ਪੰਜਾਬ ਖੇਤੀਬਾੜੀ ਯੁਨੀਵਰਸਿਟੀ ਦੇ ਵਿਗਿਆਨੀਆਂ ਨੇ ਵੱਖ—ਵੱਖ ਪਿੰਡਾਂ ਦਾ ਸਰਵੇਅ ਕਰ ਨਰਮੇ ਦੀ ਫਸਲ ਸਬੰਧੀ ਦਿੱਤੇ ਜ਼ਰੂਰੀ ਸੁਝਾਅ

Advertisement
Spread information

ਬਿੱਟੂ ਜਲਾਲਾਬਾਦੀ, ਫਾਜ਼ਿਲਕਾ, 23 ਜੁਲਾਈ 2023


     ਪੰਜਾਬ ਖੇਤੀਬਾੜੀ ਯੁਨੀਵਰਸਿਟੀ ਲੁਧਿਆਣਾ ਦੇ ਵਾਈਜ਼ ਚਾਂਸਲਰ ਡਾ. ਐਸ.ਐਸ. ਗੋਸ਼ਲ ਦੀ ਅਗਵਾਈ ਤੇ ਪ੍ਰਸਾਰ ਨਿਰਦੇਸ਼ਕ ਡਾ. ਜੀ.ਐਸ. ਬੂਟਰ ਦੇ ਦਿਸ਼ਾ—ਨਿਰਦੇਸ਼ਾ ਤਹਿਤ ਪੀ.ਏ.ਯੂ. ਫਾਰਮਰ ਸਲਾਹਕਾਰ ਸੇਵਾ ਕੇਂਦਰ ਤੇ ਖੇਤਰੀ ਖੋਜ਼ ਕੇਂਦਰ ਦੇ ਵਿਗਿਆਨੀਆਂ ਵੱਲੋਂ ਜ਼ਿਲ੍ਹਾ ਫਾਜ਼ਿਲਕਾ ਦੇ ਵੱਖ—ਵੱਖ ਪਿੰਡਾਂ ਵਿਚ ਨਰਮੇ ਦੀ ਫਸਲ ਦਾ ਸਰਵੇਅ ਕੀਤਾ ਜਾ ਰਿਹਾ ਹੈ। ਸਰਵੇਅ ਦੀ ਰਿਪੋਰਟ ਅਨੁਸਾਰ ਡਾ. ਮਨਪ੍ਰੀਤ ਸਿੰਘ ਨੇ ਕਿਸਾਨਾਂ ਨੂੰ ਉਚਿਤ ਮਾਤਰਾ ਵਿਚ ਖਾਦ ਪ੍ਰਬੰਧਨ ਦਾ ਧਿਆਨ ਰੱਖਣ ਅਤੇ ਯੁਰੀਆ ਦੀ ਪੂਰਾ ਮਾਤਰਾ ਦੇ ਦੋ ਬੇਗ 90 ਕਿਲੋ ਪ੍ਰਤੀ ਏਕੜ ਵਿਚ ਵਰਤੌਂ ਕਰਨ ਦੀ ਸਲਾਹ ਦਿੱਤੀ ਅਤੇ ਫੂਲਾਂ ਦੀ ਅਵਸਥਾ *ਤੇ 13.0.45 (ਪੋਟਾਸ਼ੀਅਮ ਨਾਇਟੇ੍ਰਟ) 2 ਕਿਲੋ ਪ੍ਰਤੀ ਏਕੜ ਦੇ ਹਿਸਾਬ ਨਾਲ 3 ਜਾਂ 4 ਸਪਰੇਅ 10 ਦਿਨਾਂ ਦੇ ਅੰਤਰਾਲ ਵਿਚ ਕਰਨ ਦੀ ਸਲਾਹ ਦਿੱਤੀ ਤਾਂ ਜ਼ੋ ਨਰਮੇ ਦਾ ਫਸਲ ਦਾ ਉਤਪਾਦਨ ਵਧੀਆ ਹੋ ਸਕੇ।
    ਡਾ. ਜਗਦੀਸ਼ ਅਰੋੜਾ ਨੇ ਦੱਸਿਆ ਕਿ ਮੌਜੂਦਾ ਸਮੇਂ ਵਿਚ ਨਰਮੇ ਦੀ ਫਸਲ ਦੇ ਕੀਟ ਅਤੇ ਬਿਮਾਰੀਆਂ ਸਥਿਤੀ ਹਲੇ ਕਾਬੂ ਹੇਠ ਹਨ ਅਤੇ ਕਿਸਾਨ ਵੀਰ ਲੋੜ ਅਨੁਸਾਰ ਕੀਟਨਾਸ਼ਕਾਂ ਦਾ ਛਿੜਕਾਅ ਕਰ ਰਹੇ ਹਨ ਪਰ ਉਨ੍ਹਾਂ ਨੇ ਕਿਸਾਨਾਂ ਨੂੰ ਇਹ ਅਪੀਲ ਕੀਤੀ ਕਿ ਲਗਾਤਾਰ ਕਿਸਾਨ ਫਸਲ ਦਾ ਨਿਰੀਖਣ ਕਰਦੇ ਰਹਿਣ ਅਤੇ ਯੁਨੀਵਰਸਿਟੀ ਦੇ ਮਾਹਰਾਂ ਦੀ ਅਡਵਾਈਜਰੀ ਅਨੁਸਾਰ ਨਰਮੇ ਦੀ ਫਸਲ ਨੂੰ ਥਿਰਪਸ (ਜੂੰ) ਦੇ ਨਿਅੰਤਰਨ ਲਈ ਕਿਉਰਾਕਰਾਨ (ਪ੍ਰੋਫਨੋਫਾਸ 50 ਈ.