ਸੁਣਨ ਅਤੇ ਬੋਲਣ ਤੋਂ ਅਸਮਰੱਥ ਵੋਟਰਾਂ ਨੇ ਸਵੀਪ ਤਹਿਤ ਪ੍ਰਣ ਲਿਆ
- ਆਡੀਓ-ਵਿਜ਼ੂਅਲ ਵੈਨ ਰਾਹੀਂ ਜਾਗਰੂਕਤਾ ਜਾਰੀ
ਸੋਨੀ ਪਨੇਸਰ,ਬਰਨਾਲਾ, 27 ਦਸੰਬਰ 2021
ਜ਼ਿਲਾ ਬਰਨਾਲਾ ਦੇ ਤਿੰਨੇ ਵਿਧਾਨ ਸਭਾ ਹਲਕਿਆਂ ਵਿੱਚ ਵੋਟਰਾਂ ਨੂੰ ਜਾਗਰੂਕ ਕਰਨ ਲਈ ਸਵੀਪ ਤਹਿਤ ਗਤੀਵਿਧੀਆਂ ਜਾਰੀ ਹਨ। ਇਸ ਤਹਿਤ ਪਵਨ ਸੇਵਾ ਸਮਿਤੀ ਡੈੱਫ ਐਂਡ ਡੰਮ ਸਕੂਲ ਬਰਨਾਲਾ ਵਿਖੇ ਸਵੀਪ ਤਹਿਤ ਵੋਟਰਾਂ ਨੂੰ ਪ੍ਰਣ ਕਰਵਾਇਆ ਗਿਆ। ਇਸ ਮੌਕੇ ਸੁਣਨ ਅਤੇ ਬੋਲਣ ਤੋਂ ਅਸਮਰੱਥ ਵੋਟਰਾਂ ਨੇ ਬਿਨਾਂ ਕਿਸੇ ਲਾਲਚ ਅਤੇ ਭੈਅ ਤੋਂ ਵੋਟ ਪਾਉਣ ਦਾ ਪ੍ਰਣ ਲਿਆ।
ਇਸ ਦੌਰਾਨ ਜ਼ਿਲੇ ਵਿੱਚ ਆਡੀਓ ਵਿਜ਼ੂਅਲ ਵੈਨ ਰਾਹੀਂ ਵੋਟਰ ਜਾਗਰੂਕਤਾ ਜਾਰੀ ਹੈ। ਇਸ ਮੌਕੇ ਸਹਾਇਕ ਨੋਡਲ ਅਫਸਰ ਸਵੀਪ ਜਗਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਵੈਨ ਰਾਹੀਂ ਬਰਨਾਲਾ ਸ਼ਹਿਰ ਵਿੱਚ ਸਦਰ ਬਾਜ਼ਾਰ, ਹੰਡਿਆਇਆ ਚੌਕ, ਆਈਟੀਆਈ ਚੌਕ ਸਣੇ ਸ਼ਹਿਰ ਦੇ ਵੱਖ ਵੱਖ ਬਾਜ਼ਾਰਾਂ ਤੇ ਇਲਾਕਿਆਂ ਵਿੱਚ ਵੋਟਰਾਂ ਨੂੰ ਚੋਣ ਪ੍ਰਕਿਰਿਆ ਬਾਰੇ ਜਾਗਰੂਕ ਕੀਤਾ ਗਿਆ। ਇਸ ਮੌਕੇ ਵੋਟਰ ਰਜਿਸਟ੍ਰੇਸ਼ਨ, ਸੀ ਵਿਜਿਲ, ਚੋਣ ਜ਼ਾਬਤੇ ਦੀ ਉਲੰਘਣਾ ਦੀ ਸ਼ਿਕਾਇਤ, ਉਡਣੇ ਦਸਤੇ ਬਾਰੇ, ਈਵੀਐਮ ਅਤੇ ਵੀਵੀਪੈਟ ਦੀ ਕਾਰਗੁਜ਼ਾਰੀ, ਚੋਣਾਂ ਸਬੰਧੀ ਮੋਬਾਈਲ ਐਪਜ਼ ਬਾਰੇ ਜਾਣਕਾਰੀ ਦਿੱਤੀ ਗਈ।