ਖੇਡਾਂ ਵਤਨ ਪੰਜਾਬ ਦੀਆਂ 2022 –
ਨੌਜਵਾਨਾਂ ‘ਚ ਖੇਡਾਂ ਪ੍ਰਤੀ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ – ਜ਼ਿਲ੍ਹਾ ਖੇਡ ਅਫ਼ਸਰ ਰਵਿੰਦਰ ਸਿੰਘ
ਲੁਧਿਆਣਾ, 19 ਸਤੰਬਰ (ਦਵਿੰਦਰ ਡੀ ਕੇ)
‘ਖੇਡਾਂ ਵਤਨ ਪੰਜਾਬ ਦੀਆਂ’ ਤਹਿਤ ਅੱਜ ਦੂਸਰੇ ਦਿਨ ਦੇ ਖੇਡ ਮੁਕਾਬਲਿਆਂ ‘ਚ ਅੰਡਰ-21 ਲੜਕੇ/ਲੜਕੀਆਂ ਦੇ ਰੋਮਾਂਚਕ ਮੁਕਾਬਲੇ ਹੋਏ। ਜ਼ਿਲ੍ਹੇ ਵਿੱਚ 12 ਤੋਂ 22 ਸਤੰਬਰ ਤੱਕ ਵੱਖ-ਵੱਖ ਖੇਡਾਂ ਦੇ ਜ਼ਿਲ੍ਹਾ ਪੱਧਰੀ ਮੁਕਾਬਲੇ ਕਰਵਾਏ ਜਾ ਰਹੇ ਹਨ।
ਜ਼ਿਲ੍ਹਾ ਖੇਡ ਅਫ਼ਸਰ ਸ੍ਰੀ ਰਵਿੰਦਰ ਸਿੰਘ ਵੱਲੋਂ ਇਸ ਸਬੰਧੀ ਵਿਸਥਾਰ ਨਾਲ ਦੱਸਿਆ ਗਿਆ ਕਿ ਇਸ ਮੈਗਾ ਖੇਡ ਮੇਲੇ ‘ਖੇਡਾਂ ਵਤਨ ਪੰਜਾਬ ਦੀਆਂ’ ਦਾ ਰਸਮੀ ਉਦਘਾਟਨ ਮੁੱਖ ਮੰਤਰੀ ਪੰਜਾਬ ਸ. ਭਗਵੰਤ ਮਾਨ ਵੱਲੋਂ 29 ਅਗਸਤ ਨੂੰ ਜਲੰਧਰ ਤੋਂ ਕੀਤਾ ਗਿਆ ਸੀ। ਉਨ੍ਹਾਂ ਅੱਗੇ ਦੱਸਿਆ ਕਿ ਜ਼ਿਲ੍ਹਾਂ ਪੱਧਰੀ ਖੇਡ ਮੁਕਾਬਲਿਆਂ ਤਹਿਤ ਅੰਡਰ-21 (ਲੜਕੇ-ਲੜਕੀਆਂ) ਦੇ ਮੈਚ 18 ਤੋਂ 20 ਸਤੰਬਰ ਤੱਕ ਹੋਣਗੇ।
ਅੱਜ ਦੇ ਮੁਕਾਬਲਿਆਂ ਦੇ ਨਤੀਜੇ ਸਾਂਝੇ ਕਰਦਿਆਂ ਜ਼ਿਲ੍ਹਾ ਖੇਡ ਅਫ਼ਸਰ ਨੇ ਦੱਸਿਆ ਕਿ ਵਾਲੀਬਾਲ (ਲੜਕੀਆਂ) ਦੇ ਫਾਈਨਲ ਮੁਕਾਬਲੇ ਵਿੱਚ ਗੁਰੂ ਨਾਨਕ ਸਟੇਡੀਅਮ, ਲੁਧਿਆਣਾ ਨੇ ਪਹਿਲਾ ਸਥਾਨ ਹਾਸਲ ਕੀਤਾ ਹੈ ਜਦਕਿ ਸਾਫਟਬਾਲ (ਲੜਕਿਆਂ) ‘ਚ ਬੀ.ਸੀ.ਐਮ. ਕਲੱਬ ਅਤੇ ਲੜਕੀਆਂ ‘ਚ ਰਾਮਗੜ੍ਹੀਆ ਗਰਲਜ਼ ਕਾਲਜ਼ ਦੀ ਟੀਮ ਨੇ ਬਾਜੀ ਮਾਰੀ।
