ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੀ ਨੌਜਵਾਨ ਕਿਸਾਨ ਵਿੰਗ ਇਕਾਈ ਛਾਪਾ ਦੀ ਚੋਣ

Advertisement
Spread information

ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੀ ਨੌਜਵਾਨ ਕਿਸਾਨ ਵਿੰਗ ਇਕਾਈ ਛਾਪਾ ਦੀ ਚੋਣ

ਜਸਵੰਤ ਸਿੰਘ ਕੂਕਾ ਨੂੰ ਪ੍ਰਧਾਨ ਅਤੇ ਹਰਜੋਤ ਸਿੰਘ ਦਿਉਲ ਨੂੰ ਸਕੱਤਰ ਵਜੋਂ ਜਿੰਮੇਵਾਰੀ ਸੌਂਪੀ


ਪਰਦੀਪ ਕਸਬਾ ਬਰਨਾਲਾ , 30 ਸਤੰਬਰ 2021

ਪਿੰਡ ਛਾਪਾ ਵਿਖੇ ਨੌਜਵਾਨਾਂ ਵੱਲੋੇ ਸੰਯੁਕਤ ਕਿਸਾਨ ਮੋਰਚਾ ਦੀ ਅਗਵਾਈ ਹੇਠ ਚੱਲ ਰਹੇ ਕਿਸਾਨ ਅੰਦੋਲਨ ਸਬੰਧੀ ਭਰਵੀ ਵਿਚਾਰ ਚਰਚਾ ਕਰਨ ਲਈ ਮੀਟਿੰਗ ਕੀਤੀ ਗਈ। ਇਸ ਮੀੌਟਿੰਗ ਵਿੱਚ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਬਲਾਕ ਮਹਿਲਕਲਾਂ ਦੇ ਪ੍ਰਧਾਨ ਜਗਰਾਜ ਸਿੰਘ ਹਰਦਾਸਪੁਰਾ ਨੇ ਦਸ ਮਹੀਨਿਆਂ ਤੋਂ ਦਿੱਲੀ ਦੇ ਬਾਰਡਰਾਂ ਉੱਪਰ ਚੱਲ ਰਹੇ ਕਿਸਾਨ ਕਿਸਾਨੀ ਸੰਕਟ ਦੀ ਵਿਸਥਾਰ ਵਿੱਚ ਚਰਚਾ ਕੀਤੀ ਅਤੇ ਨੌਜਵਾਨਾਂ ਦੀ ਇਸ ਕਿਸਾਨ ਅੰਦੋਲਨ ਵਿੱਚ ਅਹਿਮ ਭੁਮਿਕਾ ਸਬੰਧੀ ਵਿਸਥਾਰ ਵਿੱਚ ਚਾਨਣਾ ਪਾਇਆ।

ਇਸ ਦੇ ਨਾਲ ਹੀ ਨੌਜਵਾਨ ਆਗੂ ਹਰਪ੍ਰੀਤ ਸਿੰਘ ਨੇ ਨੌਜਵਾਨਾਂ ਨੂੰ ਆਪਣੇ ਇਤਿਹਾਸਕ ਵਿਰਸੇ ਸ਼ਹੀਦ ਭਗਤ ਸਿੰਘ, ਸ਼ਹੀਦ ਕਰਤਾਰ ਸਿੰਘ ਸਰਾਭਾ,ਸ਼ਹੀਦ ਊੂਧਮ ਸਿੰਘ ਦੀ ਸ਼ਹਾਦਤ ਦੇ ਨਾਲ ਨਾਲ ਅਹਿਮ ਪੱਖ ਵਿਚਾਰਧਾਰਾ ਤੋਂ ਸੇਧ ਅਤੇ ਪ੍ਰੇਰਨਾ ਹਾਸਲ ਕਰਨ ਦੀ ਲੋੜ ਤੇ ਜੋਰ ਦਿੱਤਾ।

