ਸਾਧ ਸੰਗਤਾਂ ਵੱਲੋਂ ਜ਼ਰੂਰਤਮੰਦ ਬੱਚਿਆਂ ਨੂੰ ਵੰਡਿਆ ਸਮਾਨ
ਬਰਨਾਲਾ, ਰਘਬੀਰ ਹੈਪੀ,26 ਦਸੰਬਰ 2021
ਸਭ ਧਰਮਾਂ ਦਾ ਸਤਿਕਾਰ ਕੀਤੇ ਜਾਣ ਦਾ ਸਬੂਤ ਦਿੰਦਿਆਂ ਡੇਰਾ ਸੱਚਾ ਸੌਦਾ ਸਿਰਸਾ ਦੀ ਸਾਧ ਸੰਗਤ ਨੇ ਕ੍ਰਿਸਮਿਸ ਦੇ ਮੌਕੇ ਨੂੰ ਲੋੜਵੰਦ ਬੱਚਿਆਂ ਨਾਲ਼ ਮਨਾਇਆ ਤੇ ਉਹਨਾ ਨੂੰ ਖਿਡੌਣੇ ਤੇ ਬਿਸਕੁਟ/ ਟਾਫੀਆਂ ਵੰਡ ਕੇ ਉਹਨਾਂ ਦੀਆਂ। ਖ਼ੁਸ਼ੀਆਂ ਚ ਵਾਧਾ ਕੀਤਾ।
ਜਾਣਕਾਰੀ ਦਿੰਦਿਆਂ ਸਾਧ ਸੰਗਤ ਜ਼ਿੰਮੇਵਾਰਾਂ ਨੇ ਦੱਸਿਆ ਕਿ ਪੂਜਨੀਕ ਸੰਤ ਡਾਕਟਰ ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋ ਦਿੱਤੀ ਗਈ ਪਵਿੱਤਰ ਤੇ ਮਹਾਨ ਸਿੱਖਿਆਵਾਂ ਦੇ ਅਨੁਸਾਰ ਸਾਧ ਸੰਗਤ ਵੱਲੋ ਸਭ ਧਰਮਾ ਦਾ ਦਿਲੋਂ ਸਤਿਕਾਰ ਕੀਤਾ ਜਾ ਰਿਹਾ। ਸਾਧ ਸੰਗਤ ਦੀ ਹਰ ਕੋਸ਼ਿਸ਼ ਰਹਿੰਦੀ ਹੈ ਕਿ ਹਰ ਉਸ ਪਵਿੱਤਰ ਤਿਉਹਾਰ ਨੂੰ ਰਲ ਮਿਲ ਕੇ ਮਨਾਇਆ ਜਾਵੇ ਜਿਸ ਨੇ ਪਰਮਾਤਮਾ ਦੀ ਬੰਦਗੀ ਕਰਨ ਦੇ ਨਾਲ ਨਾਲ ਇਨਸਾਨੀਅਤ ਦੀ ਸੇਵਾ ਬਿਨਾਂ ਕਿਸੇ ਸਵਾਰਥ ਦੇ ਕਰਨ ਦਾ ਸੰਦੇਸ਼ ਦਿੱਤਾ ਹੈ। ਜਿਸ ‘ਤੇ ਡੇਰਾ ਸੱਚਾ ਸੌਦਾ ਸਿਰਸਾ ਵੀ ਨਿਰਸਵਾਰਥ ਭਾਵਨਾ ਨਾਲ ਪਹਿਰਾ ਦੇ ਰਿਹਾ ਹੈ। ਜਿੰਮੇਵਾਰਾਂ ਮੁਤਾਬਕ ਪੂਜਨੀਕ ਗੁਰੂ ਜੀ ਦੀਆਂ ਇਹਨਾਂ ਮਹਾਨ ਸਿੱਖਿਆਵਾਂ ਦੇ ਤਹਿਤ ਹੀ ਬਲਾਕ ਬਰਨਾਲਾ / ਧਨੌਲਾ ਦੀ ਸੰਗਤ ਵੱਲੋ ਕ੍ਰਿਸਮਿਸ ਦਾ ਸ਼ੁਭ ਤਿਉਹਾਰ ਉਹਨਾਂ ਬੱਚਿਆਂ ਨਾਲ ਮਨਾਇਆ ਗਿਆ ਹੈ ਜੋ ਖੁਦ ਅਜਿਹੇ ਪਵਿੱਤਰ ਮੌਕਿਆਂ ਨੂੰ ਮਨਾਉਣ ਤੋਂ ਅਸਮਰੱਥ ਹਨ। ਇਸ ਮੌਕੇ ਸਾਧ ਸੰਗਤ ਵਲੋ ਆਪਣੀ ਨੇਕ ਕਮਾਈ ਚੋਂ ਦਸਵੰਦ ਦੇ ਰੂਪ ਚ ਇਕੱਤਰ ਕੀਤੇ ਫੰਡ ਵਿਚੋਂ ਲੋੜਵੰਦ ਬੱਚਿਆਂ ਨੂੰ ਖਿਡੌਣੇ ਤੇ ਬਿਸਕੁਟ /ਟਾਫੀਆਂ ਤਕਸੀਮ ਕੀਤੀਆਂ ਗਈਆਂ ਹਨ ਤਾਂ ਜੋ ਉਹ ਵੀ ਖੁਸ਼ੀਆਂ ਮਨਾ ਸਕਣ। ਜ਼ਿੰਮੇਵਾਰਾਂ ਨੇ ਦੱਸਿਆ ਕਿ ਡੇਰਾ ਸੱਚਾ ਸੌਦਾ ਦੀ ਸਥਾਪਨਾ ਤੋਂ ਲੈ ਕੇ ਹੀ ਸਾਧ ਸੰਗਤ ਵਲੋ ਮਾਨਵਤਾ ਭਲਾਈ ਦੇ 135 ਕਾਰਜ ਬਿਨਾਂ ਕਿਸੇ ਭੇਦ ਭਾਵ ਦੇ ਕੀਤੇ ਜਾ ਰਹੇ ਹਨ। ਜਾਣਕਾਰੀ ਅਨੁਸਾਰ ਕਸਬਾ ਧਨੌਲਾ ਵਿਖੇ ਬੱਚਿਆਂ ਨੂੰ ਖਿਡੌਣੇ ਤੇ ਸ਼ਹਿਰ ਬਰਨਾਲਾ ਵਿਖੇ ਬਿਸਕੁਟ ਤੇ ਟਾਫੀਆਂ , ਚਾਕਲੇਟ ਦੇ ਨਾਲ ਨਾਲ ਖਿਡੌਣੇ ਵੀ ਵੰਡੇ ਗਏ ਹਨ। ਇਸ ਤੋਂ ਇਲਾਵਾ ਹਾਜ਼ਰੀਨ ਵੱਲੋ ਬਚਿਆਂ ਨੂੰ ਧਰਮਾਂ ਦੀ ਪਵਿੱਤਰ ਸਿੱਖਿਆਵਾਂ ਅਨੁਸਾਰ ਰਲ ਮਿਲਕੇ ਰਹਿਣ ਅਤੇ ਪੜ੍ਹ ਲਿਖ ਕੇ ਇੱਕ ਚੰਗੇ ਨਾਗਰਿਕ ਵਾਂਗ ਦੇਸ਼ ਦੀ ਤਰੱਕੀ ਤੇ ਬਿਹਤਰੀ ਚ ਸਹਿਯੋਗ ਪਾਉਣ ਲਈ ਪ੍ਰੇਰਿਤ ਕੀਤਾ ਗਿਆ। ਇਸ ਮੌਕੇ ਬਲਾਕ ਬਰਨਾਲਾ /ਧਨੌਲਾ ਦੀ ਬਲਾਕ ਕਮੇਟੀ ਦੀ ਸਾਰੇ ਮੈਬਰ ਹਾਜਰ ਸਨ।