ਹੁਣ K.R. ਗੋਇਲ ਹੁਣ ਬਣ ਗਏ ਚੀਫ ਲੀਗਲ AID ਡਿਫੈਂਸ ਕੌਂਸਲ
ਹਰਿੰਦਰ ਨਿੱਕਾ , ਬਰਨਾਲਾ 5 ਸਤੰਬਰ 2023
ਫੌਜਦਾਰੀ & ਦੀਵਾਨੀ ਕੇਸਾਂ ਦੇ ਪ੍ਰਸਿੱਧ ਐਡਵੋਕੇਟ ਕੁਲਵੰਤ ਰਾਏ ਗੋਇਲ ਨੂੰ ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈਕੋਰਟ ਨੇ ਵੱਡੀ ਫਰੀ ਲੀਗਲ AID ਸਰਵਿਸਿਜ ਵੱਲੋਂ ਵੱਡੀ ਜਿੰਮੇਵਾਰੀ ਦਿੱਤੀ ਗਈ ਹੈ। ਹੁਣ ਕੁਲਵੰਤ ਰਾਏ ਗੋਇਲ ,ਬਰਨਾਲਾ ਅਦਾਲਤ ‘ਚ ਬਤੌਰ ਚੀਫ ਲੀਗਲ ਏਡ ਡਿਫੈਂਸ ਕੌਂਸਲ @ Chief Legal Aid Defence Counsel. ਪੇਸ਼ ਹੋਇਆ ਕਰਨਗੇ। ਉਨ੍ਹਾਂ ਦੀ ਟੀਮ ਨੂੰ ਸ਼ੈਸ਼ਨ ਕੋਰਟ ਦੇ ਕੋਲ ਬਕਾਇਦਾ ਦਫਤਰ ਵੀ ਅਲਾਟ ਕੀਤਾ ਗਿਆ ਹੈ। ਉਨਾਂ ਦੀ ਟੀਮ ਵਿੱਚ ਸੀਨੀਅਰ ਐਡਵੋਕੇਟ ਗੁਰਮੇਲ ਸਿੰਘ ਗਿੱਲ ਬਤੌਰ ਡਿਪਟੀ ਚੀਫ ਲੀਗਲ ਏਡ ਡਿਫੈਂਸ ਕੌਂਸਲ , ਐਸੀਸਟੈਂਟ ਲੀਗਲ ਅਫਸਰ ਵਜੋਂ ਐਡਵੋਕੇਟ ਲਵਲੀਨ ਕੌਰ ਅਤੇ ਐਡਵੋਕੇਟ ਮਨਿੰਦਰ ਸਿੰਘ ਖੁਰਮੀ ਸ਼ਾਮਿਲ ਹਨ। ਫਰੀ ਲੀਗਲ AID ਸਰਵਿਸਿਜ ਵੱਲੋਂ ਜਿਲ੍ਹੇ ਅੰਦਰ ਇੱਨਾਂ ਚਾਰੋਂ ਵਕੀਲਾਂ ਦੀ ਪਹਿਲੀ ਨਿਯੁਕਤੀ ਕੀਤੀ ਹੈ।
ਚੀਫ ਲੀਗਲ ਏਡ ਡਿਫੈਂਸ ਕੌਂਸਲ ਐਡਵੋਕੇਟ ਕੁਲਵੰਤ ਰਾਏ ਗੋਇਲ ਪਿਛਲੇ 34 ਵਰ੍ਹਿਆਂ ਤੋਂ ਬਰਨਾਲਾ ਕੋਰਟ ਵਿਖੇ ਪ੍ਰੈਕਟਿਸ ਕਰਦੇ ਆ ਰਹੇ ਹਨ । ਗੋਇਲ ਨੇ ਲੰਬੇ ਸਮੇਂ ਤੱਕ ਫਰੀ ਲੀਗਲ ਏਡ ਸਰਵਿਸ ਵਿੱਚ ਵੀ ਸ਼ਾਨਦਾਰ ਸੇਵਾਵਾਂ ਦਿੱਤੀਆਂ ਹਨ। ਜਿੰਨ੍ਹਾਂ ਦੀ ਬਦੌਲਤ ਹੀ ਸ੍ਰੀ ਗੋਇਲ ਨੂੰ ਹੁਣ ਚੀਫ ਡਿਫੈਂਸ ਕੌਂਸਲ ਵਜੋਂ ਸੇਵਾ ਨਿਭਾਉਣ ਦਾ ਮੌਕਾ ਮਿਲਿਆ ਹੈ। ਚੀਫ ਲੀਗਲ ਏਡ ਡਿਫੈਂਸ ਕੌਂਸਲ ਐਡਵੋਕੇਟ ਕੁਲਵੰਤ ਰਾਏ ਗੋਇਲ ਨੇ ਬਰਨਾਲਾ ਟੂਡੇ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਦੱਸਿਆ ਕਿ ਫਰੀ ਲੀਗਲ ਏਡ ਦੇ ਦਾਇਰੇ ਵਿੱਚ ਆਉਂਦੇ ਵਿਅਕਤੀਆਂ ਨੂੰ ਚੰਗੀਆਂ ਸੇਵਾਵਾਂ ਮੁਹੱਈਆ ਕਰਵਾਉਣ ਵਿੱਚ ਉਹ ਤੇ ਉਨ੍ਹਾਂ ਦੀ ਟੀਮ ਦਿਲੋ ਜਾਨ ਨਾਲ ਕੰਮ ਕਰੇਗੀ ਤਾਂਕਿ ਫਰੀ ਲੀਗਲ ਦਾ ਲਾਭ ਲੈ ਰਹੇ ਲੋਕਾਂ ਨੂੰ ਅਦਾਲਤਾਂ ‘ਚੋਂ ਇਨਸਾਫ ਦਿਵਾਇਆ ਜਾ ਸਕੇ।