ਜ਼ਿਲ੍ਹਾ ਖੇਡ ਅਫ਼ਸਰ ਨੇ ਅੱਗੇ ਦੱਸਿਆ ਕਿ ਦੱਸਿਆ ਕਿ ਫੁੱਟਬਾਲ (ਲੜਕੀਆਂ) ਦੇ ਫਾਈਨਲ ਮੁਕਾਬਲਿਆਂ ਵਿੱਚ ਅਕਾਲ ਅਕੈਡਮੀ ਨੇ ਪਹਿਲਾ ਸਥਾਨ ਹਾਸਲ ਕੀਤਾ ਹੈ।
ਇਸ ਤੋਂ ਇਲਾਵਾ ਵੇਟ ਲਿਫਟਿੰਗ (ਲੜਕੇ) – 61 ਕਿਲੋਗ੍ਰਾਮ ਭਾਰ ਵਰਗ ‘ਚ ਸੰਦੀਪ ਵਰਮਾ, 67 ‘ਚ ਲਵਦੀਪ ਸਿਘ, 81 ‘ਚ ਨਿਖਿਲ, 89 ‘ਚ ਵਰੁਣ ਅਰੋੜਾ ਅੱਵਲ ਰਹੇ। ਵੇਟ ਲਿਫਟਿੰਗ (ਲੜਕੀਆਂ) – 45 ਕਿਲੋਗ੍ਰਾਮ ਭਾਰ ਵਰਗ ‘ਚ ਵਾਣੀਪੁਰੀ, 49 ‘ਚ ਹਰਮਨਦੀਪ ਕੌਰ, 55 ‘ਚ ਜਪਲੀਨ ਕੌਰ, 64 ‘ਚ ਬਲਵਿੰਦਰ ਕੌਰ ਅਤੇ 71 ਕਿ:ਗ੍ਰਾ: ‘ਚ ਇਸ਼ਮੀਤ ਨੇ ਬਾਜੀ ਮਾਰੀ। ਤੈਰਾਕੀ (ਲੜਕੇ) 50 ਮੀਟਰ ਫਰੀ ਸਟਾਈਲ ‘ਚ ਇਸ਼ਾਨ ਪਵਾਰ, 50 ਮੀਟਰ ਬੈਕ ਸਟਰੋਕ ‘ਚ ਸਰਗੁਣਜੋਤ ਸਿੰਘ, 100 ਮੀਟਰ ਫਰੀ ਸਟਾਈਲ ਤਰਨਜੀਤ ਸਿੰਘ ਨੇ ਪਹਿਲਾ ਸਥਾਨ ਕੀਤਾ ਜਦਕਿ ਤੈਰਾਕੀ (ਲੜਕੀਆਂ) 50 ਮੀਟਰ ਬੈਕ ਸਟਰੋਕ ‘ਚ ਭਵਜੋਤ ਕੌਰ, 50 ਮੀਟਰ ਫਰੀ ਸਟਾਈਲ ‘ਚ ਦੀਪਕਵਲ ਕੌਰ, 100 ਮੀਟਰ ਫਰੀ ਸਟਾਈਲ ‘ਚ ਗੁਰਲੀਨ ਕੌਰ ਅਤੇ 200 ਮੀਟਰ ਫਰੀ ਸਟਾਈਲ ‘ਚ ਅਨੁਸ਼ਿਕਾ ਸ਼ਰਮਾ ਜੇਤੂ ਰਹੀ।
ਉਨ੍ਹਾਂ ਅੱਗੇ ਦੱਸਿਆ ਕਿ ਕੁਸ਼ਤੀ (ਲੜਕੀਆਂ) 50 ਕਿਲੋਗ੍ਰਾਮ ਭਾਰ ਵਰਗ ਦੇ ਮੁਕਾਬਲੇ ‘ਚ ਗੁਲਸਾਨਾ, 53 ‘ਚ ਮਹਿਕਦੀਪ ਕੌਰ, 57 ‘ਚ ਨਵਦੀਪ ਕੌਰ, 59 ‘ਚ ਜੈਸਮੀਨ ਕੌਰ ਅਤੇ 72 ਕਿਲੋਗ੍ਰਾਮ ‘ਚ ਸਿਮਰਨਜੀਤ ਕੌਰ ਜੇਤੂ ਰਹੀ।
