- ਧੰਨਤੇਰਸ ਤੇ ਨੌਜਵਾਨਾਂ ਨੂੰ ਨੌਕਰੀਆਂ ਮਿਲਣ ਦੀ ਖੁਸ਼ੀ
ਰਿਚਾ ਨਾਗਪਾਲ/ ਪਟਿਆਲਾ, 22 ਅਕਤੂਬਰ 2022
ਪ੍ਰਧਾਨ ਮੰਤਰੀ ਨਰੇਂਦਰ ਮੋਦੀ ਵੱਲੋਂ ਅੱਜ ਦੇਸ਼ ਭਰ ਵਿੱਚ ਸਥਿਤ 50 ਕੇਂਦਰਾਂ ਵਿੱਚ ਵੀਡੀਓ ਕਾਨਫਰੰਸਿੰਗ ਰਾਹੀਂ 10 ਲੱਖ ਕੇਂਦਰ ਸਰਕਾਰ ਦੀਆਂ ਨੌਕਰੀਆਂ ਲਈ ਭਰਤੀ ਮੁਹਿੰਮ “ਰੋਜ਼ਗਾਰ ਮੇਲੇ” ਦੇ ਪਹਿਲੇ ਪੜਾਅ ਦੀ ਸ਼ੁਰੂਆਤ ਕੀਤੀ । ਸਮਾਗਮ ਦੌਰਾਨ 75,000 ਤੋਂ ਵੱਧ ਨਵ-ਨਿਯੁਕਤ ਵਿਅਕਤੀਆਂ ਨੂੰ ਨਿਯੁਕਤੀ ਪੱਤਰ ਸੌਂਪੇ ਗਏ। ਇਸ ਮੌਕੇ ‘ਤੇ ਮਾਨਯੋਗ ਪ੍ਰਧਾਨ ਮੰਤਰੀ ਨੇ ਇਨ੍ਹਾਂ ਨਵ-ਨਿਯੁਕਤ ਵਿਅਕਤੀਆਂ ਨੂੰ ਵਰਚੁਅਲ ਮੋਡ ਰਾਹੀਂ ਵੀ ਸੰਬੋਧਨ ਕੀਤਾ ਅਤੇ ਨਵ-ਨਿਯੁਕਤ ਸਰਕਾਰੀ ਕਰਮਚਾਰੀਆਂ ਨੂੰ ਸੇਵਾ ਭਾਵਨਾ ਨਾਲ ਕੰਮ ਕਰਨ ਦੀ ਅਪੀਲ ਕੀਤੀ। ਨੌਜਵਾਨਾਂ ਨੂੰ ਰੁਜ਼ਗਾਰ ਦੇ ਮੌਕੇ ਪ੍ਰਦਾਨ ਕਰਨ ਅਤੇ ਨਾਗਰਿਕਾਂ ਦੀ ਭਲਾਈ ਨੂੰ ਯਕੀਨੀ ਬਣਾਉਣ ਲਈ ਪ੍ਰਧਾਨ ਮੰਤਰੀ ਦੀ ਨਿਰੰਤਰ ਵਚਨਬੱਧਤਾ ਨੂੰ ਪੂਰਾ ਕਰਨ ਲਈ “ਰੋਜ਼ਗਾਰ ਮੇਲਾ” ਇੱਕ ਮਹੱਤਵਪੂਰਨ ਕਦਮ ਹੈ। ਪ੍ਰਧਾਨ ਮੰਤਰੀ ਦੀਆਂ ਹਦਾਇਤਾਂ ਅਨੁਸਾਰ, ਸਾਰੇ ਮੰਤਰਾਲੇ ਅਤੇ ਵਿਭਾਗ ਮਿਸ਼ਨ ਮੋਡ ਵਿੱਚ ਮਨਜ਼ੂਰ ਅਸਾਮੀਆਂ ਦੇ ਵਿਰੁੱਧ ਮੌਜੂਦਾ ਖਾਲੀ ਅਸਾਮੀਆਂ ਨੂੰ ਭਰਨ ਲਈ ਕੰਮ ਕਰ ਰਹੇ ਹਨ।
