ਜ਼ਿਲ੍ਹਾ ਕਮੇਟੀ ਦੀ ਕੀਤੀ ਗਈ ਅਹਿਮ ਮੀਟਿੰਗ
DTF. ਦੀ ਮੈਂਬਰਸ਼ਿਪ ਵਧਾਉਣ ਲਈ ਮੁਹਿੰਮ ਸ਼ੁਰੂ ਕਰਨ ਦਾ ਫ਼ੈਸਲਾ
ਰਵੀ ਸੈਣ , ਬਰਨਾਲਾ 28 ਦਸੰਬਰ 2022
ਵਿਦਿਆਰਥੀ ਤੇ ਅਧਿਆਪਕ ਮੰਗਾਂ ਨੂੰ ਲੈ ਕੇ ਲਗਾਤਾਰ ਸੰਘਰਸ਼ ‘ਚ ਸਰਗਰਮ ਰਹਿਣ ਵਾਲੀ ਅਧਿਆਪਕ ਜਥੇਬੰਦੀ ਡੈਮੋਕ੍ਰੇਟਿਕ ਟੀਚਰਜ਼ ਫਰੰਟ ਬਰਨਾਲਾ ਵੱਲੋਂ ਅੱਜ ਸਸਸਸ (ਲੜਕੇ) ਬਰਨਾਲਾ ਵਿਖੇ ਜ਼ਿਲ੍ਹਾ ਪ੍ਰਧਾਨ ਰਾਜੀਵ ਕੁਮਾਰ ਤੇ ਜਨਰਲ ਸਕੱਤਰ ਨਿਰਮਲ ਚੁਹਾਣਕੇ ਦੀ ਅਗਵਾਈ ਹੇਠ ਜ਼ਿਲ੍ਹਾ ਕਮੇਟੀ ਦੀ ਇੱਕ ਅਹਿਮ ਮੀਟਿੰਗ ਕੀਤੀ ਗਈ।
ਮੀਟਿੰਗ ਦੀ ਕਾਰਵਾਈ ਸੰਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਪ੍ਰੈੱਸ ਸਕੱਤਰ ਸੁਖਦੀਪ ਤਪਾ ਨੇ ਦੱਸਿਆ ਕਿ ਮੀਟਿੰਗ ਦੌਰਾਨ ਜਥੇਬੰਦੀ ਵੱਲੋਂ ਜ਼ਿਲ੍ਹਾ ਪੱਧਰ ਦੇ ਵੱਖ-ਵੱਖ ਮੁੱਦਿਆਂ ਤੇ ਵਿਚਾਰ ਚਰਚਾ ਕਰਨ ਉਪਰੰਤ ਜ਼ੀਰਾ ਵਿਖੇ ਚੱਲ ਰਹੇ ਮੋਰਚੇ ਦੀ ਹਮਾਇਤ ਦਾ ਐਲਾਨ ਕੀਤਾ ਗਿਆ ਅਤੇ ਇਸ ਮੋਰਚੇ ਵਿੱਚ ਭਰਵੀਂ ਸ਼ਮੂਲੀਅਤ ਕਰਨ ਦਾ ਫ਼ੈਸਲਾ ਲਿਆ ਗਿਆ। ਉਹਨਾਂ ਦੱਸਿਆ ਕਿ ਸੂਬਾ ਕਮੇਟੀ ਦੇ ਫ਼ੈਸਲੇ ਅਨੁਸਾਰ ਜਥੇਬੰਦੀ ਦਾ ਘੇਰਾ ਹੋਰ ਵਿਸ਼ਾਲ ਕਰਨ ਲਈ ਜਲਦ ਹੀ ਜ਼ਿਲ੍ਹੇ ਭਰ ਵਿੱਚ ‘ਮੈਂਬਰਸ਼ਿਪ ਮੁਹਿੰਮ’ ਵੀ ਚਲਾਈ ਜਾਵੇਗੀ। ਸੂਬਾ ਕਮੇਟੀ ਮੈਂਬਰ ਗੁਰਮੇਲ ਭੁਟਾਲ ਨੇ ਜਥੇਬੰਦੀ ਵੱਲੋਂ ਪਿਛਲੇ ਦਿਨੀਂ ਚੇਅਰਮੈਨ ਪੰਜਾਬ ਸਕੂਲ ਸਿੱਖਿਆ ਬੋਰਡ ਕੋਲ ਕਿਸਾਨੀ ਘੋਲ਼ ਅਤੇ ਵੱਖ-ਵੱਖ ਸਖਸ਼ੀਅਤਾਂ ਦੀਆਂ ਜੀਵਨੀਆਂ ਨੂੰ ਸਕੂਲੀ ਸਿੱਖਿਆ ਦੇ ਪਾਠਕ੍ਰਮ ਚ ਸ਼ਾਮਲ ਕਰਨ ਦੀ ਉਠਾਈ ਗਈ ਮੰਗ ਨੂੰ ਜਲਦ ਅਮਲ ਵਿੱਚ ਲਿਆਉਣ ਦੀ ਮੰਗ ਕੀਤੀ।
ਇਸ ਮੌਕੇ ਜ਼ਿਲ੍ਹਾ ਖਜ਼ਾਨਚੀ ਲਖਵੀਰ ਠੁੱਲੀਵਾਲ,ਮਨਮੋਹਨ ਭੱਠਲ,ਬਲਾਕ ਪ੍ਰਧਾਨ ਸੱਤਪਾਲ ਬਾਂਸਲ,ਮਾਲਵਿੰਦਰ ਸਿੰਘ,ਅੰਮ੍ਰਿਤਪਾਲ ਕੋਟਦੁੰਨਾ,ਬਲਾਕ ਸਕੱਤਰ ਦਵਿੰਦਰ ਤਲਵੰਡੀ,ਰਘਵੀਰ ਕਰਮਗੜ੍ਹ,ਦਰਸ਼ਨ ਬਦਰਾ ਤੋਂ ਇਲਾਵਾ ਸੁਰਿੰਦਰ ਤਪਾ,ਰਘੁਬੀਰ ਮਹਿਤਾ,ਰਮਨਦੀਪ ਸਿੰਗਲਾ,ਸੁਖਪ੍ਰੀਤ ਮਾਂਗੇਵਾਲ,ਨਿਰਮਲ ਸਿੰਘ ਪੱਖੋਕਲਾਂ,ਜਸਵੀਰ ਭੰਮਾ,ਹੈਡਮਾਸਟਰ ਪਰਦੀਪ ਕੁਮਾਰ,ਪਲਵਿੰਦਰ ਠੀਕਰੀਵਾਲ,ਕੁਲਜੀਤ ਰਤਨ,ਵਰਿੰਦਰ ਕੁਮਾਰ,ਭੁਪਿੰਦਰ ਸੇਖਾ,ਜਗਰਾਜ ਅਕਲੀਆ ਤੇ ਜਗਰੂਪ ਬਰਨਾਲਾ ਆਦਿ ਆਗੂ ਹਾਜ਼ਰ ਸਨ।