ਲਾਇਬਰੇਰੀ ਲੰਗਰ ਦਾ ਮੁੱਖ ਮੰਤਵ ਵਿਦਿਆਰਥੀਆਂ ਵਿੱਚ ਸਾਹਿਤ ਵਿੱਚ ਰੁਚੀ ਪੈਦਾ ਕਰਨਾ – ਪਿ੍ਰੰਸੀਪਲ ਪੂਨਮ ਕਾਲੜਾ
ਬੀ ਟੀ ਐੱਨ, ਫਿਰੋਜ਼ਪੁਰ, 15 ਜੁਲਾਈ 2012
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਲੂਰ ਵਿਖੇ ਪਿ੍ਰੰਸੀਪਲ ਪੂਨਮ ਕਾਲੜਾ ਦੀ ਅਗਵਾਈ ਵਿੱਚ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਵੱਖ ਵੱਖ ਸਿੱਖਿਆ ਗਤੀਵਿਧੀਆਂ ਲਗਾਤਾਰ ਜਾਰੀ ਹਨ। ਇਸੇ ਸਿਲਸਿਲੇ ਵਿੱਚ ਸਕੂਲ ਵਿਖੇ ਸਰਕਾਰੀ ਆਦੇਸ਼ਾਂ ਮੁਤਾਬਿਕ ਇੱਕ ਲਾਇਬਰੇਰੀ ਲੰਗਰ ਆਯੋਜਿਤ ਕੀਤਾ ਗਿਆ। ਸਕੂਲ ਦੇ ਲਾਇਬਰੇਰੀ ਇੰਚਾਰਜ ਸੁਜਾਤਾ ਜੈਨ ਦੀ ਅਗਵਾਈ ਵਿੱਚ ਕੀਤੀ ਗਈ ਇਸ ਗਤੀਵਿਧੀ ਵਿੱਚ ਮਾਪਿਆਂ ਅਤੇ ਵਿਦਿਆਰਥੀਆਂ ਵਿੱਚ ਬਹੁਤ ਉਤਸਾਹ ਦੇਖਣ ਨੂੰ ਮਿਲਿਆ ਅਤੇ ਉਹਨਾਂ ਨੇ ਲਾੲਬਰੇਰੀ ਵਿੱਚੋਂ ਕਿਤਾਬਾਂ ਜਾਰੀ ਕਰਵਾਉਣ ਵਿੱਚ ਬਹੁਤ ਦਿਲਚਸਪੀ ਦਿਖਾਈ।
ਪਿ੍ਰੰਸੀਪਲ ਪੂਨਮ ਕਾਲੜਾ ਨੇ ਦੱਸਿਆ ਕਿ ਸਕੂਲ ਅਧਿਆਪਕਾਂ ਵੱਲੋਂ ਘਰ ਘਰ ਜਾ ਕੇ ਵਿਦਿਆਰਥੀਆਂ ਨੂੰ ਕਿਤਾਬਾਂ ਪਹੁੰਚਦੀਆਂ ਕੀਤੀਆਂ ਗਈਆਂ। ਉਹਨਾਂ ਖੁਲਾਸਾ ਕੀਤਾ ਕਿ ਲਾਇਬਰੇਰੀ ਲੰਗਰ ਦਾ ਮੁੱਖ ਮੰਤਵ ਵਿਦਿਆਰਥੀਆਂ ਵਿੱਚ ਸਾਹਿਤ ਵਿੱਚ ਰੁਚੀ ਪੈਦਾ ਕਰਨਾ ਹੈ ਅਤੇ ਉਹਨਾਂ ਨੂੰ ਸਾਹਿਤ ਨਾਲ ਜੋੜਨਾ ਹੈ। ਉਹਨਾਂ ਇਹ ਵੀ ਦੱਸਿਆ ਕਿ ਸਾਰੇ ਅਧਿਆਪਕਾਂ ਨੂੰ ਕਿਤਾਬਾਂ ਜਾਰੀ ਕੀਤੀਆਂ ਗਈਆਂ ਹਨ। ਲਾਇਬਰੇਰੀ ਲੰਗਰ ਨੂੰ ਸਫਲ ਬਣਾਉਣ ਵਿੱਚ ਸਕੂਲ ਦੇ ਸਟਾਫ ਸੀਮਾ ਰਾਣੀ, ਹਰਪ੍ਰੀਤ ਬੇਦੀ, ਵੀਨਾ ਕਾਲੜਾ, ਜਰਨੈਲ ਸਿੰਘ, ਰੋਹਿਤ ਪੁਰੀ, ਸ਼ੈਲਿਕਾ ਅਤੇ ਰਾਖੀ ਗਰਗ ਨੇ ਵਿਸ਼ੇਸ਼ ਸਹਿਯੋਗ ਦਿੱਤਾ। ਇਸ ਲਾਇਬਰੇਰੀ ਲੰਗਰ ਵਿੱਚ ਐਸ.ਐਸ.ਕਮੇਟੀ ਦੇ ਮੈਂਬਰਾਂ ਨੇ ਵੀ ਉਤਸ਼ਾਹ ਦਿਖਾਇਆ ਅਤੇ ਕਿਤਾਬਾਂ ਜਾਰੀ ਕਰਵਾਈਆਂ।