤ ਸੈਕਟਰੀ ਕੋਲ ਇਹ ਗੱਲ ਰੱਖੀ ਗਈ ।
ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਦੇ ਸੂਬਾ ਆਗੂ ਬਲਵਿੰਦਰ ਜਲੂਰ ਨੇ ਕਿਹਾ ਕਿ ਸਮੂਹ ਪੇਂਡੂ ਦਲਿਤ ਮਜ਼ਦੂਰ ਭਾਈਚਾਰਾ ਜ਼ਮੀਨ ਘੱਟ ਰੇਟ ਉੱਤੇ ਲੈਣਾ ਚਾਹੁੰਦੇ ਹਾਂ । ਪਰ ਪੰਚਾਇਤ ਸਕੱਤਰ ਵੱਲੋਂ ਇਸ ਮੰਗ ਨੂੰ ਨਾਮਨਜ਼ੂਰ ਕਰਦਿਆਂ ਹੋਇਆਂ ਰਿਜ਼ਰਵ ਕੋਟੇ ਦੀ ਪੰਚਾਇਤੀ ਜ਼ਮੀਨ ਦੀ ਬੋਲੀ ਦੂਜੀ ਵਾਰ ਫੇਰ ਰੱਦ ਕੀਤੀ ਗਈ।ਬੋਲੀ ਰੱਦ ਹੋਣ ਉਪਰੰਤ ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੀ ਅਗਵਾਈ ਹੇਠ ਮਜ਼ਦੂਰ ਧਰਮਸ਼ਾਲਾ ਵਿੱਚ ਰੋਸ ਰੈਲੀ ਕੀਤੀ ।