ਦਰਪੇਸ਼ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ ਉਤੇ ਹੱਲ ਕਰਵਾਇਆ ਜਾਵੇਗਾ : ਬਿਕਰਮ ਚਹਿਲ
- ਸਨੌਰ ਹਲਕੇ ਪਿੰਡਾਂ ’ਚੋਂ ਬਿਕਰਮ ਚਹਿਲ ਨੂੰ ਮਿਲ ਰਿਹਾ ਭਾਰੀ ਸਮਰਥਨ
ਰਿਚਾ ਨਾਗਪਾਲ, ਪਟਿਆਲਾ,3 ਫਰਵਰੀ 2022
ਵਿਧਾਨ ਸਭਾ ਹਲਕਾ ਸਨੌਰ ਤੋਂ ਪੰਜਾਬ ਲੋਕ ਕਾਂਗਰਸ ਪਾਰਟੀ, ਭਾਰਤੀ ਜਨਤਾ ਪਾਰਟੀ ਅਤੇ ਸੰਯੁਕਤ ਅਕਾਲੀ ਦਲ ਦੇ ਸਾਂਝੇ ਉਮੀਦਵਾਰ ਬਿਕਰਮਜੀਤ ਇੰਦਰ ਸਿੰਘ ਚਹਿਲ ਦੇ ਹੱਕ ਵਿੱਚ ਅੱਜ ਪਿੰਡ ਮਸ਼ੀਣਗਣ, ਮੁਰਾਦ ਮਾਜਰਾ, ਜਲਵੇੜਾ, ਤਾਜਲਪੁਰ, ਸਾਹਨੀਪੁਰ ਟਾਂਡਾ, ਸ਼ੇਖਪੁਰਾ ਜੰਗੀਰਾ, ਅਬਦੁਲਪੁਰ, ਮੁਖਮੈਲਪੁਰ ਤੋਂ ਇਲਾਵਾ ਹੋਰਨਾਂ ਪਿੰਡਾਂ ਵਿੱਚ ਭਰਵੀਆਂ ਮੀਟਿੰਗਾਂ ਕੀਤੀਆਂ ਗਈਆਂ। ਇਨ੍ਹਾਂ ਮੀਟਿੰਗਾਂ ਵਿੱਚ ਪਿੰਡਾਂ ਦੇ ਵੱਡੀ ਗਿਣਤੀ ਵਿੱਚ ਲੋਕਾਂ ਅਤੇ ਖਾਸ ਕਰਕੇ ਔਰਤਾਂ ਨੇ ਹਿੱਸਾ ਲੈਂਦਿਆਂ ਬਿਕਰਮ ਇੰਦਰ ਸਿੰਘ ਚਹਿਲ ਨੂੰ ਤਨੋ ਮਨੋ ਸਮਰਥਨ ਦੇਣ ਦਾ ਵਾਅਦਾ ਕੀਤਾ। ਇਸ ਮੌਕੇ ਪਿੰਡ ਵਾਸੀਆਂ ਨੇ ਉਨ੍ਹਾਂ ਨੂੰ ਆ ਰਹੀਆਂ ਸਮੱਸਿਆਵਾਂ ਨੂੰ ਚਹਿਲ ਨੂੰ ਜਾਣੋ ਕਰਵਾਇਆ। ਇਸ ਮੌਕੇ ਬਿਕਰਮ ਇੰਦਰ ਸਿੰਘ ਚਹਿਲ ਨੇ ਲੋਕਾਂ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਚੋਣ ਜਿੱਤਣ ਤੋਂ ਬਾਅਦ ਪਹਿਲ ਦੇ ਆਧਾਰ ਉਤੇ ਲੋਕਾਂ ਦੇ ਮਸਲੇ ਹਲ ਕਰਾਉਣਗੇ ਅਤੇ ਸਨੌਰ ਦੀ ਤਰੱਕੀ ਤੇ ਉਨਤੀ ਲਈ ਹਮੇਸ਼ਾਂ ਹੀ ਯਤਨਸ਼ੀਲ ਰਹਿਣਗੇ। ਉਨ੍ਹਾਂ ਕਿਹਾ ਕਿ ਹਲਕੇ ਵਿਚ ਕਾਰਖਾਨੇ, ਫੈਕਟਰੀਆਂ ਲਿਆਉਣ ਦੀ ਲੋੜ ਹੈ ਤਾਂ ਜੋ ਨੌਜਵਾਨਾਂ ਨੂੰ ਰੁਜ਼ਾਗਰ ਮਿਲੇ। ਉਨ੍ਹਾਂ ਕਿਹਾ ਕਿ ਸਿੱਖਿਆ, ਸਿਹਤ ਅਤੇ ਰੁਜ਼ਗਾਰ ਮੁੱਖ ਮੁੱਦੇ ਹਨ, ਜਿਸ ਦੇ ਲਈ ਹਰ ਤਰ੍ਹਾਂ ਦੇ ਕਦਮ ਚੁੱਕੇ ਜਾਣਗੇ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਹਾਕੀ ਬਾਲ ਦੇ ਚੋਣ ਨਿਸ਼ਾਨ ਨੂੰ ਵੋਟ ਪਾ ਕੇ ਮੈਨੂੰ ਜਿਤਾਉਣ ਤੇ ਹਲਕੇ ਵਿੱਚ ਵਿਕਾਸ ਦੇ ਕੰਮ ਕਰਾਉਣਾ ਮੇਰੀ ਜ਼ਿੰਮੇਵਾਰੀ ਹੋਵੇਗੀ। ਇਸ ਮੌਕੇ ਲੋਕਾਂ ਨੇ ਵਿਸ਼ਵਾਸ ਦਿਵਾਇਆ ਕਿ ਉਹ ਜਿਤਾਉਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡਣਗੇ, ਸਭ ਤੋਂ ਵੱਧ ਵੋਟਾਂ ਨਾਲ ਜਿਤਾਕੇ ਵਿਧਾਨ ਸਭਾ ਭੇਜਣਗੇ। ਇਨ੍ਹਾਂ ਚੋਣ ਮੀਟਿੰਗਾਂ ਵਿੱਚ ਪੰਜਾਬ ਲੋਕ ਕਾਂਗਰਸ, ਭਾਰਤੀ ਜਨਤਾ ਪਾਰਟੀ ਦੇ ਆਗੂਆਂ ਤੋਂ ਬਿਨਾਂ ਹੋਰਨਾਂ ਮੋਹਤਬਰ ਲੋਕਾਂ ਨੇ ਵੀ ਸੰਬੋਧਨ ਕੀਤਾ।