ਨਗਰ ਕੌਂਸਲ ਪ੍ਰਧਾਨ ਰਾਮਣਵਾਸੀਆ ਦੀ ਅਗਵਾਈ ਵਿੱਚ ਐਸ.ਐਸ.ਪੀ. ਕੋਲ ਪਹੁੰਚੇ ਕੌਂਸਲਰ
ਮੁੱਖ ਮੰਤਰੀ, ਕੌਮੀ ਅਤੇ ਸੂਬਾਈ ਐਸ ਸੀ ਕਮਿਸ਼ਨ ਨੂੰ ਵੀ ਭੇਜੀਆਂ ਸ਼ਕਾਇਤਾਂ
ਹਰਿੰਦਰ ਨਿੱਕਾ ,ਬਰਨਾਲਾ 27 ਅਕਤੂਬਰ 2022
ਨਗਰ ਕੌਂਸਲ ਦੇ ਕੁੱਝ ਕੌਂਸਲਰਾਂ ਅਤੇ ਕਾਰਜਸਾਧਕ ਅਫਸਰ ਦਰਮਿਆਨ ਲੰਘੀ ਕੱਲ੍ਹ ਹੋਈ ਤਕਰਾਰਬਾਜੀ ਤੋਂ ਬਾਅਦ ਸ਼ੁਰੂ ਹੋਇਆ ਝਗੜਾ ਹੁਣ ਹੋਰ ਵੀ ਤੂਲ ਫੜ੍ਹ ਗਿਆ ਹੈ। ਕੌਂਸਲ ਪ੍ਰਧਾਨ ਗੁਰਜੀਤ ਸਿੰਘ ਰਾਮਣਵਾਸੀਆ ਦੀ ਅਗਵਾਈ ਵਿੱਚ ਕੌਸਲਰਾਂ ਅਤੇ ਹੋਰ ਮੋਹਤਬਰ ਆਗੂਆਂ ਦਾ ਵਫਦ ਕਾਰਜਸਾਧਕ ਅਫਸਰ ਖਿਲਾਫ ਐਫਆਈਆਰ ਦਰਜ਼ ਕਰਵਾਉਣ ਦੀ ਮੰਗ ਲੈ ਕੇ ਅੱਜ ਐਸ ਐਸ ਪੀ ਸੰਦੀਪ ਮਲਿਕ ਨੂੰ ਮਿਲਿਆ। ਐਸ ਐਸ ਪੀ ਨੇ ਵਫਦ ਨੂੰ ਭਰੋਸਾ ਦਿੱਤਾ ਕਿ ਸ਼ਕਾਇਤ ਦੀ ਪੜਤਾਲ ਉਪਰੰਤ ਉਚਿਤ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।
ਇਸ ਮੌਕੇ ਭੁਪਿੰਦਰ ਸਿੰਘ ਭਿੰਦੀ ਐਮ.ਸੀ. ਨੇ ਦੱਸਿਆ ਕਿ ਉਹ ਵਾਰਡ ਨੰ. 14 ਬਰਨਾਲਾ ਦਾ ਮੌਜੂਦਾ ਐਮ.ਸੀ. ਹੈ। ਉਹ ਲੰਘੀ ਕੱਲ੍ਹ ਆਪਣੇ ਵਾਰਡ ਦੇ ਕੰਮਕਾਰ ਸਬੰਧੀ ਨਗਰ ਕੋਂਸਲ ਦਫਤਰ ਬਰਨਾਲਾ ਵਿਖੇ ਕਾਰਜਸਾਧਕ ਅਫਸਰ ਸੁਨਿਲ ਦੱਤ ਵਰਮਾ ਪਾਸ ਗਿਆ ਸੀ। ਜਿੱਥੇ ਉਸ ਤੋਂ ਪਹਿਲਾਂ ਇੱਕ ਮੋਜੂਦਾ ਐਮ.ਸੀ ਧਰਵਿੰਦਰ ਸਿੰਘ ਸੈਂਟੀ ਐਮ.ਸੀ ਵਾਰਡ ਨੰ. 4 ਅਤੇ 2 ਸ਼ਹਿਰ ਦੇ ਮੋਹਤਵਾਰ ਵਿਅਕਤੀ ਤੇਜਿੰਦਰ ਸਿੰਘ ਸੋਨੀ ਐਕਸ ਐਮ.ਸੀ ਅਤੇ ਨੀਰਜ ਜਿੰਦਲ ਮੌਜੂਦ ਸਨ । ਜਦੋਂ ਉਸ ਨੇ ਵਿਸ਼ੇ ਦੇ ਸਬੰਧ ਵਿਚ ਈ.