ਸਾਹਬ ਦਾ ਫਰਮਾਨ ! ਸਕੂਲਾਂ ਖੁੱਲ੍ਹੇ ਰੱਖਣੇ ਹਨ ਤਾਂ ਕਰਨੇ ਪੈਣਗੇ ਇਹ 2 ਕੰਮ  

Advertisement
Spread information

ਸਾਹਬ ਦਾ ਫਰਮਾਨ ! ਸਕੂਲਾਂ ਖੁੱਲ੍ਹੇ ਰੱਖਣੇ ਹਨ ਤਾਂ ਕਰਨੇ ਪੈਣਗੇ ਇਹ 2 ਕੰਮ 

ਜ਼ਿਲਾ ਮੈਜਿਸਟ੍ਰੇਟ ਵੱਲੋਂ ਕੋਵਿਡ ਪਾਬੰਦੀਆਂ ਤਹਿਤ ਨਵੀਆਂ ਹਦਾਇਤਾਂ ਜਾਰੀ

ਸੂਬੇ ਵਿਚ ਦਾਖਲ ਹੋਣ ਵਾਲਿਆਂ ਮੁਕੰਮਲ ਟੀਕਾਕਰਨ ਜਾਂ ਆਰਟੀਪੀਸੀਆਰ ਨੈਗਟਿਵ ਰਿਪੋਰਟ ਜ਼ਰੂਰੀ


ਪਰਦੀਪ ਕਸਬਾ , ਬਰਨਾਲਾ, 18 ਅਗਸਤ 2021

        ਪੰਜਾਬ ਸਰਕਾਰ, ਗ੍ਰਹਿ ਮਾਮਲੇ ਨਿਆਂ ਵਿਭਾਗ (ਗ੍ਰਹਿ-2 ਸ਼ਾਖਾ) ਵੱਲੋਂ ਪ੍ਰਾਪਤ  ਨਵੀਆਂ ਹਦਾਇਤਾਂ ਦੀ ਰੋਸ਼ਨੀ ਵਿੱਚ ਜ਼ਿਲਾ ਮੈਜਿਸਟਰੇਟ ਬਰਨਾਲਾ ਤੇਜ ਪ੍ਰਤਾਪ ਸਿੰਘ ਫੂਲਕਾ ਵੱਲੋਂ ਸੀ.ਆਰ.ਪੀ.ਸੀ. 1973 ਦੀ ਧਾਰਾ 144 ਅਤੇ ਕੌਮੀ ਆਫਤ ਪ੍ਰਬੰਧਕ ਐਕਟ, 2005 ਤਹਿਤ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦਿਆਂ ਜ਼ਿਲਾ ਬਰਨਾਲਾ ਦੀ ਹਦੂਦ ਅੰਦਰ ਨਵੀਆਂ ਹਦਾਇਤਾਂ ਨੂੰ 31-08-2021 ਤੱਕ ਲਾਗੂ ਕਰਨ ਦੇ ਹੁਕਮ ਦਿੱਤੇ ਹਨ।

       ਇਨਾਂ ਹਦਾਇਤਾਂ ਤਹਿਤ ਪੰਜਾਬ ਰਾਜ ਵਿੱਚ ਸਿਰਫ ਉਹੀ ਮੁਸਾਫਿਰ ਦਾਖਲ ਹੋ ਸਕਦੇ ਹਨ, ਜਿਨਾਂ ਦੇ ਕੋਵਿਡ-19 ਵੈਕਸੀਨ ਦੀਆਂ ਦੋਵੇਂ ਖੁਰਾਕਾਂ ਲੱਗੀਆਂ ਹੋਣ ਜਾਂ ਕੋਵਿਡ-19 ਤੋਂ ਠੀਕ ਹੋ ਚੁੱਕਾ ਹੋਵੇ ਜਾਂ ਆਰਟੀਪੀਸੀਆਰ ਦੀ ਰਿਪੋਰਟ ਨੈਗਟਿਵ ਹੋਵੇ ਜੋ ਕਿ 72 ਘੰਟਿਆਂ ਤੋਂ ਵੱਧ ਪੁਰਾਣੀ ਨਾ ਹੋਵੇ।

Advertisement

ਕਿਸੇ ਵੀ ਤਰਾਂ ਦੇ ਇੱਕਠ ਕਰਨ ਲਈ ਇਨਡੋਰ ਪ੍ਰੋਗਰਾਮਾਂ/ਸਮਾਗਮਾਂ ਵਿੱਚ 150 ਵਿਅਕਤੀਆਂ ਅਤੇ ਆਊਟਡੋਰ ਪ੍ਰੋਗਰਾਮਾਂ/ਸਮਾਗਮਾਂ ਵਿੱਚ 300 ਵਿਅਕਤੀਆਂ ਦਾ ਇੱਕਠ ਕਰਨ ਦੀ ਹੀ ਆਗਿਆ ਹੋਵੇਗੀ, ਪਰ ਸਬੰਧਤ ਜਗਾ ਦੀ 50% ਸਮਰੱਥਾ ਤੋਂ ਵੱਧ ਇੱਕਠ ਨਹੀਂ ਹੋਣਾ ਚਾਹੀਦਾ।  ਕਲਾਕਾਰ/ਸੰਗੀਤਕਾਰ ਕੋਵਿਡ-19 ਦੀਆਂ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਪ੍ਰੋਗਰਾਮ ਕਰ ਸਕਦੇ ਹਨ।

