ਨਾਈਟ ਕਰਫ਼ਿਊ ਦੀ ਉਲੰਘਣਾ ਕਰਨ ਵਾਲਿਆਂ ਤੇ ਪਟਿਆਲਾ ਪੁਲਸ ਨੇ ਕੱਸਿਆ ਸ਼ਿਕੰਜਾ

Advertisement
Spread information

ਪਟਿਆਲਾ ਪੁਲਿਸ ਨੇ ਦਰਜਨਾਂ  ਨਾਈਟ ਕਰਫ਼ਿਊ ਦੀ ਉਲੰਘਣਾ ਕਰਨ ਵਾਲੇ ਦਰਜਨਾਂ ਵਿਅਕਤੀਆਂ ਤੇ ਕੀਤੇ ਮੁਕੱਦਮੇ ਦਰਜ

ਬਲਵਿੰਦਰਪਾਲ , ਰਿਚਾ ਨਾਗਪਾਲ, ਪਟਿਆਲਾ 3 ਮਈ  2021
ਪਟਿਆਲਾ ਪੁਲਿਸ ਨੇ ਨਾਈਟ ਕਰਫ਼ਿਊ ਦੀ ਉਲੰਘਣਾ ਕਰਨ ਵਾਲੇ ਦਰਜਨਾਂ ਦੁਕਾਨਦਾਰਾਂ ਅਤੇ ਬਿਨਾਂ ਕੰਮ ਤੋਂ ਬਾਹਰ ਘੁੰਮ ਰਹੇ ਲੋਕਾਂ ਤੇ  ਮੁਕੱਦਮੇ ਦਰਜ ਕੀਤੇ ਗਏ ਹਨ ।  ਉਨ੍ਹਾਂ ਦੱਸਿਆ ਕਿ ਬੀਤੀ ਰਾਤ ਨਾਈਟ ਕਰਫਿਊ ਦੇ ਨਿਯਮਾਂ ਦੀ ਉਲੰਘਣਾ ਕਰਨ ਦੇ ਸਬੰਧ ਵਿੱਚ ਦਰਜਨਾਂ  ਵਿਅਕਤੀਆਂ ਤੇ ਮੁਕੱਦਮੇ ਦਰਜ ਕੀਤੇ ਗਏ ਹਨ ।
ਇਸ ਸੰਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਵਿਕਰਮਜੀਤ ਦੁੱਗਲ ਐੱਸਐੱਸਪੀ ਪਟਿਆਲਾ ਨੇ ਦੱਸਿਆ ਕਿ ਜ਼ਿਲ੍ਹਾ ਪੁਲੀਸ ਪਟਿਆਲਾ ਨੇ ਵੱਖ ਵੱਖ ਥਾਵਾਂ ਤੇ ਕੋਰੋਨਾ ਵਾਇਰਸ ਦੀ ਰੋਕਥਾਮ ਸਬੰਧੀ ਪੰਜਾਬ ਸਰਕਾਰ ਦੇ ਹੁਕਮ  ਮੁਤਾਬਕ ਲਾਏ ਗਏ ਕਰਫਿਊ ਦੀ ਉਲੰਘਣਾ ਕਰਨ ਵਾਲੇ ਦੁਕਾਨਦਾਰਾਂ ਅਤੇ ਬਿਨਾਂ ਵਜ੍ਹਾ ਤੋਂ ਬਾਜ਼ਾਰਾਂ ਅਤੇ ਸੜਕਾਂ ਵਿੱਚ ਘੁੰਮਣ ਵਾਲੇ ਲੋਕਾਂ ਤੇ ਮੁਕੱਦਮੇ ਦਰਜ ਕੀਤੇ ਗਏ ਹਨ । ਐੱਸਐੱਸਪੀ ਪਟਿਆਲਾ ਨੇ ਦੱਸਿਆ ਕਿ ਕਰਫਿਊ ਨਾਈਟ ਦੇ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਕਿਸੇ ਵੀ ਵਿਅਕਤੀ ਨੂੰ ਬਖਸ਼ਿਆ ਨਹੀਂ ਜਾਵੇਗਾ। ਉਨ੍ਹਾਂ ਦੱਸਿਆ ਕਿ ਸ਼ਹਿਰ ਦੀਆਂ ਕਰਿਆਨੇ ਦੀਆਂ ਦੁਕਾਨਾਂ ਜੋ ਦੁਕਾਨਾਂ ਦੇ ਮਾਲਕ ਨਾਈਟ ਕਰਫਿਊ ਦੇ ਨਿਯਮਾਂ ਦੀ ਉਲੰਘਣਾ ਕਰਕੇ ਦੁਕਾਨਾਂ ਖੋਲ੍ਹੀ ਬੈਠੇ ਸਨ । ਉਨ੍ਹਾਂ ਤੇ ਮੁਕੱਦਮੇ ਦਰਜ ਕੀਤੇ ਹਨ।
ਉਨ੍ਹਾਂ ਦੱਸਿਆ ਕਿ ਪੁਲਸ ਪਾਰਟੀ ਨੇ ਗਸ਼ਤ ਦੌਰਾਨ ਕੋਰੋਨਾ ਵਾਇਰਸ ਦੀ ਰੋਕਥਾਮ ਸੰਬੰਧੀ ਪੰਜਾਬ ਸਰਕਾਰ ਦੇ ਹੁਕਮਾਂ ਮੁਤਾਬਕ ਨਾਈਟ ਕਰਫਿਊ ਦੇ ਸੰਬੰਧ ਵਿਚ  ਰੁਪਿੰਦਰ ਸਿੰਘ ਪੁੱਤਰ ਗੁਰਮੇਲ ਸਿੰਘ ਵਾਸੀ ਪਿੰਡ ਤਰਖੇੜੀ ਖੁਰਦ ਥਾਣਾ ਭਾਦਸੋ, ਅਵਿਨਾਸ ਪੁੱਤਰ ਕ੍ਰਿਸ਼ਾਨ ਵਰਮਾ ਵਾਸੀ ਫੋਕਲ ਪੁਆਇੰਟ ਰਾਜਪੁਰਾ, ਮੱਖਣ ਰਾਮ ਪੁੱਤਰ ਛੱਲੂ ਰਾਮ ਵਾਸੀ ਪਿੰਡ ਦੁਧਣ ਸਾਧਾ ਥਾਣਾ ਜੁਲਕਾ’,ਲਾਭ ਸਿੰਘ ਪੁੱਤਰ ਹਰਦਮ ਸਿੰਘ ਵਾਸੀ ਪਿੰਡ ਚਿੜਵਾ ਥਾਣਾ ਜੁਲਕਾ,  ਮਹਿੰਦਰ ਸਿੰਘ ਪੁੱਤਰ ਭਾਗ ਸਿੰਘ ਵਾਸੀ ਪਿੰਡ ਖੁੱਡਾ ਥਾਣਾ ਸਨੋਰ, ਪਰਮਿੰਦਰ ਸਿੰਘ ਪੁੱਤਰ ਮੁਖਤਿਆਰ ਸਿੰਘ ਵਾਸੀ ਮਕਾਨ ਨੰ. 547 ਗਲੀ ਨੰ. 04 ਕਸਬਾ ਰੁੜਕੀ ਬਹਾਦਰਗੜ੍ਹ, ਅਸ਼ੋਕ ਕੁਮਾਰ ਪੁੱਤਰ ਧਨੂੰ ਰਾਮ ਵਾਸੀ ਮਕਾਨ ਨੰ. 249 ਗਲੀ ਨੰ. 9 ਤੇਜ ਕਲੋਨੀ ਸਮਾਣਾ,