ਪੰਜਾਬ ਵਿੱਚ ਇਹ ਮੈਗਾ ਈਵੈਂਟ ਪਟਿਆਲਾ ਲੋਕੋਮੋਟਿਵ ਵਰਕਸ (PLW), ਪਟਿਆਲਾ ਅਤੇ ਰੇਲ ਕੋਚ ਫੈਕਟਰੀ (RCF), ਕਪੂਰਥਲਾ ਵਿਖੇ ਆਯੋਜਿਤ ਕੀਤਾ ਗਿਆ । ਪੀ.ਐਲ.ਡਬਲਯੂ., ਪਟਿਆਲਾ ਵਿਖੇ ਲਗਾਏ ਗਏ “ਰੋਜ਼ਗਾਰ ਮੇਲੇ” ਦੌਰਾਨ ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰੀ ਅਤੇ ਮਕਾਨ ਉਸਾਰੀ ਅਤੇ ਸ਼ਹਿਰੀ ਮਾਮਲਿਆਂ ਦੇ ਮੰਤਰੀ ਮਾਨਯੋਗ ਹਰਦੀਪ ਸਿੰਘ ਪੁਰੀ ਨੇ ਪੰਜਾਬ ਅਤੇ ਆਸ ਪਾਸ ਦੇ ਖੇਤਰਾਂ ਦੇ ਨਵੇਂ ਭਰਤੀ ਹੋਏ ਲੋਕਾਂ ਨੂੰ ਨਿਯੁਕਤੀ ਪੱਤਰ ਵੰਡੇ। ਇਨ੍ਹਾਂ ਨਵ-ਨਿਯੁਕਤ ਵਿਅਕਤੀਆਂ ਨੂੰ PLW ਪਟਿਆਲਾ, ESIC, ਡਾਕ ਵਿਭਾਗ, BSF, SSB ਅਤੇ ਵੱਖ-ਵੱਖ ਰਾਸ਼ਟਰੀ ਬੈਂਕਾਂ ਵਿੱਚ ਨਿਯੁਕਤੀ ਦਿੱਤੀ ਗਈ ।
ਇਹ ਭਰਤੀ ਕੇਂਦਰੀ ਮੰਤਰਾਲਿਆਂ ਅਤੇ ਵਿਭਾਗਾਂ ਦੁਆਰਾ ਖੁਦ ਅਤੇ ਭਰਤੀ ਏਜੰਸੀਆਂ ਜਿਵੇਂ ਕਿ UPSC, SSC, ਰੇਲਵੇ ਭਰਤੀ ਬੋਰਡ ਦੁਆਰਾ ਕੀਤੀ ਗਈ । ਤੇਜ਼ੀ ਨਾਲ ਭਰਤੀ ਲਈ ਚੋਣ ਪ੍ਰਕਿਰਿਆ ਨੂੰ ਸਰਲ ਅਤੇ ਤਕਨੀਕੀ ਤੌਰ ‘ਤੇ ਕੁਸ਼ਲ ਬਣਾਇਆ ਗਿਆ ਹੈ। ਪੀ.ਐੱਲ.ਡਬਲਿਊ., ਪਟਿਆਲਾ ਵਿਖੇ ਇਕੱਠੇ ਹੋਏ ਨਵ-ਨਿਯੁਕਤ ਨੌਜਵਾਨਾਂ ਵਿੱਚ ਭਾਰੀ ਉਤਸ਼ਾਹ ਸੀ, ਜੋ ਸੈਲਫੀ ਖਿੱਚਦੇ ਅਤੇ ਇੰਟਰਵਿਊ ਦਿੰਦੇ ਦੇਖੇ ਗਏ। ਉਨ੍ਹਾਂ ਨੇ ਨਿਯੁਕਤੀ ਹਾਸਲ ਕਰਨ ਲਈ ਪ੍ਰਧਾਨ ਮੰਤਰੀ ਦਾ ਤਹਿ ਦਿਲੋਂ ਧੰਨਵਾਦ ਕੀਤਾ।