ਕਿਸੇ ਵੀ ਤਰ੍ਹਾਂ ਦੀ ਕਾਨੂੰਨੀ ਸਹਾਇਤਾਂ ਲਈ ਡਾਇਲ ਕਰੋ 1968 ਜਾਂ 01638-261500: ਸੀ.ਜੇ.ਐਮ ਰਾਵਲ
ਬੀ.ਟੀ.ਐਨ. ਫਾਜ਼ਿਲਕਾ, 20 ਅਕਤੂਬਰ 2020
ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ, ਐਸ.ਏ.ਐਸ ਨਗਰ ਦੇ ਦਿਸ਼ਾ ਨਿਰਦੇਸ਼ਾ ਹੇਠ ਜ਼ਿਲ੍ਹਾ ਫਾਜ਼ਿਲਕਾ ਦੀ ਯੂ. ਟੀ. ਆਰ. ਸੀ. ਕਮੇਟੀ ਦੀ ਮੀਟਿੰਗ ਸ਼੍ਰੀ ਤਰਸੇਮ ਮੰਗਲਾ, ਮਾਨਯੋਗ ਜ਼ਿਲ੍ਹਾ ਅਤੇ ਸੈਸ਼ਨਜ਼ ਜੱਜ-ਕਮ-ਚੇਅਰਪਮੈਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਫਾਜ਼ਿਲਕਾ ਦੀ ਅਗਆਈ ਹੇਠ ਮਿਤੀ 20 ਅਕਤੂਬਰ 2020 ਨੂੰ ਹੋਈ।ਇਸ ਮੀਟਿੰਗ ਵਿੱਚ ਹਵਾਲਾਤੀਆਂ ਜਿਹਨਾਂ ਨੂੰ ਜਮਾਨਤ ਮਿਲ ਚੁੱਕੀ ਹੈ ਪਰ ਰਿਹਾ ਨਹੀਂ ਹੋਏ, ਅਨੁਕੂਲ ਅਪਰਾਧਅਤੇ ਹਵਾਲਾਤੀਆਂ ਜਿਹਨਾਂ ਨੂੰ ਧਾਰਾ 436-ਏ ਦੇ ਲਾਭ ਮਿਲ ਸਕਦੇ ਹਨ ਆਦਿ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ।
ਇਹ ਮੀਟਿੰਗ ਸ. ਅਰਵਿੰਦ ਪਾਲ ਸਿੰਘ ਸੰਧੂ, ਡਿਪਟੀ ਕਮਿਸ਼ਨਰ, ਫਾਜ਼ਿਲਕਾ, ਸ਼੍ਰੀ ਸ਼ੁਭਮ ਅਗਰਵਾਲ, ਵਧੀਕ ਪੁਲਿਸ ਕਪਤਾਨ, ਸ. ਗੁਰਪ੍ਰੀਤ ਸਿੰਘ ਸੋਢੀ, ਡਿਪਟੀ ਸੁਪਰਡੈਂਟ, ਸੱਬ ਜੇਲ੍ਹ, ਫਾਜ਼ਿਲਕਾ ਸ਼੍ਰੀ ਰਾਜ ਪਾਲ ਰਾਵਲ, ਮਾਣਯੋਗ ਸਕੱਤਰ, ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ, ਫਾਜ਼ਿਲਕਾ ਜੀਆਂ , ਸ਼੍ਰੀ ਆਸ਼ੀਸ਼ ਸਾਲਦੀ, ਸਿਵਲ ਜੱਜ (ਸੀਨੀਅਰ ਡਵਿਜ਼ਨ) ਅਤੇ ਸ਼੍ਰੀ ਅਮਿਤ ਕੁਮਾਰ ਗਰਗ, (ਸੀ.ਜੇ.ਐਮ), ਫਾਜ਼ਿਲਕਾ ਨੇ ਹਿੱਸਾ ਲਿਆ।
ਸ਼੍ਰੀ ਤਰਸੇਮ ਮੰਗਲਾ, ਮਾਨਯੋਗ ਜ਼ਿਲ੍ਹਾ ਅਤੇ ਸੈਸ਼ਨਜ਼ ਜੱਜ-ਕਮ-ਚੇਅਰਪਮੈਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਫਾਜ਼ਿਲਕਾ ਨੇ ਜਾਣਕਾਰੀ ਦਿੰਦੇ ਹਏ ਕਿਹਾ ਕਿ ਮਾਨਯੋਗ ਸੁਪਰੀਮ ਕੋਰਟ ਨੇ ਕੋਵਿਡ-19 ਮਹਾਮਾਰੀ ਕਰ ਕੇ ਦਿਸ਼ਾ ਨਿਰਦੇਸ਼ ਦਿੱਤੇ ਗਏ ਜਿਸ ਦੀ ਪਾਲਨਾ ਕਰਦੇ ਹੋਏ ਹਵਾਲਾਤੀਆ ਦੀ ਸਮੀਖੀਆਂ ਦੀ ਮੀਟਿੰਗ ਹਰ ਹਫਤੇ ਹੋ ਰਹੀ ਹਨ ਜਿਸ ਵਿੱਚ ਫਾਜ਼ਿਲਕਾ ਦੀਆਂ ਮਾਨਯੋਗ ਅਦਾਲਤਾਂ ਨੇ ਸੱਬ ਜੇਲ੍ਹ ਫਾਜ਼ਿਲਕਾ ਅਤੇ ਸੈਂਟਰਲ ਜੇਲ੍ਹ ਫਿਰੋਜ਼ਪੁਰ, ਫਰੀਦਕੋਟ, ਬਠਿੰਡਾ ਅਤੇ ਬਰਨਾਲਾ ਵਿੱਚ ਬੰਦ ਹਵਾਲਾਤੀ ਦੁਆਰਾ ਅੰਤਰਿਮ ਜ਼ਮਾਨਤ ਦੀ ਮੰਗ ਕੀਤੀ ਗਈ ਅਰਜ਼ੀਆਂ ਤੇ ਕਾਰਵਾਈ ਕੀਤੀ ਜਾਂਦੀ ਹੈ। ਉਹਨਾਂ ਨੇ ਦੱਸਿਆ ਕਿ ਸੱਬ ਜੇਲ੍ਹ, ਫਾਜ਼ਿਲਕਾ ਨੂੰ ਕੋਵਿਡ ਸੈਂਟਰ ਬਣਾ ਦਿੱਤਾ ਗਿਆ ਹੈ ਅਤੇ ਹੁਣ ਇਨਹਾਂ ਹਵਾਲਾਤੀਆਂ ਦੀ ਪੇਸ਼ੀ ਵੀਡੀਓ ਕਾਨਫਰੈਂਸਿੰਗ ਰਾਹੀਂ ਹੀ ਹੋਵੇਗੀ ਅਤੇ ਨਿਜੀ ਤੌਰ ਤੇ ਕੋਰਟ ਵਿੱਚ ਪੇਸ਼ੀ ਨਹੀਂ ਹੋਵੇਗੀ ਅਤੇ ਇਹ ਹਦਾਇਤਾਂ ਜ਼ਿਲ੍ਹੇ ਦੇ ਸਾਰੇ ਜੁਡੀਸ਼ੀਅਲ ਅਫਸਰਾਂ ਨੂੰ ਦਿੱਤੀ ਗਈ।
ਸ਼੍ਰੀ ਰਾਜ ਪਾਲ ਰਾਵਲ, ਮਾਨਯੋਗ ਚੀਫ ਜੁਡੀਸ਼ੀਅਲ ਮੈਜਿਸਟਰੇਟ-ਕਮ-ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਫਾਜ਼ਿਲਕਾ ਜੀਆਂ ਨੇ ਵਧੇਰੀ ਜਾਨਕਾਰੀ ਦੇਂਦਿਆਂ ਹੋਏ ਦੱਸਿਆ ਕਿ 25.03.2020 ਨੂੰ ਮਾਨਯੋਗ ਸੁਪਰੀਮ ਕੋਰਟ ਅਤੇ ਮਾਨਯੋਗ ਹਾਈ ਕੋਰਟ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਗਿਆਰਾਂ (31) ਮੀਟਿੰਗਾਂ ਹੋਈਆਂ ਜਿਸ ਵਿੱਚ ਸੱਬ ਜੇਲ੍ਹ ਫਾਜ਼ਿਲਕਾ ਅਤੇ ਕੇਂਦਰੀ ਜੇਲ੍ਹ ਫਿਰੋਜ਼ਪੁਰ, ਬਰਨਾਲਾ, ਬਠਿੰਡਾ ਅਤੇ ਫਰੀਦਕੋਟ ਵਿੱਚ ਬੰਦ ਫਾਜ਼ਿਲਕਾ ਦੇ ਕੁੱਲ ਅੱਜ ਤੱਕ 740 ਹਵਾਲਤੀਆਂ ਨੂੰ ਅੰਤਰਿਮ ਜ਼ਮਾਨਤ ਦਿੱਤੀ ਗਈ। ਉਹਨਾਂ ਨੇ ਇਹ ਵੀ ਦੱਸਿਆ ਕਿ ਕੋਵਿਡ-19 ਮਾਹਾਮਾਰੀ ਨੂੰ ਦੇਖਦੇ ਹੋਏ ਜੇਲ੍ਹ ਦੇ ਹਵਾਲਾਤੀ ਅਤੇ ਕੈਦੀਆਂ ਦੀ ਮੁਸ਼ਕਿਲਾਂ ਨੂੰ ਵੀਡੀਓ ਕਾਨਫਰੈਂਸਿੰਗ ਰਾਹੀਂ ਸੁੱਨਿਆ ਜਾਂਦਾ ਹੈ ਅਤੇ ਸੱਬ ਜੇਲ੍ਹ, ਫਾਜ਼ਿਲਕਾ ਨੂੰ ਵੀ ਸੈਨੇਟਾਈਜ਼ ਕਰਵਾਇਆ ਗਿਆ ਹੈ।
ਇਸ ਮੀਟਿੰਗ ਦੇ ਰਾਹੀਂ ਸ਼੍ਰੀ ਰਾਜ ਪਾਲ ਰਾਵਲ ਜੀ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਕਿਸੇ ਵੀ ਤਰ੍ਹਾਂ ਦੀ ਕਾਨੁੰਨੀ ਸਹਾਇਤਾ/ਸਲਾਹ ਲੈਣ ਲਈ 1968 ਨੰਬਰ ਜਾਂ 01638-261500 ਤੇ ਸੰਪਰਕ ਕਰ ਕੇ ਸਲਾਹ ਲੈ ਸਕਦੇ ਹੋ ਜਾਂ ਦਰਖਾਸਤ ਦਫ਼ਤਰ ਦੀ ਈ-ਮੇਲ ਆਈ.ਡੀ. ਅਤੇ ਆਪਣੀ ਦਰਖਾਸਤ ਭੇਜ ਸਕਦੇ ਹੋ।