ਟਰੱਸਟ ਦੇ ਚੇਅਰਮੈਨ ਮੱਖਣ ਸ਼ਰਮਾ ਤੇ ਐਮ.ਸੀ. ਦੀਪਿਕਾ ਸ਼ਰਮਾਂ ਨੇ ਲਵਾਈ ਕਰੋਨਾ ਵੈਕਸੀਨ

Advertisement
Spread information

ਸ਼ਰਮਾ ਦੰਪਤੀ ਦੀ ਲੋਕਾਂ ਨੂੰ ਅਪੀਲ, ਖੁਦ ਨੂੰ ਤੇ ਆਪਣਿਆਂ ਦੀ ਤੰਦਰੁਸਤੀ ਲਈ ਵੈਕਸੀਨ ਜਰੂਰੀ


ਹਰਿੰਦਰ ਨਿੱਕਾ , ਬਰਨਾਲਾ 26 ਮਾਰਚ 2021

          ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਅਤੇ ਸੀਨੀਅਰ ਕਾਂਗਰਸੀ ਆਗੂ ਮੱਖਣ ਸ਼ਰਮਾ ਅਤੇ ਉਨਾਂ ਦੀ ਧਰਮਪਤਨੀ ਐਮ.ਸੀ. ਦੀਪਿਕਾ ਸ਼ਰਮਾ ਨੇ ਕੋਰੋਨਾ ਤੋਂ ਬਚਾਉ ਲਈ ਕੋਰੋਨਾ ਵੈਕਸੀਨ ਦੀ ਪਹਿਲੀ ਖੁਰਾਕ ਲਵਾ ਲਈ। ਇਸ ਮੌਕੇ ਬਰਨਾਲਾ ਟੂਡੇ ਨਾਲ ਗੱਲਬਾਤ ਕਰਦਿਆਂ ਸ਼ਰਮਾਂ ਦੰਪਤੀ ਨੇ ਕਿਹਾ ਕਿ ਬੀਤੇ ਕਰੀਬ ਇੱਕ ਸਾਲ ਤੋਂ ਲੋਕ ਕਰੋਨਾ ਮਹਾਂਮਾਰੀ ਦੇ ਭੈਅ ਤੇ ਸਾਏ ਹੇਠ ਜਿੰਦਗੀ ਜਿਉਂ ਰਹੇ ਹਨ। ਲੋਕਾਂ ਨੂੰ ਕੋਰੋਨਾ ਤੋਂ ਬਚਾਅ ਲਈ, ਕੋਈ ਅਗਾਉਂ ਬਚਾਅ ਲਈ ਵੈਕਸੀਨ ਦਾ ਬੇਸਬਰੀ ਨਾਲ ਇੰਤਜਾਰ ਸੀ। ਹੁਣ ਸਾਰੇ ਸਰਕਾਰੀ ਹਸਪਤਾਲਾਂ ਵਿੱਚ ਕੈਪਟਟ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਨੇ ਲੋਕਾਂ ਲਈ ਫਰੀ ਵੈਕਸੀਨ ਉਪਲੱਭਧ ਕਰਵਾ ਦਿੱਤੀ ਹੈ। ਇਸ ਲਈ ਹਰ ਇੱਕ ਨੂੰ ਬਿਨਾਂ ਕਿਸੇ ਡਰ ਭੈਅ ਤੋਂ ਵੇਕਸੀਨ ਲਵਾਉਣ ਲਈ ਖੁਦ ਅੱਗੇ ਆ ਕੇ ਹੋਰਾਂ ਲੋਕਾਂ ਲਈ ਮਿਸਾਲ ਬਣਨ ਦੀ ਜਰੂਰਤ ਹੈ। ਚੇਅਰਮੈਨ ਸ਼ਰਮਾ ਨੇ ਕਿਹਾ ਕਿ ਕੋਰੋਨਾ ਵੈਕਸੀਨ ਦੀਆਂ ਖੁਰਾਕਾਂ ਲੁਆ ਕੇ ਸਾਨੂੰ ਖੁਦ ਨੂੰ ਅਤੇ ਆਪਣੇ ਹੋਰ ਨਜਦੀਕੀਆਂ ਦੀ ਤੰਦਰੁਸਤੀ ਲਈ ਉਪਰਾਲਾ ਕਰਨ ਦੀ ਬੇਹੱਦ ਲੋੜ ਹੈ। ਉਨਾਂ ਕਿਹਾ ਕਿ ਸਿਹਤਮੰਦ ਸਮਾਜ ਲਈ, ਸਾਨੂੰ ਗੁੰਮਰਾਹਕੁਨ ਪ੍ਰਚਾਰ ਤੋਂ ਪਾਸਾ ਵੱਟ ਕੇ ਵੈਕਸੀਨ ਖੁਦ ਲਵਾਉਣੀ ਚਾਹੀਦੀ ਹੈ ਅਤੇ ਹੋਰ ਲੋਕਾਂ ਨੂੰ ਵੀ ਕੋਰੋਨਾ ਮਹਾਂਮਾਰੀ ਤੋਂ ਬਚਾਅ ਲਈ ਟੀਕਾਕਰਨ ਕਰਵਾਉਣ ਲਈ ਚੇਤੰਨ ਕਰਨ ਦੀ ਅਹਿਮ ਲੋੜ ਹੈ।

Advertisement

Advertisement
Advertisement
Advertisement
Advertisement
Advertisement
error: Content is protected !!