ਅਸੋਕ ਧੀਮਾਨ, ਫਤਿਹਗੜ੍ਹ ਸਾਹਿਬ, 11 ਅਗਸਤ 2023
ਸਿਹਤ ਵਿਭਾਗ ਵੱਲੋਂ ਡੇਂਗੂ ਵਿਰੁੱਧ ਵਿੱਢੀ ਮੁਹਿੰਮ * ਹਰ ਸ਼ੁਕਰਵਾਰ—ਡੇਂਗੂ ਤੇ ਵਾਰ* ਤਹਿਤ ਜਿਲ੍ਹੇ ਅਧੀਨ ਡੇਂਗੂ ਮੱਛਰ ਦੀ ਪੈਦਾਵਾਰ ਨੂੰ ਰੋਕਣ ਲਈ ਕਰਨ ਲਈ ਵੱਖ—ਵੱਖ ਗਤੀਵਿਧੀਆਂ ਕੀਤੀਆਂ ਜਾ ਰਹੀਆਂ ਹਨ, ਇਸੇ ਲੜੀ ਤਹਿਤ ਅੱਜ ਸਿਵਲ ਸਰਜਨ ਡਾ. ਦਵਿੰਦਰਜੀਤ ਕੌਰ ਨੇ ਕੋਟਲਾ ਬਜਾਵਾੜਾ ਦੇ ਟੋਭਿਆਂ ਵਿੱਚ ਮੱਛਰਾਂ ਦੇ ਲਾਰਵੇ ਨੂੰ ਖ਼ਤਮ ਕਰਨ ਲਈ ਗੰਬੂਜੀਆ ਮੱਛੀਆਂ ਛੱਡੀਆ।ਇਸ ਮੌਕੇ ਉਨ੍ਹਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਡੇਂਗੂ ਤੇ ਮਲੇਰੀਆ ਵਾਸਤੇ ਸਭ ਤੋਂ ਸਸਤਾ ਅਤੇ ਟਿਕਾਊ ਹੱਲ ਗੰਬੂਜੀਆ ਮੱਛੀਆਂ ਹਨ, ਜਿਨ੍ਹਾਂ ਨੂੰ ਟੋਭੇ ਵਿਚ ਛੱਡਿਆ ਜਾਂਦਾ ਹੈ, ਇਹ ਮੱਛਰਾਂ ਦੇ ਲਾਰਵੇ ਨੂੰ ਖਾ ਜਾਂਦੀਆਂ ਹਨ ਅਤੇ ਮੱਛਰ ਪੈਦਾ ਹੋਣੇ ਬੰਦ ਹੋ ਜਾਂਦੇ ਹਨ। ਬਰਸਾਤ ਕਾਰਨ ਪਿੰਡ ਦੇ ਵਿੱਚ ਜਿਹੜਾ ਵੀ ਟੋਭਾ ਹੈ ਜਾਂ ਜਿੱਥੇ ਬਾਰਿਸ਼ ਦਾ ਪਾਣੀ ਇਕੱਠਾ ਹੋਇਆ ਹੋਇਆ ਹੈ, ਉਥੇ ਮੱਛੀਆਂ ਛੱਡਣ ਨਾਲ ਮੱਛਰ ਪੈਦਾ ਹੋਣੇ ਬੰਦ ਹੋ ਜਾਣਗੇ। ਉਨ੍ਹਾਂ ਨੇ ਪਿੰਡਾਂ ਦੀਆਂ ਪੰਚਾਇਤਾ ਨੂੰ ਇਸ ਕੰਮ ਲਈ ਸਿਹਤ ਵਿਭਾਗ ਦਾ ਸਹਿਯੋਗ ਕਰਨ ਦੀ ਅਪੀਲ ਕੀਤੀ।
ਉਹਨਾਂ ਦੱਸਿਆ ਜਿਲ੍ਹੇ ਲਈ ਗੰਬੂਜੀਆਂ ਮੱਛੀ ਤਿਆਰ ਕਰਨ ਸਬੰਧੀ ਨੰਦਪੁਰ ਕਲੋੜ ਵਿਖੇ ਸਰਕਾਰੀ ਹੈਚਰੀ ਬਣਾਈ ਹੋਈ ਹੈ ,ਜਿਥੇ ਇਹਨਾਂ ਗੰਬੂਜੀਆ ਮੱਛੀਆਂ ਦੀ ਪੈਦਾਇਸ਼ ਨੂੰ ਵਧਾਇਆ ਜਾਂਦਾ ਹੈ ਅਤੇ ਇਹਨਾਂ ਮੱਛੀਆਂ ਨੂੰ ਟੋਭੇ, ਤਲਾਬਾਂ ਵਿਚ ਛੱਡਿਆ ਜਾਂਦਾ ਹੈ।ਉਨ੍ਹਾਂ ਕਿਹਾ ਕਿ ਇਹ ਕੁਦਰਤੀ ਇਲਾਜ਼ ਹੈ ਅਤੇ ਕੋਈ ਕੈਮੀਕਲ ਨਹੀਂ ਵਰਤਿਆ ਜਾਂਦਾ,ਨਾ ਹੀ ਇਸ ਦਾ ਵਾਤਾਵਰਣ ਅਤੇ ਸਿਹਤ ਤੇ ਕੋਈ ਮਾੜਾਂ ਅਸਰ ਪੈਂਦਾ ਹੈ। ਇਹ ਮੱਛੀਆਂ ਮੱਛਰ , ਦੇ ਲਾਰਵੇ, ਉਸ ਦੇ ਅੰਡਿਆਂ ਨੂੰ ਖਾ ਜਾਂਦੀਆਂ ਹਨ ਅਤੇ ਮੱਛਰ ਦੀ ਪੈਦਾਇਸ਼ ਬੰਦ ਹੋ ਜਾਂਦੀ ਹੈ, ਇਸ ਤਰਾਂ ਆਪਾਂ ਕੁਦਰਤੀ ਤਰੀਕੇ ਨਾਲ ਭਿਆਨਕ ਬਿਮਾਰੀਆ ਤੋਂ ਬਚ ਸਕਦੇ ਹਾਂ। ਇਸ ਮੌਕੇ ਉਨ੍ਹਾਂ ਨਾਲ ਜਿਲ੍ਹਾ ਐਪੀਡਮੋਲੋਜਿਸ਼ਟ ਡਾ. ਗੁਰਪ੍ਰੀਤ ਕੌਰ, ਜਿਲ੍ਹਾ ਮਾਸ ਮੀਡੀਆਂ ਅਫਸਰ ਬਲਜਿੰਦਰ ਸਿੰਘ, ਗੁਰਦੀਪ ਸਿੰਘ, ਜਸਵਿੰਦਰ ਕੌਰ, ਇੰਸੈਕਟ ਕੂਲੈਕਟਰ ਮਨਦੀਪ ਕੌਰ, ਜਗਰੂਪ ਸਿੰਘ ਮ.ਪ.ਹ.ਵ. ਤੇ ਹੋਰ ਮੌਜੂਦ ਸਨ।