ਅੰਤਰਜਾਤੀ ਵਿਆਹ ਨੂੰ ਲਵ ਜਿਹਾਦ ਦੀ ਰੰਗਤ ਦੇਣ ਦਾ ਮਾਮਲਾ, ਭਾਜਪਾ ਦਾ ਸੂਬਾਈ ਸਕੱਤਰ ਸਰਾਂ ਗਿਰਫਤਾਰ

Advertisement
Spread information

ਮਾਮਲੇ ਦੀ ਤਹਿ ਤੱਕ ਜਾਣ ਲਈ ਮੁਲਜਮ ਦਾ ਲਿਆ ਤਿੰਨ ਦਿਨ ਦਾ ਪੁਲਿਸ ਰਿਮਾਂਡ


ਅਸ਼ੋਕ ਵਰਮਾ  ਬਠਿੰਡਾ,27 ਮਈ 2020

ਬਠਿੰਡਾ ’ਚ ਅੰਤਰਜਾਤੀ ਵਿਆਹ ਕਰਵਾਉਣ ਵਾਲੇ ਨੌਜਵਾਨ ਦੇ ਘਰ ’ਤੇ ਹਮਲਾ ਕਰਨ ਦੇ ਦੋਸ਼ਾਂ ਅਤੇ ਇਸ ਵਿਆਹ ਨੂੰ ਲਵ ਜਿਹਾਦ ਦੀ ਰੰਗਤ ਦੇਣ ਦੇ ਮਾਮਲੇ ’ਚ ਭਾਜਪਾ ਆਗੂ ਸੁਖਪਾਲ ਸਰਾਂ ਨੂੰ ਮੰਗਲਵਾਰ ਸਵੇਰੇ ਥਾਣਾ ਕੈਨਾਲ ਕਲੋਨੀ ਪੁਲੀਸ ਨੇ ਗਿ੍ਰਫ਼ਤਾਰ ਕਰ ਲਿਆ ਹੈ। ਪੁਲਿਸ ਨੇ ਇਸ ਮਾਮਲੇ ਦੀ ਤਹਿ ਤੱਕ ਜਾਣ ਲਈ ਮੁਲਜਮ ਦਾ ਤਿੰਨ ਦਿਨ ਦਾ ਪੁਲਿਸ ਰਿਮਾਂਡ ਲਿਆ ਹੈ। ਇਸ ਤੋਂ ਪੁਲਿਸ ਨੇ ਵਿਆਹੁਤਾ ਲੜਕੀ ਰਵੀਨਾ ਪਤਨੀ ਦੀਪਕ ਕੁਮਾਰ ਵਾਸੀ ਜੋਗੀ ਨਗਰ ਬਠਿੰਡਾ ਵੱਲੋਂ ਦਿੱਤੀ ਸ਼ਕਾਇਤ ਦੇ ਅਧਾਰ ਤੇ ਭਾਰਤੀ ਜੰਤਾ ਪਾਰਟੀ ਦੇ ਸੂਬਾ ਸਕੱਤਰ ਸੁਖਪਾਲ ਸਿੰਘ ਸਰਾਂ , ਕਰਮਜੀਤ, ਉਸ ਦੀ ਪਤਨੀ ਸੁਨੀਤਾ ਰਾਣੀ, ਮੋਤੀ ਰਾਮ, ਰਿੰਕੂ, ਮੋਨੂੰ, ਚੀਨੂੰ ਅਤੇ ਯਾਦਵ ਖ਼ਿਲਾਫ਼ ਧਾਰਾ 452, 427, 506, 120ਬੀ, 148 ਅਤੇ 149 ਤਹਿਤ ਮੁਕੱਦਮਾ ਦਰਜ ਕੀਤਾ ਸੀ। ਰਵੀਨਾ ਨੇ ਪੁਲਿਸ ਨੂੰ ਦੱਸਿਆ ਸੀ ਕਿ ਉਸ ਨੇ ਦੀਪਕ ਕੁਮਾਰ ਵਿਆਹ ਰਵਾਇਆ ਸੀ ਜਿਸ ਦਾ ਉਸ ਦੇ ਮਾਪੇ ਵਿਰੋਧ ਕਰ ਰਹੇ ਸਨ। ਉਸ ਨੇ ਦੱਸਿਆ ਕਿ 25 ਮਈ ਨੂੰ ਉਸ ਦੇ ਘਰ ਤੇ ਇੱਟਾਂ ਨਾਂਲ ਹਮਲਾ ਕਰ ਦਿੱਤਾ ਗਿਆ ਅਤੇ ਦਰਵਾਜੇ ਦੀ ਭੰਨਤੋੜ ਕੀਤੀ ਹੈ।
ਹੁਣ ਪੁਲਿਸ ਇਸ ਮਾਮਲੇ ’ਚ ਅਗਲੀ ਕਾਰਵਾਈ ਕਰਦਿਆਂ ਬਾਕੀ ਮੁਲਜਮਾਂ ਨੂੰ ਗ੍ਰਿਫਤਾਰੀ ਕਰਨ ’ਚ ਜੁਟ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਜੋਗੀ ਨਗਰ ਦੇ ਰਹਿਣ ਵਾਲੇ ਲੜਕੇ ਦੀਪਕ ਖਾਨ ਨੇ ਮਾਤਾ ਰਾਣੀ ਗਲੀ ’ਚ ਰਹਿਣ ਵਾਲੀ ਲੜਕੀ ਨਾਲ ਵਿਆਹ ਕਰਵਾ ਲਿਆ ਸੀ। ਆਖਿਆ ਗਿਆ ਸੀ ਕਿ ਲੜਕੇ ਨੇ ਵਿਆਹ ਤੋਂ ਪਹਿਲਾਂ ਹਿਦੂ ਧਰਮ ਅਪਣਾ ਲਿਆ ਸੀ ਅਤੇ ਹਿੰਦੂ ਰੀਤੀ ਰਿਵਾਜਾਂ ਮੁਤਾਬਕ ਸ਼ਾਦੀ ਕਰਵਾਈ ਸੀ। ਇਹ ਵੀ ਚਰਚੇ ਸਨ ਕਿ ਲੜਕੇ ਅਤੇ ਲੜਕੀ ਨਾਲ ਹਾਈਕੋਰਟ ਵਿਚ ਸ਼ਾਦੀ ਕਰਵਾਇਆ ਹੈ। ਜਦੋਂ ਇਸ ਵਿਆਹ ਬਾਰੇ ਪਤਾ ਲੱਗਿਆ ਤਾਂ ਸੁਖਪਾਲ ਸਰਾਂ ਅਤੇ ਕੁਝ ਹਿੰਦੂ ਜੱਥੇਬੰਦੀਆਂ ਨੇ ਇਸ ਵਿਆਹ ਦਾ ਵਿਰੋਧ ਕਰ ਦਿੱਤਾ । ਇੰਨ੍ਹਾਂ ਆਗੂਆਂ ਵੱਲੋਂ ਇਸ ਸ਼ਾਦੀ ਨੂੰ ਲਵ ਜਿਹਾਦ ਦਾ ਨਾਮ ਦੇਕੇ ਮਾਮਲੇ ਨੂੰ ਧਰਮਕ ਰੰਗਤ ਦੇਣ ਦੀ ਕੋਸ਼ਿਸ਼ ਕੀਤੀ। ਆਗੂਆਂ ਨੇ ਪੁਲੀਸ ਨੂੰ ਮਿਲ ਕੇ ਕੁੜੀ ਨੂੰ ਵਾਪਸ ਘਰ ਭੇਜਣ ਲਈ ਵੀ ਆਖਿਆ ਸੀ।
ਵੇਰਵਿਆਂ ਅਨੁਸਾਰ ਰਵੀਨਾ ਅਤੇ ਦੀਪਕ ਵਿਚਕਾਰ ਪਿਛਲੇ ਕਰੀਬ ਦੋ ਵਰਿ੍ਹਆਂ ਤੋਂ ਜਾਣ ਪਹਿਚਾਣ ਚੱਲੀ ਆ ਰਹੀ ਸੀ। ਰਵੀਨਾਂ ਦਾ ਕਹਿਦਾ ਹੈ ਕਿ ਉਸ ਦਾ ਪ੍ਰੀਵਾਰ ਉਸਦਾ ਵਿਆਹ ਉਸ ਨਾਲੋਂ ਵੱਡੀ ਉਮਰ ਦੇ ਵਿਅਮਤੀ ਨਾਲ ਕਰਵਾੳਣਾ ਚਾਹੁੰਦਾ ਸੀ। ਇਸੇ ਕਾਰਨ ਹੀ ਦੋਵਾਂ ਨੇ ਆਪਣੀ ਮਰਜੀ ਨਾਲ ਵਿਆਹ ਕਰਵਾ ਲਿਆ। ਉਨ੍ਹਾਂ ਦੱਸਿਆ ਕਿ ਉਸ ਦੇ ਪ੍ਰੀਵਾਰ ਵਾਲਿਆਂ ਨੇ ਜਬਰਦਸਤੀ ਉਨ੍ਹਾਂ ਦੇ ਘਰ ’ਚ ਦਾਖਲ ਹੋ ਗਏ ਅਤੇ ਪੱਥਰਬਾਜੀ ਕੀਤੀ ਹੈ।
ਸੀਨੀਅਰ ਪੁਲਿਸ ਕਪਤਾਨ ਬਠਿੰਡਾ ਡਾ ਨਾਨਕ ਸਿੰਘ ਦਾ ਕਹਿਣਾ ਸੀ ਕਿ ਅਸਲ ’ਚ ਲੜਕੀ ਦੇ ਮਾਪਿਆਂ ਨੂੰ ਭੜਕਾਉਣ ਕਾਰਨ ਸੁਖਪਾਲ ਸਰਾਂ ਨੂੰ ਨਾਮਜਦ ਕੀਤਾ ਗਿਆ ਹੈ। ਉਨ੍ਹਾਂ ਦੱਸਿਆਕਿ ਸਰਾਂ ਨੂੰ ਗ੍ਰਿਫਤਾਰ ਕਰਨ ਉਪਰੰਤ ਤਿੰਨ ਦਿਨ ਦਾ ਰਿਮਾਂਡ ਲਿਆ ਹੈ ਜਿਸ ਦੌਰਾਨ ਮਾਮਲੇ ਨਾਲ ਜੁੜੇ ਪਹਿਲੂਆਂ ਦੀ ਪੁੱਛ ਪੜਤਾਲ ਕੀਤੀ ਜਾਏਗੀ। ਉਨ੍ਹਾਂ ਦੱਸਿਆ ਕਿ ਬਾਕੀ ਮੁਲਾਜਮਾਂ ਨੂੰ ਵੀ ਜਲਦੀ ਹੀ ਗ੍ਰਿਫਤਾਰ ਕਰ ਲਿਆ ਜਾਏਗਾ।

Advertisement
Advertisement
Advertisement
Advertisement
Advertisement
Advertisement
error: Content is protected !!