ਗਗਨ ਹਰਗੁਣ, ਬਰਨਾਲਾ, 10 ਅਗਸਤ 2023
ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਸਿੱ.) ਸ. ਸਰਬਜੀਤ ਸਿੰਘ ਤੂਰ ਸੇਵਾਮੁਕਤ ਹੋ ਗਏ ਹਨ। ਉਨ੍ਹਾਂ ਨੂੰ ਜ਼ਿਲ੍ਹੇ ਦੇ ਸਮੂਹ ਪ੍ਰਿੰਸੀਪਲ, ਹੈਡਮਾਸਟਰ, ਬੀਐਨਓਜ਼, ਬੀਪੀਈਓ, ਸੀਐਚਟੀ, ਐੱਚਟੀਜ਼ ਵਲੋਂ ਵਿਦਾਇਗੀ ਦਿੱਤੀ ਗਈ। ਡੀਈਓ (ਐਲੀਮੈਂਟਰੀ) ਸ਼ਮਸ਼ੇਰ ਸਿੰਘ ਡੀਈਓ ਸੈਕੰਡਰੀ (ਵਾਧੂ ਚਾਰਜ) ਵਜੋਂ ਸੇਵਾਵਾਂ ਨਿਭਾਉਣਗੇ।
ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫ਼ਸਰ ਸ. ਸ਼ਮਸ਼ੇਰ ਸਿੰਘ ਨੇ ਕਿਹਾ ਕਿ ਸ. ਸਰਬਜੀਤ ਸਿੰਘ ਤੂਰ ਨੇ ਸਿੱਖਿਆ ਸਬੰਧੀ ਸੇਵਾਵਾਂ ਦੇ ਨਾਲ ਨਾਲ ਜ਼ਿਲ੍ਹਾ ਬਰਨਾਲਾ ਵਿੱਚ ਪੌਦੇ ਲਾਉਣ ਦੀ ਮੁਹਿੰਮ ਵਿੱਚ ਬਹੁਤ ਯੋਗਦਾਨ ਪਾਇਆ ਤਾਂ ਜੋ ਵਿਦਿਆਰਥੀਆਂ ਨੂੰ ਵਾਤਾਵਰਨ ਸੰਭਾਲ ਨਾਲ ਜੋੜਿਆ ਜਾ ਸਕੇ।
ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਸ. ਬਰਜਿੰਦਰ ਪਾਲ ਸਿੰਘ ਨੇ ਕਿਹਾ ਕਿ ਸੇਵਾਮੁਕਤ ਹੋਣਾ ਜ਼ਿੰਦਗੀ ਦਾ ਨਵਾਂ ਪੜਾਅ ਹੈ। ਉਪ ਜ਼ਿਲ੍ਹਾ ਸਿੱਖਿਆ ਅਫ਼ਸਰ (ਪਟਿਆਲਾ) ਸ੍ਰੀ ਆਰਪੀ ਸਿੰਘ ਨੇ ਕਿਹਾ ਕਿ ਸ. ਸਰਬਜੀਤ ਸਿੰਘ ਤੂਰ ਨੇ ਪੂਰੀ ਸ਼ਿੱਦਤ ਤੇ ਲਗਨ ਨਾਲ ਸਿੱਖਿਆ ਵਿਭਾਗ ਦੇ ਹਰ ਕੰਮ ਨੂੰ ਨੇਪਰੇ ਚਾੜ੍ਹਿਆ ਹੈ।
ਇਸ ਮੌਕੇ ਸਹਾਇਕ ਕਮਿਸ਼ਨਰ (ਜ) ਸ. ਸੁਖਪਾਲ ਸਿੰਘ ਨੇ ਵੀ ਸ. ਤੂਰ ਨੂੰ ਸ਼ੁਭਕਾਮਨਾਵਾਂ ਦਿੱਤੀਆਂ । ਇਸ ਮੌਕੇ ਡੀਈਓ ਬਠਿੰਡਾ ਸ਼ਿਵ ਪਾਲ ਗੋਇਲ, ਪ੍ਰਿੰਸੀਪਲ ਨੀਰਜਾ, ਇਕਬਾਲ ਕੌਰ ਉਦਾਸੀ, ਰਿਟਾਇਰਡ ਡਿਪਟੀ ਡੀਈਓ ਹਰਕੰਵਲਜੀਤ ਕੌਰ, ਬੀਐਨਓ ਸੁਰੇਸ਼ਟਾ ਸ਼ਰਮਾ, ਹੈਡਮਾਸਟਰ ਜਸਵਿੰਦਰ ਸਿੰਘ, ਰਿਟ. ਡਾਇਰੈਕਟਰ ਐਸਸੀਆਰਟੀ ਜਰਨੈਲ ਸਿੰਘ ਕਾਲੇਕੇ, ਰਿਟ. ਡੀਈਓ ਮਨਿੰਦਰ ਕੌਰ, ਡਿਪਟੀ ਡੀਈਓ ਧੂਰੀ ਸਰਬਜੀਤ ਸਿੰਘ ਹਾਜ਼ਰ ਸਨ।