ਬੇਰੁਜ਼ਗਾਰ ਅਧਿਆਪਕਾਂ ਨੂੰ ਮੰਤਰੀ ਨੇ ਫਿਰ ਦਿੱਤਾ ਲਾਰਾ

Advertisement
Spread information

ਬੇਰੁਜ਼ਗਾਰ ਅਧਿਆਪਕਾਂ ਨੂੰ ਮੰਤਰੀ ਨੇ ਫਿਰ ਦਿੱਤਾ ਲਾਰਾ


ਪਰਦੀਪ ਕਸਬਾ, ਚੰਡੀਗੜ੍ਹ  8 ਅਗਸਤ 2020

   ਸਿੱਖਿਆ ਮਹਿਕਮੇ ਵਿੱਚ ਭਰਤੀ ਦੀ ਆਸ ਲੈਕੇ ਸਿਵਲ ਸਕੱਤਰੇਤ ਵਿਖੇ ਪਹੁੰਚੇ ਬੇਰੁਜ਼ਗਾਰ ਅਧਿਆਪਕਾਂ ਨੂੰ ਸਿੱਖਿਆ ਮੰਤਰੀ ਵਿਜੇਇੰਦਰ ਸਿੰਗਲਾ ਨੇ ਪੈਨਲ ਮੀਟਿੰਗ ਵਿੱਚ ਮੁੜ ਲਾਰਾ ਦਿੱਤਾ ਹੈ।

Advertisement

ਬੇਰੁਜ਼ਗਾਰ ਮੋਰਚੇ ਦੇ ਆਗੂਆਂ ਸੁਖਵਿੰਦਰ ਢਿੱਲਵਾਂ, ਕ੍ਰਿਸ਼ਨ ਨਾਭਾ, ਹਰਜਿੰਦਰ ਝੁਨੀਰ, ਹਰਦੀਪ ਸਿੰਘ ਆਦਿ ਨੇ ਦੱਸਿਆ ਕਿ 15 ਅਗਸਤ ਨੂੰ ਸੰਗਰੂਰ ਸਿੱਖਿਆ ਮੰਤਰੀ ਦੇ ਘਿਰਾਓ ਮੌਕੇ ਉਹਨਾਂ ਨੇ ਅੱਜ ਦੀ ਪੈਨਲ ਮੀਟਿੰਗ ਬੁਲਾਈ ਹੋਈ ਸੀ।

ਬੇਰੁਜ਼ਗਾਰਾਂ ਨੂੰ ਉਮਰ ਹੱਦ ਛੋਟ ਤੇ ਭਰਤੀ ਦੀ ਪੂਰਨ ਉਮੀਦ ਸੀ ਪ੍ਰੰਤੂ ਸਿੱਖਿਆ ਮੰਤਰੀ ਤੇ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਨੇ ਕਿਹਾ ਕਿ ਉਮਰ ਹੱਦ ਛੋਟ ਸੰਬੰਧੀ ਕੈਬਨਿਟ ਮੀਟਿੰਗ ਵਿੱਚ ਭੇਜਿਆ ਏਜੰਡਾ ਇੱਕ ਵਾਰ ਰੱਦ ਹੋ ਚੁੱਕਾ ਹੈ ਫਿਰ ਵੀ ਆਉਂਦੇ ਸਮੇਂ ਉਮਰ ਛੋਟ ਸੰਬੰਧੀ ਕੋਈ ਹੱਲ ਕੱਢਿਆ ਜਾਵੇਗਾ।

ਇਸੇ ਤਰ੍ਹਾਂ ਮਾਸਟਰ ਕਾਡਰ ਦੀਆਂ ਸਾਰੇ ਵਿਸ਼ਿਆਂ ਸਮੇਤ ਮਾਤ ਭਾਸ਼ਾ ਪੰਜਾਬੀ, ਐੱਸ.ਐੱਸ.ਟੀ, ਹਿੰਦੀ ਦੀਆਂ 31 ਮਾਰਚ 2022 ਤੱਕ ਖਾਲੀ ਹੋਣ ਵਾਲੀਆਂ ਅਸਾਮੀਆਂ ਦਾ ਇਸ਼ਤਿਹਾਰ ਜਲਦੀ ਜਾਰੀ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ।ਇਸੇ ਤਰ੍ਹਾਂ ਸਮਾਜਿਕ ਸਿੱਖਿਆ ਦੇ ਕੰਬੀਨੇਸ਼ਨ ਵਿੱਚੋਂ ਬਾਹਰ ਕੀਤੇ ਵਿਸ਼ਿਆਂ ਨੂੰ ਮੁੜ ਤੋਂ ਤੁਰੰਤ ਸ਼ਾਮਿਲ ਕਰਨ ਦਾ ਐਲਾਨ ਕੀਤਾ।ਬੇਰੁਜ਼ਗਾਰਾਂ ਵੱਲੋਂ ਕੁਝ ਅਜਿਹੇ ਚੋਣਵੇਂ ਵਿਸ਼ਿਆਂ(ਉਰਦੂ, ਸੰਸਕ੍ਰਿਤ) ਦੀ ਭਰਤੀ ਕਰਨ ਦੀ ਮੰਗ ਵੀ ਕੀਤੀ ਗਈ, ਜਿੰਨਾ ਦੀ ਭਰਤੀ ਪਿਛਲੇ ਲੰਮੇਂ ਸਮੇਂ ਵਿੱਚ ਨਹੀਂ ਕੀਤੀ ਗਈ। ਬੇਰੁਜ਼ਗਾਰ ਡੀਪੀਈ ਅਧਿਆਪਕਾਂ ਦੀ ਭਰਤੀ ਸੰਬੰਧੀ ਕੁਝ ਵੀ ਕਹਿਣ ਤੋਂ ਟਾਲ ਮਟੋਲ ਕੀਤਾ ।

