ਬਿੱਟੂ ਜਲਾਲਾਬਾਦੀ,ਫਾਜਿਲਕਾ, 13 ਸਤੰਬਰ 2023
ਕਾਰਜਸਾਧਕ ਅਫਸਰ ਨਗਰ ਕੌਂਸਲ ਫਾਜਿਲਕਾ ਸ੍ਰੀ ਮੰਗਤ ਰਾਮ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਸਵੱਛ ਭਾਰਤ ਮਿਸ਼ਨ ਅਧੀਨ ਇੰਡੀਆ ਸਵੱਛਤਾ ਲੀਗ (ਗਾਰਬੇਜ਼ ਫ੍ਰਿ ਸਿਟੀ) ਸਿੰਗਲ ਯੂਜ਼ ਪਲਾਸਟਿਕ ਦੀਆਂ ਵਸਤਾ ਅਤੇ ਪਲਾਸਟਿਕ ਦੇ ਲਿਫਾਫੇ ਦੀ ਵਰਤੋਂ ਤੇ 100% ਪਾਬੰਦੀ ਲਗਾਈ ਗਈ ਹੈ।ਇਹਨਾਂ ਦੀ ਵਰਤੋਂ, ਵਿਕਰੀ ਅਤੇ ਭੰਡਾਰਨ ਬੰਦ ਕਰਨ ਲਈ ਦੁਕਾਨਦਾਰਾਂ ਅਤੇ ਸ਼ਹਿਰ ਵਾਸੀਆਂ ਨੂੰ ਜਾਗਰੂਕ ਕਰਨ ਸਬੰਧੀ ਪੂਰੇ ਭਾਰਤ ਦੇਸ਼ ਵਿੱਚ ਇੰਡੀਅਨ ਸਵੱਛਤਾ ਲੀਗ ਸ਼ੁਰੂ ਕੀਤੀ ਗਈ ਹੈ।ਜਿਸ ਦੇ ਤਹਿਤ ਸ਼ਹਿਰ ਫਾਜਿਲਕਾ ਵਿਖੇ ਇੱਕ ਜਾਗਰੂਕਤਾ ਰੈਲੀ ਕੱਢੀ ਜਾਣੀ ਹੈ।ਉਨ੍ਹਾਂ ਕਿਹਾ ਕਿ ਇਹ ਰੈਲੀ 17 ਸਤੰਬਰ 2023 ਦਿਨ ਐਤਵਾਰ ਸਮਾਂ ਸਵੇਰੇ 07.30 ਵਜੇ ਪ੍ਰਤਾਪ ਬਾਗ, ਰੇਲਵੇ ਰੋਡ ਤੋਂ ਸ਼ੁਰੂ ਕਰਕੇ ਸ਼ਾਸ਼ਤਰੀ ਚੋਂਕ, ਸਰਾਫਾ ਬਜਾਰ, ਘੰਟਾਘਰ ਚੋਂਕ, ਹੋਟਲ ਬਜਾਰ ਤੋ ਹੋ ਕੇ ਪ੍ਰਤਾਪ ਬਾਗ ਵਿਖੇ ਵਾਪਸੀ ਤੱਕ ਕੱਢੀ ਜਾਣੀ ਹੈ।
ਉਨ੍ਹਾਂ ਦੱਸਿਆ ਕਿ ਇਸ ਰੈਲੀ ਵਿੱਚ ਸ਼ਹਿਰ ਦੇ ਵੱਖ ਵੱਖ ਸਕੂਲਾਂ, ਕਾਲਜਾਂ, ਦਫਤਰਾਂ, ਉਪ ਮੰਡਲ ਮੈਜਿਸਟ੍ਰੇਟ ਫਾਜਿਲਕਾ, ਸਿਵਲ ਹਸਪਤਾਲ ਫਾਜਿਲਕਾ, ਪੁਲਿਸ ਸਟੇਸ਼ਨ ਫਾਜਿਲਕਾ,ਪ੍ਰੈਸ ਯੁਨੀਅਨ ਫਾਜਿਲਕਾ, ਨਗਰ ਕੋਂਸਲ ਫਾਜਿਲਕਾ ਦੇ ਪ੍ਰਧਾਨ ਜੀ ਸਮੂਹ ਕੋਂਸਲਰਾਂ ਸ਼ਾਹਿਬਾਨ, ਸਫਾਈ ਸੇਵਕਾਂ, ਕਰਮਚਾਰੀਆਂ, ਐਨ.ਜੀ.ਓ, ਸਮਾਜ ਸੇਵੀ ਸੰਸਥਾਵਾ, ਸੈਲਫ ਹੈਲਪ ਗਰੁੱਪ ਅਤੇ ਸ਼ਹਿਰ ਦੇ ਹੋਰ ਪੰਤਵੰਤੇ ਸੱਜਣਾ ਵੱਲੋਂ ਭਾਗ ਲਿਆ ਜਾਣਾ ਹੈ।
ਉਨ੍ਹਾਂ ਸ਼ਹਿਰ ਦੇ ਵਸਨੀਕਾਂ ਨੂੰ ਇਸ ਰੈਲੀ ਵਿੱਚ ਸ਼ਾਮਿਲ ਹੋਣ ਦੀ ਅਪੀਲ ਕੀਤੀ ਹੈ ਤਾਂ ਜੋ ਪਲਾਸਟਿਕ ਤੋ ਹੋਣ ਵਾਲੀਆਂ ਨਾ ਮੁਰਾਦ ਬਿਮਾਰੀਆਂ ਤੋਂ ਛੁਟਕਾਰਾ ਪਾਇਆ ਜਾ ਸਕੇ ਅਤੇ ਵਾਤਾਵਰਣ ਨੂੰ ਸ਼ੁੱਧ ਬਣਾਇਆ ਜਾ ਸਕੇ।