#ਪੇਂਡੂ_ਅਤੇ_ਖੇਤ_ਮਜ਼ਦੂਰ_ਜਥੇਬੰਦੀਆਂ_ਦੇ_ਸਾਂਝੇ_ਮੋਰਚੇ ਦੀ ਜ਼ਿਲ੍ਹਾ ਪੱਧਰੀ ਮੀਟਿੰਗ
#ਦੇਸ਼_ਭਗਤ_ਯਾਦਗਾਰ_ਹਾਲ_ਜਲੰਧਰ ਵਿਖੇ ਹੋਈ। “ਜਿਸ ਵਿੱਚ ਸੂਬਾ ਪੱਧਰੀ ਉਲੀਕੇ ਗਏ ਪ੍ਰੋਗਰਾਮ ਅਨੁਸਾਰ”
ਪਰਦੀਪ ਕਸਬਾ, ਜਲੰਧਰ, 11 ਜੁਲਾਈ 2021
15 ਜੁਲਾਈ ਤੋਂ 25 ਜੁਲਾਈ ਤੱਕ ਪਿੰਡ ਪਿੰਡ ਜਨਤਕ ਮੀਟਿੰਗਾਂ, ਰੈਲੀਆਂ, ਵਿਖਾਵਿਆਂ ਮਗਰੋਂ ਅਗਲੀ ਲੜੀ ਵਿਚ
27,28 ਅਤੇ 29 ਜੁਲਾਈ ਨੂੰ ਕਾਂਗਰਸੀ ਵਿਧਾਇਕਾਂ, ਸੰਸਦਾਂ ਦੇ ਘਰਾਂ ਵੱਲ ਨੂੰ ਮਾਰਚ ਕੀਤਾ ਜਾਵੇਗਾ। ਜ਼ਿਲ੍ਹਾ ਜਲੰਧਰ ਅੰਦਰ ਸ਼ਾਹਕੋਟ ਹਲਕੇ ਦੇ ਵਿਧਾਇਕ ਲਾਡੀ ਸ਼ੇਰੋਵਾਲੀਆ, ਕਰਤਾਰਪੁਰ ਦੇ ਐੱਮ ਐੱਲ ਏ ਚੌਧਰੀ ਸੁਰਿੰਦਰ ਸਿੰਘ, ਜਲੰਧਰ ਕੈਂਟ ਦੇ ਐੱਮ ਐੱਲ ਏ ਪ੍ਰਗਟ ਸਿੰਘ ਅਤੇ ਐੱਮ ਪੀ ਚੌਧਰੀ ਸੰਤੋਖ ਸਿੰਘ ਦੇ ਘਰ, ਦਫ਼ਤਰ ਵੱਲ ਮਾਰਚ ਕਰਕੇ ਮਜ਼ਦੂਰ ਮੰਗਾਂ ਸੰਬੰਧੀ ਯਾਦ ਪੱਤਰ ਦਿੱਤਾ ਜਾਵੇਗਾ।
*ਜੇਕਰ ਫ਼ਿਰ ਵੀ ਸਰਕਾਰ ਦੀ ਜਾਗ ਨਾ ਖੁੱਲੀ ਤਾਂ ਬੋਲ਼ੇ ਹਾਕਮਾਂ ਨੂੰ ਕਾਮਿਆਂ ਦੇ ਦੁੱਖਾਂ ਅਤੇ ਮੰਗਾਂ ਦੀ ਆਵਾਜ਼ ਸੁਣਾਉਣ ਅਤੇ ਪ੍ਰਵਾਨ ਕਰਵਾਉਣ ਲਈ ਸਰਗਰਮੀ ਦੇ ਅਗਲੇ ਪੜਾਅ ਵਜੋਂ 9 ਤੋਂ 11 ਅਗਸਤ ਤੱਕ ਮੁੱਖ ਮੰਤਰੀ ਪੰਜਾਬ ਦੇ ਸ਼ਹਿਰ ਪਟਿਆਲਾ ਵਿਖੇ ਤਿੰਨ ਰੋਜ਼ਾ ਦਿਨ ਰਾਤ ਦਾ ਧਰਨਾ ਲਾਇਆ ਜਾਵੇਗਾ।
ਇਸ ਮੌਕੇ ਆਗੂਆਂ ਨੇ ਦੱਸਿਆ ਕਿ ਉਲੀਕੇ ਗਏ ਉਪਰੋਕਤ ਸਰਗਰਮੀਆਂ ਦੇ ਪੜਾਵਾਂ ਵਿੱਚ ਖੇਤੀ ਅਤੇ ਕਿਰਤ ਕਾਨੂੰਨ ਰੱਦ ਕਰਾਉਣ, ਮਜ਼ਦੂਰਾਂ ਦੇ ਕਰਜ਼ੇ ਅਤੇ ਬਿਜਲੀ ਬਿੱਲਾਂ ਤੇ ਲੀਕ ਮਾਰਨ, ਰਹਾਇਸ਼ੀ ਪਲਾਟ, ਰੁਜ਼ਗਾਰ ਅਤੇ ਨਿੱਤ ਵਰਤੋਂ ਦੀਆਂ ਵਸਤਾਂ ਦੀਆਂ ਕੀਮਤਾਂ ਨੂੰ ਨੱਥ ਪਾਉਣ, ਪੰਚਾਇਤੀ ਜ਼ਮੀਨ ਚੋਂ ਤੀਜਾ ਹਿੱਸਾ ਬੇਜ਼ਮੀਨੇ ਮਜ਼ਦੂਰਾਂ ਲਈ ਬੋਲੀ ਤੇ ਰਾਖਵਾਂ ਕਰਨ ਲਈ ਮਜ਼ਦੂਰਾਂ ਦੀ ਮੁਹਿੰਮ ਵਿੱਚ ਵੱਧ ਚੱੜ ਕੇ ਸ਼ਾਮਲ ਹੋਣ ਦੀ ਅਪੀਲ ਕੀਤੀ ਹੈ।