ਡਿਪਟੀ ਕਮਿਸ਼ਨਰ ਵੱਲੋਂ ਐਨ.ਜੀ.ਓ ਰਾਊਂਡ ਟੇਬਲ ਇੰਡੀਆ ਵੱਲੋਂ ਸਥਾਪਤ ਆਕਸੀਜਨ ਕੰਸਨਟਰੇਟਰ ਬੈਂਕ ਦਾ ਕੀਤਾ ਉਦਘਾਟਨ –

Advertisement
Spread information

-ਐਨ.ਜੀ.ਓ ਨੇ ਲੁਧਿਆਣਾ ਵਾਸੀਆਂ ਦੀ ਭਲਾਈ ਲਈ 50 ਆਕਸੀਜਨ ਕੰਸਨਟਰੇਟਰਾਂ ਦਾ ਕੀਤਾ ਪ੍ਰਬੰਧ – ਵਰਿੰਦਰ ਕੁਮਾਰ ਸ਼ਰਮਾ

-”ਪ੍ਰੋਜੈਕਟ ਸਾਹ” ਅਧੀਨ ਵਿਕਸਿਤ ਕੀਤਾ ਆਕਸੀਜਨ ਬੈਂਕ – ਆਯੂਸ਼ ਜੈਨ

ਦਵਿੰਦਰ ਡੀ ਕੇ  , ਲੁਧਿਆਣਾ, 25 ਮਈ 2021

              ਡਿਪਟੀ ਕਮਿਸ਼ਨਰ ਲੁਧਿਆਣਾ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਵੱਲੋਂ ਅੱਜ ਐਨ.ਜੀ.ਓ ਰਾਊਂਡ ਟੇਬਲ ਇੰਡੀਆ ਵੱਲੋਂ ਸਥਾਪਤ ਆਕਸੀਜਨ ਕੰਸਨਟਰੇਟਰ ਬੈਂਕ ਦਾ ਉਦਘਾਟਨ ਕੀਤਾ। ਉਨ੍ਹਾਂ ਦੱਸਿਆ ਕਿ ਪਹਿਲੇ ਪੜਾਅ ਵਿੱਚ, ਐਨ.ਜੀ.ਓ ਨੇ ਲੁਧਿਆਣਾ ਵਾਸੀਆਂ ਲਈ 50 ਆਕਸੀਜਨ ਕੰਸਨਟਰੇਟਰਾਂ ਦਾ ਪ੍ਰਬੰਧ ਕੀਤਾ ਹੈ, ਜਿਸਦੇ ਤਹਿਤ ਵਸਨੀਕਾਂ ਨੂੰ ਇੱਕ ਹਫ਼ਤੇ ਲਈ ਪੂਰੀ ਤਰ੍ਹਾਂ ਮੁਫਤ ਆਕਸੀਜ਼ਨ ਮੁਹੱਈਆ ਕਰਵਾਈ ਜਾਵੇਗੀ।

Advertisement

              ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡਿਪਟੀ ਕਮਿਸ਼ਨਰ ਨੇ ਸੰਕਟ ਦੀ ਇਸ ਘੜੀ ਵਿੱਚ ਆਕਸੀਜਨ ਕੰਸਨਟਰੇਟਰ ਬੈਂਕ ਸਥਾਪਤ ਕਰਨ ਲਈ ਐਨ.ਜੀ.ਓ ਰਾਊਂਡ ਟੇਬਲ ਇੰਡੀਆ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਐਨ.ਜੀ.ਓ ਨੇ ਭਰੋਸਾ ਦਿੱਤਾ ਹੈ ਕਿ ਜਲਦ ਹੀ ਇਸ ਬੈਂਕ ਵਿੱਚ 50 ਹੋਰ ਆਕਸੀਜਨ ਕੰਸਨਟਰੇਟਰ ਸਥਾਪਿਤ ਕੀਤੇ ਜਾਣਗੇ।

            ਉਨ੍ਹਾਂ ਕਿਹਾ ਕਿ ਇਹ ਆਕਸੀਜਨ ਕੰਸਨਟਰੇਟਰ ਮਰੀਜ਼ਾਂ ਨੂੰ ਜੀਵਨ ਬਚਾਉਣ ਵਾਲੀ ਗੈਸ ਮੁਹੱਈਆ ਕਰਵਾ ਕੇ ਘਰਾਂ ਵਿੱਚ ਇਕਾਂਤਵਾਸ ਰਹਿਣ ਸਮੇਂ ਵੱਡੀ ਸਹਾਇਤਾ ਕਰਦੇ ਹਨ। ਉਨ੍ਹਾਂ ਕਿਹਾ ਕਿ ਇਹ ਮੈਡੀਕਲ ਉਪਕਰਣ ਆਕਸੀਜਨ ਸਿਲੰਡਰਾਂ ਦਾ ਬੋਝ ਘਟਾਉਣ ਵਿੱਚ ਸਹਾਇਤਾ ਕਰਨਗੇ, ਕਿਉਂਕਿ ਇਹ ਕੰਸਨਟਰੇਟਰ ਵਾਤਾਵਰਣ ਦੀ ਹਵਾ ਨੂੰ ਖਿੱਚ ਕੇ ਫਿਲਟਰ ਕਰਨ ਤੋਂ ਬਾਅਦ ਆਕਸੀਜਨ ਤਿਆਰ ਕਰਦਾ ਹੈ ਜੋਕਿ ਮਰੀਜ਼ਾਂ ਨੂੰ ਨੱਕ ਰਾਹੀਂ ਦਿੱਤੀ ਜਾਂਦੀ ਹੈ।

                   ਰਾਊਂਡ ਟੇਬਲ ਇੰਡੀਆ ਦੇ ਆਯੁਸ਼ ਜੈਨ ਨੇ ਕਿਹਾ ਕਿ ”ਪ੍ਰੋਜੈਕਟ ਸਾਹ” ਦੇ ਤਹਿਤ, 50 ਹਜ਼ਾਰ ਰੁਪਏ ਦੀ ਮਾਮੂਲੀ ਮੋੜਨਯੋਗ ਰਾਸ਼ੀ ਜਮ੍ਹਾਂ ਕਰਾਉਣ ਤੋਂ ਬਾਅਦ 7 ਦਿਨਾਂ ਦੇ ਲਈ ਆਕਸੀਜਨ ਕੰਸਨਟਰੇਟਰ ਨੂੰ ਪੂਰੀ ਤਰ੍ਹਾਂ ਮੁਫਤ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਮਰੀਜ਼ ਨੂੰ ਸਿਰਫ ਫੋਨ ਨੰਬਰ 78884-95654 ‘ਤੇ ਕਾਲ (ਜਾਂ ਵਟਸਐਪ) ਕਰਨ ਤੋਂ ਬਾਅਦ ਕੋਵਿਡ ਰਿਪੋਰਟ, ਡਾਕਟਰ ਵੱਲੋਂ ਕੀਤੀ ਤਜ਼ਵੀਜ ਅਤੇ ਅਧਾਰ ਕਾਰਡ ਜਮ੍ਹਾ ਕਰਾਉਣ ਦੀ ਜ਼ਰੂਰਤ ਹੋਵੇਗੀ।

          ਉਨ੍ਹਾਂ ਦੱਸਿਆ ਕਿ ਆਕਸੀਜਨ ਕੰਸਨਟਰੇਟਰ ਦੇ ਨਾਲ-ਨਾਲ ਉਹ ਹਸਪਤਾਲਾਂ ਨੂੰ BiPAP ਮਸ਼ੀਨਾਂ ਵੀ ਪ੍ਰਦਾਨ ਕਰ ਰਹੇ ਹਨ ਅਤੇ ਚਾਰ ਮਸ਼ੀਨ ਪਹਿਲਾਂ ਹੀ ਜ਼ਿਲ੍ਹੇ ਦੇ ਵੱਖ-ਵੱਖ ਹਸਪਤਾਲਾਂ ਵਿੱਚ ਮੁਹੱਈਆ ਕਰਵਾਈਆਂ ਜਾ ਚੁੱਕੀਆਂ ਹਨ, ਜਿਨ੍ਹਾਂ ਵਿੱਚ ਗੁਰੂ ਤੇਗ ਬਹਾਦਰ ਚੈਰੀਟੇਬਲ ਹਸਪਤਾਲ ਵਿੱਚ ਦੋ ਅਜਿਹੀਆਂ ਮਸ਼ੀਨਾਂ, ਇੱਕ ਯੂ.ਐਸ.ਪੀ.ਸੀ. ਜੈਨ ਚੈਰੀਟੇਬਲ ਹਸਪਤਾਲ ਵਿੱਚ ਅਤੇ ਇੱਕ ਇਲਾਜ਼ ਕਰਵਾਉਣ ਤੋਂ ਅਸਮਰੱਥ ਮਰੀਜ਼ਾਂ ਦਾ ਇਲਾਜ ਕਰਨ ਵਾਲੇ ਇੱਕ ਹਸਪਤਾਲ ਵਿੱਚ ਪ੍ਰਦਾਨ ਕੀਤੀ ਗਈ ਹੈ।
 
ਉਨ੍ਹਾਂ ਦੱਸਿਆ ਕਿ ਇਹ ਸਾਰਾ ਪ੍ਰੋਜੈਕਟ ਪੰਜਾਬ ਕਿੰਗਜ਼ ਇਲੈਵਨ ਅਤੇ ਕੈਲੀਫੋਰਨੀਆ (ਯੂ.ਐਸ.ਏ) ਤੋਂ ਡਾ ਸ਼ੁਭਾ ਜੈਨ ਦੇ ਸਹਿਯੋਗ ਨਾਲ ਕੀਤਾ ਗਿਆ ਹੈ।

