ਸੈਨਿਕ ਵਿੰਗ ਸ਼੍ਰੋਮਣੀ ਅਕਾਲੀ ਦਲ ਨੇ ਮਨਾਇਆ 22ਵਾ ਕਰਗਿਲ ਵਿਜੈ ਦਿਵਸ 527 ਸ਼ਹੀਦਾ ਨੂੰ ਦਿੱਤੀ ਸ਼ਰਧਾਂਜਲੀ ਇੰਜ ਸਿੱਧੂ
ਪਰਦੀਪ ਕਸਬਾ , ਬਰਨਾਲਾ, 26 ਜੁਲਾਈ 2021
ਪਾਕਿਸਤਾਨ ਦੇ ਆਰਮੀ ਚੀਫ਼ ਜਰਨਲ ਪਰਵੇਜ਼ ਮੁਸ਼ਰਫ ਵੱਲੋ ਅੱਤਵਾਦੀਆਂ ਨਾਲ ਮਿਲ ਕੇ ਮਈ 1999 ਵਿਚ ਕਾਰਗਿਲ ਦੀਆ ਉਚਿਆ ਪਹਾੜੀਆ ਤੇ ਕਬਜਾ ਕਰ ਲਿਆ ਅਤੇ ਮਈ ਵਿੱਚ ਭਾਰਤ ਦੀਆਂ ਬਹਾਦੁਰ ਫੋਜਾ ਨੇ ਪਾਕਿ ਉਪਰ ਹਮਲਾ ਬੋਲ ਦਿੱਤਾ।ਇਹ ਲੜਾਈ ਮਈ ਜੂਨ ਅਤੇ 26 ਜੁਲਾਈ ਨੂੰ ਖਤਮ ਹੋਈ ਭਾਰਤੀ ਫੋਜਾ ਨੇ ਕਾਰਗਿਲ ਦੀਆ ਉਚਿਆ ਪਹਾੜੀਆ ਤੇ ਭਾਰਤੀ ਝੰਡਾ ਲਹਿਰਾਇਆ ਇਹ ਜਾਣਕਾਰੀ ਪ੍ਰੈਸ ਦੇ ਨਾ ਗੁਰੂਦਵਾਰਾ ਬੀਬੀ ਪ੍ਰਧਾਨ ਕੌਰ ਵਿਖੇ ਸੈਨਿਕ ਵਿੰਗ ਸ਼੍ਰੋਮਣੀ ਅਕਾਲੀ ਦਲ ਵੱਲੋ ਰੱਖੇ ਇਕ ਸ਼ਰਧਾਂਜਲੀ ਸਮਾਗਮ ਨੂੰ ਸੰਬੋਧਨ ਕਰਨ ਉਪਰੰਤ ਪ੍ਰੈਸ ਨੋਟ ਜਾਰੀ ਕਰਦਿਆ ਸੈਨਿਕ ਵਿੰਗ ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਪ੍ਰਧਾਨ ਇੰਜ ਗੁਰਜਿੰਦਰ ਸਿੰਘ ਸਿੱਧੂ ਨੇ ਕਿਹਾ ਜਿਥੇ ਪਾਕਿਸਤਾਨ ਵੱਲ 434 ਫੋਜੀ ਮਾਰੇ ਗਏ ਅਤੇ 4000 ਦੇ ਕਰੀਬ ਜਖਮੀ ਹੋਏ ਓਥੇ ਭਾਰਤ ਦੇ ਭੀ 527 ਫੋਜੀ ਵੀਰਾ ਨੇ ਸਹਾਦਤ ਦਾ ਜਾਮ ਪੀਤਾ ਅਤੇ 1393 ਜਵਾਨ ਜਖਮੀ ਹੋਏ।
ਬਾਬਾ ਟੇਕ ਸਿੰਘ ਧਨੌਲਾ ਜਿਲਾ ਪ੍ਰਧਾਨ ਨੇ ਕਿਹਾ ਕਿ ਕੋਈ ਭੀ ਦੇਸ਼ ਫੋਜੀ ਵੀਰਾ ਦੀ ਕੁਰਬਾਨੀ ਦਾ ਮੁੱਲ ਨਹੀਂ ਮੋੜ ਸਕਦਾ ਕੁਲਵੰਤ ਸਿੰਘ ਕੀਤੂ ਨੇ ਸਹੀਦ ਪਰਵਾਰਾਂ ਨੂੰ ਕਿਹਾ ਕਿ ਸਮੁੱਚੀ ਪਾਰਟੀ ਪਰਵਾਰਾਂ ਦੇ ਹਰ ਦੁੱਖ ਸੁੱਖ ਵਿਚ ਹਾਜ਼ਰ ਹੋਵੇਗੀ ਸਿਮਰਪ੍ਰਤਾਪ ਬਰਨਾਲਾ ਨੇ ਕਿਹਾ ਇਕ ਫੋਜੀ ਹੀ ਹਨ ਜਿਨ੍ਹਾਂ ਦੀਆਂ ਕੁਰਬਾਨੀਆਂ ਸਦਕਾ ਸਮੁੱਚਾ ਦੇਸ਼ ਚੈਨ ਦੀ ਨੀਦ ਨਾਲ ਸੌਂਦਾ ਹੈ।