ਭਾਜਪਾ ਆਉਣ ਤੇ ਗੁੰਡਾ ਰਾਜ ਖ਼ਤਮ ਕਰਕੇ ਤੇ ਗੁੰਡੇ ਸ਼ਹਿਰ ਤੋਂ ਬਾਹਰ ਭਜਾਵਾਂਗੇ- ਰਾਣਾ ਸੋਢੀ
- ਕਿਹਾ- ਕੇਂਦਰ ਸਰਕਾਰ ਵੱਲੋਂ ਵਿਸਾਖੀ ਨਾਲ ਤੇ ਸ਼ੁਰੂ ਕਰਵਾਇਆ ਜਾਵੇਗਾ ਪੀਜੀਆਈ ਦਾ ਨਿਰਮਾਣ ਕਾਰਜ; ਲੱਖਾਂ ਲੋਕਾਂ ਨੂੰ ਮਿਲੇਗਾ ਲਾਭ
ਬਿੱਟੂ ਜਲਾਲਾਬਾਦੀ,ਫ਼ਿਰੋਜ਼ਪੁਰ, 3 ਫਰਵਰੀ 2022
ਬੀਤੇ ਪੰਜ ਸਾਲਾਂ ਦੌਰਾਨ ਸ਼ਹੀਦਾਂ ਦੇ ਸ਼ਹਿਰ ਚ ਗੁੰਡਾਗਰਦੀ ਦਾ ਨੰਗਾ ਨਾਚ ਹੋਇਆ ਹੈ। ਲੋਕਾਂ ਦੀ ਸੇਵਾ ਕਰਨ ਵਾਲੇ ਸੱਤਾਧਾਰੀਆਂ ਦੇ ਗੁੰਡਿਆਂ ਨੇ ਸ਼ਰ੍ਹੇਆਮ ਲੁੱਟਖੋਹ, ਗੋਲੀਆਂ ਚਲਾਉਣ ਵਰਗੀਆਂ ਘਟਨਾਵਾਂ ਨੂੰ ਅੰਜਾਮ ਦੇ ਕੇ ਫਿਰੋਜ਼ਪੁਰ ਸ਼ਹਿਰ ਚ ਅਰਾਜਕਤਾ ਫੈਲਾਉਣ ਦੀ ਕੋਸ਼ਿਸ਼ ਕੀਤੀ ਹੈ। ਇਸ ਗੱਲ ਦਾ ਪ੍ਰਗਟਾਵਾ ਭਾਜਪਾ ਉਮੀਦਵਾਰ ਰਾਣਾ ਗੁਰਮੀਤ ਸਿੰਘ ਸੋਢੀ ਨੇ ਪਿੰਡ ਕਿਲਚੇ ਵਿਖੇ ਚੋਣ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ। ਸੋਢੀ ਨੇ ਕਿਹਾ ਕਿ ਲੋਕਾਂ ਤੇ ਦਬਾਅ ਬਣਾਉਣ ਲਈ ਝੂਠੇ ਪਰਚਿਆਂ ਦਾ ਦਬਾਅ ਬਣਾਇਆ ਜਾਂਦਾ ਹੈ, ਜਿਸ ਕਾਰਨ ਲੋਕ ਸਹਿਮ ਦਾ ਜੀਵਨ ਜੀਅ ਰਹੇ ਹਨ। ਉਨ੍ਹਾਂ ਨੇ ਕਿਹਾ ਕਿ 20 ਫਰਵਰੀ ਨੂੰ ਲੋਕ ਬੇਖੌਫ਼ ਹੋ ਕੇ ਭਾਜਪਾ ਨੂੰ ਵੋਟ ਦੇਣ, ਤਾਂ ਜੋ ਗੁੰਡਿਆਂ ਨੂੰ ਸ਼ਹਿਰ ਤੋਂ ਬਾਹਰ ਕੱਢਿਆ ਜਾ ਸਕੇ।
ਰਾਣਾ ਸੋਢੀ ਨੇ ਕਿਹਾ ਕਿ ਉਹ ਸ਼ਹਿਰ – ਛਾਉਣੀ ਸਣੇ ਵੱਖ-ਵੱਖ ਪਿੰਡਾਂ ਦਾ ਦੌਰਾ ਕਰ ਚੁੱਕੇ ਹਨ ਅਤੇ ਹਰ ਜਗ੍ਹਾ ਲੋਕਾਂ ਚ ਸਹਿਮ ਦਾ ਮਾਹੌਲ ਹੈ। ਉਨ੍ਹਾਂ ਕਿਹਾ ਕਿ ਭਾਜਪਾ ਸ਼ਾਸਨ ਚ ਪੰਜਾਬ ਚ ਰਿਕਾਰਡ ਤੋੜ ਵਿਕਾਸ ਕਰਵਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਚ ਭਾਜਪਾ ਦੀ ਸਰਕਾਰ ਨਾ ਹੋਣ ਦੇ ਬਾਵਜੂਦ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਰਿਕਾਰਡ ਤੋੜ ਵਿਕਾਸ ਕਰਵਾਇਆ ਗਿਆ ਤੇ ਜੇਕਰ ਭਾਜਪਾ ਦੀ ਸਰਕਾਰ ਆਉਂਦੀ ਹੈ ਅਤੇ ਵਿਕਾਸ ਦੀ ਹਨੇਰੀ ਲਿਆਂਦੀ ਜਾਵੇਗੀ। ਉਨ੍ਹਾਂ ਕਿਹਾ ਕਿ ਇਲਾਕੇ ਚ ਨੌਜਵਾਨਾਂ ਨੂੰ ਰੁਜ਼ਗਾਰ ਦੇ ਸਾਧਨ ਮੁਹੱਈਆ ਕਰਵਾਏ ਜਾਣਗੇ।
ਸੋਢੀ ਨੇ ਕਿਹਾ ਕਿ ਵਿਸਾਖੀ ਤੇ ਕੇਂਦਰ ਸਰਕਾਰ ਵੱਲੋਂ ਕੁਝ ਪੀਜ਼ੀਆਈ ਦਾ ਨਿਰਮਾਣ ਕਾਰਜ ਸ਼ੁਰੂ ਕਰਵਾਇਆ ਜਾਵੇਗਾ। ਇਸ ਚ ਫਿਰੋਜ਼ਪੁਰ ਸਣੇ ਆਲੇ ਦੁਆਲੇ ਦੇ ਵੱਖ ਵੱਖ ਜ਼ਿਲ੍ਹਿਆਂ ਦੇ ਲੱਖਾਂ ਲੋਕਾਂ ਨੂੰ ਫਾਇਦਾ ਮਿਲਣ ਤੋਂ ਇਲਾਵਾ ਇਲਾਕੇ 10 ਹਜ਼ਾਰ ਲੋਕਾਂ ਨੂੰ ਰੁਜ਼ਗਾਰ ਦਾ ਸਾਧਨ ਮੁਹੱਈਆ ਹੋਣਗੇ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਕੋਰੋਨਾ ਮਹਾਂਮਾਰੀ ਦੇ ਦੌਰ ਚ ਪਹਿਲਾਂ ਹੀ ਕਰੀਬ ਇੱਕ ਕਰੋੜ ਦੀ ਲਾਗਤ ਨਾਲ ਆਕਸੀਜਨ ਦਾ ਵੱਡਾ ਪਲਾਂਟ ਸਥਾਪਿਤ ਕਰਵਾਇਆ ਜਾ ਚੁੱਕਾ ਹੈ। ਸੋਢੀ ਨੇ ਕਿਹਾ ਕਿ ਵਿਰੋਧੀ ਕੇਂਦਰ ਦੀਆਂ ਯੋਜਨਾਵਾਂ ਦਾ ਖ਼ੁਦ ਦੇ ਸਿਰ ਸਿਹਰਾ ਬਣ ਰਹੇ ਹਨ। ਜਦਕਿ ਇਨ੍ਹਾਂ ਕੋਲ ਆਪਣੀਆਂ ਪ੍ਰਾਪਤੀਆਂ ਦਿਖਾਉਣ ਨੂੰ ਕੁਝ ਨਹੀਂ ਹੈ। ਉਨ੍ਹਾਂ ਕਿਹਾ ਕਿ ਜੇਕਰ ਵਿਕਾਸ ਹੋਇਆ ਹੈ ਤਾਂ ਵਿਰੋਧੀਆਂ ਦੇ ਖੁਦ ਦੇ ਖ਼ਜ਼ਾਨਿਆਂ ਦਾ ਹੋਇਆ ਹੈ ਤੇ ਲੋਕ ਇਸ ਗੱਲ ਤੋਂ ਚੰਗੀ ਤਰ੍ਹਾਂ ਜਾਣੂ ਹਨ।