ਟੰਡਨ ਇੰਟਰਨੈਸ਼ਨਲ ਦੀ ਰਾਈਫਲ ਸ਼ੂਟਿੰਗ ਰੇਂਜ ਵਲੋਂ ਬੱਚਿਆਂ ਨੇ ਚੈਂਪੀਅਨ ਸ਼ਿਪ ਵਿੱਚ ਸ਼ਾਨਦਾਰ ਜਿੱਤ ਹਾਸਿਲ ਕੀਤੀ
ਸੋਨੀ ਪਨੇਸਰ , ਬਰਨਾਲਾ 29 ਜੂਨ 2023
ਇਲਾਕੇ ਦੀ ਪ੍ਰਸਿੱਧ ਵਿਦਿਅਕ ਸੰਸਥਾ ਟੰਡਨ ਇੰਟਰਨੈਸ਼ਨਲ ਸਕੂਲ ਵਿਖੇ ਸਥਿਤ ਗ੍ਰੈਵਿਟੀ ਸਪੋਰਟਸ ਸ਼ੂਟਿੰਗ ਅਕੈਡਮੀ ਦੇ ਨਿਸ਼ਾਨੇਬਾਜ਼ਾਂ ਨੇ ਮੋਹਾਲੀ ਵਿਖੇ ਹੋਏ ਤਿੰਨ ਰੋਜ਼ਾ 22ਵੇਂ ਸੈਲਵੋ ਕੱਪ ਵਿੱਚ ਦੋ ਸੋਨ ਅਤੇ ਇੱਕ ਕਾਂਸੀ ਦਾ ਤਗਮਾ ਜਿੱਤਿਆ । ਸੰਜਮ ਜੋਤ ਕੌਰ ਨੇ 10 ਮੀਟਰ ਏਅਰ ਰਾਈਫਲ ਸਬ ਮਹਿਲਾ ਵਰਗ ਵਿੱਚ 400 ਵਿੱਚੋਂ 378 ਅੰਕ ਹਾਸਲ ਕੀਤੇ। ਆਪਣੀ ਸ਼੍ਰੇਣੀ ਵਿੱਚ ਸੋਨ ਤਮਗਾ ਜਿੱਤਿਆ ਅਤੇ ਫਾਈਨਲ ਵਿੱਚ ਚੌਥੇ ਸਥਾਨ ’ਤੇ ਰਹੀ । ਮੋਕਸ਼ ਅਗਰਵਾਲ ਨੇ 10 ਮੀਟਰ ਏਅਰ ਰਾਈਫਲ ਸਬ-ਯੂਥ ਮੈਨ ਵਰਗ ਵਿੱਚ ਸੋਨ ਤਗਮਾ ਅਤੇ ਗਜੇਂਦਰ ਪ੍ਰੀਤ ਭੱਠਲ ਨੇ ਕਾਂਸੀ ਦਾ ਤਗਮਾ ਜਿੱਤਿਆ।
ਟੰਡਨ ਇੰਟਰਨੈਸ਼ਨਲ ਸਕੂਲ ਅਕੈਡਮੀ ਵਿੱਚ ਪਹੁੰਚਣ ‘ਤੇ ਟੰਡਨ ਇੰਟਰਨੈਸ਼ਨਲ ਸਕੂਲ ਦੇ ਐੱਮ.ਡੀ ਸ਼੍ਰੀ ਸ਼ਿਵ ਸਿੰਗਲਾ ਜੀ , ਪ੍ਰਿੰਸੀਪਲ ਸ਼ਰੂਤੀ ਸ਼ਰਮਾ ਜੀ ਅਤੇ ਵਾਈਸ ਪ੍ਰਿੰਸੀਪਲ ਸ਼ਾਲਿਨੀ ਕੌਸ਼ਲ ਜੀ ਨੇ ਨਿਸ਼ਾਨੇਬਾਜ਼ਾਂ ਦਾ ਸਵਾਗਤ ਕੀਤਾ ਅਤੇ ਉਹਨਾਂ ਦੀ ਸ਼ਾਨਦਾਰ ਜਿੱਤ ਤੇ ਵਧਾਈ ਦਿੱਤੀ ਨਾਲ ਹੀ ਭਵਿੱਖ ਵਿੱਚ ਹੋਰ ਅੱਗੇ ਵਧਣ ਦੀ ਪ੍ਰੇਰਨਾ ਦਿੱਤੀ । ਸ੍ਰੀ ਸ਼ਿਵ ਸਿੰਗਲਾ ਜੀ ਨੇ ਕਿਹਾ ਕਿ ਟੰਡਨ ਇੰਟਰਨੈਸ਼ਨਲ ਸਕੂਲ ਦਾ ਸਪੋਰਟਸ ਵੱਲ ਬਹੁਤ ਧਿਆਨ ਹੈ। ਜਿਸ ਕਰਕੇ ਟੰਡਨ ਇੰਟਰਨੈਸ਼ਨਲ ਸਕੂਲ ਬੱਚਿਆਂ ਨੂੰ ਵੱਖ ਵੱਖ ਸਪੋਰਟਸ ਦੇ ਰਿਹਾ ਹੈ। ਟੰਡਨ ਇੰਟਰਨੈਸ਼ਨਲ ਸਕੂਲ ਇਲਾਕੇ ਦੀ ਇਕਲੌਤੀ ਰੇਂਜ ਹੈ। ਜਿਸ ਵਿੱਚ ਵੱਖ ਵੱਖ ਸਕੂਲਾਂ ਦੇ ਬੱਚੇ ਰਾਈਫਲ ਸ਼ੂਟਿੰਗ ਦੀ ਟ੍ਰੇਨਿਗ ਲੈਂਦੇ ਹਨ। ਟੰਡਨ ਇੰਟਰਨੈਸ਼ਨਲ ਸਕੂਲ ਵਲੋਂ ਤਜਰਵੇਕਾਰ ਕੋਚ ਸ਼੍ਰੀ ਰਾਹੁਲ ਗਰਗ ਅਤੇ ਦੀਪਿਕਾ ਗਰਗ ਬੱਚਿਆਂ ਨੂੰ ਰਾਈਫਲ ਸ਼ੂਟਿੰਗ ਦੀ ਟ੍ਰੇਨਿਗ ਦਿੰਦੇ ਹਨ। ਉਹਨਾਂ ਨੇ ਕੋਚ ਨੂੰ ਵਧਾਈ ਦਿੱਤੀ ਕਿ ਉਹਨਾਂ ਦੇ ਮੇਹਨਤ ਸਦਕਾ ਬੱਚੇ ਇਸ ਜਿੱਤ ਤੱਕ ਪਹੁੰਚੇ। ਬੱਚਿਆਂ ਨੂੰ ਕਿਹਾ ਕਿ ਨਿਰੰਤਰ ਪ੍ਰੈਕਟਿਸ ਦੇ ਨਾਲ ਅਪਣੇ ਲਕਸ਼ ਨੂੰ ਪ੍ਰਾਪਤ ਕਰਕੇ ਅਪਣੇ ਜਿਲ੍ਹੇ ਦਾ ਅਤੇ ਅਪਣੇ ਮਾਤਾ ਪਿਤਾ ਦਾ ਨਾਮ ਰੋਸ਼ਨ ਕਰਨ।