ਪਹਿਲਾ ਸਥਾਨ ਵੀਰਪਾਲ ਕੌਰ, ਦੂਜਾ ਸਥਾਨ ਅਮਨਪ੍ਰੀਤ ਕੌਰ ਤੇ ਤੀਜਾ ਸਥਾਨ ਰਾਜਵਿੰਦਰ ਕੌਰ ਨੇ ਕੀਤਾ ਪ੍ਰਾਪਤ
ਹਰਪ੍ਰ੍ਰੀਤ ਕੌਰ ਬਬਲੀ ਸੰਗਰੂਰ, 14 ਜੁਲਾਈ:2021
ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 400 ਸਾਲਾ ਪ੍ਰਕਾਸ ਪੂਰਬ ਨੂੰ ਸਮਰਪਿਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੌਹਰੀਆਂ ਸੁਨਾਮ-1 ਵਿਖੇ ਵਿਦਿਆਰਥੀਆਂ ਦੇ ਸਲੋਗਨ ਲਿਖਣ ਦੇ ਮੁਕਾਬਲੇ ਕਰਵਾਏ ਗਏ। ਇਹ ਜਾਣਕਾਰੀ ਸਕੂਲ ਦੇ ਪਿ੍ਰੰਸੀਪਲ ਜਗਦੇਵ ਸਿੰਘ ਨੇ ਦਿੱਤੀ।
ਪਿ੍ਰੰਸੀਪਲ ਨੇ ਕਿਹਾ ਕਿ ਬਲਾਕ ਨੋਡਲ ਅਫਸਰ ਚੰਦਰ ਸੇਖਰ ਅੱਤਰੇ, ਸਕੂਲ ਨੋਡਲ ਅਫਸਰ ਨੀਰੂ ਬਾਲਾ ਤੇ ਤਕਨੀਕੀ ਸਹਾਇਕ ਰੁਬੀਨਾ ਸਿੱਧੂ ਦੇ ਸਹਿਯੋਗ ਨਾਲ ਸਕੂਲ ਵਿਖੇ ਸੈਕੰਡਰੀ ਪੱਧਰ ’ਤੇ ਸਲੋਗਨ ਲਿਖਣ ਦੇ ਮੁਕਾਬਲੇ ਕਰਵਾਏ ਗਏ। ਉਨ੍ਹਾਂ ਕਿਹਾ ਕਿ ਇਨ੍ਹਾਂ ਮੁਕਾਬਲਿਆਂ ਵਿੱਚ ਪਹਿਲਾ ਸਥਾਨ ਵੀਰਪਾਲ ਕੌਰ ਨੇ, ਦੂਜਾ ਸਥਾਨ ਅਮਨਪ੍ਰੀਤ ਕੌਰ ਨੇ ਅਤੇ ਤੀਜਾ ਸਥਾਨ ਰਾਜਵਿੰਦਰ ਕੌਰ ਨੇ ਪ੍ਰਾਪਤ ਕੀਤਾ। ਪਿ੍ਰੰਸੀਪਲ ਜਗਦੇਵ ਸਿੰਘ ਨੇ ਕਿਹਾ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸੰਪੂਰਨ ਜੀਵਨ ਹੀ ਪ੍ਰੇਰਨਾ ਸਰੋਤ ਹੈ ਜਿਸ ਤੋਂ ਦੂਸਰਿਆਂ ਦੀ ਮੱਦਦ ਕਰਨ ਦੀ ਪ੍ਰੇਰਨਾ ਮਿਲਦੀ ਹੈ। ਇਸ ਮੌਕੇ ਉਨ੍ਹਾਂ ਜੇਤੂ ਵਿਦਿਆਰਥਣਾਂ ਨੰੂ ਮੁਬਾਰਕਬਾਦ ਦਿੱਤੀ ਤੇ ਅੱਗੇ ਤੋਂ ਵੀ ਵੱਧ ਤੋਂ ਵੱਧ ਮੁਕਾਬਲਿਆਂ ਵਿਚ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ।