ਖੇਤੀ ਕਾਨੂੰਨਾਂ ਖਿਲਾਫ਼ 27 ਜੁਲਾਈ ਨੂੰ ਸੂਬੇ ਭਰ ’ਚ ਜਿਲ੍ਹਾ ਦਫ਼ਤਰਾਂ ਅੱਗੇ ਰੋਸ਼ ਪ੍ਰਦਰਸ਼ਨ ਕੀਤੇ ਜਾਣਗੇ
ਗੁਰਸੇਵਕ ਸਿੰਘ ਸਹੋਤਾ, ਮਹਿਲ ਕਲਾਂ 24 ਜੁਲਾਈ 2021
ਸ੍ਰੋਮਣੀ ਅਕਾਲੀ ਦਲ ਤੇ ਬਹੁਜਨ ਸਮਾਜ ਪਾਰਟੀ ਵੱਲੋਂ ਹੋਏ ਗਠਜੋੜ ਤੋ ਬਾਅਦ ਦੋਵੇਂ ਪਾਰਟੀਆਂ ਦੇ ਆਗੂਆਂ ਅਤੇ ਵਰਕਰਾਂ ਦੇ ਆਪਸੀ ਤਾਲਮੇੇਲ ਨੁੰ ਲੈ ਕੇ ਭਰਵੀ ਮੀਟਿੰਗ ਮਹਿਲ ਕਲਾਂ ਵਿਖੇ ਕੀਤੀ ਗਈ। ਇਸ ਮੀਟਿੰਗ ’ਚ ਸਾਬਕਾ ਸੰਸਦੀ ਤੇ ਹਲਕਾ ਇੰਚਾਰਜ ਸੰਤ ਬਲਵੀਰ ਸਿੰਘ ਘੁੰਨਸ, ਬਸਪਾ ਦੇ ਸੂਬਾ ਜਨਰਲ ਸਕੱਤਰ ਚਮਕੌਰ ਸਿੰਘ ਵੀਰ, ਜਿਲ੍ਹਾ ਪ੍ਰਧਾਨ ਸਰਬਜੀਤ ਸਿੰਘ ਖੇੜੀ,ਹਲਕਾ ਪ੍ਰਧਾਨ ਸੋਮਾ ਸਿੰਘ ਗੰਡੇਵਾਲ,ਲੀਗਲ ਸੈਲ ਦੇ ਜਿਲ੍ਹਾ ਪ੍ਰਧਾਨ ਐਡਵੋਕੇਟ ਬਲਦੇਵ ਸਿੰਘ ਬੀਹਲਾ, ਜਿਲ੍ਹਾ ਸੰਗਰੂਰ ਦੇ ਪ੍ਰਧਾਨ ਅਮਰੀਕ ਸਿੰਘ ਅਤੇ ਲੋਕ ਸਭਾ ਹਲਕਾ ਸੰਗਰੂਰ ਦੇ ਇੰਚਾਰਜ ਰਣਧੀਰ ਸਿੰਘ ਨਾਗਰਾ ਨੇ ਵਿਸ਼ੇਸ਼ ਤੌਰ ਤੇ ਸ਼ਮੂਲੀਅਤ ਕੀਤੀ।
ਇਸ ਮੌਕੇ ਸੰਤ ਬਲਵੀਰ ਸਿੰਘ ਘੁੰਨਸ,ਚਮਕੌਰ ਸਿੰਘ ਵੀਰ,ਐਡਵੋਕੇਟ ਬਲਦੇਵ ਸਿੰਘ ਬੀਹਲਾ,ਡਾ ਸੋਮਾ ਸਿੰਘ ਗੰਡੇਵਾਲ,ਸਰਬਜੀਤ ਸਿੰਘ ਖੇੜੀ,ਸ੍ਰੋਅਦ ਦੇ ਮੀਤ ਪ੍ਰਧਾਨ ਜਥੇਦਾਰ ਪ੍ਰਿਤਪਾਲ ਸਿੰਘ ਛੀਨੀਵਾਲ, ਸਰਕਲ ਪ੍ਰਧਾਨ ਸੁਖਵਿੰਦਰ ਸਿੰਘ ਸੁੱਖਾ,ਸਾਬਕਾ ਚੇਅਰਮੈਨ ਗੁਰਸੇਵਕ ਸਿੰਘ ਗਾਗੇਵਾਲ,ਗੁਰਦੀਪ ਸਿੰਘ ਛਾਪਾ,ਬਚਿੱਤਰ ਸਿੰਘ ਰਾਏਸਰ,ਰਿੰਕਾ ਕੁਤਬਾ ਬਾਹਮਣੀਆ ਨੇ ਕਿਹਾ ਕਿ ਅੱਜ ਦੀ ਮੀਟਿੰਗ ਦਾ ਮੁੱਖ ਮੰਤਵ ਸ੍ਰੋਮਣੀ ਅਕਾਲੀ ਦਲ ਤੇ ਬਹੁਜਨ ਸਮਾਜ ਪਾਰਟੀ ਦੇ ਆਗੂਆਂ ਤੇ ਵਰਕਰਾਂ ’ਚ ਆਪਸੀ ਤਾਲਮੇਲ ਪੈਂਦਾ ਕਰਨਾ ਹੈ। ਗੱਠਜੋੜ ਤੋਂ ਬਾਅਦ ਦੋਵੇਂ ਪਾਰਟੀਆਂ ਦੇ ਆਗੂ ਤੇ ਵਰਕਰਾਂ ’ਚ ਖੁਸੀ ਦੀ ਲਹਿਰ ਦੇਖਣ ਨੂੰ ਮਿਲ ਰਹੀ ਹੈ।