ਐਥਲੈਟਿਕਸ, ਈਵੈਂਟ – 200 ਮੀਟਰ (ਲੜਕੇ) ‘ਚ ਗੁਰਕਮਲ ਸਿੰਘ ਰਾਏ, ਲੜਕੀਆਂ ‘ਚ ਕਾਵਿਆ ਸੂਦ, 800 ਮੀਟਰ ‘ਚ ਹਰਨੂਰ ਸਿੰਘ ਅਤੇ ਲੜਕੀਆਂ ‘ਚ ਵੀਰਪਾਲ ਕੌਰ, 5000 ਮੀਟਰ (ਲੜਕੇ) ‘ਚ ਗੁਲਾਬ ਸਿੰਘ ਅਤੇ ਲੜਕੀਆਂ ‘ਚ ਸਨੇਹਾ ਨੇ ਪਹਿਲਾ ਸਥਾਨ ਹਾਸਲ ਕੀਤਾ। ਈਵੈਂਟ – ਸ਼ਾਟਪੁੱਟ ‘ਚ ਕ੍ਰਮਵਾਰ ਮਨਜੋਤ ਖਾਨ ਅਤੇ ਮੁਸਕਾਨ ਕੌਰ ਨੇ ਪਹਿਲਾ ਸਥਾਨ ਹਾਸਲ ਕੀਤਾ।
ਇਸ ਤੋਂ ਇਲਾਵਾ ਹਾਕੀ (ਲੜਕੀਆਂ) ਦੇ ਫਾਈਨਲ ਮੁਕਾਬਲਿਆਂ ਵਿੱਚ ਖਾਲਸਾ ਕਾਲਜ਼ ਕਲੱਬ ਲੁਧਿਆਣਾ ਦੀ ਟੀਮ ਜੇਤੂ ਰਹੀ। ਹੈਂਡਬਾਲ ਲੜਕਿਆਂ ਦੇ ਫਾਈਨਲ ਮੁਕਾਬਲਿਆਂ ਵਿੱਚ ਐਸ.ਸੀ.ਡੀ. ਸਿੱਧਵਾਂ ਖੁਰਦ ਨੇ ਪਹਿਲਾ ਸਥਾਨ ਹਾਸਲ ਕੀਤਾ ਜਦਕਿ ਲੜਕੀਆਂ ਦੇ ਫਾਈਨਲ ਮੁਕਾਬਲੇ ‘ਚ ਸਰਕਾਰੀ ਕਾਲਜ਼ ਲੜਕੀਆਂ ਲੁਧਿਆਣਾ ਟੀਮ ਅੱਵਲ ਰਹੀ।
ਜ਼ਿਲ੍ਹਾ ਖੇਡ ਅਫ਼ਸਰ ਸ੍ਰੀ ਰਵਿੰਦਰ ਸਿੰਘ ਨੇ ਦੱਸਿਆ ਕਿ ਮਾਣਯੋਗ ਮੁੱਖ ਮੰਤਰੀ ਸ. ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਪੰਜਾਬ ਸੂਬੇ ਨੂੰ ਖੇਡਾਂ ਦੇ ਖੇਤਰ ਵਿੱਚ ਦੇਸ਼ ਦਾ ਮੋਹਰੀ ਸੂਬਾ ਬਣਾਉਣ ਲਈ ਵਚਨਬੱਧ ਹੈ ਜਿਸ ਤਹਿਤ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ।