‘ਸਵੱਛਤਾ ਹੀ ਸੇਵਾ’ ਤਹਿਤ ਐਸ.ਡੀ.ਐਚ. ਤਪਾ ਅਧੀਨ ਸੰਸਥਾਵਾਂ ਵਿਖੇ ਕੀਤੀ ਸਫਾਈ

Advertisement
Spread information
ਰਘਬੀਰ ਹੈਪੀ,ਤਪਾ, 1 ਅਕਤੂਬਰ 2023


        ਸਿਵਲ ਸਰਜਨ ਡਾ. ਜਸਬੀਰ ਸਿੰਘ ਔਲਖ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਅੱਜ ਸਬ ਡਵੀਜ਼ਨਲ ਹਸਪਤਾਲ ਤਪਾ ਤੇ ਇਸ ਅਧੀਨ ਆਉਂਦੀਆਂ ਸਿਹਤ ਸੰਸਥਾਵਾਂ ਵਿਖੇ ਸਾਫ ਸਫ਼ਾਈ ਕੀਤੀ ਗਈ।
        ਜਾਣਕਾਰੀ ਦਿੰਦਿਆਂ ਸੀਨੀਅਰ ਮੈਡੀਕਲ ਅਫਸਰ ਡਾ. ਨਵਜੋਤਪਾਲ ਸਿੰਘ ਭੁੱਲਰ ਨੇ ਦੱਸਿਆ ਕਿ 2 ਅਕਤੂਬਰ ਤੱਕ ਚੱਲਣ ਵਾਲੀ ਆਯੁਸ਼ਮਾਨ ਭਵ ਮੁਹਿੰਮ ਤੇ ਸਵੱਛਤਾ ਪੰਦਰਵਾੜੇ ਅਧੀਨ ‘ਸਵੱਛਤਾ ਹੀ ਸੇਵਾ’ ਤਹਿਤ ਸਿਹਤ ਸੰਸਥਾਵਾਂ ਵਿਖੇ ਸਾਫ ਸਫ਼ਾਈ ਕੀਤੀ ਗਈ। ਉਨ੍ਹਾਂ ਦੱਸਿਆ ਕਿ ਸਬ ਡਵੀਜ਼ਨਲ ਹਸਪਤਾਲ ਵਿਖੇ ਅਸ਼ੋਕ ਮਿੱਤਲ ਐਨ.ਜੀ.ਓ, ਹੈਪੀ ਕਲੱਬ ਤਪਾ, ਸਾਂਝਾ ਆਸਰਾ ਵੈਲਫੇਅਰ ਸੋਸਾਇਟੀ ਤੇ ਦਯਾਵੰਤੀ ਮੁਕੰਦੀਲਾਲ ਚੈਰੀਟੇਬਲ ਟਰੱਸਟ ਦੇ ਸਹਿਯੋਗ ਨਾਲ ਅੱਜ ਸਵੇਰੇ 10 ਵਜੇ ਤੋਂ 11 ਵਜੇ ਤੱਕ ਸਾਫ ਸਫ਼ਾਈ ਮੁਹਿੰਮ ਚਲਾਈ ਗਈ।
       ਉਨ੍ਹਾਂ ਕਿਹਾ ਕਿ ਇਹ ਸਫਾਈ ਅਭਿਆਨ ਸਾਡੀ ਰੋਜ਼ਮਰ੍ਹਾ ਦੀ ਜ਼ਿੰਦਗੀ ਵਿੱਚ ਚੱਲਦਾ ਰਹਿਣਾ ਚਾਹੀਦਾ ਹੈ ਤਾਂ ਜੋ ਬਿਮਾਰੀਆਂ ਤੋਂ ਬਚਿਆ ਜਾ ਸਕੇ ਅਤੇ ਆਲੇ ਦੁਆਲੇ ਨੂੰ ਸਾਫ਼ ਰੱਖਣ ਵਿੱਚ ਯੋਗਦਾਨ ਪਾਇਆ ਜਾ ਸਕੇ। ਉਨ੍ਹਾਂ ਦੱਸਿਆ ਕਿ ਬਹੁਤ ਸਾਰੀਆਂ ਬਿਮਾਰੀਆਂ ਅਜਿਹੀਆਂ ਹਨ ਜੋ ਕਿ ਸਾਫ ਸਫ਼ਾਈ ਦੀ ਘਾਟ ਕਾਰਨ ਫੈਲਦੀਆਂ ਹਨ। ਉਨ੍ਹਾਂ ਅਪੀਲ ਕਰਦਿਆਂ ਕਿਹਾ ਕਿ ਸਾਰਿਆਂ ਨੂੰ ਆਪਣੇ ਆਸ-ਪਾਸ ਤੇ ਵਿਅਕਤੀਗਤ ਸਫ਼ਾਈ ਵੱਲ ਖਾਸ ਧਿਆਨ ਦੇਣਾ ਚਾਹੀਦਾ ਹੈ ਤਾਂ ਜੋ ਪੰਜਾਬ ਨੂੰ ਹੋਰ ਸਿਹਤਮੰਦ ਬਣਾਇਆ ਜਾ ਸਕੇ। 
      ਇਸ ਮੌਕੇ ਹੋਰਨਾਂ ਤੋਂ ਇਲਾਵਾ ਬਲਾਕ ਐਜੂਕੇਟਰ ਜਸਪਾਲ ਜਟਾਣਾ, ਐਸ.ਆਈ. ਰਣਜੀਵ ਕੁਮਾਰ, ਹੈਪੀ ਕਲੱਬ ਦੇ ਪ੍ਰਧਾਨ ਰਾਕੇਸ਼ ਬਾਂਸਲ, ਜਨਰਲ ਸਕੱਤਰ ਸੁਰਿੰਦਰ ਮਿੱਤਲ, ਰਾਕੇਸ਼ ਜਿੰਦਲ, ਦੀਪੂ ਭੈਣੀ, ਸਾਹਿਲ, ਦਯਾਵੰਤੀ ਮੁਕੰਦੀਲਾਲ ਚੈਰੀਟੇਬਲ ਟਰੱਸਟ ਦੇ ਪ੍ਰਧਾਨ ਧਰਮਪਾਲ ਕਾਂਸਲ ਤੇ ਸਾਂਝਾ ਆਸਰਾ ਵੈਲਫੇਅਰ ਸੋਸਾਇਟੀ ਦੇ ਪ੍ਰਧਾਨ ਮਦਨ ਲਾਲ ਵੀ ਹਾਜ਼ਰ ਸਨ।
Advertisement
Advertisement
Advertisement
Advertisement
Advertisement
error: Content is protected !!