ਜਲ੍ਹਿਆਂਵਾਲੇ ਬਾਗ ਦੇ ਬੁਨਿਆਦੀ ਢਾਂਚੇ ਨਾਲ ਛੇੜਛਾੜ ਮੰਦਭਾਗੀ

Advertisement
Spread information

*ਜਲ੍ਹਿਆਂਵਾਲੇ ਬਾਗ ਦੇ ਬੁਨਿਆਦੀ ਢਾਂਚੇ ਨਾਲ ਛੇੜਛਾੜ ਮੰਦਭਾਗੀ*


ਪਰਦੀਪ ਕਸਬਾ ,   ਅੰਮ੍ਰਿਤਸਰ , 6 ਸਤੰਬਰ 2021

     ਸੀਪੀਆਈ ਐਮ ਦੇ ਜ਼ਿਲ੍ਹਾ ਸੈਕਟਰੀ ਸੁਖਵਿੰਦਰ ਸਿੰਘ ਸੇਖੋਂ, ਸੀਪੀਆਈ ਦੇ ਜ਼ਿਲ੍ਹਾ ਸੈਕਟਰੀ ਅਮਰਜੀਤ ਸਿੰਘ ਆਸਲ, ਜਮਹੂਰੀ ਅਧਿਕਾਰ ਸਭਾ, ਪ੍ਰਗਤੀਸ਼ੀਲ ਲੇਖਕ ਸੰਘ ਅੰਮ੍ਰਿਤਸਰ ਅਤੇ ਤਰਨਤਾਰਨ, ਫੋਕਲੋਰ ਰਿਸਰਚ ਅਕਾਦਮੀ, ਤਰਕਸ਼ੀਲ ਸੁਸਾਇਟੀ ਅੰਮ੍ਰਿਤਸਰ, ਕਿਰਤੀ ਕਿਸਾਨ ਯੂਨੀਅਨ ਪੰਜਾਬ ਅੰਮ੍ਰਿਤਸਰ ਦੇ ਮੈਂਬਰਾਂ ਦੀ ਟੀਮ ਨੇ ਜਲ੍ਹਿਆਂਵਾਲੇ ਬਾਗ ਦੇ ਨਵੀਨੀਕਰਨ ਦਾ ਜਾਇਜ਼ਾ ਲਿਆ।ਉਨ੍ਹਾਂ ਦੇਖਿਆ ਕਿ ਨਵੀਨੀਕਰਨ ਦੇ ਨਾਂ ਤੇ ਇਤਿਹਾਸਕ ਤੱਥਾਂ ਨਾਲ ਛੇੜਛਾੜ ਕਰਕੇ ਇਸ ਅਸਥਾਨ ਤੇ ਗੰਭੀਰ ਪ੍ਰਭਾਵ ਨੂੰ ਮਿਟਾਉਣ ਦੀ ਕੋਸ਼ਿਸ਼ ਕੀਤੀ ਗਈ ਹੈ।

Advertisement

ਬਾਗ਼ ਦੇ ਅੰਦਰ ਦਾਖ਼ਲ ਹੋਣ ਲਈ ਤੰਗ ਗਲੀ ਦਾ ਪੁਰਾਤਨ ਮੁਹਾਂਦਰਾ ਬਦਲ ਕੇ ਉਸ ਖ਼ੂਨੀ ਕਾਂਡ ਦੀ ਬਰਾਬਰਤਾ ਨੂੰ ਨਵ ਉਸਾਰੀਆਂ ਨੱਚਦੀਆਂ ਗਾਉਂਦੀਆਂ ਮੂਰਤੀਆਂ ਹੇਠ ਸਭ ਹੀ ਦਿੱਖ ਦੇ ਦਿੱਤੀ ਗਈ ਹੈ ਕੰਧਾਂ ਤੇ ਵੱਜੀਆਂ ਗੋਲੀਆਂ ਦੇ ਨਿਸ਼ਾਨ ਸੰਭਾਲੇ ਗਏ ਹਨ ਪਰ ਉਨ੍ਹਾਂ ਦਾ ਅਸਲ ਪ੍ਰਭਾਵ ਮੱਧਮ ਪੈ ਗਿਆ ਹੈ ,ਡਾਇਰ ਵੱਲੋਂ ਬੀੜੀ ਗਈ ਮਸ਼ੀਨ ਗੰਨ ਵਾਲੀ ਥਾਂ ਵੀ ਕੇਵਲ ਇੱਕ ਨਿਸ਼ਾਨੀ ਮਾਤਰ ਹੀ ਕਰ ਦਿੱਤੀ ਗਈ ਹੈ ਇਤਿਹਾਸਕ ਖੂਹ ਜੀਹਦੇ ਵਿੱਚ ਛਾਲਾ ਮਾਰ ਕੇ ਕਈ ਲੋਕ ਸ਼ਹੀਦ ਹੋਏ ਸਨ ਉਸ ਦੀ ਪੁਰਾਤਨ ਦਿੱਖ ਖ਼ਤਮ ਕਰ ਦਿੱਤੀ ਗਈ ਹੈ।

ਸ਼ਹੀਦਾਂ ਦੀ ਯਾਦ ‘ਚ ਅਮਰ ਜੋਤੀ ਵੀ ਢੁੱਕਵੇਂ ਸਥਾਨ ਤੋਂ ਪਿੱਛੇ ਹਟਾ ਦਿੱਤੀ ਗਈ ਹੈ ਅਸਲ ਵਿੱਚ ਸੁੰਦਰੀਕਰਨ ਅਤੇ ਨਵੀਨੀਕਰਨ ਦੇ ਨਾ ਤੇ ਇਸ ਬਾਗ ਦਾ ਬਗਵਾਕ ਕਰਨ ਦਾ ਭਰਪੂਰ ਯਤਨ ਕੀਤਾ ਗਿਆ ਹੈ। ਰਾਸ਼ਟਰੀ ਏਕਤਾ -ਅਖੰਡਤਾ ਅਤੇ ਭਾਰਤ ਵਿਚ ਵਸਦੀਆਂ ਲੋਕ ਕੌਮਾਂ ਤੇ ਧਰਮ ਦੀ ਸਾਂਝੀਵਾਲਤਾ ਤੇ ਵਾਰ ਕੀਤਾ ਗਿਆ ਹੈ, ਸ਼ਹੀਦ ਸਮਾਰਕ ਅੱਗੇ ਤਲਾਬ ਵਿੱਚ ਕਮਲ ਦੇ ਬੂਟੇ ਲਾਉਣਾ ਕਈ ਆਜ਼ਾਦੀ ਸੰਗਰਾਮੀਆਂ ਦੇ ਨਾਂ ਗ਼ਲਤ ਲਿਖੇ ਹੋਣਾ ਸ਼ਹੀਦ ਭਗਤ ਸਿੰਘ, ਕਰਤਾਰ ਸਿੰਘ ਸਰਾਭਾ, ਤੇ ਊਧਮ ਸਿੰਘ ਦੀਆਂ ਤਸਵੀਰਾਂ ਹੇਠਾਂ ਸ਼ਹੀਦ ਸ਼ਬਦ ਨਾ ਲਿਖਣਾ ਗ਼ਦਰ ਪਾਰਟੀ ਦੇ ਬਾਨੀ ਮੀਤ ਪ੍ਰਧਾਨ ਪ੍ਰੋ.ਬਖ਼ਤਰ ਓਲਾ ਅਤੇ ਡਾ ਹਾਫ਼ਿਜ਼ ਮੁਹੰਮਦ ਬਸ਼ੀਰ ਦੇ ਨਾਂ ਗਾਇਬ ਹੋਣਾ ਅਤੇ ਹੋਰ ਵੀ ਕਈ ਮੁਸਲਮਾਨ ਸ਼ਹੀਦਾਂ ਨੂੰ ਨਜ਼ਰਅੰਦਾਜ਼ ਕਰਨਾ ਇਹੋ ਦਰਸਾਉਂਦਾ ਹੈ ਕਿ ਇਹ ਸਭ ਕੁਝ ਕੇਂਦਰੀ ਸਰਕਾਰ ਤੇ ਆਰ ਆਰ ਐੱਸ ਐੱਸ ਦੀ ਸੋਚੀ ਸਮਝੀ ਸਾਜ਼ਿਸ਼ ਹੈ lਇਸ ਨਾਲ ਲੋਕਾਂ ਦੇ ਮਨਾਂ ਨੂੰ ਗਹਿਰੀ ਚੋਟ ਪਹੁੰਚੀ ਹੈ ਜੱਲ੍ਹਿਆਂਵਾਲਾ ਵਾਲੇ ਬਾਗ਼ ਦੀ ਵਿਰਾਸਤੀ ਦਿੱਖ ਵਿਗਾੜਨਾ ਸ਼ਹੀਦੀ ਇਤਿਹਾਸ ਦਾ ਨਿਰਾਦਰ ਹੈ ਜਲ੍ਹਿਆਂਵਾਲੇ ਬਾਗ ਦੀ ਨੁਹਾਰ ਤੇ ਕੋਈ ਨਕਲੀ ਫਰਜ਼ੀ ਦਿਖ ਥੋਪੀ ਨਹੀਂ ਜਾ ਸਕਦੀ ।

ਟਿਕਟ ਕਾਊਂਟਰਾਂ ਦੀ ਸਮਾਪਤੀ ਦੱਸ ਰਹੀ ਹੈ ਕਿ ਬਹੁਤ ਜਲਦੀ ਟਿਕਟ ਲਾ ਕੇ ਸ਼ਹੀਦੀ ਸਮਾਰਕਾਂ ਨਾਲ ਖਿਲਵਾੜ ਕੀਤਾ ਜਾ ਸਕਦਾ ਹੈ ।ਇਸ ਮੌਕੇ ਤੇ ਰਮੇਸ਼ ਯਾਦਵ ,ਹਰਜੀਤ ਸਿੰਘ ਸਰਕਾਰੀਆ ,ਹੁਸ਼ਿਆਰ ਸਿੰਘ ਝੰਡੇਰ, ਕਮਲ ਗਿੱਲ, ਜਸਵਿੰਦਰ ਕੌਰ ਜੱਸੀ, ਭੁਪਿੰਦਰ ਸਿੰਘ ਸੰਧੂ, ਸੁਮੀਤ ਸਿੰਘ, ਅਮਰਜੀਤ ਵੇਰਕਾ, ਗੋਰਾ ਸਿੰਘ ਅਜਨਾਲਾ ,ਅਮਰਜੀਤ ਬਾਈ ਸੁਮੀਤ ਸਿੰਘ ,ਗੁਰਪ੍ਰੀਤ ਸਿੰਘ ਕੱਦਗਿੱਲ ਆਦਿ ਵੀ ਹਾਜ਼ਰ ਸਨ।

Advertisement
Advertisement
Advertisement
Advertisement
Advertisement
error: Content is protected !!