ਮਹਿੰਗਾਈ ਵਿਰੋਧੀ ਦਿਵਸ’ ਨੂੰ ਭਰਵਾਂ ਹੁੰਗਾਰਾ;  ਜਿਲ੍ਹੇ ‘ ਚ 12 ਥਾਵਾਂ ‘ਤੇ ਸੜਕਾਂ ਕਿਨਾਰੇ ਵਾਹਨ ਖੜੇ ਕਰਕੇ ਧਰਨੇ ਦਿੱਤੇ:  ਬਲਵੰਤ ਉਪਲੀ 

Advertisement
Spread information

ਗੂੰਗੀ ਬੋਲ਼ੀ ਸਰਕਾਰ ਨੂੰ ਸੁਣਾਉਣ ਲਈ, 12 ਵਜੇ ਲਗਾਤਾਰ 8 ਮਿੰਟ ਲਈ ਵਾਹਨਾਂ ਦੇ ਹਾਰਨ ਬਜਾਏ। 

ਪਰਦੀਪ ਕਸਬਾ, ਬਰਨਾਲਾ:  08 ਜੁਲਾਈ, 2021
        ਬੱਤੀ ਜਥੇਬੰਦੀਆਂ ‘ਤੇ ਅਧਾਰਿਤ ਸੰਯੁਕਤ ਕਿਸਾਨ ਮੋਰਚੇ ਵੱਲੋਂ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਅਤੇ ਐਮਐਸਪੀ ਦੀ ਗਾਰੰਟੀ ਦੇਣ ਵਾਲਾ ਨਵਾਂ ਕਾਨੂੰਨ ਬਣਵਾਉਣ ਲਈ ਪਿਛਲੇ 281 ਦਿਨ ਤੋਂ ਹਰ ਰੋਜ਼ ਰੇਲਵੇ ਸਟੇਸ਼ਨ ਬਰਨਾਲਾ ‘ਤੇ ਲੱਗਣ ਵਾਲਾ ਧਰਨਾ ਅੱਜ ਜਿਲ੍ਹੇ ਵਿੱਚ 12 ਵੱਖ ਵੱਖ ਥਾਵਾਂ ‘ਤੇ ਸੜਕਾਂ ਕਿਨਾਰੇ  ਲਾਇਆ ਗਿਆ। ਸੰਯੁਕਤ ਕਿਸਾਨ ਮੋਰਚੇ ਨੇ ਅੱਜ ਦਾ ਦਿਨ ਪੈਟਰੋਲ,ਡੀਜ਼ਲ ਤੇ ਰਸੋਈ ਗੈਸ ਵਿੱਚ ਹੋਏ  ਬੇਥਾਹ ਵਾਧੇ ਦੇ ਵਿਰੋਧ ‘ਚ ‘ਮਹਿੰਗਾਈ ਵਿਰੋਧੀ ਦਿਵਸ ਵਜੋਂ ਮਨਾਉਣ ਦਾ ਸੱਦਾ ਦਿੱਤਾ ਹੋਇਆ ਸੀ। ਅੱਜ ਭਦੌੜ, ਧਨੌਲਾ, ਤਪਾ, ਹੰਢਿਆਇਆ, ਸੇਖਾ ਕੈਂਚੀਆਂ, ਸੰਘੇੜਾ, ਅਮਲਾ ਸਿੰਘ ਵਾਲਾ, ਸਹਿਜੜਾ, ਮਹਿਲ ਕਲਾਂ, ਵੀਆਰਸੀ ਮਾਲ, ਚੀਮਾ ਤੇ ਪੱਖੋ ਕੈਂਚੀਆਂ ‘ਤੇ ਟਰਾਲੀਆਂ,ਕਾਰਾਂ, ਜੀਪਾਂ, ਸਕੂਟਰਾਂ  ਤੇ ਮੋਟਰਸਾਈਕਲਾਂ ਆਦਿ ਵਾਹਨ,ਸੜਕਾਂ ਕਿਨਾਰੇ ਖੜੇ ਕਰਕੇ, ਉਥੇ ਹੀ ਧਰਨੇ  ਦਿੱਤੇ ਗਏ। ਰਾਹਗੀਰਾਂ ਦੀ ਮੁਸ਼ਕਲ ਦਾ ਖਿਆਲ ਕਰਦਿਆਂ ਕਿਤੇ ਵੀ ਆਵਾਜਾਈ ‘ਚ ਵਿਘਨ  ਨਹੀਂ ਪਾਇਆ ਗਿਆ।
       ਖਾਲੀ ਰਸੋਈ ਗੈਸ ਸਲੰਡਰ,ਕਨਿਸਤਰ ਤੇ ਡੀਜ਼ਲ-ਢੋਲ ਰੱਖ ਕੇ ਪੈਟਰੋਲ, ਡੀਜ਼ਲ ਤੇ ਰਸੋਈ ਗੈਸ ਦੀ ਬੇਥਾਹ ਮਹਿੰਗਾਈ ਵਿਰੁੱਧ  ਰੋਸ ਜਤਾਇਆ ਗਿਆ ਅਤੇ ਤਿੰਨ ਖੇਤੀ ਕਾਨੂੰਨ ਰੱਦ ਕਰਵਾਉਣ ਤੇ ਐਮਐਸਪੀ ਦੀ ਜ਼ਾਮਨੀ ਵਾਲਾ ਕਾਨੂੰਨ  ਬਣਵਾਉਣ ਦੀ ਮੰਗਾਂ ਨੂੰ ਲੈ ਕੇ ਜ਼ੋਰਦਾਰ ਨਾਹਰੇਬਾਜ਼ੀ ਕੀਤੀ ਗਈ ।12 ਵਜੇ 8 ਮਿੰਟ ਲਈ ਵਾਹਨਾਂ ਦੇ ਹਾਰਨ ਬਜਾਏ ਗਏ ਤਾਂ ਜੁ ਗੂੰਗੀ ਬੋਲ਼ੀ ਸਰਕਾਰ ਨੂੰ ਮਹਿੰਗਾਈ ਦੀ ਚੱਕੀ ‘ ਚ ਪਿਸ ਰਹੇ  ਲੋਕਾਂ ਦੀ ਆਵਾਜ਼ ਸੁਣਾਈ ਦੇ ਸਕੇ।
   ਜਿਲ੍ਹੇ ਵਿੱਚ ਵੱਖ ਵੱਖ ਥਾਂਈ ਸੜਕਾਂ ਕਿਨਾਰੇ ਲੱਗੇ  ਧਰਨਿਆਂ ਨੂੰ ਮਨਜੀਤ ਧਨੇਰ, ਬਲਵੰਤ ਉਪਲੀ, ਦਰਸ਼ਨ ਉਗੋਕੇ, ਕਰਨੈਲ ਸਿੰਘ ਗਾਂਧੀ, ਨਛੱਤਰ ਸਿੰਘ ਸਾਹੌਰ, ਗੁਰਦੇਵ ਮਾਂਗੇਵਾਲ, ਬਾਬੂ ਸਿੰਘ ਖੁੱਡੀ ਕਲਾਂ,  ਜਗਰਾਜ ਹਰਦਾਸਪੁਰਾ,ਸਰਪੰਚ ਗੁਰਚਰਨ ਸਿੰਘ, ਗੁਰਨਾਮ ਸਿੰਘ ਠੀਕਰਾਵਾਲਾ, ਪਰਮਜੀਤ ਕੌਰ ਠੀਕਰਾਵਾਲਾ, ਬਲਵੀਰ ਕੌਰ ਕਰਮਗੜ, ਗੁਰਦਰਸ਼ਨ ਸਿੰਘ, ਸਾਹਿਬ ਸਿੰਘ ਬਡਬਰ, ਮੇਲਾ ਸਿੰਘ ਕੱਟੂ, ਧਰਮਪਾਲ ਕੌਰ, ਜਸਵੰਤ ਸਿੰਘ ਸੰਘੇੜਾ, ਅਮਰਜੀਤ ਕੌਰ, ਹਰਚਰਨ ਚੰਨਾ, ਗੁਰਜੰਟ ਸਿੰਘ , ਮਲਕੀਤ ਸਿੰਘ ਮਹਿਲ ਕਲਾਂ ਤੇ ਨਾਨਕ ਸਿੰਘ ਅਮਲਾ ਸਿੰਘ ਵਾਲਾ ਨੇ ਸੰਬੋਧਨ ਕੀਤਾ। ਬੁਲਾਰਿਆਂ ਨੇ ਕਿਹਾ ਕਿ  ਉਨਾਂ ਦੀਆਂ ਸਾਰੀਆਂ ਮੰਗਾਂ ਮੰਨੇ ਜਾਣ ਤੱਕ ਕਿਸਾਨ ਅੰਦੋਲਨ ਜਾਰੀ ਰਹੇਗਾ।
Advertisement
Advertisement
Advertisement
Advertisement
Advertisement
error: Content is protected !!