ਸਕੂਲਾਂ ਦੀ ਬਿਲਡਿੰਗਾਂ ਤੇ ਪੇਂਟਿੰਗ ਕਰਵਾਉਣ ਨਾਲ ਨਹੀਂ ਅਪਗ੍ਰੇਡ ਹੋਇਆ ਕਰਦੇ ਸਕੂਲ- ਤੇਜਿੰਦਰ ਮਹਿਤਾ
ਬਲਵਿੰਦਰਪਾਲ, ਪਟਿਆਲਾ , 4 ਮਈ 2021
ਇਨਾਂ ਦਿਨੀਂ ਸਰਕਾਰੀ ਸਕੂਲਾਂ ਨੂੰ ਅਪਗ੍ਰੇਡ ਕਰ ਸਕੂਲਾਂ ਦੇ ਬਾਹਰ ਵਾਲ ਪੇਂਟਿੰਗ ਦੇ ਇਲਾਵਾ ਹੋਰ ਤਰਾਂ ਦੇ ਕੰਮ ਕੀਤੇ ਜਾ ਰਹੇ ਹਨ, ਲੇਕਿਨ ਦੀਵਾਰਾਂ ਤੇ ਰੰਗ ਕਰਨ ਨਾਲ ਸਕੂਲ ਅਪਗ੍ਰੇਡ ਨਹੀਂ ਹੋਇਆ ਕਰਦੇ, ਜਦਕਿ ਸਕੂਲਾਂ ਨੂੰ ਅਪਗ੍ਰੇਡ ਕਰਨ ਲਈ ਚੰਗੇ ਸਿਸਟਮ ਸਕੂਲਾਂ ਚ ਹੋਣ ਦੇ ਨਾਲ-ਨਾਲ ਪੜੇ ਲਿਖੇ ਅਤੇ ਸੂਝਵਾਨ ਅਧਿਆਪਕਾਂ ਦਾ ਹੋਣਾ ਵੀ ਬਹੁਤ ਜਰੂਰੀ ਹੈ। ਇਨਾਂ ਕਾਰਜਾਂ ਦੀ ਅਸਲ ਸੱਚਾਈ ਪਿੰਡ ਪੱਧਰ ਤੇ ਪੜਨ ਵਾਲੇ ਬੱਚਿਆਂ ਦੇ ਮਾਪਿਆਂ ਦੀ ਜੇਬ ਤੇ ਵਿੱਤੀ ਬੋਝ ਪਾਉਣਾ ਹੈ। ਇਹ ਵਿਚਾਰ ਆਮ ਆਦਮੀ ਪਾਰਟੀ ਦੇ ਜਿਲਾ ਸ਼ਹਰੀ ਪ੍ਰਧਾਨ ਤੇਜਿੰਦਰ ਮਹਿਤਾ ਨੇ ਰੱਖੇ।
ਮਹਿਤਾ ਨੇ ਕਿਹਾ ਕਿ ਇਨਾਂ ਦਿਨੀ ਇਕ ਤਰਫ ਪੰਜਾਬ ਸਰਕਾਰ ਪ੍ਰਾਈਵੇਟ ਸਕੂਲਾਂ ਵਲੋਂ ਕੀਤੀ ਜਾ ਰਹੀ ਮਨਮਾਨੀ ਮਤਲਬ ਫੀਸਾਂ ਚ ਵਾਧੇ ਦਾ ਸਿਲਸਿਲਾ ਲਗਾਤਾਰ ਜਾਰੀ ਹੈ, ਜਿਸਨੂੰ ਰੋਕਣ ਚ ਬਿੱਲਕੁਲ ਅਸਮਰਥ ਸਾਬਿਤ ਹੋ ਰਹੀ ਹੈ। ਉਨਾਂ ਕਿਹਾ ਕਿ ਪੰਜਾਬ ਦੇ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਨੂੰ ਚਾਹੀਦਾ ਹੈ ਕਿ ਉਹ ਪ੍ਰਾਈਵੇਟ ਸਕੂਲਾਂ ਚ ਪੜਨ ਵਾਲੇ ਬੱਚਿਆਂ ਦੇ ਮਾਪਿਆਂ ਦੀ ਜੇਬ ਤੇ ਪੈਣ ਵਾਲੇ ਵਿੱਤੀ ਬੋਝ ਨੂੰੰ ਵੀ ਕੁੱਝ ਘੱਟ ਕਰ ਉਨਾਂ ਰਾਹਤ ਦੀ ਸਾਂਹ ਪ੍ਰਦਾਨ ਕਰੇ ।
ਉਨਾਂ ਕਿਹਾ ਕਿ ਪ੍ਰਾਈਵੇਟ ਸਕੂਲਾਂ ਵਲੋਂ ਇਸ ਸਾਲ ਵੀ ਫੀਸਾਂ ਚ ਵਾਧਾ ਕੀਤਾ ਗਿਆ ਹੈ। ਜਿੱਥੇ ਇਕ ਤਰਫ ਕੋਰੋਨਾ ਮਹਾਂਮਾਰੀ ਕਾਰਣ ਵਾਪਾਰ ਠੱਪ, ਲੋਕਾਂ ਦੀ ਨੌਕਰੀਆਂ ਛੁੱਟ ਜਾਣ ਕਾਰਣ ਹਰੇਕ ਵਰਗ ਦੇ ਵਿਅਕਤੀ ਨੂੰ ਆਪਣਾ ਗੁਜਰ ਬਸਰ ਕਰਨਾ ਮੁਸ਼ਕਿਲ ਹੋ ਗਿਆ ਹੈ । ਅਜਿਹੇ ਚ ਬੱਚਿਆਂ ਨੂੰ ਵਧੀਆ ਸਿੱਖਿਆ ਦਿਲਾਉਣ ਦੇ ਲਈ ਮਾਪਿਆਂ ਨੂੰ ਕਾਫੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨਾਂ ਕਿਹਾ ਕਿ ਸਰਕਾਰ ਨੂੰ ਚਾਹੀਦਾ ਹੈ ਕਿ ਲੰਘੇ ਸਾਲ ਅਤੇ ਇਸ ਸਾਲ ਦੀ ਫੀਸ ਕੋਰੋਨਾ ਮਹਾਂਮਾਰੀ ਦੇ ਚੱਲਦਿਆਂ ਮਾਫ ਕਰਵਾਏ, ਬੇਸ਼ਕ ਇਸਦੇ ਲਈ ਸਰਕਾਰ ਨੂੰ ਖੁੱਦ ਕਿਸੀ ਤਰਾਂ ਦੀ ਕੋਈ ਗ੍ਰਾਂਟ ਕਿਉਂ ਨ ਜਾਰੀ ਕਰਨੀ ਪਵੇ। ਜਿਸਤੋਂ ਲੋਕਾਂ ਨੂੰ ਰਾਹਤ ਮਿਲ ਸਕੇ।