ਰਾਜੇਸ਼ ਗੌਤਮ , ਪਟਿਆਲਾ, 2 ਮਈ 2022
ਤਰਕਸੀਲ ਹਾਲ ਵਿਚ ਆਮ ਆਦਮੀ ਪਾਰਟੀ ਦੇ ਜਿਲ੍ਹਾ ਪ੍ਰਧਾਨ ਨੇ ਐਸ.ਸੀ. ਵਿੰਗ ਪਟਿਆਲਾ ਦੀ ਅਗਵਾਈ ਹੇਠ ਤਰਕਸ਼ੀਲ ਹਾਲ ਵਿਚ ਅੱਜ ਮਈ ਦਿਵਸ ਮੌਕੇ ਗੁਰਮੁੱਖ ਸਿੰਘ ਪੰਡਤਾਂ ਤੇ ਪ੍ਰੀਤਮ ਸਿੰਘ ਕੋਰਜੀਵਾਲਾ ਦੀ ਅਗਵਾਈ ਵਿਚ ਮਜਦੂਰ ਦਿਵਸ ਮਨਾਇਆ ਗਿਆ। ਇਸ ਸਮਾਗਮ ਵਿਚ ਪਾਰਟੀ ਦੇ ਸੂਬਾ ਪ੍ਰਧਾਨ(ਐਸ.ਸੀ. ਵਿੰਗ) ਅਮਰੀਕ ਸਿੰਘ ਬੰਗੜ ਵਿਸੇਸ ਤੌਰ ’ਤੇ ਪਹੁੰਚੇ।
ਇਸ ਸਮਾਗਮ ਵਿਚ ਸੂਬਾ ਜੁਆਇੰਟ ਸਕੱਤਰ, ਜੱਸੀ ਸੋਹੀਆਂ ਵਾਲਾ, ਐਡਵੋਕੇਟ ਰਵਿੰਦਰ ਸਿੰਘ, ਸਪੋਕਸਪਰਸਨ, ਜ਼ਿਲਾ ਪ੍ਰਧਾਨ ਮੇਘ ਚੰਦ ਸੇਰਮਾਜਰਾ, ਸਕੱਤਰ ਐਸ.ਸੀ. ਵਿੰਗ, ਰਮੇਸ ਕੁਮਾਰ, ਜ਼ਿਲਾ ਪ੍ਰਧਾਨ ਗੁਰਮੁਖ ਸਿੰਘ ਪੰਡਤਾ, ਜ਼ਿਲਾ ਮੀਤ ਪ੍ਰਧਾਨ ਪ੍ਰੀਤਮ ਸਿੰਘ ਕੌਰਜੀਵਾਲਾ, ਬਲਾਕ ਪ੍ਰਧਾਨ ਚਰਨਜੀਤ ਸਿੰਘ ਐਸ. ਕੇ., ਅਮਨ ਜੋਲੀ, ਗਿਆਨ ਚੰਦ ਸਾਬਕਾ ਐਮ. ਸੀ., ਚਰਨਜੀਤ ਨੈਣਾ, ਸੁਰਜੀਤ ਸਿੰਘ ਤਰੈਂ, ਬਲਕਾਰ ਸਿੰਘ ਰਾਜਗੜ੍ਹ, ਮੈਡਮ ਸੁਨੈਨਾ ਮਿੱਤਲ, ਮੈਡਮ ਪਰਮਜੀਤ ਕੌਰ ਚਹਿਲ, ਦਵਿੰਦਰ ਕੌਰ ਖਾਲਸਾ, ਰਜਨੀ, ਮੈਡਾ ਜੀ, ਸੁਰਜੀਤ ਸਿੰਘ ਮਹਿਰਾ, ਗੁਰਦੀਪ ਸਿੰਘ, ਜਿਲਾ ਜੁਆਇੰਟ ਸਕੱਤਰ ਐਸ.ਸੀ. ਵਿੰਗ, ਬਲਾਕ ਪ੍ਰਧਾਨ, ਸਰਕਲ ਪ੍ਰਧਾਨ, ਵਾਰਡ ਇੰਚਾਰਜ, ਵਾਈਸ ਪ੍ਰਧਾਨ ਹੇਮਰਾਜ ਚੁਪਕੀ ਤੇ ਹੋਰ ਸਖਸੀਅਤਾਂ ਨੇ ਪਹੁੰਚ ਕੇ ਸ਼ਿਕਾਗੋ ਦੇ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ।
ਇਸ ਸਮਾਗਮ ਵਿਚ ਅਮਰੀਕ ਸਿੰਘ ਬੰਗਾ ਨੇ ਮਈ ਦਿਵਸ ਦੇ ਇਤਿਹਾਸ ਦੀ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਮਈ ਦਿਵਸ ਦੀ ਸੁਰੂਆਤ 1886 ਵਿਚ ਸ਼ਿਕਾਗੋ ਵਿਚ ਹੋਈ ਜਦੋਂ ਕੰਮ ਨਿਰਧਾਰਿਤ ਘੰਟਿਆਂ ਦੀ ਮੰਗ ਨੂੰ ਲੈ ਕੇ ਮਜਦੂਰਾਂ ਨੇ ਅੰਦੋਲਨ ਚਲਾਇਆ ਜਿੱਥੇ ਅੰਤਰ ਰਾਸਟਰੀ ਮਜਦੂਰ ਦਿਵਸ ਮਨਾਉਣ ਦੀ ਸੁਰੂਆਤ 1ਮਈ 1886 ਨੂੰ ਹੋਈ। ਉਹਨਾਂ ਦੱਸਿਆ ਕਿ 1889 ਵਿਚ ਅੰਤਰ ਰਾਸਟਰੀ ਸਮਾਜਵਾਦੀ ਅੰਦੋਲਨ ਦੌਰਾਨ ਮਾਰੇ ਗਏ ਬੇਕਸੂਰ ਮਜਦੂਰਾਂ ਦੀ ਯਾਦ ਵਿਚ 1 ਮਈ 1889 ਤੋਂ ਮਜਦੂਰ ਦਿਵਸ ਮਨਾਉਣ ਦੀ ਸੁਰੂਆਤ ਕੀਤੀ ਗਈ ਸੀ ।