ਜ਼ਿਲ੍ਹਾ ਇੰਚਾਰਜ ਅਤੇ ਸੈਸ਼ਨ ਜੱਜ ਵੱਲੋਂ ਜੁਡੀਸ਼ੀਅਲ ਕੋਰਟ ਕੰਪਲੈਕਸ ਗੁਰੂਹਰਸਹਾਏ ਦਾ ਦੌਰਾ

Advertisement
Spread information

ਜ਼ਿਲ੍ਹਾ ਇੰਚਾਰਜ ਅਤੇ ਸੈਸ਼ਨ ਜੱਜ ਵੱਲੋਂ ਜੁਡੀਸ਼ੀਅਲ ਕੋਰਟ ਕੰਪਲੈਕਸ ਗੁਰੂਹਰਸਹਾਏ ਦਾ ਦੌਰਾ


  ਬਿੱਟੂ ਜਲਾਲਾਬਾਦੀ,ਫਿਰੋਜ਼ਪੁਰ 09 ਫਰਵਰੀ 2022

ਇੰਚਾਰਜ ਜ਼ਿਲ੍ਹਾ ਅਤੇ ਸੈਸ਼ਨ ਜੱਜ-ਕਮ-ਚੇਅਰਮੈਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਫਿਰੋਜ਼ਪੁਰ ਸ਼੍ਰੀ ਸਚਿਨ ਸ਼ਰਮਾ ਨੇ ਪ੍ਰਿੰਸੀਪਲ ਜੱਜ ਫੈਮਲੀ ਕੋਰਟ ਫਿਰੋਜ਼ਪੁਰ ਮਿਸ ਹਰਗੁਰਜੀਤ ਕੌਰ ਅਤੇ ਸੀ ਜੇ ਐੱਮ-ਕਮ-ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਫਿਰੋਜ਼ਪੁਰ ਮਿਸ ਏਕਤਾ ਉੱਪਲ ਨਾਲ ਜੁਡੀਸ਼ੀਅਲ ਕੋਰਟ ਕੰਪਲੈਕਸ ਗੁਰੂਹਰਸਹਾਏ ਦਾ ਦੌਰਾ ਕੀਤਾ।
ਇਸ ਮੌਕੇ ਸਬ ਡਵੀਜਨ ਗੁਰੂਹਰਸਹਾਏ ਦੇ ਜੱਜ ਸ਼੍ਰੀ ਨੀਰਜ ਸਿੰਗਲਾ ਅਤੇ ਮਿਸ ਲਵਪ੍ਰੀਤ ਕੌਰ ਅਤੇੇ ਬਾਰ ਐਸੋਸੀਏਸ਼ਨ ਦਾ ਪ੍ਰਧਾਨ ਸ਼੍ਰੀ ਰੋਜੰਤ ਮੌਂਗਾ ਅਤੇ ਬਾਰ ਸੈਕਟਰੀ ਸ਼੍ਰੀ ਸੁਨੀਲ ਕੰਬੋਜ਼ ਵੀ ਹਾਜ਼ਰ ਸਨ।
    ਇੰਚਾਰਜ ਸੈਸ਼ਨਜ਼ ਜੱਜ ਨੇੇ ਗੁਰੂਹਰਸਹਾਏ ਵਿਖੇ ਮਾਨਯੋਗ ਐੱਸ ਡੀ ਐੱਮ ਸ਼੍ਰੀ ਬਬਨਦੀਪ ਸਿੰਘ ਵਾਲੀਆ, ਡੀ ਐੱਸੀ ਪੀ ਸ਼੍ਰੀ ਪ੍ਰਸ਼ੋਤਮ ਸਿੰਘ ਅਤੇ ਗੁਰੂਹਰਸਹਾਏ ਬਾਰ ਐਸੋਸੀਏਸ਼ਨ ਦੇ ਸਾਰੇ ਐਡਵੋਕੇਟ ਸਾਹਿਬਾਨ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮਿਤੀ 12 ਮਾਰਚ 2022 ਨੂੰ ਨੈਸ਼ਨਲ ਲੋਕ ਅਦਾਲਤ ਆ ਰਹੀ ਹੈ ਜਿਸ ਵਿੱਚ ਅਸੀਂ ਸਾਰਿਆਂ ਨੇ ਆਪਣੇ ਆਪਣੇ ਯਤਨਾਂ ਨਾਲ ਵੱਧ ਤੋਂ ਵੱਧ ਲੋਕਾਂ ਨੂੰ ਜਾਗਰੂਕ ਕਰਕੇ ਇਸ ਲੋਕ ਅਦਾਲਤ ਵਿੱਚ ਕੇਸ ਲਗਵਾਉਣੇ ਹਨ ਤਾਂ ਜੋ ਅਸੀਂ ਇਸ ਨੈਸ਼ਨਲ ਲੋਕ ਅਦਾਲਤ ਨੂੰ ਸਫਲ ਬਣਾ ਸਕੀਏ। ਇਸ ਨਾਲ ਲੋਕਾਂ ਦਾ ਪੈਸਾ ਅਤੇ ਸਮਾਂ ਵੀ ਬਰਬਾਦ ਹੋਣ ਤੋਂ ਬਚੇਗਾ।
