ਡੋਪ ਟੈਸਟਾਂ ‘ਚ ਗੜਬੜੀ-CMO ਔਲਖ ਨੇ ਦਿੱਤੇ ਪੜਤਾਲ ਦੇ ਹੁਕਮ

Advertisement
Spread information

ਜੋ ਵੀ ਕਸੂਰਵਾਰ ਹੋਇਆ, ਉਸ ਵਿਰੁੱਧ ਕਰਾਂਗੇ ਕਾਰਵਾਈ: ਡਾ. ਜਸਵੀਰ ਔਲਖ


ਹਰਿੰਦਰ ਨਿੱਕਾ , ਬਰਨਾਲਾ, 12 ਮਈ 2022 
    ਸਿਹਤ ਵਿਭਾਗ ਵੱਲੋਂ ਅਸਲੇ ਦਾ ਲਾਇਸੈਂਸ ਰੀਨਿਊ ਕਰਾਉਣ (ਨਵਿਆਉਣ) ਲਈ ਕਰਵਾਏ ਜਾਂਦੇ ਡੋਪ ਟੈਸਟ ਦੀ ਰਿਪੋਰਟ ਦੀ ਮੁੜ ਪੜਤਾਲ ਦਾ ਹੁਕਮ ਜਾਰੀ ਕੀਤਾ ਗਿਆ ਹੈ।
   ਸਿਵਲ ਸਰਜਨ ਬਰਨਾਲਾ ਡਾ. ਜਸਬੀਰ ਸਿੰਘ ਔਲਖ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿਛਲੇ ਦਿਨੀ ਉਨਾਂ ਦੇ ਧਿਆਨ ਵਿੱਚ ਡੋਪ ਟੈਸਟਾਂ ਵਿੱਚ ਕਥਿਤ ਗੜਬੜੀ ਦਾ ਮਾਮਲਾ ਆਇਆ ਹੈ। ਇਸ ਜਾਣਕਾਰੀ ’ਤੇ ਤੁਰੰਤ ਐਕਸ਼ਨ ਲੈਂਦਿਆਂ ਉਨਾਂ ਵੱਲੋਂ ਜ਼ਿਲਾ ਬਰਨਾਲਾ ਵਿੱਚ ਹੁੰਦੇ ਡੋਪ ਟੈਸਟਾਂ ਬਾਰੇ ਸਿਵਲ ਹਸਪਤਾਲ ਬਰਨਾਲਾ ਅਤੇ ਸਬ ਡਿਵੀਜ਼ਨ ਹਸਪਤਾਲ ਤਪਾ ਤੋਂ ਰਿਪੋਰਟ ਭੇਜਣ ਲਈ ਦਫਤਰੀ ਹੁਕਮ ਜਾਰੀ ਕਰ ਦਿੱਤਾ ਗਿਆ ਹੈ ਤਾਂ ਜੋ ਰਿਪੋਰਟਾਂ ਦੀ ਮੁਕੰਮਲ ਪੜਤਾਲ ਕੀਤੀ ਜਾ ਸਕੇ। ਡਾ. ਔਲਖ ਨੇ ਆਖਿਆ ਕਿ ਇਸ ਸਬੰਧੀ ਜੋ ਵੀ ਕਸੂਰਵਾਰ ਪਾਇਆ ਗਿਆ, ਉਸ ਵਿਰੁੱਧ ਬਣਦੀ ਅਨੁਸ਼ਾਸਨੀ ਕਾਰਵਾਈ ਕੀਤੀ ਜਾਵੇਗੀ। ਸਿਵਲ ਸਰਜਨ ਬਰਨਾਲਾ ਨੇ ਕਿਹਾ ਕਿ ਸਿਹਤ ਵਿਭਾਗ ਬਰਨਾਲਾ ਆਮ ਲੋਕਾਂ ਲਈ ਸਿਹਤ ਸੇਵਾਵਾਂ ਪ੍ਰਤੀ ਪੂਰੀ ਸ਼ਿੱਦਤ ਨਾਲ ਕੰਮ ਕਰ ਰਿਹਾ ਹੈ ਤਾਂ ਜੋ ਆਮ ਲੋਕਾਂ ਨੂੰ ਮਿਆਰੀ ਸੇਵਾਵਾਂ ਮੁਹੱਈਆ ਕਰਵਾਈਆਂ ਜਾ ਸਕਣ।    

Advertisement
Advertisement
Advertisement
Advertisement
Advertisement
error: Content is protected !!