45 ਸਾਲ ਤੋਂ ਵਧੇਰੇ ਨਾਗਰਿਕਾਂ ਅਤੇ ਫਰੰਟ ਲਾਈਨ ਵਰਕਰਾਂ
ਦੀ ਕੀਤੀ ਗਈ ਵੈਕਸੀਨੇਸ਼ਨ
ਟੀਕਾਕਰਨ ਮੁਹਿੰਮ ਨੂੰ ਸਫਲ ਬਣਾਉਣ ਲਈ ਸਮਾਜ ਸੇਵੀ ਸੰਸਥਾਵਾਂ ਦਾ ਮਹੱਤਵਪੂਰਨ ਯੋਗਦਾਨ :ਐਸਐਮਓ
ਹਰਪ੍ਰੀਤ ਕੌਰ ਬਬਲੀ , ਭਵਾਨੀਗੜ੍ਹ/ ਸੰਗਰੂਰ, 11 ਜੂਨ: 2021
ਸਿਵਲ ਸਰਜਨ ਸੰਗਰੂਰ ਡਾ. ਅੰਜਨਾ ਗੁਪਤਾ ਅਤੇ ਐੱਸ ਡੀ ਐੱਮ ਭਵਾਨੀਗਡ੍ਹ ਡਾ ਕਰਮਜੀਤ ਸਿੰਘ ਦੇ ਦਿਸ਼ਾ ਨਿਰਦੇਸ਼ਾਂ ’ਤੇ ਮਿਸਨ ਫਤਿਹ ਤਹਿਤ ਭਵਾਨੀਗੜ੍ਹ ਸ਼ਹਿਰ ਵਿਚ ਵੱਖ ਵੱਖ ਥਾਵਾਂ ’ਤੇ ਰੋਟਰੀ ਕਲੱਬ ਦੇ ਸਹਿਯੋਗ ਨਾਲ ਕੋਵਿਡ -19 ਦੇ ਟੀਕਾਕਰਨ ਕੈਂਪ ਲਗਾਏ ਗਏ । ਇਹ ਜਾਣਕਾਰੀ ਐੱਸ ਐੱਮ ਓ ਸੀਐੱਚ ਸੀ ਭਵਾਨੀਗੜ੍ਹ ਡਾ ਮਹੇਸ਼ ਕੁਮਾਰ ਅਹੂਜਾ ਨੇ ਦਿੱਤੀ।
ਡਾ. ਅਹੂਜਾ ਨੇ ਦੱਸਿਆ ਕਿ ਕੋਰੋਨਾ ਮਹਾਂਮਾਰੀ ਨੂੰ ਠੱਲ੍ਹ ਪਾਉਣ ਲਈ ਟੀਕਾਕਰਨ ਇੱਕ ਕਾਰਗਰ ਹਥਿਆਰ ਹੈ ਅਤੇ ਟੀਕਾਕਰਨ ਮੁਹਿੰਮ ਨੂੰ ਸਫ਼ਲ ਬਣਾਉਣ ਲਈ ਸਮਾਜ ਸੇਵੀ ਸੰਸਥਾਵਾਂ ਦਾ ਮਹੱਤਵਪੂਰਨ ਯੋਗਦਾਨ ਹੈ । ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਆਪਣੀ ਵਾਰੀ ਆਉਣ ’ਤੇ ਟੀਕਾਕਰਨ ਜ਼ਰੂਰ ਕਰਵਾਇਆ ਜਾਵੇ।
ਬਲਾਕ ਐਜੂਕੇਟਰ ਗੁਰਵਿੰਦਰ ਸਿੰਘ ਨੇ ਕੈਂਪਾਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਰੋਟਰੀ ਕਲੱਬ ਦੇ ਸਹਿਯੋਗ ਨਾਲ ਮਾਹੀਆ ਪੱਤੀ , ਦੁਰਗਾ ਮੰਦਰ, ਗਾਂਧੀਨਗਰ ਅਤੇ ਗੁਰਦੁਆਰਾ ਸਾਹਿਬ ਸ਼੍ਰੀ ਗੁਰੂ ਰਵਿਦਾਸ ਭਵਾਨੀਗੜ੍ਹ ਵਿਖੇ ਟੀਕਾਕਰਨ ਕੈਂਪ ਲਗਾਏ ਗਏ। ਉਨ੍ਹਾ ਦੱਸਿਆ ਕਿ ਇਨ੍ਹਾਂ ਕੈਂਪਾਂ ਵਿਚ 45 ਸਾਲ ਤੋਂ ਵਧੇਰੇ ਉਮਰ ਦੇ ਵਿਅਕਤੀ ਅਤੇ ਫਰੰਟਲਾਈਨ ਵਰਕਰ ਟੀਕਾਕਰਨ ਕਰਵਾਉਣ ਲਈ ਯੋਗ ਸਨ ਅਤੇ ਕੁੱਲ 163 ਵਿਅਕਤੀਆਂ ਨੇ ਟੀਕਾਕਰਨ ਦਾ ਲਾਭ ਉਠਾਇਆ ।
ਰੋਟਰੀ ਕਲੱਬ ਸਿਟੀ ਭਵਾਨੀਗੜ੍ਹ ਦੇ ਪ੍ਰਧਾਨ ਸ੍ਰੀ ਅਨਿਲ ਕਾਂਸਲ ਨੇ ਦੱਸਿਆ ਕਿ ਰੋਟਰੀ ਕਲੱਬ ਹਮੇਸ਼ਾਂ ਤੋਂ ਹੀ ਸਮਾਜ ਸੇਵੀ ਕਾਰਜਾਂ ਵਿਚ ਵਧ ਚੜ੍ਹ ਕੇ ਹਿੱਸਾ ਲੈਂਦਾ ਰਿਹਾ ਹੈ ਅਤੇ ਇਸ ਕੋਰੋਨਾ ਮਾਹਾਮਾਰੀ ਦੇ ਦੌਰਾਨ ਵੱਧ ਤੋਂ ਵੱਧ ਨਾਗਰਿਕਾਂ ਦਾ ਟੀਕਾਕਰਨ ਕਰਵਾਉਣ ਲਈ ਸਿਹਤ ਵਿਭਾਗ ਦਾ ਸਹਿਯੋਗ ਦਿੰਦਾ ਰਹੇਗਾ । ਇਸ ਮੌਕੇ ਧਰਮਵੀਰ ਗਰਗ (ਪੀ ਡੀ ਜੀ ), ਰਾਜਿੰਦਰ ਕੁਮਾਰ (ਸੈਕਟਰੀ ),ਨਵੀਨ ਕੁਮਾਰ ਅਤੇ ਸਿਹਤ ਵਿਭਾਗ ਦੇ ਕਰਮਚਾਰੀ ਹਾਜਰ ਸਨ ।