ਪਟਿਆਲਾ ਪੁਲਿਸ ਨੇ ਲਾਕਡਾਊਨ ਦੀ ਉਲੰਘਣਾ ਕਰਨ ਵਾਲੇ ਦਰਜਨਾਂ ਦੁਕਾਨਦਾਰਾਂ ਅਤੇ ਰੇਹੜੀ ਵਾਲਿਆਂ ਵਿਅਕਤੀਆਂ ਤੇ ਕੀਤੇ ਮੁਕੱਦਮੇ ਦਰਜ
ਬਲਵਿੰਦਰਪਾਲ , ਰਿਚਾ ਨਾਗਪਾਲ, ਪਟਿਆਲਾ 7 ਮਈ 2021
ਪਟਿਆਲਾ ਪੁਲਿਸ ਨੇ ਦੀ ਉਲੰਘਣਾ ਕਰਨ ਵਾਲੇ ਦਰਜਨਾਂ ਦੁਕਾਨਦਾਰਾਂ ਅਤੇ ਬਿਨਾਂ ਕੰਮ ਤੋਂ ਬਾਹਰ ਘੁੰਮ ਰਹੇ ਲੋਕ ਮੁਕੱਦਮੇ ਦਰਜ ਕੀਤੇ ਗਏ ਹਨ । ਉਨ੍ਹਾਂ ਦੱਸਿਆ ਕਿ ਬੀਤੀ ਰਾਤ ਨਾਈਟ ਕਰਫਿਊ ਦੇ ਨਿਯਮਾਂ ਦੀ ਉਲੰਘਣਾ ਕਰਨ ਦੇ ਸਬੰਧ ਵਿੱਚ ਦਰਜਨਾਂ ਵਿਅਕਤੀਆਂ ਤੇ ਮੁਕੱਦਮੇ ਦਰਜ ਕੀਤੇ ਗਏ ਹਨ।
ਇਸ ਸੰਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਵਿਕਰਮਜੀਤ ਦੁੱਗਲ ਐੱਸਐੱਸਪੀ ਪਟਿਆਲਾ ਨੇ ਦੱਸਿਆ ਕਿ ਜ਼ਿਲ੍ਹਾ ਪੁਲੀਸ ਪਟਿਆਲਾ ਨੇ ਵੱਖ ਵੱਖ ਥਾਵਾਂ ਤੇ ਕੋਰੋਨਾ ਵਾਇਰਸ ਦੀ ਰੋਕਥਾਮ ਸਬੰਧੀ ਪੰਜਾਬ ਸਰਕਾਰ ਦੇ ਹੁਕਮ ਮੁਤਾਬਕ ਲਾਏ ਗਏ ਕਰਫਿਊ ਦੀ ਉਲੰਘਣਾ ਕਰਨ ਵਾਲੇ ਦੁਕਾਨਦਾਰਾਂ ਅਤੇ ਬਿਨਾਂ ਵਜ੍ਹਾ ਤੋਂ ਬਾਜ਼ਾਰਾਂ ਅਤੇ ਸੜਕਾਂ ਵਿੱਚ ਘੁੰਮਣ ਵਾਲੇ ਲੋਕਾਂ ਤੇ ਮੁਕੱਦਮੇ ਦਰਜ ਕੀਤੇ ਗਏ ਹਨ । ਐੱਸਐੱਸਪੀ ਪਟਿਆਲਾ ਨੇ ਦੱਸਿਆ ਕਿ ਕਰਫਿਊ ਨਾਈਟ ਦੇ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਕਿਸੇ ਵੀ ਵਿਅਕਤੀ ਨੂੰ ਬਖਸ਼ਿਆ ਨਹੀਂ ਜਾਵੇਗਾ। ਉਨ੍ਹਾਂ ਦੱਸਿਆ ਕਿ ਸ਼ਹਿਰ ਦੀਆਂ ਲਗਪਗ ਅਠਾਰਾਂ ਕਰਿਆਨੇ ਦੀਆਂ ਦੁਕਾਨਾਂ ਜੋ ਦੁਕਾਨਾਂ ਦੇ ਮਾਲਕ ਨਾਈਟ ਕਰਫਿਊ ਦੇ ਨਿਯਮਾਂ ਦੀ ਉਲੰਘਣਾ ਕਰਕੇ ਦੁਕਾਨਾਂ ਖੋਲ੍ਹੀ ਬੈਠੇ ਸਨ । ਉਨ੍ਹਾਂ ਤੇ ਮੁਕੱਦਮੇ ਦਰਜ ਕੀਤੇ ਹਨ ।