         ਲੁਧਿਆਣਾ ਵਿੱਚ ਕੋਵਿਡ ਮਾਮਲਿਆਂ ਵਿਚ ਵਾਧੇ ਦੇ ਮੱਦੇਨਜ਼ਰ ਆਕਸੀਜਨ ਦੀ ਮੰਗ ਵੱਧ ਗਈ ਹੈ, ਜਿਸਦੇ ਤਹਿਤ ਰੈਡ ਕਰਾਸ ਸੁਸਾਇਟੀ ਨੇ ਮਰੀਜ਼ਾਂ ਲਈ ਇਕ ਆਕਸੀਜਨ ਕੰਸਨਟਰੇਟਰ ਬੈਂਕ ਵੀ ਸ਼ੁਰੂ ਕੀਤਾ ਹੈ ਜਿਸ ਵਿਚ ਘਰ ਵਿੱਚ ਇਕਾਂਤਵਾਸ ਕੋਵਿਡ ਮਰੀਜ਼ ਕੰਸਨਟਰੇਟਰ ਨੂੰ ਡਾਕਟਰ ਦੀ ਸਿਫਾਰਿਸ਼ ਅਤੇ ਉਸਦੀ ਨਿਗਰਾਨੀ ਹੇਠ ਇਸਦੇ ਕੰਮਕਾਜ ਦੀ ਗਾਰੰਟੀ ‘ਤੇ ਬੈਂਕ ਤੋਂ ਲੈ ਸਕਦੇ ਹਨ। ਉਨ੍ਹਾਂ ਕਿਹਾ ਕਿ ਆਕਸੀਜਨ ਕੰਸਨਟਰੇਟਰ ਬਿਨੈਕਾਰ ਵੱਲੋਂ ਪ੍ਰਸ਼ਾਸ਼ਨ ਨੂੰ ਰੋਜ਼ਾਨਾ ਘੱਟੋ-ਘੱਟ 200 ਰੁਪਏ ਕਿਰਾਇਆ ਦੇਣਾ ਪਵੇਗਾ ਅਤੇ 25 ਹਜ਼ਾਰ ਰੁਪਏ ਦੀ ਮੋਨੜਯੋਗ ਰਾਸ਼ੀ (ਚੈੱਕ ਜਾਂ ਡਰਾਫਟ ਰਾਹੀਂ) ਰੈਡ ਕਰਾਸ ਸੁਸਾਇਟੀ ਨੂੰ ਜਮ੍ਹਾਂ ਕਰਵਾਉਣੀ ਹੋਵੇਗੀ।

      ਉਨ੍ਹਾਂ ਕਿਹਾ ਕਿ ਕੰਸਨਟਰੇਟਰ ਬਿਨੈਕਾਰ ਨੂੰ www.Ludhiana.nic.in ‘ਤੇ ਇੱਕ ਆਨਲਾਈਨ ਗੂਗਲ ਫਾਰਮ ਜਮ੍ਹਾਂ ਕਰਨਾ ਹੋਵੇਗਾ ਅਤੇ ਬਿਨੈਕਾਰ ਨੂੰ 12 ਘੰਟਿਆਂ ਦੇ ਅੰਦਰ-ਅੰਦਰ ਅਰਜ਼ੀ ਸਵੀਕਾਰ ਕੀਤੇ ਜਾਣੋ ਤੇ ਫੋਨ ਰਾਹੀਂ ਸੂ{ਚਿਤ ਕੀਤਾ ਜਾਵੇਗਾ। ਬਿਨੈਕਾਰ ਰੈਡ ਕਰਾਸ ਸੁਸਾਇਟੀ ਤੋਂ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਕੰਸਨਟਰੇਟਰ ਪ੍ਰਾਪਤ ਕਰ ਸਕਦਾ ਹੈ। ਉਨ੍ਹਾਂ ਕਿਹਾ ਕਿ ਇਹ ਫੈਸਲਾ ਡਾਕਟਰਾਂ ਦੀ ਸੱਤ ਮੈਂਬਰੀ ਕਮੇਟੀ ਦੀ ਸਿਫ਼ਾਰਸ਼ ‘ਤੇ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਬਿਨੈਕਾਰ 94173-76655, 98784-50219 ਅਤੇ 81465-55493 ‘ਤੇ ਵੀ ਸੰਪਰਕ ਕਰ ਸਕਦਾ ਹੈ।

        ਇਸ ਮੌਕੇ ਹਾਜ਼ਰ ਪ੍ਰਮੁੱਖ ਲੋਕਾਂ ਵਿੱਚ ਕਰਨ ਅਗਰਵਾਲ, ਸਾਹਿਲ ਅਗਰਵਾਲ, ਵਿਪਨ ਸਿੰਘਲ, ਸੌਰਭ ਚੰਦਰਾ, ਡਾ. ਤੁਸ਼ਾਰ ਆਹੂਜਾ, ਮਨੂ ਭਾਸਕਰ, ਪੰਕਜ ਜੈਨ, ਅੰਗਦ ਸਿੰਘ, ਨਿਸ਼ਚੈ ਲਾਂਬਾ ਤੋਂ ਇਲਾਵਾ ਹੋਰ ਵੀ ਸ਼ਾਮਲ ਸਨ।

Advertisement
Advertisement
Advertisement
Advertisement
Advertisement
error: Content is protected !!