ਅੰਤਰ-ਰਾਜੀ ਸੈਕਸ ਰੈਕਟ ਦਾ ਪਰਦਾਫਾਸ਼, ਰੈਕਟ ਦੀ ਮੁਖੀ ਪੰਮੀ ਅੰਟੀ , 10 ਕੁੜੀਆਂ 3 ਗ੍ਰਾਹਕਾਂ ਸਣੇ 14 ਗਿਰਫਤਾਰ

Advertisement
Spread information

ਲੁਧਿਆਣਾ ਪੁਲਿਸ ਨੂੰ ਮਿਲੀ ਵੱਡੀ ਸਫਲਤਾ- ਦੇਹ-ਵਪਾਰ ਦਾ ਧੰਦਾ ਕਰਵਾਉਂਦੀ ਔਰਤ ਦੇ ਘਰੋਂ ਨਸ਼ੀਲੇ ਪਦਾਰਥ, ਸ਼ਰਾਬ, ਨਕਦੀ ਤੇ ਮੋਬਾਇਲ ਫੋਨ ਵੀ ਹੋਏ ਬਰਾਮਦ

ਕੋਵਿਡ ਦੌਰਾਨ ਲੋੜਵੰਦ ਜੁਆਨ ਲੜਕੀਆਂ ਨੂੰ ਵਰਗਲ਼ਾ ਕੇ ਜ਼ਬਰਨ ਦੇਹ-ਵਪਾਰ ਵਿੱਚ ਲਾਉਂਦੀ ਸੀ ਔਰਤ


ਦਵਿੰਦਰ ਡੀ.ਕੇ. ਲੁਧਿਆਣਾ, 6 ਮਾਰਚ:2021 
         ਪੰਜਾਬ ਪੁਲਿਸ ਨੇ ਸ਼ਨਿਚਰਵਾਰ ਨੂੰ ਲੁਧਿਆਣਾ ਵਿੱਚ ਸਰਗਰਮ ਅੰਤਰ-ਰਾਜੀ ਸੈਕਸ ਰੈਕੇਟ ਦਾ ਪਰਦਾਫਾਸ਼ ਕੀਤਾ। ਇਸ ਵੱਡੀ ਕਾਰਵਾਈ ਦੌਰਾਨ ਪੁਲਿਸ ਨੇ ਪਹਿਲਾਂ ਤੋਂ ਜਮਾਨਤ ‘ਤੇ ਚੱਲ ਰਹੀ ਗਿਰੋਹ ਮੁਖੀ ਔਰਤ ਪੰਮੀ ਆਂਟੀ , 10 ਲੜਕੀਆਂ ਸਮੇਤ 14 ਵਿਅਕਤੀਆਂ ਨੂੰ ਗਿ੍ਰਫਤਾਰ ਕੀਤਾ ਗਿਆ । ਰੈਕਟ ਦੀ ਮੁਖੀਆ ਪੰਮੀ ਆਂਟੀ ਕੋਵਿਡ ਦੌਰਾਨ ਲੋੜਵੰਦ ਬੇਰੁਜ਼ਗਾਰ ਲੜਕੀਆਂ ਨੂੰ ਦੇਹ-ਵਪਾਰ ਦੇ ਧੰਦੇ ਵਿੱਚ ਲਗਾਉਂਦੀ ਸੀ। ਦੇਹ ਵਪਾਰ ਦੇ ਧੰਦੇ ‘ਚ ਸ਼ਾਮਲ ਕਾਬੂ ਕੀਤੀਆਂ ਇਹ ਲੜਕੀਆਂ ਨੇਪਾਲ, ਕੇਰਲਾ, ਹਿਮਾਚਲ ਪ੍ਰਦੇਸ਼, ਹਰਿਆਣਾ, ਉਤਰਾਖੰਡ, ਚੰਡੀਗੜ ਅਤੇ ਅੰਮ੍ਰਿਤਸਰ ਨਾਲ ਸਬੰਧਤ ਹਨ । ਪੁਲਿਸ ਉਕਤ ਦੋਸ਼ੀਆਂ ਦੀ ਪੁੱਛਗਿੱਛ ਦੇ ਅਧਾਰ ਤੇ ਅਗਲੇਰੀ ਜਾਂਚ ਵਿੱਚ ਜੁੱਟ ਗਈ ਹੈ ।ਇਸ ਕਾਰਵਾਈ ਦੀ ਅਗਵਾਈ  ਏ.ਡੀ.ਸੀ.ਪੀ. ਲੁਧਿਆਣਾ ਰੁਪਿੰਦਰ ਕੌਰ ਸਰਾਂ ਨੇ ਕੀਤੀ । ਏ.