ਬੇਰੁਜ਼ਗਾਰ ਪੀਟੀਆਈ ਅਧਿਆਪਕਾਂ ਸੰਬੰਧੀ ਕਿਹਾ ਕਿ ਅਦਾਲਤ ਵਿੱਚ ਚੱਲ ਰਹੇ ਕੇਸ ਨੂੰ ਵਾਪਿਸ ਲੈ ਲਿਆ ਜਾਵੇ ਤੇ ਨਵੀਂ ਭਰਤੀ ਦਾ ਇਸ਼ਤਿਹਾਰ ਜਾਰੀ ਕਰ ਦਿੱਤਾ ਜਾਵੇਗਾ, ਜਿਸ ਦੀ ਲਿਖਤੀ ਪ੍ਰੀਖਿਆ ਹੋਵੇਗੀ। ਇਸ ਸੰਬੰਧੀ ਪੀਟੀਆਈ ਯੁਨੀਅਨ ਦੇ ਆਗੂਆਂ ਨੇ ਮਾਮਲੇ ਨੂੰ ਵਿਚਾਰਨ ਦੀ ਮੋਹਲਤ ਮੰਗੀ।

ਬੇਰੁਜ਼ਗਾਰ ਆਰਟ ਐਂਡ ਕਰਾਫਟ ਯੁਨੀਅਨ ਦੀ ਭਰਤੀ ਸੰਬੰਧੀ ਉਹਨਾਂ ਕਿਹਾ ਕਿ ਲੋੜੀਂਦੇ ਨਿਯਮਾਂ ਵਿੱਚ ਸੋਧ ਕਰ ਦਿੱਤੀ ਗਈ ਹੈ ਜਲਦੀ ਹੀ ਭਰਤੀ ਕੀਤੀ ਜਾਵੇਗੀ।

    ਬੇਰੁਜ਼ਗਾਰ ਸਾਂਝੇ ਮੋਰਚੇ ਦੇ ਆਗੂਆਂ ਨੇ ਕਿਹਾ ਭਾਵੇਂ ਕੁਝ ਮੰਗਾਂ ਉੱਤੇ ਸਰਕਾਰ ਹਾਂਪੱਖੀ ਰਹੀ ਹੈ ਪ੍ਰੰਤੂ ਫੇਰ ਵੀ ਕੀਤੇ ਬਾਅਦੇ ਅਨੁਸਾਰ ਐਲਾਨ ਨਾ ਕੀਤੇ ਜਾਣ ਤੋਂ ਖਫਾ ਅਧਿਆਪਕਾਂ ਨੇ ਮੀਟਿੰਗ ਨੂੰ ਲਾਰਾ ਆਖਿਆ, ਉਹਨਾਂ ਐਲਾਨ ਕੀਤਾ ਕਿ ਸਿੱਖਿਆ ਮੰਤਰੀ ਦਾ ਹਰ ਮੋੜ ‘ਤੇ ਘਿਰਾਓ ਕੀਤਾ ਜਾਵੇਗਾ ਅਤੇ ਮੰਗਾਂ ਦੀ ਪੂਰਤੀ ਤੱਕ ਸੰਘਰਸ਼ ਜਾਰੀ ਰਹੇਗਾ। ਇਸ ਮੌਕੇ ਬਲਕਾਰ ਮਘਾਣੀਆ, ਸੰਦੀਪ ਗਿੱਲ, ਬਲਰਾਜ ਮੌੜ, ਰਵਿੰਦਰ, ਗੁਰਪ੍ਰੀਤ ਲਾਲਿਆਂਵਾਲੀ, ਹਰਭਜਨ ਅਤਲਾ, ਸ਼ਸ਼ਪਾਲ, ਹਰਬੰਸ, ਲ਼ਫਜ਼, ਜਤਿੰਦਰ ਆਦਿ ਹਾਜ਼ਰ ਸਨ।

Advertisement
Advertisement
Advertisement
Advertisement
Advertisement
error: Content is protected !!