 ਇਸ ਦੇ ਨਾਲ ਹੀ ਜੱਜ ਸਾਹਿਬ ਨੇ ਸਾਰੇ ਪੈਨਲ ਐਡਵੋਕੇਟ ਨੂੰ ਵਿਕਟਮ ਕੰਪਨਸੇਸ਼ਨ ਸਕੀਮ ਤੋਂ ਜਾਣੂ ਕਰਵਾਇਆ ਅਤੇ ਇਸ ਤਹਿਤ ਲੋਕਾਂ ਨੂੰ ਮਿਲਣ ਵਾਲੇ ਫਾਇਦਿਆਂ ਤੋਂ ਜਾਣੂ ਕਰਵਾਇਆ। ਇਸ ਤੋਂ ਇਲਾਵਾ ਜੱਜ ਸਾਹਿਬ ਨੇ ਦੋਵੇਂ ਜੁਡੀਸ਼ੀਅਲ ਅਫਸਰ ਸਾਹਿਬਾਨ ਜੋ ਕਿ ਸਬ ਤਹਿਸੀਲ ਗੁਰੂਹਰਸਹਾਏ ਵਿਖੇ ਤਾਇਨਾਤ ਹਨ ਨੂੰ 12 ਮਾਰਚ ਨੂੰ ਲੱਗਣ ਵਾਲੀ ਨੈਸ਼ਨਲ ਲੋਕ ਅਦਾਲਤ ਨੂੰ ਸਫਲ ਬਣਾਉਣ ਸਬੰਧੀ ਪੰਫਲੈਟਸ ਵੀ ਵੰਡੇ ਅਤੇ ਇਸ ਦੇ ਨਾਲ ਹੀ ਉਨ੍ਹਾਂ ਵੱਲੋਂ ਫਰੰਟ ਆਫਿਸ ਗੁਰੂਹਰਸਹਾਏ ਕੋਰਟ ਕੰਪਲੈਕਸ ਦਾ ਦੌਰਾ ਕੀਤਾ ਗਿਆ ਅਤੇ ਫਰੰਟ ਆਫਿਸ ਵਿੱਚ ਆਉਣ ਵਾਲੀ ਆਮ ਜਨਤਾ ਅਤੇ ਪੈਨਲ ਦੇ ਵਕੀਲ ਸਾਹਿਬਾਨ ਨੂੰ ਪੇਸ਼ ਆ ਰਹੀਆਂ ਮੁਸ਼ਕਿਲਾਂ ਸੁਣੀਆਂ ਅਤੇ ਉਨ੍ਹਾਂ ਦੇ ਜਲਦੀ ਹੱਲ ਕਰਨ ਬਾਰੇ ਵੀ ਭਰੋਸਾ ਦਿੱਤਾ।
  ਇਸ ਤੋਂ ਇਲਾਵਾ ਇੰਚਾਰਜ ਸੈਸ਼ਨਜ ਜੱਜ ਸਾਹਿਬ ਨੇ ਕੋਰਟ ਕੰਪਲੈਕਸ ਵਿੱਚ ਨਵੇਂ ਬੂਟੇ ਲਗਾ ਕੇ ਇਸ ਕੋਰਟ ਕੰਪਲੈਕਸ ਨੂੰ ਹਰਿਆ ਭਰਿਆ ਬਣਾਈ ਰੱਖਣ ਦਾ ਸੰਦੇਸ਼ ਵੀ ਦਿੱਤਾ । ਇਸ ਤੋਂ ਇਲਾਵਾ ਜੱਜ ਸਾਹਿਬ ਨੇ ਸਾਰੇ ਵਕੀਲ ਸਾਹਿਬਾਨਾਂ ਨੂੰ ਪਰੋ ਬੋਨੋ ਸੇਵਾਵਾਂ ਦੇ ਕੇ ਵਕਾਲਤ ਦੀ ਸੇਵਾ ਕਰਨ ਦੀ ਬੇਨਤੀ ਵੀ ਕੀਤੀ । ਅੰਤ ਵਿੱਚ ਗੁਰੂਹਰਸਹਾਏ ਦੇ ਜੱਜ ਸਾਹਿਬ ਵੱਲੋਂ ਅਤੇ ਵਕੀਲ ਸਾਹਿਬਾਨ ਵੱਲੋਂ ਸ਼੍ਰੀ ਸਚਿਨ ਸ਼ਰਮਾ ਜੀ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ ।

Advertisement
Advertisement
Advertisement
Advertisement
error: Content is protected !!