ਅਸ਼ੋਕ ਧੀਮਾਨ, ਫ਼ਤਹਿਗੜ੍ਹ ਸਾਹਿਬ, 12 ਅਕਤੂਬਰ 2023
ਪੰਜਾਬ ਸਰਕਾਰ ਅਤੇ ਸਿਹਤ ਵਿਭਾਗ ਵਲੋਂ ਮਿਲੀਆ ਹਦਾਇਤਾਂ ਨੂੰ ਜਿਲ੍ਹੇ ਵਿਚ ਇੰਨ ਬਿੰਨ ਲਾਗੂ ਕਰਨਾ ਅਤੇ ਆਮ ਲੋਕਾਂ ਨੂੰ ਲੋੜੀਦੀਆਂ ਸਿਹਤ ਸਹੂਲਤਾਂ ਸਮੇਂ ਸਿਰ ਦੇਣਾ ਜਿਲਾ ਸਿਹਤ ਵਿਭਾਗ ਦੀ ਪ੍ਰਾਥਮਿਕਤਾ ਹੈ, ਇਹਨਾਂ ਸਬਦਾਂ ਦਾ ਪ੍ਰਗਟਾਵਾ ਸਿਵਿਲ ਸਰਜਨ ਡਾ ਦਵਿੰਦਰਜੀਤ ਕੌਰ ਨੇ ਹੈਲਥ ਐਂਡ ਵੈਲਨੈਸ ਸੈਂਟਰ ਤਰਖਾਣ ਮਾਜਰਾ ਦੀ ਚੈਕਿੰਗ ਕਰਨ ਮੌਕੇ ਕੀਤਾ, ਉਹ ਇਥੇ ਖਾਸ ਕਰਕੇ ਯੂ ਵਿੰਨ ਟੀਕਾਕਰਣ ਪੋਰਟਲ ਅਤੇ ਈ-ਸ਼ੁਸ਼ਰਤ ਦੇ ਕੰਮ ਦੀ ਚੈਕਿੰਗ ਲਈ ਪੁਹੰਚੇ ਸਨ।
ਇਸ ਮੌਕੇ ਉਹਨਾਂ ਨੇ ਜਿਲ੍ਹੇ ਦੇ ਸਮੂਹ ਹੈਲਥ ਐਂਡ ਵੈਲਨੈਸ ਸੈਂਟਰ ਦੇ ਮੁਲਜ਼ਮਾਂ ਨੂੰ ਹਿਦਾਇਤ ਕੀਤੀ ਕਿ ਉੱਚ ਅਧਿਕਾਰੀਆ ਵਲੋ ਮਿਲਿਆ ਹਦਾਇਤਾਂ ਅਨੁਸਾਰ ਮਾਂ ਅਤੇ ਬੱਚੇ ਦੇ ਟੀਕਾਕਰਣ ਰਿਕਾਰਡ ਨੂੰ ਡਿਜੀਟਲ ਕਰਨ ਲਈ ਯੂ ਵਿੰਨ ਪੋਰਟਲ ਰਾਹੀਂ ਦਰਜ ਕਰਨਾ ਯਕੀਨੀ ਬਣਾਇਆ ਜਾਵੇ ਅਤੇ ਹੈਲਥ ਐਂਡ ਵੈਲਨੈਸ ਸੈਂਟਰ ਤੇ ਆਉਣ ਵਾਲ਼ੇ ਹਰ ਮਰੀਜ਼ ਆਭਾ ਆਈ ਡੀ ਬਣਾ ਕੇ ਈ-ਸੁਸ਼ਰੁਤ ਪੋਰਟਲ ਤੇ ਐਂਟਰੀ ਕੀਤੀ ਜਾਵੇ ਤਾਂ ਹੋ ਉਨ੍ਹਾਂ ਦੇ ਇਲਾਜ਼ ਦਾ ਸਾਰਾ ਡਿਜੀਟਲ ਕੀਤਾ ਜਾਵੇ ਤਾਂ ਜ਼ੋ ਜ਼ਰੂਰਤ ਪੈਣ ਤੇ ਮਰੀਜ਼ ਆਪਣਾ ਰਿਕਾਰਡ ਕਿਸੇ ਵੀ ਜਗ੍ਹਾ ਸਿਰਫ਼ ਫੋਨ ਨੰਬਰ ਜਾਂ ਆਧਾਰ ਕਾਰਡ ਦੀ ਮਦਦ ਨਾਲ ਪ੍ਰਾਪਤ ਕਰ ਸਕੇ। ਯੂ ਵਿੰਨ ਬਾਰੇ ਜਾਣਕਾਰੀ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਇਸਦਾ ਮਕਸਦ ਗਰਭਵਤੀ ਔਰਤਾ ਅਤੇ ਬੱਚਿਆਂ ਦੇ ਟੀਕਾਕਰਨ ਦਾ ਪਹਿਲੀ ਡੋਜ਼ ਤੋਂ ਲੈਕੇ ਆਖਰੀ ਡੋਜ਼ ਤੱਕ ਦਾ ਆਨ—ਲਾਈਨ ਰਿਕਾਰਡ ਰੱਖਣਾ ਹੈ, ਇਹ ਰਾਸ਼ਟਰੀ ਪੱਧਰ ਤੇ ਇਕ ਪੋਰਟਲ ਬਣਾਇਆ ਗਿਆ ਹੈ।
ਇਸ ਦੀ ਮਦਦ ਨਾਲ ਕਿਸੇ ਵੀ ਸਟੇਟ ਦੇ ਲਾਭਪਤਾਰੀ ਆਪਣੀ ਆਈ.ਡੀ. ਦਿਖਾ ਕੇ ਕਿਸੇ ਵੀ ਜਗ੍ਹਾ ਤੇ ਆਪਣਾ ਟੀਕਾਕਰਣ ਕਰਵਾ ਸਕਣਗੇ।ਇਸ ਮੌਕੇ ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣਾ ਰਿਕਾਰਡ ਡਿਜੀਟਲ ਕਰਵਾਓਣ ਲਈ ਸਿਹਤ ਕਰਮਚਾਰੀਆਂ ਨੂੰ ਸਹਿਯੋਗ ਕਰਨ ਅਤੇ ਸਿਹਤ ਸੰਸਥਾ ਵਿਖੇ ਆਉਣ ਸਮੇਂ ਆਪਣਾ ਫੋਨ ਅਤੇ ਆਧਾਰ ਕਾਰਡ ਨਾਲ ਲਈ ਕੇ ਆਉਣ। ਇਸ ਤੋਂ ਇਲਵਾ ਸਿਵਿਲ ਸਰਜਨ ਨੇ ਕਰਮਚਾਰੀਆ ਦੀ ਹਾਜ਼ਰੀ ਚੈਕ, ਸਿਹਤ ਵਿਭਾਗ ਵਲੋਂ ਦਿੱਤੀਆਂ ਜਾਂਦੀਆਂ ਸਿਹਤ ਸਹੂਲਤਾਂ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਲਈ ਵੱਧ ਤੋਂ ਵੱਧ ਆਈ ਈ ਸੀ ਗਤੀਵਿਧੀਆਂ ਕਰਨ ਦੀ ਹਦਾਇਤ ਕੀਤੀ। ਇਸ ਮੌਕੇ ਸੀ.ਐਚ.ਓ. ਸਤਨਾਮ ਕੌਰ, ਏ.ਐਨ.ਐੱਮ ਬੇਅੰਤ ਕੌਰ ਤੇ ਹੋਰ ਹਾਜ਼ਰ ਸਨ।