ਗੰਦੇ ਗੀਤ ਲਾਉਣ ਤੋਂ ਰੋਕਿਆ ਤਾਂ ਘਰ ਅੰਦਰ ਵੜ੍ਹ ਕੇ 2 ਔਰਤਾਂ ਨੂੰ ਕੁੱਟਿਆ

Advertisement
Spread information

ਅਤਰਗੜ੍ਹ ਪਿੰਡ ਦੇ ਪੰਚ ਰਾਜ ਸਿੰਘ ਸਣੇ 3 ਖਿਲਾਫ ਕੇਸ ਦਰਜ਼


ਹਰਿੰਦਰ ਨਿੱਕਾ, ਬਰਨਾਲਾ 26 ਅਪ੍ਰੈਲ 2021

          ਟ੍ਰੈਕਟਰ ਤੇ ਚੱਲਦੇ ਗੰਦੇ ਗੀਤ ਵਜਾਉਣ ਤੋਂ ਰੋਕਿਆ ਤਾਂ ਪਿੰਡ ਦੇ ਇੱਕ ਪੰਚ ਸਣੇ 3 ਜਣਿਆਂ ਨੇ ਘਰ ਅੰਦਰ ਵੜ੍ਹ ਕੇ 2 ਔਰਤਾਂ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ। ਪੁਲਿਸ ਨੇ ਗੁਰਪ੍ਰੀਤ ਕੌਰ ਦੀ ਸ਼ਕਾਇਤ ਪਰ ਪੰਚ ਸਣੇ ਤਿੰਨੋਂ ਦੋਸ਼ੀਆਂ ਦੇ ਖਿਲਾਫ ਕੇਸ ਦਰਜ ਕਰਕੇ,ਉਨਾਂ ਦੀ ਤਲਾਸ਼ ਸ਼ੁਰੂ ਕਰ ਦਿੱਤੀ। ਪੁਲਿਸ ਨੂੰ ਦਿੱਤੇ ਬਿਆਨ ਗੁਰਪ੍ਰੀਤ ਕੌਰ  ਪਤਨੀ ਗੁਰਧਿਆਨ ਸਿੰਘ ਵਾਸੀ ਪਿੰਡ ਅਤਰਗੜ ਨੇ ਦੱਸਿਆ ਕਿ ਉਹ ਆਪਣੇ ਘਰ ਆਪਣੇ ਪਰਿਵਾਰ ਸਮੇਤ ਹਾਜਿਰ ਸੀ ਤੇ ਮੁਦੱਈ ਦੇ ਘਰਵਾਲਾ ਗੁਰਧਿਆਨ ਸਿੰਘ ਆਪਣੀ ਰਿਸਤੇਦਾਰੀ ਵਿੱਚ ਗਿਆ ਹੋਇਆ ਸੀ। ਦੋਸੀਆਨ ਨੇ ਮੁਦੱਈ ਦੇ ਘਰ ਕੋਲ ਜਮੀਨ ਠੇਕੇ ਤੇ ਲਈ ਹੋਈ ਹੈ।  ਜੋ ਅਕਸਰ ਹੀ ਆਪਣੇ ਟਰੈਕਟਰ ਪਰ ੳੱਚੀ ਅਵਾਜ ਵਿੱਚ ਗੰਦੇ ਗੀਤ ਲਗਾਉਦੇ ਸਨ ।

Advertisement

         ਜਿੰਨ੍ਹਾਂ ਨੂੰ ਮੁਦੱਈ ਦੇ ਘਰਵਾਲੇ ਨੇ ਰੋਕਿਆ ਸੀ । ਇਸ ਰੰਜਿਸ਼ ਕਾਰਣ 25 ਅਪ੍ਰੈਲ ਦੀ ਰਾਤ ਕਰੀਬ ਸਾਢੇ 10 ਵਜੇ ਸੁਖਵਿੰਦਰ ਦਾਸ ਪੁੱਤਰ ਨਿਰਮਲ ਦਾਸ , ਮਲਕੀਤ ਸਿੰਘ ਪੁੱਤਰ ਫਤਿਹ ਸਿੰਘ ਅਤੇ  ਰਾਜ ਸਿੰਘ ਪੰਚ ਪੁੱਤਰ ਸੁਖਦੇਵ ਸਿੰਘ ਵਾਸੀਆਨ ਅਤਰਗੜ ਨੇ ਮੁਦੱਈ ਦੇ ਘਰ ਦੇ ਗੇਟ ਵਿੱਚ ਆਪਣਾ ਮੋਟਰਸਾੲਕਿਲ ਮਾਰਿਆ। ਦੋਸ਼ ਗੇਟ ਦੇ ਰਾਹੀ ਘਰ ਅੰਦਰ ਜਬਰਦਸਤੀ ਵੜ੍ਹ ਆਏ । ਦੋਸ਼ੀਆਂ ਨੇ ਮੁਦੱਈ ਅਤੇ ਉਸ ਦੀ ਭਾਣਜੀ ਗੁਰਜੀਤ ਕੋਰ ਦੀ ਬੇਰਹਿਮੀ ਨਾਲ ਕੁਟੱਮਾਰ ਕੀਤੀ। ਸ਼ੋਰ ਪਾਉਣ ਤੇ ਤਿੰਨੋਂ ਦੋਸ਼ੀ ਮੋਟਰਸਾਇਕਲ ਛੱਡ ਕੇ ਮੌਕੇ ਤੋਂ ਭੱਜ ਗਏ। ਮਾਮਲੇ ਦੇ ਤਫਤੀਸ਼ ਅਧਿਕਾਰੀ ਸਹਾਇਕ ਥਾਣੇਦਾਰ ਮਹਿੰਦਰ ਸਿੰਘ ਨੇ ਦੱਸਿਆ ਕਿ ਗੁਰਪ੍ਰੀਤ ਕੌਰ ਦੇ ਬਿਆਨ ਦੇ ਅਧਾਰ ਤੇ ਦੋਸ਼ੀਆਂ ਖਿਲਾਫ ਅਧੀਨ ਜੁਰਮ 458/323 /34 ਆਈਪੀਸੀ ਥਾਣਾ ਧਨੌਲਾ ਵਿਖੇ ਦਰਜ਼ ਕੀਤਾ ਗਿਆ ਹੈ । ਜਲਦ ਹੀ ਦੋਸ਼ੀਆਂ ਨੂੰ ਗਿਰਫਤਾਰ ਕਰ ਲਿਆ ਜਾਵੇਗਾ।

Advertisement
Advertisement
Advertisement
Advertisement
Advertisement
error: Content is protected !!