Y S ਸਕੂਲ ਦੀ ਪ੍ਰਿੰਸੀਪਲ ਦੇ ਖਿਲਾਫ ਕੇਸ ਦਰਜ਼ ਕਰਨ ਦੀਆਂ ਤਿਆਰੀਆਂ ਸ਼ੁਰੂ  !

Advertisement
Spread information

ਪੁਲਿਸ ਦੀਆਂ ਫਾਈਲਾਂ ‘ਚ ਦੱਬ ਕੇ ਰਹਿ ਗਿਆ, ਸਕੂਲ ਪ੍ਰਿੰਸੀਪਲ ਨੂੰ ਦੋਸ਼ੀ ਨਾਮਜ਼ਦ ਕਰਨ ਲਈ ਕਮਿਸ਼ਨ ਵੱਲੋਂ ਭੇਜਿਆ ਪੱਤਰ


ਹਰਿੰਦਰ ਨਿੱਕਾ , ਬਰਨਾਲਾ 26 ਮਾਰਚ 2021

          ਨੰਨ੍ਹੇ ਸਕੂਲੀ ਬੱਚਿਆ ਦੀ ਜਾਨ ਜੋਖਿਮ ‘ਚ ਪਾਉਣ ਵਾਲੀ ਵਾਈ.ਐਸ ਸਕੂਲ ਹੰਡਿਆਇਆ ਦੀ ਬੱਸ ਦੇ ਸ਼ਰਾਬੀ ਡਰਾਇਵਰ ਦਰਬਾਰਾ ਸਿੰਘ ਦੇ ਖਿਲਾਫ ਦਰਜ਼ ਐਫ.ਆਈ.ਆਰ ਵਿੱਚ ਸਕੂਲ ਦੀ ਪ੍ਰਿੰਸੀਪਲ ਨੂੰ ਦੋਸ਼ੀ ਨਾਮਜ਼ਦ ਕਰਨ ਲਈ ਕਰੀਬ 12 ਦਿਨ ਪਹਿਲਾਂ ਪੰਜਾਬ ਰਾਜ ਬਾਲ ਅਧਿਕਾਰ ਰੱਖਿਆ ਕਮਿਸ਼ਨ ਵੱਲੋਂ ਜਾਰੀ ਕੀਤਾ ਗਿਆ ਪੱਤਰ ਹਾਲੇ ਵੀ ਐਸ.ਐਸ.ਪੀ. ਦਫਤਰ ਦੀਆਂ ਫਾਇਲਾਂ ਵਿੱਚ ਦੱਬਿਆ ਪਿਆ ਹੈ। ਇਸ ਨੂੰ ਬੇਸ਼ੱਕ ਪੁਲਿਸ ਵਿਭਾਗ ਦੀ ਲਾਪਰਵਾਹੀ ਸਮਝੋ , ਭਾਂਵੇ ਪੁਲਿਸ ਅਧਿਕਾਰੀਆਂ ਦੀ ਵਾਈ.ਐਸ. ਸਕੂਲ ਦੇ ਪ੍ਰਬੰਧਕਾਂ ਨਾਲ ਸਾਂਝ ਭਿਆਲੀ , ਜਿਸ ਕਾਰਣ ਪੁਲਿਸ ਨੇ ਪੰਜਾਬ ਐਂਡ ਹਰਿਆਣਾ ਹਾਈਕੋਰਟ ਦੀਆਂ ਹਦਾਇਤਾਂ ਤੋਂ ਬਾਅਦ ਬਣੀ ਸੇਫ ਸਕੂਲ ਵਾਹਨ ਪਾਲਿਸੀ ਤਹਿਤ ਜਾਰੀ ਗਾਈਡਲਾਈਨਜ ਨੂੰ ਛਿੱਕੇ ਟੰਗਦਿਆਂ ਸਕੂਲ ਦੀ ਪ੍ਰਿੰਸੀਪਲ ਨੂੰ ਕੇਸ ਵਿੱਚ ਦੋਸ਼ੀ ਨਾਮਜਦ ਕਰਨਾ ਵਾਜਿਬ ਹੀ ਨਹੀਂ ਸਮਝਿਆ। ਇਸ ਦੀ ਚਰਚਾ,ਜਿਲ੍ਹੇ ਦੇ ਲੋਕਾਂ ਵਿੱਚ ਮੂੰਹੋ-ਮੂੰਹ ਜੰਗਲ ਦੀ ਅੱਗ ਲਗਾਤਾਰ ਵਾਂਗ ਵੱਧਦੀ ਜਾ ਰਹੀ ਹੈ। ਪ੍ਰਾਪਤ ਸੂਚਨਾ ਅਨੁਸਾਰ ਪੰਜਾਬ ਰਾਜ ਬਾਲ ਅਧਿਕਾਰ ਰੱਖਿਆ ਕਮਿਸ਼ਨ ਦੇ ਮੈਂਬਰਾਂ ਦੀ ਮੀਟਿੰਗ ਵਿੱਚ ਵਾਈ.ਐਸ. ਸਕੂਲ ਦੀ ਬੱਸ ਦੇ ਸ਼ਰਾਬੀ ਡਰਾਇਵਰ ਦੀ ਵਾਇਰਲ ਹੋਈ ਵੀਡੀਉ ਤੇ ਸੂ-ਮੋਟੋ ਐਕਸ਼ਨ ਲੈਂਦਿਆਂ ਚੱਲੀ ਲੰਬੀ ਵਿਚਾਰ ਚਰਚਾ ਤੋਂ ਬਾਅਦ 15 ਮਾਰਚ 2021 ਨੂੰ ਐਸ.ਐਸ.ਪੀ. ਬਰਨਾਲਾ ਦੇ ਨਾਮ ਚੇਅਰਮੈਨ ਨੇ ਪੱਤਰ ਜਾਰੀ ਕਰਕੇ ਵਾਈ.ਐਸ. ਸਕੂਲ ਦੀ ਬੱਸ ਦੇ ਸ਼ਰਾਬੀ ਡਰਾਇਵਰ ਦਰਬਾਰਾ ਸਿੰਘ ਦੇ ਖਿਲਾਫ 4 ਮਾਰਚ 2021 ਨੂੰ ਦਰਜ਼ ਐਫ.ਆਈ.ਆਰ ਨੰਬਰ 106 ਅਧੀਨ ਜੁਰਮ 279 ਆਈ.ਪੀ.ਸੀ./185 MV ਐਕਟ ਥਾਣਾ ਸਿਟੀ 2 ਬਰਨਾਲਾ ਵਿੱਚ ਪ੍ਰਿੰਸੀਪਲ ਨੂੰ ਦੋਸ਼ੀ ਨਾਮਜ਼ਦ ਕਰਨ ਦਾ ਹੁਕਮ ਦਿੱਤਾ ਗਿਆ ਸੀ। ਪਰੰਤੂ ਹਾਲੇ ਤੱਕ ਪੁਲਿਸ ਦੀ  ਕਲਮ ਪ੍ਰਿੰਸੀਪਲ ਨੂੰ ਦੋਸ਼ੀਆਂ ਦੇ ਕਟਿਹਰੇ ਵਿੱਚ ਸ਼ਾਮਿਲ ਕਰਨ ਨਹੀਂ ਚੱਲ ਸਕੀ ।

Advertisement

ਆਖਿਰ ਕਮਿਸ਼ਨ ਵੱਲੋਂ ਐਸ.ਐਸ.ਪੀ. ਨੂੰ ਭੇਜੇ ਪੱਤਰ ਵਿੱਚ ਕੀ ਐ ਹੁਕਮ

