ਤਾਂਤਰਿਕ ਗੈਂਗਰੇਪ ਪੀੜਤਾ ਦੀ ਮਾਂ ਦੀ ਐਸ.ਐਚ.ਉ ਨਾਲ ਹੋਈ ਗੱਲਬਾਤ ਦੀ ਆਡਿਉ ਵਾਇਰਲ
ਲੇਲੜ੍ਹੀਆਂ ਕੱਢਦੈ ਪੁਲਿਸ ਇੰਸਪੈਕਟਰ ਰੁਪਿੰਦਰ ਪਾਲ, ਮਾਤਾ ਜੀ ਤੁਸੀਂ ਪਲੀਜ ਮੇਰਾ ਨਾਮ ਨਾ ਲਉ
ਹਰਿੰਦਰ ਨਿੱਕਾ / ਰਘਵੀਰ ਹੈਪੀ 14 ਮਾਰਚ 2021
ਹੈਲੋ ! ਮਾਤਾ ਜੀ ਮੈਂ ਪਹਿਲਾਂ ਵਾਲਾ ਐਸ.ਐਚ.ਉ ਬੋਲਦਾਂ,,, ਅੱਛਿਆ , ਮੈਂ ਵੀ ਪੀਰਾਂ ਦੀ ਸੌਂਹ ਖਾ ਕੇ ਕਹਿੰਦੀ ਹਾਂ, ਥੋਡ੍ਹੇ ਨਾਂ ਤੇ ਕਾਲੇ ਅਤੇ ਚੰਨੀ ਨੇ 1 ਲੱਖ 20 ਹਜ਼ਾਰ ਰੁਪਏ ਦੀ ਰਿਸ਼ਵਤ ਲਈ ਹੈ , ਕੁੜੀ ਨੂੰ ਮਿਲਾਉਣ ਦੀ ਗੱਲ ਕਰਕੇ । ਇਹ ਗੱਲਾਂ ਸਾਬਕਾ ਐਸ.ਐਚ.ਉ ,ਪੁਲਿਸ ਇੰਸਪੈਕਟਰ ਰੁਪਿੰਦਰ ਪਾਲ ਦੀ 1 ਲੱਖ 20 ਹਜ਼ਾਰ ਰੁਪਏ ਦੀ ਰਿਸ਼ਵਤ ਦੇ ਮੁੱਦੇ ਤੇ ਤਾਂਤਰਿਕ ਗੈਂਗਰੇਪ ਪੀੜਤਾ ਦੀ ਮਾਂ ਨਾਲ ਕੁਝ ਦਿਨ ਪਹਿਲਾਂ ਹੋਈ ਗੱਲਬਾਤ ਦੀ ਵਾਇਰਲ ਹੋਈ ਆਡੀਓ ਵਿੱਚ ਹੋ ਰਹੀਆਂ ਹਨ। ਪੀੜਤਾ ਦੀ ਮਾਂ ਨਾਲ ਐਸ.ਐਚ.ਉ ਦੇ ਜਾਹਿਰ ਕਰਦਾ ਪੀ.ਏ. ਦੀਪਾ ਨਾਮ ਦੇ ਵਿਅਕਤੀ ਨੇ ਆਪਣੇ ਫੋਨ ਤੋਂ ਐਸ ਐਚ ਉ ਨਾਲ ਗੱਲ ਕਰਵਾਈ ਹੋਈ ਹੈ। ਆਡੀਓ ਵਿੱਚ ਪੁਲਿਸ ਇੰਸਪੈਕਟਰ ਅਤੇ ਥਾਣਾ ਸਿਟੀ 1 ਬਰਨਾਲਾ ਦਾ ਰਹਿ ਚੁੱਕਿਆ ਐਸਐਚਉ ਰੁਪਿੰਦਰ ਪਾਲ ਸਿੰਘ ਪੀੜਤਾ ਨੂੰ ਸੌਂਹਾਂ ਖਾ ਕੇ ਸਫਾਈਆਂ ਦੇ ਰਿਹਾ ਹੈ ਕਿ ਉਸ ਨੇ ਖੁਦ ਕੋਈ ਰਿਸ਼ਵਤ ਨਹੀਂ ਲਈ। ਉਸ ਦੇ ਨਾਮ ਤੇ ਰਿਸ਼ਵਤ ਲੈਣ ਵਾਲਿਆਂ ਖਿਲਾਫ ਉਹ ਪਰਚਾ ਦਰਜ਼ ਕਰਵਾ ਦੇਵੇਗਾ ਅਤੇ ਅਗਲੇ ਹੱਥ ਬੰਨ੍ਹ ਕੇ ਪੈਸੇ ਮੋੜ ਦੇਣਗੇ।
ਪਰੰਤੂ ਦੂਜੇ ਪਾਸੇ ਪੀੜਤਾ ਦੀ ਮਾਂ ਵੀ ਬੇਸ਼ੱਕ ਹਿਹ ਗੱਲ ਕਹਿ ਰਹੀ ਹੈ ਕਿ ਉਸਨੇ ਸਿੱਧੇ ਤੌਰ ਤੇ ਐਸ.ਐਚ.