ਉਨ੍ਹਾਂ ਦੱਸਿਆ ਕਿ ਪੁਲਸ ਪਾਰਟੀ ਨੇ ਗਸ਼ਤ ਦੌਰਾਨ ਕੋਰੋਨਾ ਵਾਇਰਸ ਦੀ ਰੋਕਥਾਮ ਸੰਬੰਧੀ ਪੰਜਾਬ ਸਰਕਾਰ ਦੇ ਹੁਕਮਾਂ ਮੁਤਾਬਕ ਨਾਈਟ ਕਰਫਿਊ ਦੇ ਸੰਬੰਧ ਵਿਚ ਧਾਰਾ 188,269,270,283 IPC, Sec 51 Disaster Management Act, Sec 3 Epidemic Diseases Act 1897 ਤਹਿਤ ਪ੍ਰਮਜੀਤ ਸਿੰਘ ਪੁੱਤਰ ਜਗਮੋਹਨ ਸਿੰਘ ਵਾਸੀ ਮਕਾਨ ਨੰ. 344 ਛੋਟੀ ਘਾਸ ਮੰਡੀ ਥਾਣਾ ਕੋਤਵਾਲੀ ਪਟਿਹਰਿੰਦਰ ਸਿੰਘ ਪੁੱਤਰ ਜਗਮੋਹਨ ਸਿੰਘ ਵਾਸੀ ਮਕਾਨ ਨੰ. 344 ਛੋਟੀ ਘਾਸ ਮੰਡੀ ਥਾਣਾ ਕੋਤਵਾਲੀ.ਰਕੇਸ਼ ਕੁਮਾਰ ਪੁੱਤਰ ਭਗਵਾਨ ਦਾਸੀ ਵਾਸੀ ਪੁਰਾਣਾ ਲਾਲ ਬਾਗ, ਵਿੱਕੀ ਵਾਸੀ ਰਾਜਪੁਰਾ ਅਤੇ ਨਾ-ਮਾਲੂਮ ਵਿਅਕਤੀਆ, ਅੰਮ੍ਰਿਤਪਾਲ ਸਿੰਘ ਪੁੱਤਰ ਗੁਲਜਾਰ ਸਿੰਘ ਵਾਸੀ ਜਗਤਪੁਰਾ, ਪ੍ਰੀਤਮ ਸਿੰਘ ਵਾਸੀ ਪਟਿ, ਦੁਕਾਨ ਗੋਇਲ ਫੇਬਰਿਸ ਨੇੜੇ ਸ਼ੀਤਲਾ ਮਾਤਾ ਮੰਦਰ ਸਨੋਰੀ ਗੇਟ ਪਟਿ. ਦਾ ਨਾ-ਮਾਲੂਮ ਮਾਲਕ, ਅਮਨਪ੍ਰੀਤ ਸਿੰਘ ਪੁੱਤਰ ਸੁਰਿੰਦਰ ਸਿੰਘ ਵਾਸੀ ਮਕਾਨ ਨੰ. 989/3 ਧੋਬੀ ਘਾਟ ਪਟਿ, ਸੰਜੀਵ ਕੁਮਾਰ ਪੁੱਤਰ ਵਿਜੇ ਕੁਮਾਰ ਵਾਸੀ ਬੀ-24/545 ਸਾਹਮਣੇ ਫਾਇਰ ਬਿਗ੍ਰੇਡ ਅੰਬੇ ਅਪਾਰਟਮੈਂਟ ਪਟਿ, ਟੈਕਨੋ ਬਰੇਨ ਇੰਮੀਗ੍ਰੇਸ਼ਨ ਲੀਲਾ ਭਵਨ ਪਟਿ ਦੇ ਮਾਲਕ ਪ੍ਰਵੀਨ ਕੁਮਾਰ ਪੁੱਤਰ ਸੰਤ ਰਾਮ ਵਾਸੀ ਮਕਾਨ ਨੰ. ਬੀ-18/43 ਪਿੱਪਲ ਵਾਲੀ ਰਾਘੋ ਮਾਜਰਾ ਪਟਿ, ਵਿਕਾਸ ਮਹਿਤਾ ਪੁੱਤਰ ਰਮੇਸ਼ ਮਹਿਤਾ ਵਾਸੀ ਮਕਾਨ ਨੰ. 611 ਗਲੀ ਨੰ. 6 ਗੁਰੂ ਨਾਨਕ ਨਗਰ ਪਟਿ, ਅੰਮ੍ਰਿਤਪਾਲ ਸਿੰਘ ਪੁੱਤਰ ਲਖਵੀਰ ਸਿੰਘ ਵਾਸੀ ਪਿੰਡ ਟੋਹੜਾ ਥਾਣਾ ਭਾਦਸੋ, ਅਮਨ ਪੁੱਤਰ ਰਾਕੇਸ਼ ਕੁਮਾਰ ਵਾਸੀ ਮਕਾਨ ਨੰ. 461/2 ਬਾਜਵਾ ਕਲੋਨੀ ਪਟਿਆਲਾ ਤੋ ਇਲਾਵਾ ਦਰਜਨਾਂ ਵਿਅਕਤੀਆਂ ਦੇ ਮੁਕੱਦਮੇ ਦਰਜ ਕੀਤੇ ਗਏ ।