ਪ੍ਰੇਮ ਰਾਮ ਪੁੱਤਰ ਬਲੀ ਰਾਮ ਵਾਸੀ ਪਿੰਡ ਚਰਾਸੋ ਥਾਣਾ ਸਦਰ ਪਟਿ, ਗੁਰਦਿਆਲ ਸਿੰਘ ਪੁੱਤਰ ਅਨੈਬ ਸਿੰਘ ਵਾਸੀ ਪਿੰਡ ਸ਼ਾਦੀਪੁਰ, ਭੁਪਿੰਦਰ ਸਿੰਘ ਪੁੱਤਰ ਅਜੈਬ ਸਿੰਘ ਵਾਸੀ ਪਿੰਡ ਅਲੀਪੁਰ ਅਰਾਈਆ ਥਾਣਾ ਅਨਾਜ ਮੰਡੀ ਪਟਿ, ਮਲਕੀਤ ਸਿੰਘ ਪੁੱਤਰ ਰਾਜ ਸਿੰਘ ਵਾਸੀ ਮਕਾਨ ਨੰ. 192 ਗਲੀ ਨੰ. 2 ਨਿਊ ਯਾਦਵਿੰਦਰਾ ਕਲੋਨੀ ਪਟਿ.’ , ਦੀਪ ਸਿੰਘ ਪੁੱਤਰ ਫੋਜਾ ਸਿੰਘ ਵਾਸੀ ਵਾਰਡ ਨੰ. 11 ਖਾਲਸਾ ਕਲੋਨੀ ਸਨੋਰ ਪਟਿ., ਵਿਰਕਮ ਕੁਮਾਰ ਪੁੱਤਰ ਸਤਨਰਾਇਣ ਗਰਗ ਵਾਸੀ ਮਕਾਨ ਨੰ. 57 ਖਾਲਸਾ ਕਾਲਜ ਰੋਡ ਬਡੂੰਗਰ ਪਟਿ., ਸਦਾਨੰਦ ਪੁੱਤਰ ਦੇਵ ਨਰਾਇਣ ਵਾਸੀ ਸੰਸ ਕਿਰਤ ਨਿਰਮਲੀ ਜਿਲਾ ਸਪੋਲ ਬਿਹਾਰ ਹਾਲ ਡੀ-78 ਫੋਕਲ ਪੁਆਇੰਟ ਪਟਿ. ਜੈ ਕਿਸ਼ਨ ਪੁੱਤਰ ਹਰੀ ਲਾਲ ਵਾਸੀ ਪਿੰਡ ਬਰਾਟਪੁਰ ਥਾਣਾ ਬੀਰਪੁਰ ਜਿਲਾ ਸਪੋਲ ਬਿਹਾਰ ਹਾਲ ਡੀ-78 ਫੋਕਲ ਪੁਆਇੰਟ, ਕੁਸ਼ਲ ਕੁਮਾਰ ਪੁੱਤਰ ਰਾਜਵੀਰ ਸਿੰਘ ਵਾਸੀ ਮਕਾਨ ਨੰ. 09 ਗਲੀ ਨੰ. 2 ਦੇਸ ਮਹਿਮਾਨਦਾਰੀ ਪਟਿ.,  ਨਾ-ਮਾਲੂਮ ਵਿਅਕਤੀ/ਵਿਅਕਤੀਆਨ ਖਾਦ ਤੇ ਧਾਰਾ188 IPC ਤਹਿਤ ਮੁਕੱਦਮੇ ਦਰਜ ਕੀਤੇ ਗਏ ਹਨ।