Advertisement

ਕਿਸਾਨੀ ਅੰਦੋਲਨ ਦੀ ਤਹਿ ਤੱਕ ਜਾਂਦਿਆਂ ਨੌਜਵਾਨ ਆਗੂ ਹਰਪ੍ਰੀਤ ਨੇ ਕਿਹਾ ਕਿ ਨੌਜਵਾਨ ਕਿਸਾਨਾਂ ਨੂੰ ਕਿਸਾਨੀ ਅੰਦੋਲਨ ਨੂੰ ਮਹਿਜ ਖੇਤੀ ਵਿਰੋਧੀ ਤਿੰਨ ਕਾਲੇ ਕਾਨੂੰਨਾਂ ਤੱਕ ਸੀਮਤ ਰੱਖਕੇ ਨਹੀਂ ਵੇਖਣਾ ਚਾਹੀਦਾ।ਖੇਤੀ ਵਿਰੋਧੀ ਕਾਲੇ ਕਾਨੂੰਨਾਂ ਦੀ ਪੈਦਾਵਾਰ ਲੁਟੇਰਾ ਤੇ ਜਾਬਰ ਰਾਜ ਪ੍ਰਬੰਧ ਹੈ,ਜਿਸ ਨੂੰ ਬਦਲਣਾ ਨੌਜਵਾਨ ਕਿਸਾਨਾਂ ਦਾ ਮੁੱਖ ਟੀਚਾ ਹੋਣਾ ਚਾਹੀਦਾ ਹੈ।

ਅਜਿਹੇ ਵਰਤਾਰੇ ਨੂੰ ਉਸਾਰੂ ਅਲੋਚਾਨਤਮਕ ਨਜਰੀਏ ਨਾਲ ਸਮਝਣ,ਘੋਖਣ ਲਈ ਵਿਗਿਆਨ ਸਾਹਿਤ ਨਾਲ ਜੁੜਨ ਅਤੇ ਵਿਗਿਆਨਕ ਸੂਝਬੂਝ ਹਾਸਲ ਕਰਨ ਦੀ ਲੋੜ ‘ਤੇ ਜੋਰ ਦਿੱਤਾ। ਭਵਿੱਖ ਦੀ ਵੰਗਾਰ ਨੂੰ ਮੁੱਖ ਰਖਦਿਆਂ ਕਿਸਾਨ ਵਿੰਗ ਇਕਾਈ ਛਾਪਾ ਦੀ ਚੋਣ ਬਲਾਕ ਪ੍ਰਧਾਨ ਜਗਰਾਜ ਸਿੰਘ ਹਰਦਾਸਪੁਰਾ , ਜਨਰਲ ਸਕੱਤਰ ਅਮਨਦੀਪ ਸਿੰਘ ਰਾਏਸਰ ਅਤੇ ਸੁਖਦੇਵ ਸਿੰਘ ਕੁਰੜ ਬਲਾਕ ਖਜਾਨਚੀ ਦੀ ਪ੍ਰਧਾਨਗੀ ਹੇਠ ਕੀਤੀ ਗਈ। ਇਸ ਚੋਣ ਵਿੱਚ ਜਸਵੰਤ ਸਿੰਘ ਕੂਕਾ ਨੂੰ ਪ੍ਰਧਾਨ ਅਤੇ ਹਰਜੋਤ ਸਿੰਘ ਦਿਉਲ ਨੂੰ ਜਨਰਲ ਸਕੱਤਰ,

ਮੀਤ ਪ੍ਰਧਾਨ ਤਰਨਪ੍ਰੀਤ ਸਿੰਘ ਬਾਜਵਾ,ਗੁਰਵੰਤ ਸਿੰਘ ਅਤੇ ਸਤਵਿੰਦਰ ਸਿੰਘ ਨੂੰ ਖਜਾਨਚੀ , ਗੁਰਵਿੰਦਰ ਸਿੰਘ ਨੂੰ ਸਹਾਇਕ ਸਕੱਤਰ,ਬਲਜੀਤ ਸਿੰਘ ਅਤੇ ਅਮਰਿੰਦਰਪਾਲ ਸਿੰਘ ਪ੍ਰੈੱਸ ਸਕੱਤਰ ਤੋਂ ਇਲਾਵਾ 10 ਮੈਂਬਰੀ ਕਾਰਜਕਾਰੀ ਕਮੇਟੀ ਵਜੋਂ ਜਿੰਮੇਵਾਰੀ ਸੌਂਪੀ ਗਈ। ਨਵੀਂ ਚੁਣੀ ਗਈ ਟੀਮ ਨੇ ਵਿਸ਼ਵਾਸ਼ ਦਿਵਾਇਆ ਕਿ ਉਹ ਕਿਸਾਨ ਅੰਦੋਲਨ ਵਿੱਚ ਆਪਣੇ ਫਰਜ ਪੂਰੀ ਤਨਦੇਹੀ ਨਾਲ ਨਿਭਾਉਣਗੇ

Advertisement
Advertisement
Advertisement
Advertisement
Advertisement
error: Content is protected !!