ਉਹਨਾ ਕਿਹਾ ਕਿ ਪੰਜਾਬ ਚ ਅਗਲੀ ਸਰਕਾਰ ਗਠਜੋੜ ਦੀ ਬਣੇਗੀ। ਆਗੂਆਂ ਨੇ ਕਿਹਾ ਕਿ ਪਾਰਟੀ ਹਾਈਕਮਾਨ ਦੇ ਦਿਸ਼ਾਂ-ਨਿਰਦੇਸ਼ਾਂ ਅਨੁਸਾਰ ਸ੍ਰੋਅਦ-ਬਸਪਾ ਗੱਠਜੋੜ ਵੱਲੋਂ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਖੇਤੀ ਕਾਨੂੰਨਾਂ ਖਿਲਾਫ਼ 27 ਜੁਲਾਈ ਨੂੰ ਸੂਬੇ ਭਰ ’ਚ ਜਿਲ੍ਹਾ ਦਫ਼ਤਰਾਂ ਅੱਗੇ ਰੋਸ਼ ਪ੍ਰਦਰਸ਼ਨ ਕੀਤੇ ਜਾਣਗੇ। ਗੱਠਜੋੜ ਵੱਲੋਂ 27 ਜੁਲਾਈ ਨੂੰ ਅਨਾਜ ਮੰਡੀ ਮਹਿਲ ਕਲਾਂ ਵਿਖੇ ਇਕੱਠੇ ਹੋਣ ਉਪਰੰਤ ਮਹਿਲ ਕਲਾਂ ’ਚ ਰੋਸ਼ ਮਾਰਚ ਕੀਤਾ ਜਾਵੇਗਾ। ਇਸ ਪ੍ਰੋਗਰਾਮ ਦੀਆਂ ਤਿਆਰੀਆਂ ਸਬੰਧੀ ਪਿੰਡਾਂ ’ਚ ਲਗਾਤਾਰ ਮੀਟਿੰਗਾਂ ਕੀਤੀਆਂ ਜਾਣਗੀਆ। ਉਨ੍ਹਾਂ ਸ਼ਮੂਹ ਆਗੂਆਂ ਤੇ ਵਰਕਰਾਂ ਨੂੰ 27 ਜੁਲਾਈ ਨੂੰ ਅਨਾਜ ਮੰਡੀ ਮਹਿਲ ਕਲਾਂ ਪੁੱਜਣ ਦੀ ਅਪੀਲ ਕੀਤੀ।
ਇਸ ਮੌਕੇ ਯੂਥ ਆਗੂ ਬਲਦੇਵ ਸਿੰਘ ਗਾਗੇਵਾਲ,ਬਲਵੰਤ ਸਿੰਘ ਛੀਨੀਵਾਲ,ਜਥੇਦਾਰ ਗੁਰਮੇਲ ਸਿੰਘ ਛੀਨੀਵਾਲ,ਤਰਨਜੀਤ ਸਿੰਘ ਦੁੱਗਲ, ਨਾਥ ਸਿੰਘ ਹਮੀਦੀ,ਮਹਿਲਾ ਆਗੂ ਬੇਅੰਤ ਕੌਰ ਬੀਹਲਾ,ਗੁਰਮੇਲ ਸਿੰਘ ਨਿਹਾਲੂਵਾਲ,ਗੁਰਮੇਲ ਸਿੰਘ ਦੀਵਾਨਾ,ਗੁਰਦੀਪ ਸਿੰਘ ਟਿਵਾਣਾ,ਮਾਤਾ ਗੁਰਮੇਲ ਕੌਰ,ਬਲਵਿੰਦਰ ਸਿੰਘ,ਦਵਿੰਦਰ ਸਿੰਘ ਵਜੀਦਕੇ,ਬਲਜੀਤ ਸਿੰਘ ਗੁੰਮਟੀ,ਗੁਰਤੇਜ ਸਿੰਘ ਕਲੇਰ,ਕੁਲਵਿਰਸ ਸਿੰਘ ਚੁਹਾਣਕੇ,ਜਰਨੈਲ ਸਿੰਘ ਕੁਰੜ ਅਤੇ ਜੀਵਨ ਸਿੰਘ ਕੁਰੜ ਹਾਜਰ ਸਨ।