ਵਰਣਨਯੋਗ  ਹੈ ਕਿ 4 ਮਾਰਚ ਦੀ ਸਵੇਰੇ ਵਾਈ.ਐਸ. ਸਕੂਲ ਹੰਡਿਆਇਆ ਦੇ ਸ਼ਰਾਬੀ ਡਰਾਇਵਰ ਦਰਬਾਰਾ ਸਿੰਘ , ਬੱਸ ਵਿੱਚ ਸਵਾਰ ਵਿਦਿਆਰਥੀਆਂ ਨੂੰ ਵੱਖ ਵੱਖ ਥਾਵਾਂ ਤੋਂ ਲਿਆ ਕੇ ਸਕੂਲ ਵੱਲ ਜਾ ਰਿਹਾ ਸੀ। ਉਦੋਂ ਬਰਨਾਲਾ-ਬਠਿੰਡਾ ਮੁੱਖ ਸੜ੍ਹਕ ਤੇ ਸਥਿਤ ਜੀ.ਮਾਲ ਹੰਡਿਆਇਆ ਦੇ ਕੋਲ ,ਰਾਹਗੀਰਾਂ ਨੇ ਸ਼ਰਾਬੀ ਬੱਸ ਡਰਾਇਵਰ ਦੀਆਂ ਹਰਕਤਾਂ ਨੂੰ ਵੇਖ ਕੇ ਉਸ ਨੂੰ ਉੱਥੇ ਹੀ ਰੋਕ ਲਿਆ ਸੀ । ਜਿਸ ਦੀ ਵੀਡੀਉ ਵੀ ਵਾਇਰਲ ਹੋ ਗਈ ਸੀ । ਇਸ ਮਾਮਲੇ ਨੂੰ ਟੂਡੇ ਨਿਊਜ/ ਬਰਨਾਲਾ ਟੂਡੇ ਵੱਲੋਂ ਵੀ ਪ੍ਰਮੁੱਖਤਾ ਨਾਲ ਨਸ਼ਰ ਕੀਤਾ ਗਿਆ ਸੀ । ਆਖਿਰ ਹਰਕਤ ਵਿੱਚ ਆਈ ਪੁਲਿਸ ਨੇ ਕੁਲਵੰਤ ਸਿੰਘ ਵਾਸੀ ਕੋਠੇ ਡੁੱਲਟ ਹੰਡਿਆਇਆ ਦੀ ਸ਼ਕਾਇਤ ਦੇ ਅਧਾਰ ਤੇ ਬੱਸ ਦੇ ਸ਼ਰਾਬੀ ਡਰਾਈਵਰ ਦਰਬਾਰਾ ਸਿੰਘ ਦੇ ਖਿਲਾਫ ਐਫ.ਆਈ.ਆਰ ਨੰਬਰ 106 ਅਧੀਨ ਜੁਰਮ 279 ਆਈ.ਪੀ.ਸੀ. /185 MV ਐਕਟ ਥਾਣਾ ਸਿਟੀ 2 ਬਰਨਾਲਾ ਵਿੱਚ ਦਰਜ ਕੀਤੀ ਗਈ ਸੀ । ਪਰੰਤੂ ਇਸ ਕੇਸ ਵਿੱਚ ਪੁਲਿਸ ਨੇ ਸੇਫ ਸਕੂਲ ਵਾਹਨ ਪਾਲਿਸੀ ਦੀਆਂ ਗਾਈਡਲਾਈਨਜ ਨੂੰ ਦਰਕਿਨਾਰ ਕਰਕੇ ਹੋਏ ਸਕੂਲ ਪ੍ਰਿੰਸੀਪਲ ਦੇ ਖਿਲਾਫ ਕੋਈ ਕੇਸ ਦਰਜ਼ ਨਹੀਂ ਕੀਤਾ ਗਿਆ ਸੀ । ਜਿਹੜਾ ਪਾਲਿਸੀ ਅਨੁਸਾਰ ਅਤਿ ਜਰੂਰੀ ਬਣਦਾ ਸੀ। ਸ਼ੋਸ਼ਲ ਮੀਡੀਆ ਵਿੱਚ ਮਾਮਲਾ ਉਭਰ ਕੇ ਸਾਹਮਣੇ ਆਉਣ ਤੋਂ ਬਾਅਦ  ਪੰਜਾਬ ਰਾਜ ਬਾਲ ਅਧਿਕਾਰ ਰੱਖਿਆ ਕਮਿਸ਼ਨ ਵੱਲੋਂ ਮਾਮਲੇ ਦੀ ਗੰਭੀਰਤਾ ਨੂੰ ਮੁੱਖ ਰੱਖਦਿਆਂ ਡਰਾਈਵਰ ਖਿਲਾਫ ਦਰਜ਼ ਕੇਸ ਦੇ ਤਫਤੀਸ਼ ਅਧਿਕਾਰੀ ਨੂੰ ਸਟੇਟਸ ਰਿਪੋਰਟ ਪੇਸ਼ ਕਰਨ ਲਈ 8 ਮਾਰਚ ਨੂੰ ਆਪਣੇ ਦਫਤਰ ਵਿਖੇ ਤਲਬ ਕਰ ਲਿਆ ਗਿਆ ਸੀ । ਤਫਤੀਸ਼ ਅਧਿਕਾਰੀ ਏ.ਐਸ.ਆਈ. ਬੂਟਾ ਸਿੰਘ ਨੇ ਕਮਿਸ਼ਨ ਕੋਲ ਸਿਰਫ ਡਰਾਈਵਰ ਖਿਲਾਫ ਹੀ ਜਮਾਨਤਯੋਗ ਜੁਰਮ ਲਾਉਣ ਸਬੰਧੀ ਪੇਸ਼ ਕੀਤੀ ਸਟੇਟਸ ਰਿਪੋਰਟ ਨੂੰ ਨਾਕਾਫੀ ਦੱਸਦਿਆਂ ਐਸ.ਐਸ.ਪੀ ਬਰਨਾਲਾ ਨੂੰ ਸਿਫਾਰਸ਼ ਕੀਤੀ ਕਿ ਪਹਿਲਾਂ ਦਰਜ਼ ਜੁਰਮ ਵਿੱਚ ਅਧੀਨ ਜੁਰਮ 308/ 120 B ਆਈ.ਪੀ.ਸੀ ਦਾ ਵਾਧਾ ਕਰਨ ਲਈ ਅਤੇ 120 B ਜੁਰਮ ਤਹਿਤ ਦੇ ਤਹਿਤ ਸਕੂਲ ਦੀ ਪ੍ਰਿੰਸੀਪਲ ਨੂੰ ਵੀ ਕੇਸ ਵਿੱਚ ਦੋਸ਼ੀ ਨਾਮਜ਼ਦ ਕਰ ਲਈ ਤਾਕੀਦ ਕੀਤੀ ਗਈ ਸੀ । ਕਮਿਸ਼ਨ ਨੇ ਇਹ ਮਾਮਲਾ, ਸਿਰਫ ਬਰਨਾਲਾ ਦਾ ਹੀ ਨਾ ਸਮਝਦੇ ਹੋਏ, ਸੇਫ ਸਕੂਲ ਵਾਹਨ ਪਾਲਿਸੀ ਅਨੁਸਾਰ ਅਜਿਹੇ ਮਾਮਲਿਆਂ ਵਿੱਚ ਸਿਰਫ ਡਰਾਇਵਰਾਂ ਨੂੰ ਹੀ ਦੋਸ਼ੀਆਂ ਵਿੱਚ ਸ਼ਾਮਿਲ ਕਰਨ ਦੀ ਬਜਾਏ ਸਕੂਲ ਅਥਾਰਟੀਆਂ /ਪ੍ਰਿੰਸੀਪਲ/ਸਕੂਲਾਂ ਦੇ ਹੈਡ ਮਾਸਟਰ/ਮਿਸਟਰਸ ਦੇ ਖਿਲਾਫ ਵੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਉਣ ਲਈ ਪ੍ਰਦੇਸ਼ ਦੇ ਸਾਰੇ ਜਿਲ੍ਹਾ ਪੁਲਿਸ ਮੁਖੀਆਂ, ਪੁਲਿਸ ਕਮਿਸ਼ਨਰਾਂ ਨੂੰ ਸੇਫ ਸਕੂਲ ਵਾਹਨ ਪਾਲਿਸੀ ਦਾ ਹਵਾਲਾ ਦਿੰਦਿਆਂ ਸੂਚਨਾ ਦੇਣ ਲਈ ਪੱਤਰ ਦਾ ਉਤਾਰਾ ਭੇਜਿਆ ਗਿਆ ਹੈ।

