ਪੰਜਾਬ ਰੈਡੀਕਲ ਸਟੂਡੈਂਟਸ ਯੂਨੀਅਨ ਨੇ ਕਾਲਜ ਦੇ ਵਿਦਿਆਰਥੀਆਂ ਦੀਆਂ ਮੰਗਾਂ ਨੂੰ ਲੈ ਕੇ ਵੀ.ਸੀ. ਦੇ ਨਾਮ ਮੰਗ-ਪੱਤਰ ਦਿੱਤਾ
ਹਰਪ੍ਰੀਤ ਕੌਰ ਬਬਲੀ, ਸੰਗਰੂਰ , 15 ਜੁਲਾਈ 2021
ਯੂਨੀਵਰਸਿਟੀ_ਕਾਲਜ_ਬੇਨੜਾ ਵਿਖੇ ਪੰਜਾਬ ਰੈਡੀਕਲ ਸਟੂਡੈਂਟਸ ਯੂਨੀਅਨ (ਪੀ.ਆਰ.ਐੱਸ.ਯੂ.) ਵੱਲੋਂ ਕਾਲਜ ਦੇ ਵਿਦਿਆਰਥੀਆਂ ਦੀਆਂ ਹੇਠਲੀਆਂ ਮੰਗਾਂ ਨੂੰ ਲੈ ਕੇ ਵੀ.ਸੀ. ਦੇ ਨਾਮ ਮੰਗ-ਪੱਤਰ ਦਿੱਤਾ ਗਿਆ।
ਜ਼ਿਕਰਯੋਗ ਹੈ ਕਿ ਪੰਜਾਬ ਦੇ ਪੱਛੜੇ ਏਰੀਏ ਵਿੱਚ ਸਥਿਤ ਇਹ ਕਾਲਜ ਹਜ਼ਾਰਾਂ ਵਿਦਿਆਰਥੀਆਂ ਲਈ ਉਚੇਰੀ ਸਿੱਖਿਆ ਦਾ ਸਰੋਤ ਹੈ। ਪਰ ਅਤਿ ਪੱਛੜੇ ਇਲਾਕਿਆਂ ਵਿੱਚ ਹੋਣ ਦੇ ਨਾਲ-ਨਾਲ ਇਸ ਕਾਲਜ ਦੇ ਵਿਦਿਆਰਥੀਆਂ ਨੂੰ ਯੂਨੀਵਰਸਿਟੀ ਨਾਲ ਸਬੰਧਤ ਅਨੇਕਾਂ ਸਮੱਸਿਆਵਾਂ ਦਰਪੇਸ਼ ਹਨ ਜਿਸ ਕਾਰਨ ਹਜ਼ਾਰਾਂ ਲੋੜਵੰਦ ਵਿਦਿਆਰਥੀਆਂ ਨੂੰ ਪੜ੍ਹਾਈ ਜਾਰੀ ਰੱਖਣ ਵਿਚ ਦਿੱਕਤਾਂ ਆ ਰਹੀਆਂ ਹਨ।
ਮੁੱਖ ਮੰਗਾਂ :-
1. ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਨਵੇਂ ਸੈਸ਼ਨ ਤੋਂ ਫ਼ੀਸਾਂ ਵਿੱਚ ਕੀਤਾ 10 ਫ਼ੀਸਦੀ ਵਾਧਾ ਵਾਪਸ ਲਿਆ ਜਾਵੇ।
2. ਪੰਜਾਬੀ ਯੂਨੀਵਰਸਿਟੀ ਵੱਲੋਂ ਐੱਸ. ਸੀ. ਵਿਦਿਆਰਥੀਆਂ ਤੋਂ ਪੀਟੀਏ ਫੰਡ ਵਸੂਲਣ ਸਬੰਧੀ ਜਾਰੀ ਕੀਤਾ ਨੋਟਸ ਵਾਪਸ ਲਿਆ ਜਾਵੇ ।
3. ਯੂਨੀ. ਵੱਲੋਂ ਪ੍ਰਸਤਾਵਿਤ ਕਾਲਜਾਂ ਤੋਂ 18% ਜੀ ਅੈਸ ਟੀ ਵਸੂਲਣ ਦਾਫੈਸਲਾ ਤੁਰੰਤ ਵਾਪਿਸ ਲਿਆ ਜਾਵੇ।
4. ਯੂਨੀ ਵੱਲੋਂ ਕਾਲਜ ਤੋਂ ਪੀ ਟੀ ਏ ਅਤੇ ਹੋਰ ਭਲਾਈ ਫੰਡਾਂ ਦੇ ਜਮ੍ਹਾਂ ਕਰਵਾਏ ਪੈਸੇ ਕਾਲਜ ਨੂੰ ਵਾਪਸ ਕੀਤੇ ਜਾਣ ਅਤੇ ਇਹ ਫ਼ੰਡ ਵਸੂਲਣ ਦੀ ਨੀਤੀ ਰੱਦ ਕੀਤੀ ਜਾਵੇ।
5. ਕਾਲਜ ਨੂੰ ਸਰਕਾਰ ਵੱਲੋਂ ਦਿੱਤੀ ਜਾਂਦੀ ਸਾਲਾਨਾ ਡੇਢ ਕਰੋੜ ਰੁਪਏ ਦੀ ਸਰਕਾਰੀ ਗਰਾਂਟ ਦੇ ਖਰਚੇ ਚ ਪਾਰਦਰਸ਼ਤਾ ਲਿਆਦੀ ਜਾਵੇ।
6. ਟ੍ਰਾਂਸਕ੍ਰਿਪਟ ਫੀਸ ਵਿੱਚ ਕੀਤਾ ਵਾਧਾ ਵਾਪਿਸ ਲਓ।