ਓ ਸਾਹਿਬ ਨਾਲ ਗੱਲਬਾਤ ਕੀਤੀ ਤਾਂ ਉਸ ਨੇ ਮੇਰੀ ਗੱਲ ਸੁਨਣ ਦੀ ਬਜਾਏ ਮੈਨੂੰ ਬੁਰਾ ਭਲਾ ਬੋਲਣਾ ਸੁਰੂ ਕਰ ਦਿੱਤਾ ਅਤੇ ਈਓ ਨੇ ਮੈਨੂੰ ਮੇਰੀ ਜਾਤੀ ਪ੍ਰਤੀ ਅਪ ਸ਼ਬਦ ਬੋਲਣੇ ਸੁਰੂ ਕਰ ਦਿੱਤੇ ਅਤੇ ਕਿਹਾ ਕਿ ਤੂੰ ਚੁਹੜੇ ਚਮਾਰਾ ਮੇਰੇ ਦਫਤਰ ਵਿੱਚੋਂ ਬਾਹਰ ਹੋ ਜਾਹ ਨਹੀ ਤਾਂ ਮੈਂ ਤੈਨੂੰ ਧੱਕੇ ਮਾਰ ਕੇ ਇੱਥੋਂ ਕੱਢ ਦੇਵਾਂਗਾ। ਭਿੰਦੀ ਨੇ ਦੋਸ਼ ਲਾਇਆ ਕਿ ਈਓ ਨੇ ਮੇਰੀ ਜਾਤੀ ਪ੍ਰਤੀ ਅਪ ਸ਼ਬਦ ਬੋਲ ਕੇ ਮੇਰਾ ਅਪਮਾਨ ਕੀਤਾ ਹੈ ਅਤੇ ਮੇਰੇ ਮਾਣ ਸਨਮਾਨ ਨੂੰ ਠੇਸ ਪਹੁੰਚਾਈ । ਉਨ੍ਹਾਂ ਮੰਗ ਕੀਤੀ ਕਿ ਈਓ ਵਰਮਾ ਦੇ ਖਿਲਾਫ ਐਸ.ਸੀ ਐਕਟ ਦੇ ਜੁਰਮ ਤਹਿਤ ਬਣਦੀ ਕਾਨੂੰਨੀ ਕਾਰਵਾਈ ਕਰਕੇ ,ਉਸ ਨੂੰ ਇਨਸਾਫ ਦਿਵਾਇਆ ਜਾਵੇ ਜੀ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਐਮ.ਸੀ. ਭੁਪਿੰਦਰ ਸਿੰਘ ਭਿੰਦੀ ਨੇ ਦੱਸਿਆ ਕਿ ਉਨ੍ਹਾਂ ਲੰਘੀ ਕੱਲ੍ਹ ਹੀ ਚੇਅਰਮੈਨ ਨੈਸ਼ਨਲ ਐਸ.ਸੀ ਕਮਿਸ਼ਨ, ਭਾਰਤ ਸਰਕਾਰ, ਦਿੱਲੀ, ਮੁੱਖ ਮੰਤਰੀ , ਪੰਜਾਬ,ਚੇਅਰਮੈਨ , ਐਸ.ਸੀ ਕਮਿਸ਼ਨ ਪੰਜਾਬ, ਕੈਬਨਿਟ ਮੰਤਰੀ ਸਥਾਨਕ ਸਰਕਾਰਾਂ, ਪੰਜਾਬ, ਸੈਕਟਰੀ ਸਥਾਨਕ ਸਰਕਾਰਾਂ ਵਿਭਾਗ, ਪੰਜਾਬ, ਡਾਇਰੈਕਟਰ ਸਥਾਨਕ ਸਰਕਾਰਾਂ, ਪੰਜਾਬ ਆਦਿ ਹੋਰ ਉੱਚ ਅਧਿਕਾਰੀਆਂ ਨੂੰ ਸ਼ਕਾਇਤਾਂ ਭੇਜ ਦਿੱਤੀਆਂ ਹਨ। ਐਸ ਐਸ ਪੀ ਨੂੰ ਮਿਲੇ ਵਫਦ ਵਿੱਚ ਪ੍ਰਧਾਨ ਤੋਂ ਇਲਾਵਾ ਐਸ.ਸੀ. ਵਰਗ ਦੇ ਨੁਮਾਇੰਦੇ ਕੌਸਲਰ ਧਰਮ ਸਿੰਘ ਫੌਜੀ ,ਕੌਸਲਰ ਜੁਗਰਾਜ ਸਿੰਘ ਪੰਡੋਰੀ ,ਕੌਸਲਰ ਹਰਬਖਸ਼ੀਸ ਸਿੰਘ ਗੋਨੀ ,ਕੌਸਲਰ ਜਗਜੀਤ ਸਿੰਘ ਜੱਗੂ ਮੋਰ, ਕੌਸਲਰ ਜੀਵਨ ਕੁਮਾਰ ,ਸਾਬਕਾ ਕੌਸਲਰ ਤੇਜਿੰਦਰ ਸਿੰਘ ਸੋਨੀ ਜਾਗਲ ,ਸਾਬਕਾ ਕੌਂਸਲਰ ਕੁਲਦੀਪ ਕੁਮਾਰ ਧਰਮਾਂ,ਕਾਂਗਰਸੀ ਆਗੂ ਮੰਗਤ ਬਾਂਸਲ ਮੰਗਾ, ਭਾਜਪਾ ਆਗੂ ਨੀਰਜ ਜਿੰਦਲ, ਗੁਰਦਰਸ਼ਨ ਸਿੰਘ ਬਰਾੜ ਅਤੇ ਹੋਰ ਮੋਹਤਬਰ ਆਗੂ ਮੌਜੂਦ ਸਨ।