ਐਸਐਸਪੀ ਗੌਰਵ ਤੂਰਾ ਦੇ ਦਿਸ਼ਾ ਨਿਰਦੇਸ਼ ਅਨੁਸਾਰ, ਨਸ਼ਾ ਤਸਕਰਾਂ ਦੀ ਫੜੋ-ਫੜੀ ਜਾਰੀ-CIA ਇੰਚਾਰਜ ਪ੍ਰਿਤਪਾਲ ਸਿੰਘ
ਅਸ਼ੋਕ ਵਰਮਾ, ਮਾਨਸਾ , 29 ਮਈ 2022
ਸੀਆਈਏ ਮਾਨਸਾ ਦੀ ਟੀਮ ਨੇ 5 ਅਫੀਮ ਤਸਕਰਾਂ ਨੂੰ ਅਫੀਮ ਅਤੇ ਲੱਖਾਂ ਰੁਪਏ ਦੀ ਡਰੱਗ ਮਨੀ ਸਮੇਤ ਗਿਰਫਤਾਰ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸ.ਐਸ.ਪੀ. ਗੌਰਵ ਤੂਰਾ ਨੇ ਦੱਸਿਆ ਕਿ ਸੀਆਈਏ ਮਾਨਸਾ ਦੇ ਇੰਚਾਰਜ ਪ੍ਰਿਤਪਾਲ ਸਿੰਘ ਦੀ ਅਗਵਾਈ ਵਿੱਚ ਪੁਲਿਸ ਪਾਰਟੀ ਨੇ ਨਸ਼ਾ ਤਸਕਰਾਂ ਖਿਲਾਫ ਵੱਡੀ ਮੁਹਿੰਮ ਵਿੱਢੀ ਹੋਈ ਹੈ। ਇਸੇ ਤੜੀ ਤਹਿਤ ਸੀਆਈਏ ਸਟਾਫ ਦੇ ਏ.ਐਸ.ਆਈ. ਕੁਲਵੰਤ ਸਿੰਘ ਪੁਲਿਸ ਪਾਰਟੀ ਸਣੇ ਸ਼ੱਕੀ ਵਿਅਕਤੀਆਂ ਦੀ ਤਲਾਸ਼ ਵਿੱਚ ਗਸ਼ਤ ਤੇ ਸੀ ਇਸੇ ਦੌਰਾਨ ਉਸ ਨੂੰ MHC ਸੀਸਿ: ਹਰਵਿੰਦਰ ਸਿੰਘ ਨੇ ਨੋਟ ਕਰਾਇਆ ਕਿ ਉਹ ਸ.ਥ ਬਲਜਿੰਦਰ ਸਿੰਘ ਮਾਨਸਾ ਸ.ਥ, ਮਹਿੰਦਰਪਾਲ ਮਾਨਸਾ ਅਤੇ ਹੌਲਦਾਰ ਸੁਖਜੀਤ ਸਿੰਘ ਮਾਨਸਾ ਦੇ ਨਾਲ ਬਰਾਏ ਗਸ਼ਤ ਵ ਚੈਕਿੰਗ ਸ਼ੱਕੀ ਪੁਰਸ਼ਾਂ ਸਬੰਧੀ ਇਲਾਕਾ ਥਾਣਾ ਸਿਟੀ : ਮਾਨਸਾ, ਸਿਟੀ 2 ਮਾਨਸਾ , ਸਦਰ ਮਾਨਸਾ ਅਤੇ ਭੀਖੀ ਆਦਿ ਦਾ ਰਵਾਨਾ ਸੀ । ਜਦੋਂ ਪੁਲਿਸ ਪਾਰਟੀ ਦੀ ਗੱਡੀ ਗਸ਼ਤ ਕਰਦੀ ਹੋਈ ਦਾਣਾ ਮੰਡੀ ਪਿੰਡ ਗੜੱਦੀ ਵੱਲ ਜਾਂਦੀ ਸੜਕ ਪਰ ਮੰਡੀ ਤੋਂ ਪਿੰਡ ਵੱਲ ਪੁੱਜੀ ਤਾਂ ਸਾਹਮਣੇ ਗਲੀ ਵਿੱਚ ਇੱਕ ਗੱਡੀ ਨੰਬਰੀ HR 29 U 3537 ਰੰਗ ਸਿਲਵਰ ਮਾਰਕਾ ਮਰੂਤੀ ਸਜੂਕੀ ਖੜੀ ਦਿਖਾਈ ਦਿੱਤੀ। ਜਿਸ ਵਿੱਚ ਤਿੰਨ ਮੋਨੇ ਨੌਜਵਾਨ ਗੱਡੀ ਦੀ ਅੰਦਰਲੀ ਲਾਇਟ ਚਲਾਕੇ ਆਪਣੇ ਵਿਚਕਾਰ ਲਿਫਾਫੇ ਵਿੱਚ ਕੁਝ ਵੇਖ ਰਹੇ ਸਨ ਜੋ ਪੁਲਿਸ ਪਾਰਟੀ ਦੀ ਗੱਡੀ ਦੇਖਕੇ ਆਪਣੀ ਗੱਡੀ ਨੂੰ ਸਟਾਰਟ ਕਰਕੇ ਇਕ ਦਮ ਮੋੜਨ ਲੱਗੇ ਤਾਂ ਉਹਨਾਂ ਦੀ ਗੱਡੀ ਬੰਦ ਹੋ ਗਈ । ਜਿੰਨ੍ਹਾਂ ਨੂੰ ਪੁਲਿਸ ਪਾਰਟੀ ਸਮੇਤ ਗੱਡੀ ਦੇ ਕਾਬੂ ਕੀਤਾ ਅਤੇ ਉਹਨਾਂ ਦੇ ਨਾਮ ਪਤੇ ਪੁੱਛੇ ਤਾਂ ਗੱਡੀ ਚਾਲਕ ਨੇ ਆਪਣਾ ਨਾਮ ਹਰਵਿੰਦਰ ਸਿੰਘ ਉਰਫ ਹੈਰੀ ਵਾਸੀ ਜੱਜਲ, ਜਿਲ੍ਹਾ ਬਠਿੰਡਾ ਦੱਸਿਆ ਉਸ ਦੇ ਨਾਲ ਕੰਡਕਟਰ ਸੀਟ ਤੇ ਬੈਠੇ ਨੌਜਵਾਨ ਨੇ ਆਪਣਾ ਨਾਮ ਕੁਲਬੀਰ ਸਿੰਘ ਉਰਫ ਸੇਰੂ ਵਾਸੀ ਬੀਰੋਕੇ ਕਲਾਂ , ਗੱਡੀ ਵਿੱਚ ਪਿਛਲੀ ਸੀਟ ਪਰ ਬੈਠੇ ਨੌਜਵਾਨ ਨੇ ਆਪਣਾ ਨਾਮ ਵਿਨੋਦ ਕੁਮਾਰ ਉਰਫ ਕਾਲਾ ਵਾਸੀ ਵਾਰਡ ਨੰਬਰ 02 ਨੇੜੇ ਟੈਲੀਫੋਨ ਐਕਸਚੇਂਜ ਭੀਖੀ ਦੱਸਿਆ , ਉਕਤ ਵਿਅਕਤੀਆਂ ਦੀ ਵਿਚਕਾਰ ਰੱਖੀ ਹੋਈ ਲਿਫਾਫੀ ਪਲਾਸਟਿਕ ਰੰਗ ਕਾਲਾ ਜਿਸ ਵਿੱਚ ਅਫੀਮ ਸਰੇਆਮ ਦਿਖਾਈ ਦੇ ਰਹੀ ਹੈ , ਦੀ ਜਾਂਚ ਤੇ ਕਾਰਵਾਈ ਲਈ ਰੈਗੂਲਰ ਤਫਤੀਸ਼ੀ ਅਫਸਰ ਪਹੁੰਚਿਆ। ਕਾਬੂ ਕੀਤੇ ਹਰਵਿੰਦਰ ਸਿੰਘ ਉਰਫ ਹੈਰੀ,ਕੁਲਬੀਰ ਸਿੰਘ ਉਰਫ ਸੋਰੂ ਅਤੇ ਵਿਨੋਦ ਕੁਮਾਰ ਉਰਫ ਕਾਲਾ ਦੇ ਕਬਜਾ ਵਿੱਚੋਂ ਲਿਫਾਫੇ ਸਮੇਤ ਵਜਨ 100 ਗ੍ਰਾਮ ਅਫੀਮ ਬ੍ਰਾਮਦ ਹੋਈ ਅਤੇ ਗੱਡੀ ਦੀ ਤਲਾਸ਼ੀ ਦੌਰਾਨ ਗੱਡੀ ਦੇ ਡੈਸ ਬੋਰਡ ਵਿੱਚੋਂ 2 ਲੱਖ ਰੁਪਏ ਦੇ ਕਰੰਸੀ ਨੋਟ ਵੀ ਬਰਾਮਦ ਹੋਏ । ਜਿਸ ਬਾਰੇ ਪੁੱਛਣ ਤੇ ਹਰਵਿੰਦਰ ਸਿੰਘ ਉਰਫ ਹੈਰੀ ਨੇ ਦੱਸਿਆ ਕਿ ਇਹ ਰਾਸ਼ੀ ਦੀ ਉਹ ਇੱਕ ਕਿਲੋ ਅਫੀਮ ਹੁਣੇ ਹੀ ਸੁੱਖਦੀਪ ਸਿੰਘ ਉਰਫ ਵਾਸੀ ਪਿੰਡ ਗੜੱਦੀ ਨੂੰ ਵੇਚਕੇ ਆਇਆ ਹੈ। ਗਿਰਫਤਾਰ ਤਿੰਨੋਂ ਦੋਸ਼ੀ ਗੱਡੀ ਦੀ ਮਾਲਕੀ ਸੰਬੰਧੀ ਕੋਈ ਵੀ ਕਾਗਜਾਤ ਪੇਸ਼ ਨਹੀਂ ਕਰ ਸਕੇ। ਪੁਲਿਸ ਪਾਰਟੀ ਨੇ 2 ਲੱਖ ਰੁਪਏ ਦੀ ਅਫੀਮ ਖਰੀਦਣ ਵਾਲੇ ਸੁਖਦੀਪ ਸਿੰਘ ਉਰਫ ਸੁੱਖਾ ਵਾਸੀ ਗੜੱਦੀ ਨੂੰ ਵੀ ਇੱਕ ਕਿੱਲੋਂ ਅਫੀਮ ਸਮੇਤ ਗਿਰਫਤਾਰ ਕਰ ਲਿਆ। ਦੋਸ਼ੀਆਂ ਦੀ ਪੁੱਛਗਿੱਛ ਦੇ ਅਧਾਰ ਤੇ ਇੱਨਾਂ ਦੇ ਇੱਕ ਹੋਰ ਸਾਥੀ ਤਰਸੇਮ ਸਿੰਘ ਗੋਰਾ ਵਾਸੀ ਲਾਲੇਆਣਾ, ਜਿਲ੍ਹਾ ਬਠਿੰਡਾ ਨੂੰ ਵੀ ਗਿਰਫਤਾਰ ਕਰ ਲਿਆ ਹੈ। ਸੀਆਈਏ ਇੰਚਾਰਜ ਪ੍ਰਿਤਪਾਲ ਸਿੰਘ ਨੇ ਦੱਸਿਆ ਕਿ ਗਿਰਫਤਾਰ ਨਾਮਜ਼ਦ ਦੋਸ਼ੀ ਕ੍ਰਿਮੀਨਲ ਪਿਛੋਕੜ ਦੇ ਹਨ, ਇੱਨਾਂ ਖਿਲਾਫ ਪਹਿਲਾਂ ਵੀ ਅਪਰਾਧਿਕ ਕੇਸ ਦਰਜ਼ ਹਨ। ਉਨਾਂ ਦੱਸਿਆ ਕਿ ਗਿਰਫਤਾਰ ਦੋਸ਼ੀਆਂ ਦੀ ਪੁੱਛਗਿੱਛ ਲਈ, ਮਾਨਯੋਗ ਅਦਾਲਤ ਨੇ ਪੁਲਿਸ ਦੀ ਮੰਗ ਅਨੁਸਾਰ 2 ਦਿਨ ਦਾ ਪੁਲਿਸ ਰਿਮਾਂਡ ਵੀ ਦਿੱਤਾ ਹੈ। ਪੁੱਛਗਿੱਛ ਦੌਰਾਨ ਨਸ਼ਾ ਸਮਗਲਿੰਗ ਸਬੰਧੀ ਹੋਰ ਖੁਲਾਸੇ ਹੋਣ ਦੀ ਵੀ ਉਮੀਦ ਹੈ। ਉਨ੍ਹਾਂ ਕਿਹਾ ਕਿ ਮਾਨਯੋਗ ਐਸਐਸਪੀ ਸ੍ਰੀ ਗੌਰਵ ਤੂਰਾ ਦੇ ਦਿਸ਼ਾ ਨਿਰਦੇਸ਼ ਅਨੁਸਾਰ, ਨਸ਼ਾ ਤਸਕਰਾਂ ਖਿਲਾਫ ਵਿੱਢੀ ਮੁਹਿੰਮ ਨੂੰ ਹੋਰ ਵੀ ਤੇਜ਼ ਕੀਤਾ ਜਾਵੇਗਾ।