ਰਾਜੇਸ਼ ਗੋਤਮ , ਪਟਿਆਲਾ 18 ਅਗਸਤ 2023
ਮਾਨਯੋਗ ਸ਼੍ਰੀ ਰਾਹੁਲ ਤਿਵਾੜੀ, ਸਕੱਤਰ, ਵਿਗਿਆਨ, ਤਕਨੀਕੀ ਅਤੇ ਵਾਤਾਵਰਣ ਵਿਭਾਗ, ਵੱਲੋਂ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ, ਮੁੱਖ ਦਫਤਰ, ਪਟਿਆਲਾ ਦਾ ਦੌਰਾ ਕੀਤਾ ਗਿਆ। ਉਨ੍ਹਾਂ ਬੋਰਡ ਦੇ ਸਾਰੇ ਪੰਜਾਬ ਵਿੱਚੋਂ ਪਹੁੰਚੇ ਅਧਿਕਾਰੀਆਂ ਨਾਲ ਕਮੇਟੀ ਹਾਲ, ਮਿੰਨੀ ਸਕਤਰੇਤ, ਪਟਿਆਲਾ ਵਿਖੇ ਮੀਟਿੰਗ ਵੀ ਕੀਤੀ। ਮੀਟਿੰਗ ਵਿੱਚ ਬੋਰਡ ਦੇ ਚੇਅਰਮੈਨ ਡਾ. ਆਦਰਸ਼ ਪਾਲ ਵਿਗ , ਮੈਂਬਰ ਸਕੱਤਰ ਇੰਜ. ਜੀ. ਐਸ. ਮਜੀਠੀਆ ਵਿਸ਼ੇਸ਼ ਤੌਰ ਤੇ ਸ਼ਾਮਿਲ ਸਨ। ਮੀਟਿੰਗ ਵਿੱਚ ਇੰਜ ਕਰਨੇਸ ਗਰਗ ਚੀਫ ਇੰਜੀਨੀਅਰ, ਇੰਜ ਪ੍ਰਦੀਪ ਗੁਪਤਾ ਚੀਫ ਇੰਜੀਨੀਅਰ, ਇੰਜ. ਸੰਦੀਪ ਬਹਿਲ, ਚੀਫ ਇੰਜੀਨੀਅਰ ਇੰਜ, ਹਰਬੀਰ ਸਿੰਘ ਚੀਫ ਇੰਜੀਨੀਅਰ ਅਤੇ ਹੋਰ ਅਧਿਕਾਰੀਆਂ ਨੇ ਵੀ ਸਮੂਲੀਅਤ ਕੀਤੀ।
ਮੀਟਿੰਗ ਸ਼ੁਰੂ ਹੋਣ ਤੋਂ ਪਹਿਲਾਂ ਬੋਰਡ ਦੇ ਚੇਅਰਮੈਨ ਵੱਲੋਂ ਸ੍ਰੀ ਰਾਹੁਲ ਤਿਵਾੜੀ ਜੀ ਦਾ ਨਿੱਘਾ ਸਵਾਗਤ ਕੀਤਾ ਗਿਆ। ਬੋਰਡ ਦੇ ਮੈਂਬਰ ਸਕੱਤਰ ਵਲੋਂ ਅਧਿਕਾਰੀਆਂ ਦੀ ਪਿਛਲੇ ਤਿੰਨ ਮਹੀਨਿਆ ਦੀ ਕਾਰਗੁਜਾਰੀ ਦੀ ਰਿਪੋਰਟ ਪੇਸ਼ ਕੀਤੀ ਗਈ ,ਜਿਸ ਵਿੱਚ ਸਨਅੱਤਾਂ ਦੀ ਆਨ-ਲਾਇਨ ਐਪਸਲੀਕੇਸ਼ਨਾਂ ਤੇ ਚਰਚਾ ਕੀਤੀ।
ਮੀਟਿੰਗ ਕਰਨ ਦੌਰਾਨ ਪ੍ਰਦੂਸ਼ਣ ਨੂੰ ਕਾਬੂ ਕਰਨ ਲਈ ਕਾਨੂੰਨਾਂ ਨੂੰ ਲਾਗੂ ਕਰਨਾ ਅਤੇ ਮੌਜੂਦਾ ਸਥਿਤੀ ਨਾਲ ਸਬੰਧਤ ਮਾਮਲਿਆਂ ਦੀਆਂ ਦਰਪੇਸ਼ ਸਮਸਿਆਵਾਂ ਦਾ ਹੱਲ ਕਰਕੇ ਸਹੀ ਢੰਗ ਨਾਲ ਨਜਿਠਣ ਲਈ ਚੁੱਕੇ ਗਏ ਕਦਮਾਂ ਬਾਰੇ ਬੋਰਡ ਦੇ ਹਾਜਰ ਸਾਰੇ ਅਧਿਕਾਰੀਆਂ ਨੂੰ ਹਦਾਇਤਾਂ ਕੀਤੀ ਗਈਆ। ਉਹਨਾਂ ਵੱਲੋਂ ਮੁੱਖ ਤੌਰ ਤੇ ਬੋਰਡ ਵਿੱਚ ਪ੍ਰਾਪਤ ਹੋਈਆਂ ਆਨ ਲਾਇਨ ਐਪਲੀਕੇਸ਼ਨਾਂ ਨੂੰ ਸਰਕਾਰ ਵੱਲੋਂ ਨਿਰਧਾਰਿਤ ਸਮੇਂ ਦੇ ਵਿੱਚ ਵਿੱਚ ਫੈਸਲਾ ਕਰਨ ਦੀ ਹਦਾਇਤ ਕੀਤੀ ਅਤੇ ਇਹ ਵੀ ਦੱਸਿਆ ਕਿ ਜੇਕਰ ਕੋਈ ਐਪਲੀਕੇਸ਼ਨ ਮਿੱਥੇ ਸਮੇਂ ਤੋਂ ਬਾਅਦ ਬੋਰਡ ਦੇ ਕੋਲ ਕਿਸੇ ਵੀ ਅਧਿਕਾਰੀ ਕੋਲ ਪੰਡਿੰਗ ਰਹਿੰਦੀ ਹੈ ਤਾਂ ਉਸ ਦਾ ਸਰਟੀਫਿਕੇਟ ਇੱਕ ਸਾਲ ਲਈ ਆਪਣੇ ਆਪ ਜਰਨੇਟ ਹੋ ਜਾਵੇਗਾ। ਇਸ ਤਰ੍ਹਾਂ ਉਹਨਾ ਨੇ ਬੋਰਡ ਦੇ ਅਧਿਕਾਰੀਆਂ ਨੂੰ ਸਖਤੀ ਨਾਲ ਨਿਰਦੇਸ਼ ਦਿੱਤੇ ਕਿ ਬੋਰਡ ਦੇ ਸਾਰੇ ਅਧਿਕਾਰੀ ਮਿੱਥੇ ਹੋਏ ਸਮੇਂ ਦੇ ਵਿੱਚ ਵਿੱਚ ਹੀ ਸਨਅੱਤ ਵੱਲੋਂ ਦਿੱਤੀ ਐਪਲੀਕੇਸ਼ਨ ਦਾ ਨਿਪਟਾਰਾ ਯਕੀਨੀ ਬਣਾਉਣ । ਇਨ੍ਹਾਂ ਦਿਸ਼ਾ ਨਿਰਦੇਸ਼ਾਂ ਦੀ ਕੀਤੀ ਪਾਲਣਾ ਬਾਰੇ ਰਿਵਿਓ ਕਰਨ ਸੰਬਧੀ ਅਕਤੂਬਰ ਦੇ ਪਹਿਲੇ ਹਫਤੇ ਰਿਵਿਓ ਮੀਟਿੰਗ ਨਿਸਚਿਤ ਕਰ ਦਿੱਤੀ ਗਈ ਹੈ।
ਮੀਟਿੰਗ ਦੇ ਅੰਤ ਵਿੱਚ ਚੇਅਰਮੈਨ ਨੇ ਬੋਰਡ ਦੇ ਸਾਰੇ ਅਧਿਕਾਰੀਆਂ ਵੱਲੋਂ ਸ੍ਰੀ ਤਿਵਾੜੀ ਜੀ ਨੂੰ ਭਰੋਸਾ ਦਿੱਤਾ ਕਿ ਜ਼ਾਰੀ ਹਦਾਇਤਾਂ ਦੀ ਇੰਨ ਬਿੰਨ ਪਾਲਣਾ ਕਰਨਗੇ ਅਤੇ ਅੱਗੇ ਤੋਂ ਹੋਰ ਵੀ ਵਧੇਰੇ ਤਨਦੇਹੀ ਨਾਲ ਕੰਮ ਕੀਤਾ ਜਾਵੇਗਾ।