 ਸਮੂਹ ਬਾਰ, ਸਿਨੇਮਾ ਹਾਲ, ਰੈਸਟੋਰੈਂਟ, ਸਪਾ, ਸਵਿਮਿੰਗ ਪੂਲ, ਕੋਚਿੰਗ ਸੈਂਟਰ, ਸਪੋਰਟਸ ਕੰਪਲੈਕਸ, ਜਿਮ, ਅਜਾਇਬ ਘਰ, ਚਿੜੀਆ ਘਰ ਆਦਿ 50% ਜਗਾ ਦੀ ਸਮਰੱਥਾ ਨਾਲ ਖੁੱਲਣ ਦੀ ਆਗਿਆ ਹੋਵੇਗੀ ਤੇ ਸਟਾਫ/ਕਰਮਚਾਰੀਆਂ ਦੇ ਕੋਵਿਡ-19 ਤੋਂ ਠੀਕ ਹੋ ਚੁੱਕਾ ਹੋਵੇ ਜਾਂ ਕੋਵਿਡ-19 ਵੈਕਸੀਨ ਦੀਆਂ ਦੋਵੇਂ ਖੁਰਾਕਾਂ ਲੱਗੀਆਂ ਹੋਣੀਆਂ ਚਾਹੀਦੀਆਂ ਹਨ। ਇਸ ਤੋਂ ਇਲਾਵਾ ਸਵਿਮਿੰਗ ਪੂਲ, ਜਿੰਮ ਅਤੇ ਖੇਡਾਂ ਨਾਲ ਸਬੰਧਤ ਸਹੂਲਤਾਂ ਨੂੰ ਵਰਤਣ ਵਾਲੇ 18 ਸਾਲ ਤੋਂ ਜ਼ਿਆਦਾ ਉਮਰ ਦੇ ਹਰੇਕ ਵਿਅਕਤੀ ਦੇ ਕੋਵਿਡ-19 ਦੀ ਘੱਟੋ-ਘੱਟ ਇੱਕ ਖੁਰਾਕ ਲੱਗੀ ਹੋਣੀ ਲਾਜ਼ਮੀ ਹੋਵੇਗੀ।

ਸਮੂਹ ਕਾਲਜ, ਕੋਚਿੰਗ ਸੈਂਟਰ ਤੇ ਹੋਰ ਸਮੂਹ ਉੱਚ ਵਿੱਦਿਅਕ ਅਦਾਰਿਆਂ ਨੂੰ ਇਸ ਸ਼ਰਤ ’ਤੇ ਖੁੱਲਣ ਦੀ ਆਗਿਆ ਹੋਵੇਗੀ ਕਿ ਸਮੂਹ ਟੀਚਿੰਗ ਅਤੇ ਨਾਨ ਟੀਚਿੰਗ ਸਟਾਫ, ਵਿਦਿਆਰਥੀਆਂ ਦੇ ਕੋਵਿਡ-19 ਵੈਕਸੀਨ ਦੀਆਂ ਦੋਵੇਂ ਖੁਰਾਕਾਂ ਲੱਗੀਆਂ ਹੋਣੀਆ ਚਾਹੀਦੀਆਂ ਹਨ ਜਾਂ ਕੋਵਿਡ-19 ਤੋਂ ਮੁਕਤ ਹੋ ਚੁੱਕਾ ਹੋਵੇ। ਆਨ-ਲਾਈਨ ਕਲਾਸਾਂ ਲਗਾਉਣ ਦੀ ਸਹੂਲਤ ਪਹਿਲਾਂ ਦੀ ਤਰਾਂ ਲਾਗੂ ਰਹੇਗੀ।

ਸਮੂਹ ਸਕੂਲ ਨੂੰ ਇਸ ਸ਼ਰਤ ’ਤੇ ਖੁੱਲਣ ਦੀ ਆਗਿਆ ਹੋਵੇਗੀ ਕਿ ਸਮੂਹ ਟੀਚਿੰਗ ਅਤੇ ਨਾਨ ਟੀਚਿੰਗ ਸਟਾਫ ਦੇ ਕੋਵਿਡ-19 ਵੈਕਸੀਨ ਦੀਆਂ ਦੋਵੇਂ ਖੁਰਾਕਾਂ ਲੱਗੀਆਂ ਹੋਣ ਜਾਂ ਸਬੰਧਤ ਵਿਅਕਤੀ ਕੋਵਿਡ-19 ਤੋਂ ਮੁਕਤ ਹੋ ਚੁੱਕਾ ਹੋਵੇ। ਆਨਲਾਈਨ ਕਲਾਸਾਂ ਲਗਾਉਣ ਦੀ ਸੁਵਿਧਾ ਪਹਿਲਾਂ ਦੀ ਤਰਾਂ ਲਾਗੂ ਰਹੇਗੀ। ਉਨਾਂ ਜ਼ਿਲਾ ਸਿੱਖਿਆ ਅਫਸਰ (ਐ:) ਬਰਨਾਲਾ ਨੂੰ ਹਦਾਇਤ ਕੀਤੀ ਜਾਂਦੀ ਹੈ ਜੇਕਰ ਜ਼ਿਲੇ ਅੰਦਰ 0.2% ਤੋਂ ਵੱਧ ਕੇਸ ਪਾਜ਼ੇਟਿਵ ਹਨ ਤਾਂ ਚੌਥੀ ਜਮਾਤ ਜਾਂ ਇਸ ਤੋਂ ਹੇਠਲੀ ਜਮਾਤ ਦੇ ਵਿਦਿਆਰਥੀਆਂ ਲਈ ਸਕੂਲ ਬੰਦ ਰੱਖੇ ਜਾਣ।  

   ਹੁਕਮਾਂ ਅਨੁਸਾਰ ਸਮੂਹ ਕਾਲਜ, ਕੋਚਿੰਗ ਸੈਂਟਰ, ਸਕੂਲਾਂ ਤੇ ਹੋਰ ਸਮੂਹ ਉੱਚ ਵਿੱਦਿਅਕ ਅਦਾਰਿਆਂ ਦੇ ਟੀਚਿੰਗ ਅਤੇ ਨਾਨ ਟੀਚਿੰਗ ਸਟਾਫ ਦੇ ਸਪੈਸ਼ਲ ਕੈਂਪ ਰਾਹੀਂ ਪਹਿਲ ਦੇ ਆਧਾਰ ’ਤੇ ਕੋਵਿਡ-19 ਦੀ ਪਹਿਲੀ ਵੈਕਸੀਨ ਖੁਰਾਕ ਲਗਵਾਈ ਜਾਵੇ ਤਾਂ ਜੋ ਇਸ ਮਹੀਨੇ ਵਿੱਚ ਹੀ ਸਮੂਹ ਸਟਾਫ ਅਤੇ ਨਾਨ ਟੀਚਿੰਗ ਸਟਾਫ ਦੇ ਵੈਕਸੀਨ ਲੱਗ ਸਕੇ। ਇਸੇ ਤਰਾਂ ਵੈਕਸੀਨ ਦੀ ਦੂਜੀ ਖੁਰਾਕ ਵੀ ਪਹਿਲ ਦੇ ਆਧਾਰ ’ਤੇ ਲਗਵਾਈ ਜਾਵੇ।

 ਜ਼ਿਲਾ ਮੈਜਿਸਟ੍ਰੇਟ ਨੇ ਹੁਕਮਾਂ ਵਿਚ ਕਿਹਾ ਕਿ ਇਸ ਤੋਂ ਇਲਾਵਾ ਹਦਾਇਤ ਕੀਤੀ ਜਾਂਦੀ ਹੈ ਕਿ ਕੋਵਿਡ-19 ਸਬੰਧੀ ਐਮ.ਐਚ.ਏ. ਅਤੇ ਪੰਜਾਬ ਸਰਕਾਰ ਵੱਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਅਨੁਸਾਰ 6 ਫੁੱਟ ਦੀ ਸਮਾਜਿਕ ਦੂਰੀ ਨੂੰ ਬਣਾਈ ਰੱਖਣਾ, ਬਾਜ਼ਾਰਾਂ ਅਤੇ ਪਬਲਿਕ ਟਰਾਂਸਪੋਰਟ ਵਿੱਚ ਭੀੜ ਨੂੰ ਸੀਮਿਤ ਰੱਖਣਾ, ਮਾਸਕ ਪਹਿਨਣਾ, ਵਾਰ-ਵਾਰ ਹੱਥ ਧੋਣਾ ਅਤੇ ਜਨਤਕ ਥਾਵਾਂ ’ਤੇ ਥੁੱਕਣ ਦੀ ਮਨਾਹੀ ਆਦਿ ਸਬੰਧੀ ਹਦਾਇਤਾਂ ਦੀ ਪਾਲਣਾ ਯਕੀਨੀ ਬਣਾਈ ਜਾਵੇ 

ਹਦਾਇਤਾਂ ਦੀ ਉਲੰਘਣਾ ਕਰਨ ਦੀ ਸੂਰਤ ਵਿੱਚ ਆਈਪੀਸੀ ਦੀ ਧਾਰਾ 188 ਅਤੇ ਆਫਤ ਪ੍ਰਬੰਧਨ ਐਕਟ 2005 ਦੀ ਧਾਰਾ 51-60 ਅਧੀਨ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

Advertisement
Advertisement
Advertisement
Advertisement
Advertisement
error: Content is protected !!