ਰਵੀ ਸੈਣ , ਬਰਨਾਲਾ, 26 ਮਾਰਚ 2022
ਜ਼ਿਲ੍ਹਾ ਬਰਨਾਲਾ ਵਿੱਚ ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਸੌਰਭ ਰਾਜ ਦੇ ਦਿਸ਼ਾ ਨਿਰਦੇਸ਼ਾਂ ਅਤੇ ਚੇਅਰਪਰਸਨ ਹੌਸਪਿਟਲ ਵੈੱਲਫੇਅਰ ਸੈਕਸ਼ਨ ਬਰਨਾਲਾ ਸ੍ਰੀਮਤੀ ਜਯੋਤੀ ਸਿੰਘ ਰਾਜ ਦੀ ਅਗਵਾਈ ਹੇਠ ਜ਼ਿਲ੍ਹਾ ਰੈੱਡ ਕ੍ਰਾਸ ਸੁਸਾਇਟੀ ਵੱਲੋਂ ਭੱਠਿਆਂ ’ਤੇ ਮਜ਼ਦੂਰੀ ਕਰਨ ਵਾਲੀਆਂ ਕਿਰਤੀ ਔਰਤਾਂ ਨੂੰ ਹਾਈਜੀਨ ਕਿੱਟਾਂ ਵੰਡੀਆਂ ਗਈਆਂ।
ਸ੍ਰੀਮਤੀ ਜਯੋਤੀ ਸਿੰਘ ਰਾਜ ਨੇ ਦੱਸਿਆ ਕਿ ਅੱਜ ਵੱਖ ਵੱਖ ਭੱਠਿਆਂ ’ਤੇ 70 ਕਿੱਟਾਂ ਵੰਡੀਆਂ ਗਈਆਂ ਹਨ ਅਤੇ ਆਉਣ ਵਾਲੇ ਦਿਨਾਂ ਵਿੱਚ ਹੋਰ ਕਿੱਟਾਂ ਵੀ ਵੰਡੀਆਂ ਜਾਣਗੀਆਂ। ਉਨਾਂ ਦੱਸਿਆ ਕਿ ਵੰਡੀਆਂ ਗਈਆਂ ਕਿੱਟਾਂ ਵਿੱਚ ਸਾਬਣਾਂ, ਟੁਥ ਪੇਸਟ, ਸੈਨੇਟਰੀ ਪੈਡਜ਼ ’ਤੇ ਹੋਰ ਸਾਮਾਨ ਹੈ ਤਾਂ ਜੋ ਔਰਤਾਂ ਆਪਣੀ ਸਾਫ-ਸਫਾਈ ਦਾ ਪੂਰਾ ਧਿਆਨ ਰੱਖਣ ਅਤੇ ਨਿਰੋਗ ਰਹਿਣ। ਇਸ ਮੌਕੇ ਸੈਕਟਰੀ ਰੈੱਡ ਕ੍ਰਾਸ ਸੁਸਾਇਟੀ ਸਰਵਣ ਸਿੰਘ ਵੀ ਹਾਜ਼ਰ ਸਨ।
ਕਿਰਤੀ ਔਰਤਾਂ ਨੂੰ ਵੰਡੀਆਂ ਹਾਈਜੀਨ ਕਿੱਟਾਂ