ਵਧੇਰੇ ਜਾਣਕਾਰੀ ਦਿੰਦਿਆਂ  ਸ:ਥ ਹਰਸ਼ਰਨਵੀਰ ਸਿੰਘ ਸਮੇਤ ਪੁਲਿਸ ਪਾਰਟੀ ਕਰੋਨਾ ਵਾਇਰਸ ਦੀ ਰੋਕਥਾਮ ਸਬੰਧੀ ਪੰਜਾਬ ਸਰਕਾਰ ਦੇ ਹੁਕਮਾ ਮੁਤਾਬਿਕ ਕਰਫਿਊ ਦੇ ਸਬੰਧ ਵਿੱਚ ਤ੍ਰਿਵੈਨੀ ਚੋਂਕ ਪਟਿ. ਮੋਜੂਦ ਸੀ, ਜੋ ਨਾ-ਮਾਲੂਮ ਵਿਅਕਤੀਆਨ ਬਿਨਾ ਵਜਾ ਬਾਹਰ ਘੁੰਮ ਰਹੇ ਸਨ,  ਜਿਹਨਾ ਨੇ ਕਰਫਿਊ ਦੋਰਾਨ ਬਾਹਰ ਨਿਕਲ ਕੇ ਮਾਨਯੋਗ ਜਿਲਾ ਮੈਜਿਸਟ੍ਰੇਟ ਦੇ ਹੁਕਮਾ ਦੀ ਉਲੰਘਣਾ ਕੀਤੀ ਹੈ।ਸ.ਥ ਜਸਵੀਰ ਸਿੰਘ ਸਮੇਤ ਪੁਲਿਸ ਪਾਰਟੀ ਕਰੋਨਾ ਵਾਇਰਸ ਦੀ ਰੋਕਥਾਮ ਸਬੰਧੀ ਪੰਜਾਬ ਸਰਕਾਰ ਦੇ ਹੁਕਮਾ ਮੁਤਾਬਿਕ ਕਰਫਿਊ ਦੇ ਸਬੰਧ ਵਿੱਚ ਦੇਸੀ ਮਹਿਮਾਨਦਾਰੀ ਪਟਿ. ਮੋਜੂਦ ਸੀ, ਜੋ ਦੋਸ਼ੀ ਨੇ ਆਪਣੀ ਕਰਿਆਨਾ ਦੀ ਦੁਕਾਨ ਖੋਲੀ ਹੋਈ ਸੀ, ਜੋ ਦੋਸ਼ੀ ਨੇ ਕਰਫਿਊ ਦੋਰਾਨ ਦੁਕਾਨ ਖੋਲ ਕੇ ਮਾਨਯੋਗ ਜਿਲਾ ਮੈਜਿਸਟ੍ਰੇਟ ਦੇ ਹੁਕਮਾ ਦੀ ਉਲੰਘਣਾ ਕੀਤੀ ਹੈ।ਸ.ਥ ਨਿਰੰਕਾਰ ਸਿੰਘ ਸਮੇਤ ਪੁਲਿਸ ਪਾਰਟੀ ਕਰੋਨਾ ਵਾਇਰਸ ਦੀ ਰੋਕਥਾਮ ਸਬੰਧੀ ਪੰਜਾਬ ਸਰਕਾਰ ਦੇ ਹੁਕਮਾ ਮੁਤਾਬਿਕ ਕਰਫਿਊ ਦੇ ਸਬੰਧ ਵਿੱਚ ਪਰੋਠਾ ਮਾਰਕੀਟ ਪਟਿ. ਮੋਜੂਦ ਸੀ, ਜੋ ਸਮਾ 9.20 ਪੀ.ਐਮ ਪਰ ਦੋਸ਼ੀ ਬਿਨਾ ਵਜਾ ਬਾਹਰ ਘੁੰਮ ਰਿਹਾ ਸੀ, ਜੋ ਦੋਸ਼ੀ ਨੇ ਕਰਫਿਊ ਦੋਰਾਨ ਬਾਹਰ ਨਿਕਲ ਕੇ ਮਾਨਯੋਗ ਜਿਲਾ ਮੈਜਿਸਟ੍ਰੇਟ ਦੇ ਹੁਕਮਾ ਦੀ ਉਲੰਘਣਾ ਕੀਤੀ ਹੈ।
Advertisement
Advertisement
Advertisement
Advertisement
Advertisement
error: Content is protected !!