ਹੁਣ ਗੇਂਦ ਪੁਲਿਸ ਮੁਖੀ ਦੇ ਪਾਲੇ ਵਿੱਚ ਆਈ,,

ਪੰਜਾਬ ਰਾਜ ਬਾਲ ਅਧਿਕਾਰ ਰੱਖਿਆ ਕਮਿਸ਼ਨ ਦੇ ਡਿਪਟੀ ਡਾਇਰੈਕਟਰ ਰਾਜਵਿੰਦਰ ਸਿੰਘ ਗਿੱਲ ਨੇ ਪੁੱਛਣ ਤੇ ਚੇਅਰਮੈਨ ਵੱਲੋਂ ਭੇਜੇ ਉਕਤ ਜਿਕਰਯੋਗ ਪੱਤਰ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਸ਼ਰਾਬੀ ਬੱਸ ਦੇ ਡਰਾਈਵਰ ਦਾ ਤਾਜ਼ਾ ਮਾਮਲਾ ਬੇਸ਼ੱਕ ਵਾਈ ਐਸ ਸਕੂਲ ਹੰਡਿਆਇਆ, ਜਿਲ੍ਹਾ ਬਰਨਾਲਾ ਨਾਲ ਸਬੰਧਿਤ ਹੈ। ਪਰੰਤੂ ਅਜਿਹੀਆਂ ਘਟਨਾਵਾਂ ਸਮੇਂ ਸਮੇਂ ਤੇ ਸਾਹਮਣੇ ਆਉਂਦੀਆਂ ਰਹੀਆਂ ਹਨ। ਜਿੰਨ੍ਹਾਂ ਨੂੰ ਕਮਿਸ਼ਨ ਨਜਰਅੰਦਾਜ ਨਹੀਂ ਕਰ ਸਕਦਾ । ਉਨਾਂ ਕਿਹਾ ਕਿ ਸੇਫ ਵਾਹਨ ਸਕੂਲ ਪਾਲਿਸੀ ਅਨੁਸਾਰ ਵਿਦਿਆਰਥੀਆਂ ਨੂੰ ਸਕੂਲਾਂ ਤੱਕ ਸੁਰੱਖਿਅਤ ਪਹੁੰਚਾਉਣ ਤੇ ਘਰਾਂ ਤੱਕ ਛੱਡਣ ਲਈ ਟਰਾਂਸਪੋਰਟੇਸ਼ਨ ਦਾ ਚੰਗਾ ਪ੍ਰਬੰਧ ਕਰਨ ਦੀ ਜਿੰਮੇਵਾਰੀ ਸਕੂਲ ਅਥਾਰਟੀਆਂ ਦੀ ਹੀ ਹੈ। ਕਿਸੇ ਵੀ ਤਰਾਂ ਦੀ ਅਸੁਰੱਖਿਅਤ ਟਰਾਂਸਪੋਰਟ ਵਿਵਸਥਾ/ਅਸੁਵਿਧਾ ਲਈ ਸਕੂਲ ਅਥਾਰਟੀਆਂ ਹੀ ਜਿੰਮੇਵਾਰ ਹਨ। ਉਨਾਂ ਕਿਹਾ ਕਿ ਤਾਜ਼ਾ ਘਟਨਾ ਸਕੂਲ ਬੱਸ ਦੇ ਡਰਾਇਵਰ ਦੀ ਸਧਾਰਣ ਕੋਤਾਹੀ ਨਹੀਂ ਹੈ। ਬੱਸ ਵਿੱਚ ਦੇਸ਼ ਦਾ ਭਵਿੱਖ ਬੱਚੇ ਸਵਾਰ ਸਨ, 35/40 ਬੱਚਿਆਂ ਦੀ ਜਾਨ ਨੂੰ ਜੋਖਿਮ ਵਿੱਚ ਪਾਉਣ ਦਾ ਜੁਰਮ ਸਧਾਰਨ ਹਾਦਸੇ ਦੀ ਸ਼੍ਰੇਣੀ ਵਿੱਚ ਨਹੀਂ ਰੱਖਣਾ ਚਾਹੀਦਾ ਸੀ । ਜੇਕਰ ਰਾਹਗੀਰ ਸ਼ਰਾਬੀ ਡਰਾਇਵਰ ਨੂੰ ਨਾ ਰੋਕਦੇ ਤਾਂ ਕੋਈ ਵੀ ਵੱਡੇ ਜਾਨੀ ਨੁਕਸਾਨ ਦਾ ਖਤਰਾ ਸਾਹਮਣੇ ਆਈ ਵੀਡੀਉ ਵਿੱਚ ਸਾਫ ਝਲਕਦਾ ਹੈ। ਇਸ ਲਈ ਹੀ ਕਮਿਸ਼ਨ ਨੇ ਐਫ.ਆਈ.ਆਰ. ਨੰਬਰ 106/2021 ਥਾਣਾ ਸਿਟੀ ਬਰਨਾਲਾ ਵਿੱਚ ਜੁਰਮ 308/120 B ਦਾ ਵਾਧਾ ਕਰਨ ਲਈ ਕਿਹਾ ਹੈ, ਤਾਂਕਿ ਅੱਗੋਂ ਪੰਜਾਬ ਦੀ ਕੋਈ ਵੀ ਸਕੂਲ ਅਥਾਰਟੀ ਚੰਗੀ ਟਰਾਂਸਪੋਰਟ ਦੀ ਵਿਵਸਥਾ ਯਕੀਨੀ ਬਣਾਵੇ। ਉਨਾਂ ਕਿਹਾ ਹਾਲੇ ਤੱਕ ਉਨਾਂ ਨੂੰ ਜੁਰਮ ਵਿੱਚ ਵਾਧਾ ਕਰਨ ਅਤੇ ਸਕੂਲ ਪ੍ਰਿੰਸੀਪਲ ਨੂੰ ਦੋਸ਼ੀ ਨਾਮਜ਼ਦ ਕਰਨ ਸਬੰਧੀ ਪੁਲਿਸ ਨੇ ਕੋਈ ਸਟੇਟਸ ਰਿਪੋਰਟ ਨਹੀਂ ਭੇਜੀ। ਉਨਾਂ ਕਿਹਾ ਕਿ ਕਮਿਸ਼ਨ ਨੇ ਅਗਲੇਰੀ ਕਾਰਵਾਈ ਲਈ ਐਸ.ਐਸ.ਪੀ ਬਰਨਾਲਾ ਨੂੰ ਪੱਤਰ ਭੇਜਿਆ ਹੈ, ਅੱਗੇ ਉਸ ਤੇ ਅਮਲ ਕਰਨਾ, ਬਰਨਾਲਾ ਪੁਲਿਸ ਦੇ ਹਿੱਸੇ ਆਉਂਦਾ ਹੈ।

Advertisement
Advertisement
Advertisement
Advertisement
Advertisement
error: Content is protected !!