ਨਿਊਜ ਨੈਟਵਰਕ , ਅਬੋਹਰ, 16 ਅਪ੍ਰੈਲ 2023
ਅਬੋਹਰ ਸ਼ਹਿਰ ਵਿਚ ਪੀਣ ਦੇ ਪਾਣੀ ਦੀ ਸਪਲਾਈ ਐਤਵਾਰ ਸ਼ਾਮ ਤੋਂ ਲਗਭਗ ਸਾਰੇ ਇਲਾਕਿਆਂ ਵਿਚ ਆਮ ਵਾਂਗ ਹੋ ਜਾਵੇਗੀ। ਅਸਲ ਵਿਚ ਪਿੱਛਲੇ ਦਿਨੀਂ ਨਹਿਰ ਬੰਦੀ ਕਾਰਨ ਪਾਣੀ ਦੀ ਘੱਟ ਸਪਲਾਈ ਹੋ ਰਹੀ ਸੀ ਤਾਂ ਨਵੀਂ ਅਬਾਦੀ ਦੇ ਕੁਝ ਉੱਚੇ ਇਲਾਕਿਆਂ ਵਿਚ ਪਾਣੀ ਨਹੀਂ ਸੀ ਪਹੁੰਚਿਆ। ਜਿਸ ਤੋਂ ਬਾਅਦ ਨਗਰ ਨਿਗਮ ਦੇ ਕਮਿਸ਼ਨਰ ਡਾ: ਸੇਨੂੰ ਦੁੱਗਲ ਦੇ ਹੁਕਮਾਂ ਤੇ ਟੈਕਰਾਂ ਨਾਲ ਵੀ ਪ੍ਰਭਾਵਿਤ ਇਲਾਕਿਆਂ ਵਿਚ ਲੋਕਾਂ ਨੂੰ ਪਾਣੀ ਪਹੁੰਚਾਇਆ ਗਿਆ ਸੀ।
ਦੂਜ਼ੇ ਪਾਸੇ ਸੀਵਰੇਜ਼ ਅਤੇ ਜਲ ਸਪਲਾਈ ਬੋਰਡ ਦੇ ਜ਼ੇਈ ਸੰਵਿਦਰ ਸਿੰਘ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਡਾ: ਸੇਨੂੰ ਦੁੱਗਲ ਦੇ ਹੁਕਮਾਂ ਅਨੁਸਾਰ ਵਿਭਾਗ ਪਾਣੀ ਦੀ ਸਪਲਾਈ ਨਿਯਮਤ ਕਰਨ ਲਈ ਲਗਾਤਾਰ ਕੰਮ ਕਰ ਰਿਹਾ ਸੀ। ਉਨ੍ਹਾਂ ਨੇ ਕਿਹਾ ਕਿ ਨਹਿਰ ਵਿਚ ਸਾਫ ਪਾਣੀ ਆ ਗਿਆ ਹੈ ਅਤੇ ਸੈਂਪਲਿੰਗ ਤੋਂ ਬਾਅਦ ਹੁਣ ਨਹਿਰ ਤੋਂ ਪਾਣੀ ਵਾਟਰ ਵਰਕਸ ਵਿਚ ਲੈ ਲਿਆ ਗਿਆ ਅਤੇ ਵਾਟਰ ਵਰਕਸ ਵਿਚ ਪਾਣੀ ਦੀ ਸਪਲਾਈ ਆ ਜਾਣ ਤੋਂ ਬਾਅਦ ਹੁਣ ਆਮ ਵਾਂਗ ਸਾਰੇ ਇਲਾਕਿਆਂ ਵਿਚ ਪਾਣੀ ਦੀ ਸਪਲਾਈ ਹੋਵੇਗੀ।
ਉਨ੍ਹਾਂ ਨੇ ਦੱਸਿਆ ਕਿ ਨਿਊ ਸੂਰਜ ਨਗਰੀ, ਪੁਰਾਣੀ ਸੂਰਜ ਨਗਰੀ, ਆਰਿਆ ਨਗਰ, ਸਿੱਧੂ ਨਗਰੀ, ਨਵੀਂ ਆਬਾਦੀ 0 ਤੋਂ 6 ਨੰਬਰ ਤੱਕ ਅੱਜ ਸਵੇਰੇ 4 ਤੋਂ ਸ਼ਾਮ 10:30 ਵਜੇ ਤੱਕ ਪਾਣੀ ਦਿੱਤਾ ਗਿਆ ਹੈ ਜਦ ਕਿ ਸ਼ਾਮ 4 ਵਜੇ ਤੋਂ 11 ਵਜੇ ਤੱਕ ਨਵੀਂ ਆਬਾਦੀ, ਕੰਧ ਵਾਲਾ ਰੋਡ, ਕੋਠੀ ਫੈਜ਼ ਵਿਚ ਆਮ ਵਾਂਗ ਸਪਲਾਈ ਦਿੱਤੀ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਸੋਮਵਾਰ ਤਾਂ ਸਾਰੇ ਸ਼ਹਿਰ ਵਿਚ ਆਮ ਵਾਂਗ ਪਾਣੀ ਮਿਲੇਗਾ।