ਸੀ) 500 ਮਿ.ਲੀ. ਜਾਂ ਡੈਲੀਗੇਟ (ਸਪੀਨਟੋਰਮ 11.7 ਐਸ.ਸੀ.) 170 ਮਿ.ਲੀ. ਦੀ ਦਰ ਨਾਲ ਵਰਤੋਂ ਕੀਤੀ ਜਾਵੇ। ਜੈਸਿਡ (ਹਰਾ ਤੈਲਾ) ਤੇ ਚਿਟੀ ਮੱਖੀ ਦੇ ਕੰਟਰੋਲ ਲਈ ਓਸੀਨ (ਡਾੲਨਿਟਰੋਫਿਉਰਨ 20.5 ਐਸ.ਜੀ) 60 ਗ੍ਰਮ ਜਾਂ ਉਲਾਲਾ (ਫਲੋਨਿਕੈਮਿਡ 50 ਡਬਲਿਉ.ਜੀ) ਪ੍ਰਤੀ ਏਕੜ ਦੇ ਹਿਸਾਬ ਨਾਲ ਛਿੜਕਾਅ ਕੀਤਾ ਜਾਵੇ।                                                         
     ਡਾ. ਪੀ.ਕੇ. ਅਰੋੜਾ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਨਿਰੀਖਣ ਦੇ ਦੌਰਾਨ ਕੁਝ ਫੁਲਾਂ ਅਤੇ ਪੁਰਾਣੇ ਟਿੰਡਿਆਂ *ਤੇ ਗੁਲਾਬੀ ਸੁੰਡੀ ਦਾ ਪ੍ਰਕੋਪ ਦੇਖਣ ਨੂੰ ਮਿਲਿਆ ਹੈ, ਇਸ ਸਥਿਤੀ ਵਿਚ ਕਿਸਾਨ ਵੀਰ ਗੁਲਾਬੀ ਸੁੰਡੀ ਦੀ ਰੋਕਥਾਮ ਲਈ ਫੋਰੋਮੋਨ ਟੈ੍ਰਪ ਦੀ ਵਰਤੋਂ ਖੇਤਾਂ *ਚ ਕਰਨ ਅਤੇ ਗੁਲਾਬੀ ਸੁੰਡੀ ਦੇ ਕੰਟਰੋਲ ਲਈ ਕੀਟਨਾਸ਼ਕ ਪੋ੍ਰਕਲੇਮ (ਐਮਾਮੇਕਿਟਨ ਬੇਂਜੋਏਟ 5 ਐਸ.ਜੀ) 100 ਗ੍ਰਾਮ, ਕਿਉਰਾਕਰਾਮ (ਪ੍ਰੋਫਨੋਫਾਸ 50 ਈ.ਸੀ.) 500 ਮਿ.ਲੀ ਜਾਂ ਡੇਲੀਗੇਟ (ਸਪੀਨਟੋਰਮ 11.7 ਐਸ.ਸੀ) 170 ਮਿਲੀ ਜਾਂ ਇੰਡੋਕਸਾਕਾਰਬ 14.5 ਐਸ.ਸੀ 200 ਮਿ.ਲੀ ਜਾਂ ਫੇਮ (ਫਰੁਬੇਡਿਆਮਾਈਡ 480 ਐਸ.ਸੀ.) 40 ਮਿ.ਲੀ. ਪ੍ਰਤੀ ਏਕੜ ਦੇ ਹਿਸਾਬ ਨਾਲ ਛਿੜਕਾਅ ਕੀਤਾ ਜਾਵੇ।
     ਡਾ. ਅਨਿਲ ਸਾਂਗਵਾਨ ਨੇ ਕਿਸਾਨਾ ਨੂੰ ਅਪੀਲ ਕੀਤੀ ਕਿ ਕਿਸਾਨ ਭਰਾ ਨਰਮੇ ਦੀ ਸਮੱਸਿਆਵਾਂ ਦੇ ਸਮਾਧਾਨ ਲਈ ਪੰਜਾਬ ਖੇਤੀਬਾੜੀ ਯੁਨੀਵਰਸਿਟੀ ਲੁਧਿਆਣਾ ਜਾਂ ਜ਼ਿਲ੍ਹਾ ਖੇਤੀਬਾੜੀ ਦਫਤਰ ਦੇ ਅਧਿਕਾਰੀਆਂ ਨਾਲ ਸੰਪਰਕ ਕਰ ਸਕਦੇ ਹਨ।

Advertisement
Advertisement
Advertisement
Advertisement
Advertisement
Advertisement
error: Content is protected !!