ਉ ਨੂੰ ਕੋਈ ਰਿਸ਼ਵਤ ਨਹੀਂ ਦਿੱਤੀ। ਪਰ ਉਹ ਪੀਰਾਂ ਦੀ ਸੌਹ ਖਾਂਦੀ ਹੋਈ ਜੋਰਦਾਰ ਢੰਗ ਨਾਲ ਕਹਿ ਰਹੀ ਹੈ, ਬਈ ਭਲਾ ਸਿੱਧੇ ਮੱਥੇ ਕੌਣ ਰਿਸ਼ਵਤ ਲੈਂਦਾ ਹੈ, ਸਾਰੇ ਹੀ ਵਿੱਚ ਵਿਚੋਲਾ ਪਾਉਂਦੇ ਨੇ। ਉਹ ਇਹ ਵੀ ਕਹਿੰਦੀ ਐ ਕਿ ਕਾਲਾ ਦੇ ਚੰਨੀ ਥੋਡੇ ਵਿਚੋਲੇ ਬਣਕੇ 1 ਲੱਖ 20 ਹਜ਼ਾਰ ਰੁਪਏ ਉਸ ਤੋਂ ਲੈ ਕੇ ਗਏ ਸਨ। ਉਸ ਅਨੁਸਾਰ ਕਾਲੇ ਨੇ 1 ਲੱਖ ਰੁਪਏ ਅਤੇ ਚੰਨੀ ਨੇ 20 ਹਜ਼ਾਰ ਰੁਪਏ ਤੁਹਾਡੇ ਨਾਮ ਤੇ ਰਿਸ਼ਵਤ ਦੇ ਤੌਰ ਤੇ ਲੈ ਲਏ। ਉਨਾਂ ਕਿਹਾ ਸੀ ਕਿ ਐਸ.ਐਚ.ਉ ਆਪਣੀ ਗੱਡੀ ਭੇਜੂਗਾ, ਗੱਡੀ ਵਿੱਚ ਤੇਲ ਪਾਉਣ ਦੇ ਵੱਖਰੇ 9 ਹਜ਼ਾਰ ਰੁਪਏ ਲਏ ਹਨ। ਮਹਿਲਾ ਦਾ ਦੋਸ਼ ਹੈ ਕਿ ਐਸ.ਐਚ.ਉ ਦੇ ਵਿਚੋਲਿਆਂ ਨੇ ਉਸ ਨੂੰ ਹਿਹ ਭਰੋਸਾ ਦਿੱਤਾ ਸੀ ਕਿ ਪੁਲਿਸ ਉਸਦੀ ਅਗਵਾ ਕੀਤੀ ਕੁੜੀ ਨੂੰ 2 ਘੰਟੇ ਗੱਲਬਾਤ ਕਰਵਾਉਣਗੇ, ਜੇ ਕੁੜੀ ਨੇ ਤੁਹਾਡੇ ਨਾਲ ਆਉਣ ਦੀ ਗੱਲ ਕਹੀ ਤਾਂ ਫਿਰ ਉਸਨੂੰ ਤੁਹਾਡੇ ਨਾਲ ਤੋਰ ਦਿਆਂਗੇ ਅਤੇ ਦੋਸ਼ੀਆਂ ਖਿਲਾਫ ਕੇਸ ਵੀ ਦਰਜ਼ ਕਰਾਂਵਾਂਗੇ।
ਉੱਧਰ ਇੰਸਪੈਕਟਰ ਰੁਪਿੰਦਰ ਪਾਲ ਵੀ ਪੈਰਾਂ ਤੇ ਪਾਣੀ ਨਹੀਂ ਪੈਣ ਦੇ ਰਿਹਾ, ਉਹ ਵੀ ਕਹਿ ਰਿਹਾ ਬਈ ਮੈਂ ਵੀ ਪੀਰਾਂ ਦੇ 5 ਚਿਰਾਗ ਲਾਉਂਦਾ ਹਾਂ, ਪੀਰਾਂ ਨੂੰ ਹਾਜ਼ਿਰ ਮੰਨ ਕੇ ਕਹਿਣਾ ਕਿ ਮੈਂ ਨਾ ਕੋਈ ਰਿਸ਼ਵਤ ਲਈ ਹੈ ਅਤੇ ਨਾ ਹੀ ਉਸ ਨਾਲ ਕਿਸੇ ਦੀ ਰਿਸ਼ਵਤ ਲੈਣ ਸਬੰਧੀ ਕੋਈ ਗੱਲ ਹੋਈ ਹੈ। ਉਲਟਾ ਕਾਲਾ ਤੇ ਚੰਨੀ ਉਸ ਤੋਂ ਗਰੀਬ ਔਰਤ ਹੋਣ ਦਾ ਵਾਸਤਾ ਦੇ ਕੇ 2500 ਰੁਪਏ ਦਾ ਗੱਡੀ ਵਿੱਚ ਤੇਲ ਪੁਆ ਕੇ ਲੈ ਗਏ। ਵਾਇਰਲ ਆਡੀਓ ਸੁਣ ਕੇ ਦੋਵਾਂ ਧਿਰਾਂ ਹੀ ਸੋਹਾਂ ਖਾ ਕੇ ਖੁਦ ਦੀ ਗੱਲ ਸੱਚੀ ਹੋਣ ਦਾ ਦਾਅਵਾ ਕਰ ਰਹੀਆਂ ਹਨ। ਆਖਿਰ ਸੱਚ ਕੀ ਐ, ਇਹ ਤਾਂ ਪੁਲਿਸ ਦੀ ਜਾਂਚ ਤੋਂ ਬਾਅਦ ਹੀ ਸਾਹਮਣੇ ਆਵੇਗਾ। ਪਤਾ ਇਹ ਵੀ ਲੱਗਿਆ ਹੈ ਕਿ ਇਸ ਮਾਮਲੇ ਦੀ ਡੀਐਸਪੀ ਰੈਂਕ ਦਾ ਅਧਿਕਾਰੀ ਜਾਂਚ ਕਰ ਰਿਹਾ ਹੈ।