ਕਰੋਨਾ ਉਤੇ ਕਾਬੂ ਪਾਉਣ ਤੇ ਕਰੋਨਾ ਦੀ ਸੰਭਾਵੀ ਤੀਜੀ ਲਹਿਰ ਦੇ ਟਾਕਰੇ ਲਈ ਕਰੋਨਾ ਵੈਕਸੀਨੇਸ਼ਨ ਲਾਜ਼ਮੀ – ਡਿਪਟੀ ਕਮਿਸ਼ਨਰ ਸ਼੍ਰੀਮਤੀ ਸੁਰਭੀ ਮਲਿਕ
ਬੀ ਟੀ ਐੱਨ , ਫ਼ਤਹਿਗੜ੍ਹ ਸਾਹਿਬ, 12 ਜੁਲਾਈ 2021
ਡਿਪਟੀ ਕਮਿਸ਼ਨਰ ਸ਼੍ਰੀਮਤੀ ਸੁਰਭੀ ਮਲਿਕ ਵੱਲੋਂ ਮਿਸ਼ਨ ਫ਼ਤਹਿ 02 ਤਹਿਤ ਜ਼ਿਲ੍ਹੇ ਵਿੱਚ 100 ਫੀਸਦ ਕਰੋਨਾ ਟੀਕਾਕਰਨ ਸਬੰਧੀ ਚਲਾਈ ਜਾ ਰਹੀ ਮੇਰਾ ਵਚਨ 100 ਫ਼ੀਸਦ ਟੀਕਾਕਰਨ ਮੁਹਿੰਮ ਲਈ ਸੂਦ ਸਭਾ, ਸਰਹਿੰਦ ਵੱਲੋਂ ਸ਼੍ਰੀਮਤੀ ਸੁਰਭੀ ਮਲਿਕ ਦਾ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਸਨਮਾਨ ਕੀਤਾ ਗਿਆ, ਜਿਸ ਸਬੰਧੀ ਡਿਪਟੀ ਕਮਿਸ਼ਨਰ ਨੇ ਸਭਾ ਦਾ ਧੰਨਵਾਦ ਕਰਦਿਆਂ ਟੀਕਾਕਰਨ ਮੁਹਿੰਮ ਲਈ ਪਹਿਲਾਂ ਮਿਲੇ ਸਹਿਯੋਗ ਵਾਂਗ ਅੱਗੇ ਵੀ ਸਹਿਯੋਗ ਮਿਲਣ ਦਾ ਆਸ ਪ੍ਰਗਟਾਈ।
ਸਭਾ ਦੇ ਅਹੁੁਦੇਦਾਰਾਂ ਨੇ ਕਿਹਾ ਕਿ ਉਨ੍ਹਾਂ ਵੱਲੋਂ ਕਰੋਨਾ ਵੈਕਸੀਨੇਸ਼ਨ ਸਬੰਧੀ ਪੂਰਨ ਸਹਿਯੋਗ ਦਿੱਤਾ ਜਾਵੇਗਾ ਤੇ ਹੁਣ ਤੱਕ ਸਭਾ ਵੱਲੋਂ 10 ਕੋਵਿਡ ਵੈਕਸੀਨੇਸ਼ਨ ਕੈਂਪ ਲਾਏ ਗਏ ਹਨ, ਜਿਨ੍ਹਾਂ ਵਿੱਚ ਕਰੀਬ 500 ਵਿਅਕਤੀਆਂ ਦਾ ਟੀਕਾਕਰਨ ਕੀਤਾ ਗਿਆ ਹੈ।
ਇਸ ਮੌਕੇ ਡਿਪਟੀ ਕਮਿਸ਼ਨਰ ਸ੍ਰੀਮਤੀ ਸੁਰਭੀ ਮਲਿਕ ਨੇ ਕਿਹਾ ਕਿ ਕਰੋਨਾ ਉਤੇ ਕਾਬੂ ਪਾਉਣ ਤੇ ਕਰੋਨਾ ਦੀ ਸੰਭਾਵੀ ਤੀਜੀ ਲਹਿਰ ਦੇ ਟਾਕਰੇ ਲਈ ਕਰੋਨਾ ਵੈਕਸੀਨੇਸ਼ਨ ਲਾਜ਼ਮੀ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਵਿੱਚ ਕਰੋਨਾ ਵੈਕਸੀਨੇਸ਼ਨ ਮੁਹਿੰਮ ਜ਼ੋਰ ਸ਼ੋਰ ਨਾਲ ਚਲਾਈ ਜਾ ਰਹੀ ਹੈ, ਜਿਸ ਦਾ ਲੋਕਾਂ ਨੂੰ ਅੱਗੇ ਵੱਧ ਕੇ ਵੱਧ ਤੋਂ ਵੱਧ ਲਾਭ ਲੈਣਾ ਚਾਹੀਦਾ ਹੈ। ਉਨ੍ਹਾਂ ਨੇ ਹੋਰਨਾਂ ਸਮਾਜ ਸੇਵੀ ਜਥੇਬੰਦੀਆਂ ਨੂੰ ਵੀ ਅਪੀਲ ਕੀਤੀ ਕਿ ਉਹ ਸੂਦ ਸਭਾ ਤੋਂ ਪ੍ਰੇਰਨਾ ਲੈ ਕੇ ਵੈਕਸੀਨੇਸ਼ਨ ਸਬੰਧੀ ਪੂਰਨ ਸਹਿਯੋਗ ਦੇਣ।
ਇਸ ਮੌਕੇ ਐਸ.ਡੀ.ਐਮ. ਡਾ. ਸੰਜੀਵ ਕੁਮਾਰ, ਸਹਾਇਕ ਕਮਿਸ਼ਨ ਰਵਿੰਦਰ ਸਿੰਘ, ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਤੇ ਸਭਾ ਦੇ ਸਰਪ੍ਰਸਤ ਸੁਭਾਸ਼ ਸੂਦ, ਨਗਰ ਕੌਂਸਲ ਸਰਹਿੰਦ ਦੇ ਪ੍ਰਧਾਨ ਤੇ ਸਭਾ ਦੇ ਚੇਅਰਮੈਨ ਅਸ਼ੋਕ ਸੂਦ, ਐਸ. ਐਮ.ਓ. ਕੁਲਦੀਪ ਸਿੰਘ, ਸੂਦ ਸਭਾ ਦੇ ਪ੍ਰਧਾਨ ਹਰਵਿੰਦਰ ਸੂਦ, ਜਨਰਲ ਸਕੱਤਰ ਨਿਤਿਨ ਸੂਦ, ਮੋਹਿਤ ਸੂਦ, ਮਨੀਸ਼ ਸੂਦ, ਭਾਵਕ ਸੂਦ, ਵਿਨੋਦ ਸੂਦ, ਬਨੀ ਸੂਦ ਆਦਿ ਹਾਜ਼ਰ ਸਨ