ਇਸ ਸਮਾਗਮ ਨੂੰ ਰੁਪਿੰਦਰ ਸੰਧੂ ਪਰਮਜੀਤ ਢਿੱਲੋਂ ਸੁਖਮੋਹਿੰਦਰ ਸੰਧੂ ਜਰਨੈਲ ਸਿੰਘ ਭੋਤਨਾ ਯਾਦਵਿੰਦਰ ਬਿੱਟੂ ਤਰਨਜੀਤ ਦੁੱਗਲ ਵਾਰੰਟ ਅਫ਼ਸਰ ਬਲਵਿੰਦਰ ਸਿੰਘ ਢੀਂਡਸਾ ਸੂਬੇਦਾਰ ਹਰਭਜਨ ਸਿੰਘ ਪੱਖੋ ਸੂਬੇਦਾਰ ਸੌਦਾਗਰ ਸਿੰਘ ਸੂਬੇਦਾਰ ਹਰਪਾਲ ਸਿੰਘ ਨੇ ਭੀ ਸੰਬੋਧਨ ਕੀਤਾ।
ਸਹੀਦ ਹੌਲਦਾਰ ਮੱਘਰ ਸਿੰਘ ਤਾਜੋਕੇ ਸਹੀਦ ਧਰਮਵੀਰ ਸਿੰਘ ਬਖਤਗੜ੍ਹ ਸਹੀਦ ਸਿਪਾਹੀ ਬੂਟਾ ਸਿੰਘ ਕੋਟਫੱਤਾ ਸਹੀਦ ਰਾਜ ਸਿੰਘ ਸਹੀਦ ਸਿਪਾਹੀ ਜਗਸੀਰ ਸਿੰਘ ਹਮੀਦੀ ਸਹੀਦ ਸਿਪਾਹੀ ਭੋਲਾ ਸਿੰਘ ਝਲੂਰ ਸਹੀਦ ਸਿਪਾਹੀ ਬਖਤੌਰ ਸਿੰਘ ਸਹੀਦ ਸਿਪਾਹੀ ਅਮਰਜੀਤ ਸਿੰਘ ਧੋਲਾ ਦੇ ਪਰਵਾਰਾਂ ਨੂੰ ਸਨਮਾਨਤ ਕੀਤਾ ਗਿਆ ਇਸ ਮੌਕੇ ਫਲਾਇੰਗ ਅਫ਼ਸਰ ਗੁਰਦੇਵ ਸਿੰਘ ਭੋਲਾ ਸਿੰਘ ਸਿੱਧੂ ਧਰਮ ਸਿੰਘ ਫੋਜੀ ਸੂਬੇਦਾਰ ਗੁਰਜੰਟ ਸਿੰਘ ਜਗਸੀਰ ਸਿੰਘ ਭੈਣੀ ਸੁਰਿੰਦਰ ਸਿੰਘ ਸੁਖਦੇਵ ਸਿੰਘ ਸਰਬਜੀਤ ਸਿੰਘ ਗੁਰਮੇਲ ਸਿੰਘ ਝਲੂਰ ਕਰਮਜੀਤ ਸਿੰਘ ਭੋਤਨਾ ਜਸਬੀਰ ਸਿੰਘ ਗ਼ਖੀ ਸੁਰਿੰਦਰ ਵਤਿਸ਼ ਵਿਸ਼ਾਲ ਸ਼ਰਮਾ ਮਾਤਾ ਸਿਮਲਾ ਦੇਵੀ ਸੰਤ ਕਾਲਾ ਨਰਾਇਨ ਬਲਵਿੰਦਰ ਸਿੰਘ ਸਮਾਓ ਗੁਰਪਿਆਰ ਸਿੰਘ ਧਾਲੀਵਾਲ ਗੁਰਦੇਵ ਮੱਕੜ ਭਰਭਜਨ ਸਿੰਘ ਭਜੀ ਗੁਰਮੀਤ ਸਿੰਘ ਧੋਲਾ ਰਾਜਿੰਦਰ ਸਿੰਘ ਦਰਾਕਾ ਹੌਲਦਾਰ ਰੂਪ ਸਿੰਘ ਮਹਿਤਾ ਜਗਮੇਲ ਸਿੰਘ ਗੁਰਮੇਲ ਸਿੰਘ ਹਰਜਿੰਦਰ ਸਿੰਘ ਅਸ਼ਵਨੀ ਕੁਮਾਰ ਨਾਇਬ ਸਿੰਘ ਦੀਵਾਨ ਸਿੰਘ ਨਾਇਕ ਜਗਤਾਰ ਸਿੰਘ ਜੰਗੀਰ ਸਿੰਘ ਅਤੇ ਸੈਂਕੜੇ ਸਾਬਕਾ ਸੈਨਿਕ ਮੌਜ਼ੂਦ ਸਨ