ਚੇਤਨ ਬਾਂਸਲ, ਬਰਨਾਲਾ
ਲੰਗਰ ਕਮੇਟੀ ਬਰਨਾਲਾ ਦੀ ਰਹਿਨੁਮਾਈ ਵਿੱਚ ਸੇਖਾ ਰੋਡ ਗਲੀ ਨੰਬਰ 1 ਦੇ ਮੁਹੱਲਾ ਨਿਵਾਸੀਆਂ ਨੇ ਕਰਫਿਊ ਦੇ ਦਿਨਾਂ ਵਿੱਚ ਹੋਈ ਤਾਲਾ ਬੰਦੀ ਕਾਰਣ ਬੇਰੁਜ਼ਗਾਰੀ ਦੀ ਮਾਰ ਝੱਲ ਰਹੇ ਦਲਿਤ ਮਜ਼ਦੂਰ ਪਰਿਵਾਰਾਂ ਲੰਗਰ ਵੰਡਿਆ। ਇਸ ਮੌਕੇ ਗੱਲਬਾਤ ਕਰਦਿਆ ਲੰਗਰ ਕਮੇਟੀ ਦੇ ਮੋਹਰੀ ਮੈਬਰਾਂ ,ਚ ਸ਼ਾਮਿਲ ਅੰਕੁਰ ਗੋਇਲ ਨੇ ਦੱਸਿਆ ਕਿ ਮੁਹੱਲਾ ਨਿਵਾਸੀਆਂ ਨੇ ਜ਼ਰੂਰਤ ਮੰਦ ਲੋਕਾ ਲਈ ਆਲੂ ਗੋਬੀ ਦੀ ਸਬਜ਼ੀ ਤੇ ਰੋਟੀਆਂ ਦੀ ਪੈਕਿਗ ਕਰਕੇ 500 ਦੇ ਕਰੀਬ ਲੋਕਾਂ ਨੂੰ ਵੰਡਿਆ ਗਿਆ। ਉਹਨਾਂ ਕਿਹਾ ਕਿ ਕਰਫਿਊ ਦੇ ਰਹਿੰਦੇ ਦਿਨਾਂ ਦੌਰਾਨ ਵੀ ਮੁਹੱਲਾ ਨਿਵਾਸੀਆਂ ਦੇ ਸਹਿਯੋਗ ਨਾਲ ਇਸ ਮੁਹਿੰਮ ਨੂੰ ਲਗਾਤਾਰ ਜ਼ਾਰੀ ਰੱਖਿਆ ਜਾਵੇਗਾ। ਲੰਗਰ ਵਰਤਾਉਣ ਸਮੇਂ ਪ੍ਰਤੀਕ ਕੁਮਾਰ ਲੱਕੀ, ਅੰਕੁਰ ਗੋਇਲ , ਨਮਣ ਬਾਂਸਲ, ਗਗਨ ਗਰਗ , ਨਰੇਸ਼ ਸਿੰਗਲਾ , ਅੰਕੁਸ਼ ਗਰਗ ਮਨੀ, ਸ਼ਾਲੂ , ਕਸ਼ਯਪ ਕੁਮਾਰ ਸ਼ਾਮਿਲ ਸਨ।