ਡੀ.ਸੀ.ਪੀ. ਸਰਾਂ ਨੇ ਦੱਸਿਆ ਦੱਸਿਆ ਕਿ ਦੋਸ਼ੀਆਂ ਦੇ ਕਬਜੇ ਵਿੱਚੋਂ ਪਾਬੰਦੀਸ਼ੁਦਾ ਨਸ਼ੀਲੇ ਪਦਾਰਥ , ਈਟੀਜੋਲਮ ਅਤੇ ਐਸਕੀਟਲੋਪਰਮ ਔਕਜ਼ਲੇਟ ਦੀਆਂ ਗੋਲੀਆਂ ਵੀ ਬਰਾਮਦ ਕੀਤੀਆਂ ਗਈਆਂ ਹਨ । ਜਿੰਨਾਂ ਨੂੰ ਡਾਕਟਰ ਦੀ ਇਜਾਜ਼ਤ ਤੋਂ ਬਗੈਰ ਇਸਤੇਮਾਲ ਕਰਨ ’ਤੇ ਪਾਬੰਦੀ ਹੈ । ਸਰਾਂ ਨੇ ਕਿਹਾ ਕਿ ਨਸ਼ੀਲੀਆਂ ਪਾਬੰਦੀਸ਼ੁਦਾ ਦਵਾਈਆਂ ਦੀ ਸਪਲਾਈ ਗਿਰੋਪ ਦੀ ਮੁਖੀਆ ਕੋਲ ਪਹੁੰਚਾਉਣ ਦੇ ਸਰੋਤ ਦਾ ਪਤਾ ਲਗਾਉਣ ਲਈ ਦੋਸ਼ੀਆਂ ਤੋਂ ਡੁੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ। ਸਰਾਂ ਨੇ ਦੱਸਿਆ ਕਿ ਮੁੱਢਲੀ ਜਾਂਚ ਦੌਰਾਨ ਦੂਜੇ ਹੋਰ ਸ਼ਹਿਰਾਂ ਵਿੱਚ ਵੀ ਇਸੇ ਤਰਾਂ ਦੇ ਕਾਰਕੁੰਨਾਂ ਦੇ ਵੀ ਕਾਫੀ ਨਾਮ ਸਾਹਮਣੇ ਆਏ ਹਨ । ਜਿੰਨਾਂ ਦੇ ਮੁੱਖ ਦੋਸ਼ੀ ਪੰਮੀ ਅੰਟੀ ਅਤੇ ਗਿਰਫਤਾਰ ਕੁੜੀਆਂ ਨਾਲ ਸਬੰਧ ਹਨ, ਜੋ ਇੱਕ ਦੂਜੇ ਦੇ ਸੰਪਰਕ ਵਿੱਚ ਰਹਿੰਦੇ ਸਨ । ਉਹਨਾਂ ਕਿਹਾ ਕਿ ਇਨਾਂ ਸਾਰੇ ਪੱਖਾਂ ਦੀ ਪੜਤਾਲ ਕੀਤੀ ਜਾ ਰਹੀ ਹੈ ਅਤੇ ਜਲਦ ਹੀ ਵੱਡੇ ਪੱਧਰ ਤੇ ਹੋਰ ਗਿ੍ਰਫਤਾਰੀਆਂ ਹੋਣ ਦੀ ਪ੍ਰਬਲ ਸੰਭਾਵਨਾ ਹੈ।

          ਸਰਾਂ ਅਨੁਸਾਰ ਐਟੀਜੋਲਮ ਅਤੇ ਐਸਕੀਟਲੋਪਰਾਮ ਔਕਜ਼ਲੇਟ ਦੀਆਂ 20 ਗੋਲੀਆਂ ਤੋਂ ਇਲਾਵਾ ਸਪੈਨਿਸ਼ ਫਲਿਜ ਸੈਕਸ ਡਰਾਪ ਦੇ 5 ਪੀਸ ਵੀ ਜ਼ਬਤ ਕੀਤੇ ਗਏ ।  ਮੌਕੇ ਤੋਂ 7 ਮੋਬਾਈਲ ਫੋਨ, 28 ਪੈਕੇਟ ਕੰਡੋਮ ਤੋਂ ਇਲਾਵਾ 3630 ਰੁਪਏ ਦੀ ਨਕਦੀ ਅਤੇ ਦੋ ਸ਼ਰਾਬ ਦੀਆਂ ਬੋਤਲਾਂ ਵੀ ਬਰਾਮਦ ਹੋਈਆਂ ਹਨ ।

Advertisement

        ਲੁਧਿਆਣਾ ਦੇ ਪੁਲਿਸ ਕਮਿਸ਼ਨਰ ਰਾਕੇਸ਼ ਅਗਰਵਾਲ ਨੇ ਏ.ਡੀ.ਸੀ.ਪੀ ਲੁਧਿਆਣਾ -4 ਰੁਪਿੰਦਰ ਕੌਰ ਸਰਾਂ ਦੀ ਅਗਵਾਈ ਵਿੱਚ ਇੱਕ ਵਿਸ਼ੇਸ਼ ਟੀਮ ਗਠਿਤ ਕੀਤੀ ਸੀ, ਜਿਸ ਦੇ ਮੈਂਬਰ ਐਸਐਚਓ ਮੁਹੰਮਦ ਜਮੀਲ ਸਨ। ਇਸ ਮਾਮਲੇ ਵਿਚ ਥਾਣਾ ਟਿੱਬਾ ਵਿਖੇ ਇਮੋਰਟਲ ਟ੍ਰੈਫਿਕ ਰੋਕਥਾਮ ਐਕਟ 1956 ਦੀ  ਧਾਰਾ 3,4 ਅਤੇ 5 ਤਹਿਤ ਮੁਕੱਦਮਾ ਨੰਬਰ 46, ਮਿਤੀ 6-03-2021, ਦਰਜ ਕੀਤਾ ਗਿਆ ਹੈ।

              ਮੀਡੀਆ ਨੂੰ ਛਾਪੇਮਾਰੀ  ਬਾਰੇ ਹੋਰ ਵੇਰਵੇ ਦਿੰਦਿਆਂ ਏ.ਡੀ.ਸੀ.ਪੀ. ਰੁਪਿੰਦਰ ਕੌਰ ਸਰਾਂ ਨੇ ਦੱਸਿਆ ਕਿ ਪੰਮੀ ਅੰਟੀ ਦੁਆਰਾ ਅੰਤਰਰਾਜੀ ਸੈਕਸ ਰੈਕਟ ਦੀਆਂ ਗਤੀਵਿਧੀਆਂ ਬਾਰੇ ਪੁਲਿਸ ਨੂੰ ਸੂਹ ਮਿਲੀ ਸੀ। ਜਿਸ ਕਾਰਣ ਪੁਲਿਸ ਦੀਆਂ ਟੀਮਾਂ ਪੰਮੀ ਅੰਟੀ ਦੀਆਂ ਹਰਕਤਾਂ ਤਿੱਖੀ ਨਜ਼ਰ ਰੱਖੀ ਜਾ ਰਹੀ ਸੀ।  ਉਨਾਂ ਦੱਸਿਆ ਕਿ ਮੁਖ ਦੋਸ਼ੀ ਪੰਮੀ ਅੰਟੀ ਦਾ ਪੂਰਾ ਨਾਮ ਮਨਜੀਤ ਕੌਰ ਉਰਫ ਪੰਮੀ ਆਂਟੀ ਹੈ ਜੋ ਗਲੀ ਨੰਬਰ 10 ਨਿਊ  ਸੁਭਾਸ਼ ਨਗਰ ਲੁਧਿਆਣਾ ਦੀ ਰਹਿਣ ਵਾਲੀ ਹੈ । ਉਸ ਨੂੰ ਸਾਲ 2018 ਵਿਚ ਵੀ ਥਾਣਾ ਜੋਧੇਵਾਲ ਵਿਖੇ ਦਰਜ, ਇਸੇ ਤਰਾਂ ਦੇ ਇੱਕ ਹੋਰ ਕੇਸ ਵਿਚ ਗਿ੍ਰਫਤਾਰ ਵੀ ਕੀਤਾ ਗਿਆ ਸੀ। ਪੁਲਿਸ ਛਾਪੇਮਾਰੀ ਦੌਰਾਨ ਸਬੰਧਤ ਘਰ ਤੋਂ ਤਿੰਨ ਹੋਰ ਵਿਅਕਤੀਆਂ ਨੂੰ ਵੀ ਗਿ੍ਰਫਤਾਰ ਕੀਤਾ ਗਿਆ , ਜੋ ਗ੍ਰਾਹਕ ਵਜੋਂ  ਉੱਥੇ ਆਏ ਸਨ। ਉਨਾਂ ਕਿਹਾ ਕਿ ਪੰਮੀ ਅੰਟੀ (ਗਿਰੋਹ ਦੀ ਮੁਖੀ) ਹੁਣ ਜ਼ਮਾਨਤ ‘ਤੇ ਬਾਹਰ ਸੀ ਅਤੇ ਕੇਵਲ ਨੌਜਵਾਨ ਲੋੜਵੰਦ ਲੜਕੀਆਂ ਨੂੰ ਵਰਗਲਾ ਕੇ ਦੇਹ ਵਪਾਰ ਦੇ ਧੰਦੇ ਵਿੱਚ ਲਗਾ ਆਪਣੇ ਘਰ ਤੋਂ ਗੈਰਕਨੂੰਨੀ ਗਤੀਵਿਧੀਆਂ ਨੂੰ ਅੰਜਾਮ ਦੇ ਰਹੀ ਸੀ। ।

          ਉਨਾਂ ਕਿਹਾ ਕਿ ਪੁੱਛਗਿੱਛ ਤੋਂ ਖੁਲਾਸਾ ਹੋਇਆ ਹੈ ਕਿ ਕੋਵਿਡ ਦੇ ਸੰਕਟਕਾਲੀ ਦੌਰ ਵਿੱਚ ਪੰਮੀ ਅੰਟੀ ਲੋੜਵੰਦ , ਬੇਰੁਜ਼ਗਾਰ ਲੜਕੀਆਂ ਨੂੰ ਧੋਖੇ ਨਾਲ ਬਹਿਲਾ-ਫੁਸਲਾ ਕੇ ਦੇਹ ਵਪਾਰ ਦੇ ਧੰਦੇ ਵਿੱਚ ਲਗਾਉਂਦੀ ਸੀ। ਗਿ੍ਰਫਤਾਰ ਕੀਤੀਆਂ ਕੁੜੀਆਂ ਵਿੱਚ ਇਕ ਦਿੱਲੀ ਦੀ ਲੜਕੀ ਵੀ ਸ਼ਾਮਲ ਹੈ , ਜੋ ਕੋਵਿਡ ਕਾਲ ਦੌਰਾਨ ਆਪਣੇ ਰਿਸ਼ਤੇਦਾਰ ਕੋਲੋਂ ਲਿਆ ਕਰਜ਼ਾ ਵਾਪਸ ਨਹੀਂ ਮੋੜ ਸਕੀ ਸੀ, ਜਦੋਂ ਕਿ ਸ਼ਹਿਰ ਦੇ ਗੁਰਦੁਆਰੇ ਚੋਂ ਲੱਭੀ ਇਕ ਹੋਰ ਲੜਕੀ ਨੂੰ ਨੌਕਰੀ ਦੇਣ ਦਾ ਝਾਂਸਾ ਦੇ ਕੇ ਇਸ ਧੰਦੇ ਵਿੱਚ ਲਿਆਂਦਾ ਗਿਆ । ਸਰਾਂ ਨੇ ਅੱਗੇ ਦੱਸਿਆ ਕਿ ਇਹ ਲੜਕੀਆਂ ਆਪਣੇ ਪਰਿਵਾਰਕ ਮੈਂਬਰਾਂ ਨੂੰ ਦੱਸਦੀਆਂ ਸਨ ਕਿ ਉਹ ਕਿਸੇ ਫੈਕਟਰੀ ਵਿੱਚ ਕੰਮ ਕਰਦੀਆਂ ਹਨ ਜਾਂ ਵਿਆਹ ਦੀਆਂ ਪਾਰਟੀਆਂ ਵਿੱਚ ਪਰਫਾਮ ਕਰਦੀਆਂ ਹਨ।

Advertisement
Advertisement
Advertisement
Advertisement
Advertisement
error: Content is protected !!